More Gurudwara Wiki  Posts
10 ਸਤੰਬਰ ਜੋਤੀ ਜੋਤਿ ਦਿਹਾੜਾ – ਧੰਨ ਗੁਰੂ ਅਮਰਦਾਸ ਜੀ


10 ਸਤੰਬਰ ਜੋਤੀ ਜੋਤਿ ਦਿਹਾੜਾ – ਧੰਨ ਗੁਰੂ ਅਮਰਦਾਸ ਜੀ
ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਤਖਤ ਬਖਸ਼ਣ ਤੋ ਬਾਅਦ ਧੰਨ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਖੁੱਲੇ ਥਾਂ ਆਖ਼ਰੀ ਦੀਵਾਨ ਸਜਾਇਆ। ਗੁਰਤਾ ਸਮੇ ਤੇ ਆਖਰੀ ਦਿਵਾਨ ਚ ਗੁਰਦੇਵ ਜੀ ਨੇ ਜੋ ਬਚਨ ਕਹੇ ਉ ਸਤਿਗੁਰੂ ਜੀ ਦੇ ਪੜਪੋਤਰੇ ਬਾਬਾ ਸੁੰਦਰ ਜੀ ਨੇ ਵਿਸਥਾਰ ਨਾਲ ਸਦ ਬਾਣੀ ਦੇ ਰੂਪ ਚ ਲਿਖੇ ਆ , ਜੋ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਹੈ। ਸਤਿਗੁਰਾਂ ਨੇ ਸੰਗਤ ਨੂੰ ਪਰਿਵਾਰ ਨੂੰ ਸਾਕ ਸਬੰਧੀਆਂ ਤੇ ਪੁਤਰਾਂ ਨੂੰ ਬੁਲਾਇਆ ਸਾਰੇ ਆ ਗਏ।
ਪਾਤਸ਼ਾਹ ਨੇ ਬਚਨ ਕਹੇ ਸਾਨੂੰ ਅਕਾਲ ਪੁਰਖ ਵੱਲੋਂ ਸੱਦਾ ਆ ਗਿਆ , ਅਸੀ ਹੁਣ ਅਕਾਲ ਪੁਰਖ ਕੋਲ ਚਲੇ ਜਾਣਾ , ਇਹ ਉਸ ਹਰੀ ਦਾ ਹੀ ਹੁਕਮ ਹੈ ਤੇ ਉਸ ਦਾ ਭਾਣਾ ਸਾਨੂੰ ਪਿਆਰਾ ਲਗਦਾ ਹੈ ਵੈਸੇ ਵੀ ਮਾਲਕ ਦਾ ਦਰਗਾਹੀ ਹੁਕਮ ਐਸਾ ਅੱਟਲ ਹੈ ਜਿਸ ਨੂੰ ਮੋੜਿਆ ਨਹੀਂ ਸਕਦਾ।
ਦੂਸਰੀ ਗਲ ਤੁਸੀਂ ਕਿਸੇ ਨੇ ਵੀ ਸਾਡੇ ਜਾਣ ਤੋਂ ਬਾਅਦ ਰੋਣਾ ਨਹੀਂ ਜਿਹੜਾ ਕੋਈ ਰੋਊਗਾ ਉ ਸਾਨੂੰ ਚੰਗਾ ਨਹੀਂ ਲੱਗਣਾ।
ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ ॥
ਧੀਰਜ ਰੱਖਣ ਲੀ ਸਮਝਉਦਿਆ ਉਦਾਰਨ ਦਿੱਤੀ ਕਿ ਜਿਵੇ ਇੱਕ ਮਿੱਤਰ ਨੂੰ ਬੜਾ ਮਾਣ ਸਨਮਾਨ ਮਿਲਣ ਡਿਆ ਹੋਵੇ ਤਾਂ ਉਹਦਾ ਦੂਜਾ ਮਿੱਤਰ ਵੇਖ ਵੇਖ ਖ਼ੁਸ਼ ਹੁੰਦਾ ਕੇ ਮੇਰੇ ਮਿੱਤਰ ਦੀ ਵਡਿਆਈ ਹੋਣ ਡਈ ਏਦਾ ਈ ਅਕਾਲ ਪੁਰਖ ਤੇ ਸਾਨੂੰ ਆਪਣੇ ਕੋਲ ਬੁਲਾਕੇ ਸਿਰਪਾਓ ਬਖ਼ਸ਼ੂਗਾ ਤੇ ਬਖਸ਼ਿਸ ਸਮੇ ਰੋਣਾ ਕਾਹਦਾ …..
ਗੁਰੂ ਪੁਤਰ ਬਾਬਾ ਮੋਹਰੀ ਜੀ ਨੇ ਪੁੱਛਿਆ ਫਿਰ ਹਾਡੇ ਲਈ ਕੀ ਹੁਕਮ ਹੈ ?? ਮਹਾਰਾਜ ਨੇ ਕਿਆ ਹਾਡੇ ਮਗਰੋ ਧੁਰ ਕੀ ਬਾਣੀ ਦਾ ਕੀਰਤਨ ਕਰਨਾ ਗੋਪਾਲ ਦੇ ਘਰ ਨਾਲ ਜੋੜਣ ਵਾਲੇ ਵਿਦਵਾਨ ਨੂੰ ਸੱਦ ਕਥਾ ਕਰਨੀ ਅੰਤੇ ਸਤਿਗੁਰੁ ਬੋਲਿਆ।
ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ ॥
ਪਿੰਡ ਨਹੀ ਭਰਨੇ(ਇਕ ਬਾਮਣ ਕਿਰਿਆ...

