More Gurudwara Wiki  Posts
ਔਰੰਗਜ਼ੇਬ ਦੇ ਜ਼ੁਲਮ – ਸ਼ਹੀਦੀ ਭਾਈ ਮਤੀਦਾਸ ਜੀ ਭਾਗ- 3


ਔਰੰਗਜੇਬ ਦਾ ਉਮਰਾਉ ਸਦਰ ਦੀਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੈਦ ਕਰ ਕੇ ਆਗਰੇ ਤੋ ਦਿੱਲੀ ਚਲ ਪਿਆ ਰਾਹ ਚ ਸਖਤ ਪਹਿਰੇ ਦਾ ਪ੍ਰਬੰਧ ਕੀਤਾ ਡਰ ਸੀ ਕਿ ਗੁਰਾਂ ਦੇ ਸਿੱਖ ਜਾਂਰਾਜਪੂਤ ਜਿਨ੍ਹਾਂ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਛੁਡਾਇਆ ਸੀ ਓ ਸਤਿਗੁਰੂ ਜੀ ਨੂੰ ਛੁਡਾ ਨ ਲੈਣ
ਦਿੱਲੀ ਲਿਆਕੇ ਸਤਿਗੁਰੂ ਜੀ ਨੂੰ ਜੇਲ ਚ ਰੱਖਿਆ ਜਦੋ ਗੱਲਬਾਤ ਸ਼ੁਰੂ ਹੋਈ ਤਾਂ ਕਾਜੀ ਮੌਲਵੀਆਂ ਨੇ ਬਾਦਸ਼ਾਹੀ ਹੁਕਮ ਸੁਣਾਇਆ ਕੇ ਔਰੰਗਜੇਬ ਚਹੁੰਦਾ ਹੈ ਸਾਰੇ ਰਾਜ ਚ ਅਮਨ ਸ਼ਾਂਤੀ ਰਹੇ ਸਾਰੇ ਝਗੜੇ ਝੇੜੇ ਮੁਕ ਜਾਣ ਸਾਰੇ ਇਕ ਹੋਕੇ ਰਹਿਣ ਪਰ ਵੱਖ ਵੱਖ ਧਰਮਾਂ ਕਰਕੇ ਏ ਸੰਭਵ ਨਹੀ ਇਸ ਲਈ ਬਾਦਸ਼ਾਹ ਚਾਹੁੰਦਾ ਹੈ ਕਿ ਸਾਰਿਆਂ ਦਾ ਧਰਮ ਇੱਕ ਹੀ ਹੋਵੇ ਇਸਲਾਮ ਸਤਿਗੁਰੂ ਜੀ ਨੇ ਕਿਹਾ ਇਕ ਧਰਮ ਹੋਣ ਨਾਲ ਝਗੜੇ ਨਹੀ ਮੁਕਦੇ ਦੇਖੋ ਸੁੰਨੀ_ਸੀਆਂ ਦਾ ਝਗੜਾ ਹੈ ਜਦਕੇ ਦੋਵੇ ਮੁਸਲਮਾਨ ਨੇ ਅਸਲ ਚ ਝਗੜੇ ਮਨ ਕਰਕੇ ਨੇ ਧਰਮਾਂ ਕਰਕੇ ਨਹੀ ਜਦੋ ਤੱਕ ਮਨ ਚ ਲਾਲਚ ਈਰਖਾ ਨਿੰਦਾ ਹਉਮੈ ਆਦਿਕ ਹੈ ਝਗੜੇ ਮੁਕ ਨਹੀ ਸਕਦੇ ਕੁਝ ਹੋਰ ਸਵਾਲ ਜਵਾਬ ਹੋਇ ਸਤਿਗੁਰੂ ਜੀ ਨੇ ਜੋਗ ਉਤਰ ਦਿੱਤੇ
ਤਾਂ ਕਾਜੀ ਨੇ ਕਿਆ ਏਦਾ ਨਹੀ ਮੰਨਣ ਵਾਲੇ ਕਸਟ ਦਿਉ ਜਦੋ ਜਾਨਾਂ ਤੇ ਬਣੀ ਆਪੇ ਮੰਨ ਜਾਣਗੇ ਇਕ ਬਹੁਤ ਪੁਰਾਣੀ ਹਵੇਲੀ ਜੋ ਅਧੀ ਤੋ ਵੱਧ ਢਠੀ ਹੋਈ ਸੀ ਜਿਸ ਬਾਰੇ ਕਹਿੰਦੇ ਸੀ ਏਥੇ ਭੂਤ ਪ੍ਰੇਤ ਵਸਦੇ ਨੇ ਉਸ ਹਵੇਲੀ ਚ ਗੁਰੂ ਸਾਹਿਬ ਤੇ ਸਿੱਖਾਂ ਨੂੰ ਕੈਦ ਕਰਕੇ ਬਾਹਰੋ ਜਿੰਦੇ ਲਾ ਦਿੱਤੇ ਰੋਟੀ ਪਾਣੀ ਵੀ ਬੰਦ ਕਰ ਦਿੱਤਾ ਭੁਖੇ ਪਿਆਸੇ ਰੱਖਿਆ ਕੁਝ ਲਿਖਤਾਂ ਅਨੁਸਾਰ ਤਾਂ ਇਕ ਪ੍ਰੇਤ ਮਿਲਿਆ ਵੀ ਗੁਰੂ ਸਾਹਿਬ ਨੇ ਉਸ ਦਾ ਉਧਾਰ ਕੀਤਾ
