More Gurudwara Wiki  Posts
ਇਤਿਹਾਸ – ਗੁ: ਟਾਹਲੀ ਸਾਹਿਬ ਸੰਤੋਖਸਰ ਸਾਹਿਬ


ਇਤਿਹਾਸ – ਗੁ: ਟਾਹਲੀ ਸਾਹਿਬ ਸੰਤੋਖਸਰ ਸਾਹਿਬ
ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪੰਜ ਸਰੋਵਰਾਂ ਦੇ ਵਿੱਚੋਂ ਇੱਕ ਹੈ ਸੰਤੋਖ਼ਸਰ ਸਾਹਿਬ। ਇਸ ਸਥਾਨ ਦੀ ਪਹਿਲਾਂ ਸੇਵਾ ਚੌਥੇ ਪਾਤਸ਼ਾਹ ਨੇ ਕਰਵਾਈ ਫਿਰ ਪੰਜਵੇਂ ਪਾਤਸ਼ਾਹ ਨੇ ਸੰਪੂਰਨ ਕਰਾਇਆ। ਸਰੋਵਰ ਦੀ ਪੁਟਾਈ ਸਮੇ ਇਕ ਮੱਠ ਵੀ ਨਿਕਲਿਆ ਜਿਸ ਚ ਜੋਗੀ ਬੈਠਾ ਸੀ ਉਹਦਾ ਪ੍ਰਸੰਗ ਵੱਖਰਾ ਹੈ।
ਇਹ ਸਥਾਨ ਸ਼ਹਿਰ ਦੇ ਵਿੱਚ ਹੈ। ਆਸ ਪਾਸ ਦੇ ਲੋਕਾਂ ਨੇ ਇਸ ਪਵਿਤਰ ਅਸਥਾਨ ਦੀ ਬੜੀ ਬੇਕਦਰੀ ਕੀਤੀ। ਲੋਕ ਇਥੇ ਪਸ਼ੂ ਨਵਉਦੇ ਗਲੀਆਂ ਨਾਲੀਆਂ ਦਾ ਪਾਣੀ ਸਰੋਵਰ ਵਿੱਚ ਪੈਂਦਾ। ਲੋਕ ਘਰ ਦੀ ਗੰਦਗੀ ਕੂੜਾ ਕਰਕਟ ਇਥੇ ਸੁੱਟ ਜਾਂਦੇ। ਹਲਵਾਈਆਂ ਆਦਿਕ ਦੁਕਾਨ ਦੇ ਭਾਂਡੇ ਮਾਂਜਦੇ।
ਜਿਸ ਕਰਕੇ ਸਰੋਵਰ ਹਾਲਤ ਏਹੋ ਜਹੀ ਬਣ ਗਈ। ਅੰਗਰੇਜ ਰਾਜ ਸਮੇ ਸਾਫ ਸਫਾਈ ਨੂੰ ਮੁਖ ਰੱਖਦਿਆ , ਮਤਾ ਪਾਸ ਕੀਤਾ ਕੇ ਸਰੋਵਰ ਪੂਰ ਦਿੱਤਾ ਜਾਵੇ। ਇਹ ਮਤਾ 4 ਫਰਵਰੀ 1918 ਨੂੰ ਪਾਇਆ ਪਰ ਬਾਅਦ ਵਿਚ ਕੈਂਸਲ ਕਰ ਦਿੱਤਾ।
ਜਦੋਂ ਇਸ ਸਥਾਨ ਵੱਲ ਸਿੱਖਾਂ ਨੇ ਧਿਆਨ ਦਿੱਤਾ , ਕਾਰ ਸੇਵਾ ਸ਼ੁਰੂ ਹੋਈ। ਜਿਸ ਕਰਕੇ ਸਰੋਵਰ ਦੀ ਸਫ਼ਾਈ ਕਰਵਾਈ।...

ਹੋਰ ਜਿਥੇ ਲੋਡ਼ ਸੀ ਉੱਥੇ ਕੰਮ ਕੀਤਾ , ਪਰ ਇੱਕ ਬੜਾ ਵੱਡਾ ਬਜਰ ਗੁਨਾਹ ਵੀ ਕੀਤਾ। ਧੰਨ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਜੀ ਜਦੋ ਸੇਵਾ ਕਰਵਾਉਂਦੇ ਸੀ ਜਾਂ ਸੰਗਤ ਨਾਲ ਵੀਚਾਰ ਕਰਦੇ ਤਾਂ ਉਹ ਇਕ ਟਾਹਲੀ ਦੇ ਰੁੱਖ ਹੇਠਾਂ ਬਿਰਾਜਦੇ ਸੀ। ਜਿਵੇਂ ਦਰਬਾਰ ਸਾਹਿਬ ਦੇ ਕਿਨਾਰੇ ਲਾਚੀ ਬੇਰੀ , ਬਾਬਾ ਬੁੱਢਾ ਜੀ ਦੀ ਬੇਰੀ ਹੈ ਇਸ ਤਰ੍ਹਾਂ ਇੱਥੇ ਟਾਹਲੀ ਸੀ ਉਹ ਟਾਹਲੀ ਹੁਣ ਤੱਕ ਮੌਜੂਦ ਸੀ।
ਗਿਆਨੀ ਕ੍ਰਿਪਾਲ ਸਿੰਘ ਜੀ ਲਿਖਦੇ ਨੇ
“ਕਾਰ ਸੇਵਾ ਵਾਲੇ ਸੰਤਾਂ ਨੇ ਏ ਟਾਹਲੀ ਜੜ੍ਹੋਂ ਪੁੱਟ ਦਿੱਤੀ” ਤੇ ਥਾਂ ਕਵਰ ਕਰ ਲਈ।
ਹੁਣ ਥੋੜ੍ਹੀ ਜਹੀ ਲੱਕੜ ਉਸ ਪਾਵਨ ਟਾਹਲੀ ਦੀ ਨਿਸ਼ਾਨੀ ਦੇ ਤੌਰ ਤੇ ਰੱਖੀ ਹੈ ਜਿਵੇਂ ਸੀਸ ਗੰਜ ਸਾਹਿਬ ਹੈ ਪਰ ਏਹ ਕਿੰਨਾ ਕੁ ਸਮਾਂ ਰਹੇਗੀ।
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

One Comment on “ਇਤਿਹਾਸ – ਗੁ: ਟਾਹਲੀ ਸਾਹਿਬ ਸੰਤੋਖਸਰ ਸਾਹਿਬ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)