More Gurudwara Wiki  Posts
ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਨੌਵੀਂ, ਪਿੰਡ ਸੇਖਾ (ਬਰਨਾਲਾ)


ਪਿੰਡ ਸੇਖਾ ਜ਼ਿਲ੍ਹਾ ਬਰਨਾਲਾ ਨੂੰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਪ੍ਰਾਪਤ ਹੈ | ਗੁਰੂ ਤੇਗ ਬਹਾਦਰ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਤੋਂ ਚੱਲ ਕੇ ਪਿੰਡ ਮੂਲੋਵਾਲ ਜ਼ਿਲ੍ਹਾ ਸੰਗਰੂਰ ਵਿਖੇ ਕਲਯੁਗੀ ਜੀਵਾਂ ਨੂੰ ਤਾਰਦੇ ਹੋਏ 22 ਪੋਹ ਬਿਕਰਮੀ 1722 ਨੂੰ ਪਿੰਡ ਸੇਖਾ ਜ਼ਿਲ੍ਹਾ ਬਰਨਾਲਾ ਪਹੁੰਚੇ | ਪਿੰਡੋਂ ਬਾਹਰ ਇਕ ਢਾਬ ਉੱਤੇ ਆ ਕੇ ਆਸਣ ਲਾ ਲਏ | ਇਥੇ ਗੁਰੂ ਜੀ ਨੇ ਢਾਬ ਵਿਚ ਆਪ ਇਸ਼ਨਾਨ ਕੀਤਾ ਤੇ ਵਰਦਾਨ ਦਿੱਤਾ ਕਿ ਜੋ ਜੀਵ ਸ਼ਰਧਾ ਨਾਲ ਸਰੋਵਰ ‘ਚ ਇਸ਼ਨਾਨ ਕਰੇਗਾ, ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ | ਇਥੇ ਪਿਸਾਪੁਰ ਨਗਰ ਸੀ | ਇਸ ਦੇ ਆਲੇ-ਦੁਆਲੇ 22 ਪਿੰਡ ਜਵੰਧਿਆਂ ਦੇ ਵਸਦੇ ਸਨ | ਇਨ੍ਹਾਂ ਪਿੰਡਾਂ ਦਾ ਮੁਖੀ ਤਿਲੋਕਾ ਜਵੰਧਾ ਸੀ, ਜੋ ਮਾਧੋ ਦਾਸ ਬੈਰਾਗੀ ਦਾ ਸੇਵਕ ਸੀ | ਇਸ ਬੈਰਾਗੀ ਸਾਧੂ ਨੇ ਪਿੰਡਾਂ ਦੇ ਮੁਖੀ ਤਿਲੋਕੇ ਨੂੰ ਗੁਰੂ ਸਾਹਿਬ ਕੋਲ ਜਾਣ ਤੋਂ ਰੋਕ ਦਿੱਤਾ | ਤਿਲੋਕਾ ਉਸ ਸਮੇਂ ਹੰਕਾਰੀ ਮੁਖੀਆ ਚੌਧਰੀ ਸੀ | ਜਦੋਂ ਗੁਰੂ ਸਾਹਿਬ ਸੰਗਤਾਂ ਨਾਲ ਬਚਨ-ਵਿਲਾਸ ਕਰ ਰਹੇ ਸਨ ਤਾਂ ਤਿਲੋਕਾ ਜਵੰਧਾ...

ਗੁਰੂ ਸਾਹਿਬ ਦੇ ਕੋਲ ਦੀ ਘੋੜੇ ‘ਤੇ ਚੜਿ੍ਹਆ-ਚੜ੍ਹਾਇਆ ਲੰਘ ਗਿਆ | ਗੁਰੂ ਜੀ ਨੇ ਸੰਗਤ ਪਾਸੋਂ ਪੁੱਛਿਆ ਕਿ ਭਾਈ ਇਹ ਕੌਣ ਹੈ? ਤਾਂ ਸੰਗਤਾਂ ਨੇ ਕਿਹਾ ਕਿ 22 ਪਿੰਡਾਂ ਦਾ ਚੌਧਰੀ ਤਿਲੋਕਾ ਹੈ | ਜਦੋੋਂ ਜਵੰਧਿਆਂ ਦੀ ਇਕ ਬੀਬੀ ਨੂੰ ਪਤਾ ਲੱਗਾ ਤਾਂ ਉਹ ਦੁੱਧ ਦੀ ਹਾਂਡੀ ਲੈ ਕੇ ਗੁਰੂ ਜੀ ਦੇ ਪਿੱਛੇ ਨਗਰ ਪਿੰਡ ਕੱਟੂ ਵਿਖੇ ਪਹੁੰਚ ਗਈ | ਗੁਰੂ ਜੀ ਤੇ ਸੰਗਤਾਂ ਨੂੰ ਦੁੱਧ ਛਕਾ ਕੇ ਸਹਿਜ ਸੁਭਾਏ ਕੀਤੇ ਬਚਨਾਂ ਨੂੰ ਵਾਪਸ ਲੈਣ ਲਈ ਬੇਨਤੀ ਕੀਤੀ ਤਾਂ ਸਤਿਗੁਰਾਂ ਨੇ ਦੂਰ ਪਿੰਡ ਵਸਾਉਣ ਦਾ ਬਚਨ ਦਿੱਤਾ | ਇਸ ਅਸਥਾਨ ਦੇ ਨਾਂਅ ਲਗਭਗ 50 ਏਕੜ ਜ਼ਮੀਨ ਹੈ ਅਤੇ ਇੱਥੇ ਗੁਰੂ ਜੀ ਦੀ ਆਮਦ ਨੂੰ ਸਮਰਪਿਤ ਜੋੜ ਮੇਲਾ 22, 23 ਅਤੇ 24 ਪੋਹ ਨੂੰ ਭਰਦਾ ਹੈ ਅਤੇ ਸੰਗਰਾਂਦ, ਮੱਸਿਆ ਦੇ ਦਿਹਾੜੇ ਮੌਕੇ ਸੰਗਤਾਂ ਪੁੱਜ ਕੇ ਨਤਮਸਤਕ ਹੋ ਕੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੀਆਂ ਹਨ |

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)