ਖੈਰ ਫਿਰ ਕਾਜੀ ਆਇਆ ਕਿਆ ਦੀਨ ਕਬੂਲ ਕਰੋ ਜਾਂ ਕਰਾਮਾਤ ਦਿਖਾਉ ਗੁਰੂ ਸਾਹਿਬ ਸਾਂਤ ਰਹੇ ਪਾਤਸ਼ਾਹ ਨੂੰ ਹਵੇਲੀ ਤੋਂ ਚਾਂਦਨੀ ਚੌਕ ਵਾਲੀ ਕੋਤਵਾਲੀ ਲਿਆਂਦਾ ਏਥੇ ਲੋਹੇ_ਦੇ_ਪਿੰਜਰੇ ਚ ਕੈਦ ਰੱਖਿਆ ਕਈ ਤਰਾਂ ਦੇ ਹੋਰ ਕਸ਼ਟ ਦਿੱਤੇ
ਗੁਰੂ ਕੇ ਦੀਵਾਨ ਭਾਈ_ਮਤੀਦਾਸ ਜੀ ਜੋ ਨਾਲ ਹੀ ਆਗਰੇ ਤੋ ਗ੍ਰਿਫ਼ਤਾਰ ਕੀਤੇ ਸੀ ਉਹਨਾਂ ਬੇਨਤੀ ਕੀਤੀ ਮਹਾਰਾਜ ਮੇਰੇ ਤੋ ਤੁਹਾਡੇ ਕਸ਼ਟ ਦੇਖੇ ਨਹੀਂ ਜਾਂਦੇ ਆਪ ਹੁਕਮ ਕਰੋ ਮੈਂ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਆ ਸਤਿਗੁਰਾਂ ਕਿਹਾ ਮਤੀਦਾਸ ਤੁਸੀਂ ਇਹ ਤਾਕਤ ਕਿੱਥੋਂ ਪ੍ਰਾਪਤ ਕੀਤੀ ?? ਮਤੀਦਾਸ ਜੀ ਨੇ ਹੱਥ ਜੋੜ ਕਿਹਾ ਮਹਾਰਾਜ ਤੁਹਾਡੇ ਚਰਨਾਂ ਤੋ ਸਤਿਗੁਰੂ ਕਹਿੰਦੇ...

ਨੇ ਕੀ ਅਸੀਂ ਏ ਸਭ ਨਹੀਂ ਕਰ ਸਕਦੇ ?? ਮਤੀਦਾਸ ਜੀ ਨੇ ਕਿਹਾ ਮਹਾਰਾਜ ਤੁਸੀਂ ਕਰਨ ਕਾਰਨ ਸਮਰੱਥ ਹੋ ਮਹਾਰਾਜ ਨੇ ਕਿਹਾ ਫਿਰ ਸਿਦਕ ਰੱਖੋ ਇਹ ਸਾਡੀ ਖੇਡ ਹੈ
ਏ ਗੱਲ ਦਾ ਕਾਜੀ ਨੂੰ ਪਤਾ ਲੱਗੀ ਉਹਨੇ ਦੋਹਰੀ ਚਾਲ ਚਲੀ ਨਾਲ ਗ੍ਰਿਫਤਾਰ ਕੀਤੇ ਸਿੱਖਾਂ ਨੂੰ ਗੁਰੂ ਦੇ ਸਾਮਣੇ ਇੱਕ ਇੱਕ ਕਰਕੇ ਕਸ਼ਟ ਦਿਓ ਇਨ੍ਹਾਂ ਨੂੰ ਐਸੀ ਮੌਤ ਮਾਰੋ ਕੇ ਗੁਰੂ ਵੀ ਭੈਭੀਤ ਹੋ ਦੀਨ ਕਬੂਲ ਲਵੇ ਜੇ ਗੁਰੂ ਨ ਵੀ ਡੋਲੇ ਚਲੋ ਸਿੱਖ ਹੀ ਦੀਨ ਚ ਆ ਜਾਣ ਤਾਂ ਕਹਾਂਗੇ ਕੈਸੇ ਗੁਰੂ ਹੋ…. ਆ ਸਿੱਖ ਨੇ ਤੁਹਾਡੇ
