More Gurudwara Wiki  Posts
ਇਤਿਹਾਸ ਗੁਰੂਦੁਆਰਾ ਸੰਨ੍ਹ ਸਾਹਿਬ ਜੀ – ਬਾਸਰਕੇ (ਅੰਮ੍ਰਿਤਸਰ)


ਛੇਹਰਟਾ ਤੋਂ 7 ਕਿਲੋਮੀਟਰ ਦੂਰ ਦੱਖਣ ਬਾਹੀ ਘੁੱਗ ਵੱਸਦਾ ਇਤਿਹਾਸਿਕ ਪਿੰਡ ਬਾਸਰਕੇ ਗਿੱਲਾਂ ਸਮੰਤ 1511 ਬਿ: ਨੂੰ ਹੋਂਦ ਵਿੱਚ ਆਇਆ ਸੀ।
ਸਮੰਤ 1536 ਬਿ: ਵਿਸਾਖ ਸੁਦੀ ਚੌਥ ਨੂੰ ਸ਼੍ਰੀ ਤੇਜ ਭਾਨ ਭੱਲੇ ਖੱਤਰੀ ਦੇ ਘਰੇ ਸ੍ਰੀ ਅਮਰਦਾਸ ਜੀ ਪਾਤਸ਼ਾਹੀ ਤੀਸਰੀ ਨੇ ਨਗਰ ਬਾਸਰਕੇ ਵਿੱਚ ਅਵਤਾਰ ਧਾਰਿਆ ਅਤੇ ਇਹ ਨਗਰ ਭਾਈ ਗੁਰਦਾਸ ਜੀ, ਭਾਈ ਸਾਵਣ ਮੱਲ ਜੀ, ਭਾਈ ਜੱਸੂ ਜੀ, ਭਾਈ ਸੁੰਦਰ ਜੀ, ਭਾਈ ਭਗਿਆੜਾ ਜੀ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਅਤੇ ਗੁਰੂ ਪੁੱਤਰੀ, ਗੁਰੂ ਪਤਨੀ ਅਤੇ ਗੁਰੂ ਮਾਤਾ ਦਾ ਰੁਤਬਾ ਹਾਸਿਲ ਕਰਨ ਵਾਲੀ ਬੀਬੀ ਭਾਨੀ ਜੀ ਅਤੇ ਬੀਬੀ ਦਾਠੀ ਜੀ ਦਾ ਜੱਦੀ ਨਗਰ ਹੈ। ਇਥੇ ਬੀਬੀ ਅਮਰੋ ਜੀ ਸਪੁੱਤਰੀ ਸ਼੍ਰੀ ਗੁਰੂ ਅੰਗਦ ਦੇਵ ਜੀ ਅਤੇ ਸ਼੍ਰੀ ਗੁਰੂ ਰਾਮਦਾਸ ਜੀ (ਭਾਈ ਜੇਠਾ ਜੀ ) ਦੇ ਨਾਨਕੇ ਅਤੇ ਸਹੁਰੇ ਹਨ ਅਤੇ ਗੁਰੂ ਅਰਜਨ ਦੇਵ ਜੀ ਦੇ ਨਾਨਕੇ ਹਨ। ਸ਼੍ਰੀ ਗੁਰੂ ਅਮਰਦਾਸ ਜੀ ਖੇਤੀ ਅਤੇ ਵਿਉਪਾਰ ਦਾ ਕੰਮ ਕਰਦੇ ਸਨ। ਉਹ 21 ਵਾਰ ਹਰਿਦੁਆਰ ਵਿਖੇ ਗੰਗਾ ਤੇ ਇਸ਼ਨਾਨ ਕਰਨ ਲਈ ਗਏ ਅਤੇ 21ਵੀਂ ਵਾਰ ਇਸ਼ਨਾਨ ਕਰਕੇ ਵਾਪਿਸ ਆਉਂਦੇ ਸਮੇਂ ਰਸਤੇ ਵਿੱਚ ਇੱਕ ਸਾਧੂ ਨਾਲ ਮੇਲ ਹੋਇਆ।

ਸਾਧੂ ਨੇ ਪੁੱਛਿਆ , ਤੁਹਾਡਾ ਗੁਰੂ ਕੌਣ ਹੈ ? ਗੁਰੂ ਜੀ ਨੇ ਉੱਤਰ ਦਿੱਤਾ ਕਿ ਅਸਾਂ ਅਜੇ ਤੱਕ ਕੋਈ ਗੁਰੂ ਧਾਰਨ ਨਹੀਂ ਕੀਤਾ। ਇਹ ਗੱਲ ਸੁਣ ਕੇ ਸਾਧੂ ਬਹੁਤ ਨਿਰਾਸ਼ ਹੋਇਆ ਅਤੇ ਚਲਾ ਗਿਆ। ਬਾਅਦ ਵਿੱਚ ਇੱਕ ਦਿਨ ਸਵਾ ਪਹਿਰ ਰਾਤ ਵੇਲੇ ਬੀਬੀ ਅਮਰੋ ਸਪੁੱਤਰੀ ਸ਼੍ਰੀ ਗੁਰੂ ਅੰਗਦ ਦੇਵ ਜੀ ਜਿਹੜੇ ਗੁਰੂ ਅਮਰਦਾਸ ਜੀ ਦੇ ਭਤੀਜੇ ਭਾਈ ਜੱਸੂ ਜੀ ਨਾਲ ਵਿਆਹੇ ਹੋਏ ਸਨ। ਦੁੱਧ ਰਿੜਕਦੇ ਸਮੇਂ ਆਸਾ ਦੀ ਵਾਰ ਦਾ ਪਾਠ ਕਰ ਰਹੇ ਸਨ। ਗੁਰੂ ਜੀ ਨੇ ਪੁੱਛਿਆ , ਪੁੱਤਰੀ ਇਹ ਬਾਣੀ ਕਿਸਦੀ ਹੈ ? ਸਾਨੂੰ ਉਸਦੇ ਦਰਸ਼ਨ ਕਰਵਾਓ। ...