) , ਪਿਤਰ ਕਿਰਿਆ ਨਹੀ ਕਰਨੀ ਫੁੱਲਾਂ ਨੂੰ ਜਲ ਪ੍ਰਵਾਹ ਕਰ ਦੇਣਾ ਇਤਿਆਦਿਕ ਸਿੱਖਿਆ ਦੇ ਕੇ ਸਾਰਿਆ ਵਲ ਮਿਹਰ ਭਰੀ ਨਜਰ ਪਾਈ
ਫਿਰ ਸਤਿਗੁਰੂ ਜੀ ਲੰਮੇ ਪੈ ਗਏ ਤੇ ਨੂਰਾਨੀ ਮੁਖੜੇ ਤੇ ਚਿੱਟੀ ਚਾਦਰ ਤਾਣ ਲਈ ਜੋਤੀ ਜੋਤ ਸਮਾ ਗਏ ਸੰਗਤ ਨੇ ਚਿਖਾ ਤਿਆਰ ਕੀਤੀ ਗੁਰੂ ਰਾਮਦਾਸ ਜੀ ਬਾਬਾ ਮੋਹਰੀ ਜੀ ਬਾਬਾ ਬੁੱਢਾ ਸਾਹਿਬ ਆਦਿਕ ਨੇ ਬਿਬਾਨ (ਅਰਥੀ) ਨੂੰ ਮੋਢਾ ਦਿੱਤਾ ਸਰੀਰ ਨੂੰ ਚਿਖਾ ਤਕ ਲੈ ਕੇ ਗਏ ਬਾਬਾ ਮੋਹਰੀ ਜੀ ਨੇ ਚੰਡਾ ਲਾਇਆ (ਅਗਨ ਭੇਟ ਕੀਤਾ) ਸਸਕਾਰ ਬਿਆਸ ਦਰਿਆ ਦੇ ਕੰਡੇ ਹੀ ਕੀਤਾ ਗਿਆ
(ਮਹਾਨ ਕੋਸ਼ ਅਨੁਸਾਰ ) ਭਾਦੋੰ ਸੁਦੀ 15( ਭਾਦੋਂ ਦੀ ਪੁੰਨਿਅਾਂ ਨੂੰ ) ਸੰਮਤ 1631 ਅਜ ਦੇ ਦਿਨ 1574 ਈ: ਨੂੰ ਤੀਸਰੇ ਗੁਰਦੇਵ ਗੁਰੂ ਅਮਰਦਾਸ ਜੀ ਜੋਤੀ ਜੋਤਿ ਸਮਾਏ ਸਤਿਗੁਰੂ ਜੀ 22 ਸਾਲ 5 ਮਹੀਨੇ ਗੁਰੂ ਤਖਤ ਤੇ ਬਿਰਾਜਮਾਨ ਰਹੇ ਤੀਜੇ ਪਾਤਸ਼ਾਹ ਦੀ ਕੁਲ ਸਰੀਰ ਉਮਰ 95 ਸਾਲ 3 ਮਹੀਨੇ 23 ਦਿਨ ਸੀ
ਏ ਵੀ ਲਿਖਿਆ ਮਿਲਦਾ ਕੇ ਤੀਜੇ ਪਾਤਸ਼ਾਹ ਨੇ ਆਪਣੀ ਉਮਰ ਚੋ 7 ਸਾਲ ਦੇ ਕਰੀਬ ( 6 ਸਾਲ 11ਮਹੀਨੇ 17 ਦਿਨ ) ਉਮਰ ਚੌਥੇ ਪਾਤਸ਼ਾਹ ਨੂੰ ਬਖਸ਼ੀ ਤੇ ਏਨਾ ਸਮਾਂ ਹੀ ਚੌਥੇ ਪਾਤਸ਼ਾਹ ਗੁਰਗੱਦੀ ਤੇ ਬਿਰਾਜਮਾਨ ਰਹੇ
ਬੰਸਾਵਲੀਨਾਮੇ ਦੇ ਬੋਲ ਆ
ਰਾਮਦਾਸ ਦੀ ਅਵਸਥਾ ਪੂਰੀ ਥੀ ਹੋਈ।
ਆਪਣੀ ਉਮਰ ਵਿਚੋਂ ਉਮਰ ਦੇ ਕੇ ਉਮਰ ਵਧਾਈ ਸੋਈ।
ਭੱਟ ਸਾਹਿਬ ਬਚਨ ਕਰਦੇ ਨੇ
ਭਲੇ ਅਮਰਦਾਸ ਗੁਣ ਤੇਰੇ
ਤੇਰੀ ਉਪਮਾ ਤੋਹਿ ਬਨਿ ਆਵੈ ॥੧॥੨੨॥
ਗੁਣੀ ਨਿਧਾਨ ਸੇਵਾ ਦੇ ਪੁੰਝ ਗੋਇੰਦਵਾਲ ਸਾਹਿਬ ਦੇ ਬਾਨੀ ਤੀਸਰਾ ਗੁਰਦੇਵ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਤੇ ਕੋਟਾਨ ਕੋਟ ਪ੍ਰਣਾਮ
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)