ਇਸ ਤਰਾਂ ਚਲਾਕੀ ਵਰਤ ਕੇ ਸਭ ਤੋ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਚਾਂਦਨੀ_ਚੌਕ ਚ ਗੁਰੂ ਜੀ ਦੇ ਪਿੰਜਰੇ ਦੇ ਸਾਹਮਣੇ ਲਿਆ ਕਾਜੀ ਬੋਲਿਆ ਮਤੀਦਾਸ ਇਸਲਾਮ ਕਬੂਲ ਕਰੋ ਜਾਂ ਕਰਾਮਤ ਦਿਖਾਉ ਨਾਲੇ ਮੈ ਸੁਣਿਆ ਤੁਸੀ ਦਿੱਲੀ ਦੀ ਇੱਟ ਨਾਲ ਇੱਟ ਖੜਕਉਣ ਦੀ ਤਾਕਤ ਰੱਖਦੇ ਹੋ ਮਤੀਦਾਸ ਜੀ ਕਿਆ ਇੱਟ ਤੇ ਹੁਣੇ ਖੜਕਾ ਦਿਆਂ ਪਰ ਮੇਰੇ ਗੁਰੂ ਮਾਲਕ ਦਾ ਹੁਕਮ ਨਹੀ ਦੀਨ ਨ ਕਬੂਲ ਕਰਨ ਦੇ ਜੁਰਮ ਚ ਕਾਜੀ ਨੇ ਫ਼ਤਵਾ ਸੁਣਾਇਆ ਇਸਨੂੰ ਆਰੇ ਨਾਲ ਚੀਰ ਦਿਉ ਦੋ ਲੱਕੜਾਂ ਚ ਬੰਨ੍ਹ ਕੇ ਆਰੇ ਨਾਲ ਚੀਰਨ ਲੱਗੇ ਤਾਂ ਪੁੱਛਿਆ ਕੋਈ ਆਖਰੀ ਇੱਛਾ ਹੈ ਦੱਸੋ ਭਾਈ ਸਾਹਿਬ ਜੀ ਨੇ ਕਿਹਾ ਚੀਰਨ ਲਗਿਆ ਮੇਰਾ_ਮੁੱਖ ਮੇਰੇ ਗੁਰੂ ਦੇ ਵੱਲ ਹੋਵੇ
ਭਾਈ ਮਤੀ ਦਾਸ ਜੀ ਨੇ ਜਪੁਜੀ_ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਜਲਾਦਾਂ ਨੇ ਆਰਾ ਸਿਰ ਤੇ ਧਰ ਕੇ ਹੋਲੀ ਹੋਲੀ ਅੈ ਚੀਰਿਆ ਜਿਵੇ ਲਕੜਾਂ ਨੂੰ ਚੀਰੀ ਦਾ ਸਿਰ ਤੇ ਆਰਾ ਤੇ ਸਿੱਖ ਦੇ ਮੁੰਹ ਚ ਜਪੁਜੀ ਸਾਹਿਬ ਦਾ ਪਾਠ ਹੈ ਸਰੀਰ ਦੋਫਾੜ ਹੋ ਗਿਆ ਪਰ ਜਪੁਜੀ ਅਜੇ ਪੂਰਾ ਨਹੀਂ ਸੀ ਹੋਇਆ ਸਾਰੇ ਦੇਖ ਕੇ ਹੈਰਾਨ ਦੋਫਾੜ ਸਰੀਰ ਚੋਂ ਵੀ ਜਪੁਜੀ ਸਾਹਿਬ ਦੇ ਪਾਠ ਦੀ ਅਵਾਜ ਆ ਰਹੀ ਹੈ ਜਪੁਜੀ ਸਾਹਿਬ ਦਾ ਪਾਠ ਸੰਪੂਰਨ ਕੀਤਾ ਗੁਰੂ ਸਾਹਿਬ ਦੇ ਸਨਮੁਖ ਭਾਈ ਮਤੀਦਾਸ ਜੀ ਨੇ ਸ਼ਹੀਦੀ_ਪਾਈ
ਧੰਨ ਭਾਈ ਮਤੀਦਾਸ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ
ਬਾਕੀ_ਅਗਲੇ_ਪੋਸਟ_ਚ
ਨੌਵੇ ਪਾਤਸ਼ਾਹ ਜੀ ਦੀ ਸ਼ਹੀਦੀ ਨੂੰ ਮੁਖ ਰੱਖਦਿਆਂ
ਤੀਸਰੀ_ਪੋਸਟ
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)