ਬੀਬੀ ਅਮਰੋ ਜੀ ਗੁਰੂ ਅਮਰਦਾਸ ਜੀ ਨੂੰ ਨਾਲ ਲੈ ਕੇ ਖਡੂਰ ਸਾਹਿਬ ਪੁੱਜੇ।

ਆਪ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਕੇ 12 ਸਾਲ ਸੇਵਾ ਕੀਤੀ ਅਤੇ ਚੇਤ 1609 ਨੂੰ ਗੁਰਗੱਦੀ ਪ੍ਰਾਪਤ ਕੀਤੀ। ਗੁਰੂ ਅੰਗਦ ਦੇਵ ਜੀ ਦੇ ਸਪੁੱਤਰ ਭਾਈ ਦਾਤੂ ਜੀ ਨੇ ਗੁਰਗੱਦੀ ਤੇ ਬੈਠਿਆ ਆਪ ਜੀ ਨੂੰ ਲੱਤ ਮਾਰੀ।

ਆਪ ਜੀ ਈਰਖਾ ਤੋਂ ਦੂਰ ਰਹਿਣ ਲਈ ਜੱਦੀ ਪਿੰਡ ਬਾਸਰਕੇ ਪੁੱਜੇ ਅਤੇ ਪਿੰਡ ਦੇ ਬਾਹਰ ਇੱਕ ਕੱਚੇ ਕੋਠੇ ਵਿਚ ਬੈਠ ਗਏ ਤੇ ਸਮਾਧੀ ਵਿੱਚ ਲੀਨ ਹੋ ਗਏ। ਬਾਹਰ ਦਰਵਾਜੇ ਤੇ ਲਿਖ ਦਿੱਤਾ ਕਿ ਜਿਹੜਾ ਦਰਵਾਜਾ ਖੋਲੇਗਾ ਉਹ ਸਿੱਖ ਨਹੀਂ ਹੋਵੇਗਾ। ਗੋਇੰਦਵਾਲ ਗੁਰੂ ਜੀ ਦੀ ਭਾਲ ਹੋਈ , ਅਖੀਰ ਗੁਰੂ ਜੀ ਦੇ ਦਰਸ਼ਨ ਲਈ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਗਈ। ਅੱਗੇ ਅੱਗੇ ਘੋੜੀ ਤੇ ਪਿੱਛੇ ਪਿੱਛੇ ਬਾਬਾ ਬੁੱਢਾ ਜੀ ਤੇ ਸੰਗਤਾਂ ਚਲ ਪਈਆਂ। ਘੋੜੀ ਇਸ ਅਸਥਾਨ ਤੇ ਆ ਕੇ ਰੁਕ ਗਈ। ਬਾਬਾ ਬੁੱਢਾ ਜੀ ਨੇ ਦਰਵਾਜ਼ੇ ਤੇ ਲਿਖਿਆ ਪੜ੍ਹ ਕੇ ਕੱਚੇ ਕੋਠੇ ਦੇ ਪਿਛਲੇ ਪਾਸੇ ਸੰਨ੍ਹ ਲਾ ਕੇ ਦਰਸ਼ਨ ਕੀਤੇ ਅਤੇ ਸੰਗਤਾਂ ਨੂੰ ਦਰਸ਼ਨ ਕਰਵਾਏ।

ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਆਪ ਦਾ ਹੁਕਮ ਅਟੱਲ ਹੈ। ਅਸੀਂ ਦਰਵਾਜ਼ਾ ਨਹੀਂ ਖੋਲਿਆ। ਗੁਰੂ ਜੀ ਨੇ ਖੁਸ਼ ਹੋ ਕੇ ਵਰ ਦਿੱਤਾ ਕਿ ਜਿਹੜਾ ਇਸ ਸੰਨ੍ਹ ਵਿਚੋਂ ਲੰਘੇਗਾ, ਉਸਦੀ ਮਨੋਕਾਮਨਾ ਪੂਰੀ ਹੋਵੇਗੀ।

...
...



Related Posts

Leave a Reply

Your email address will not be published. Required fields are marked *

One Comment on “ਇਤਿਹਾਸ ਗੁਰੂਦੁਆਰਾ ਸੰਨ੍ਹ ਸਾਹਿਬ ਜੀ – ਬਾਸਰਕੇ (ਅੰਮ੍ਰਿਤਸਰ)”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)