Hindi Kahaniya - Kids Stories, Timepaas Stories

ਇਤਿਹਾਸ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ

Share This on Twitter
ਇਤਿਹਾਸ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀਦਾ ਇਤਿਹਾਸ ਇਸ ਤਰਾਂ ਹੈ ਕਿ ਜਦੋਂ ਅਕਬਰ ਬਾਦਸ਼ਾਹ ਗੋਇੰਦਵਾਲ ਸਾਹਿਬ ਵਿਖੇ ਆਇਆ ਤਾਂ ਉਹ ਗੁਰੂ ਅਮਰਦਾਸ ਜੀ ਦੇ ਦਾਰਸ਼ਨਿਕ ਜੀਵਨ ਅਤੇ ਸਿੱਖ ਆਦਰਸ਼ ਤੋਂ ਇੰਨ੍ਹਾਂ ਪ੍ਰਭਾਵਿਤ ਹੋਇਆ ਕਿ ਉਸ ਨੇ ਸ਼ਰਧਾਲੂ ਰੂਪ ਵਿੱਚ ਗੁਰੂ - ਘਰ ਵਾਸਤੇ ਇਸ ਝਬਾਲ ਪ੍ਰਗਣੇ ਦੇ ਪਿੰਡਾਂ ਦੀ ਜ਼ਮੀਨ ਜਗੀਰ ਭੇਟ ਕਰ ਦਿੱਤੀ , ਜਿਸ ਜਮੀਨ ਦੀ ਦੇਖਭਾਲ ਦੀ ਸੇਵਾ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਸੌਂਪ ਦਿੱਤੀ | ਇਸ ਪਾਵਨ ਅਸਥਾਨ ਤੇ ਛੋਟਾ ਜੰਗਲ ਹੁੰਦਾ ਸੀ ਜਿਸ ਨੂੰ "ਬੀੜ" ਵੀ ਕਿਹਾ ਜਾਂਦਾ ਹੈ , ਬਾਬਾ ਬੁੱਢਾ ਜੀ ਨੇ ਇਸ ਬੀੜ ਵਿਚ ਜ਼ਮੀਨ ਤੇ ਪਸ਼ੂਆਂ ਦੀ ਸੇਵਾ - ਸੰਭਾਲ ਦੇ ਨਾਲ ਨਿਆਣਿਆਂ , ਸਿਆਣਿਆਂ ਨੂੰ ਗੁਰਮੁਖੀ ਤੇ ਗੁਰਬਾਣੀ ਆਦਿ ਪੜ੍ਹਾਉਣ , ਸਿਖਾਉਣ ਦਾ ਕਾਰਜ ਆਰੰਭ ਕੀਤਾ ਅਤੇ ਸੰਗਤ - ਪੰਗਤ ਦੀ ਰਵਾਇਤ ਨੂੰ ਅਪਣਾਇਆ , ਬਾਬਾ ਜੀ ਦਾ ਵਧੇਰੇ ਸਮਾਂ ਇੱਥੇ ਰਹਿਣ ਕਰਕੇ ਇਸ ਬੀੜ ਦਾ ਨਾਮ 'ਬੀੜ ਬਾਬਾ… Continue Reading

History Of Gurudwara Shaheed Ganj Sahib Ji – Amritsar

Share This on Twitter
ਬਾਬਾ ਦੀਪ ਸਿੰਘ ਜੀ ਬਾਰ੍ਹਾਂ ਮਿਸਲਾਂ ਵਿਚੋਂ ਸੁਪ੍ਰਸਿੱਧ ਸ਼ਹੀਦਾਂ ਦੀ ਮਿਸਲ ਦੇ ਮੁਖੀਏ ਸਨ , ਆਪ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣ ਦੀ ਸੇਵਾ ਅਤੇ 18ਵੀਂ ਸਦੀ ਦੀਆਂ ਵਿਸ਼ੇਸ਼ ਜੰਗਾਂ ਵਿੱਚ ਅਹਿਮ ਹਿੱਸਾ ਲਿਆ , 1757 ਈ: ਨੂੰ ਤੈਮੂਰ ਸ਼ਾਹ ਅਤੇ ਜਹਾਨ ਖਾਨ ਦੁਆਰਾ ਸ਼੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ , ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖਬਰ ਬਾਬਾ ਜੀ ਨੂੰ ਜਦ ਦਮਦਮਾ ਸਾਹਿਬ ਵਿਖੇ ਪੁੱਜੀ ਤਾਂ ਉਸ ਸਮੇਂ ਬਜ਼ੁਰਗ ਅਵਸਥਾ ਵਿੱਚ ਵੀ 18 ਸੇਰ ਦਾ ਖੰਡਾ ਹੱਥ ਪਕੜ, ਸ਼੍ਰੀ ਦਰਬਾਰ ਸਾਹਿਬ ਜੀ ਨੂੰ ਆਜ਼ਾਦ ਕਰਾਉਣ ਅਤੇ ਜ਼ਾਲਮਾਂ ਨੂੰ ਸਬਕ ਸਿਖਾਉਣ ਲਈ ਪ੍ਰਤਿਗਿਆ ਕਰਕੇ ਸ਼੍ਰੀ ਅਮ੍ਰਿਤਸਰ ਵੱਲ ਚਲ ਪਏ.. ਅੱਗੋਂ ਜਹਾਨ ਖਾਨ ਇਹ ਖਬਰ ਸੁਣ ਕੇ ਸ਼ਹਿਰ ਦੇ ਬਾਹਰ ਗੋਹਲਵੜ ਪਿੰਡ ਦੇ ਪਾਸ ਹਜਾਰਾਂ ਦੀ ਗਿਣਤੀ ਵਿੱਚ ਫੌਜਾਂ ਦੇ ਨਾਲ ਮੋਰਚੇ ਸੰਭਾਲੀ ਬੈਠਾ ਸੀ , ਆਹਮੋ ਸਾਹਮਣੇ ਘਮਸਾਨ ਦਾ ਯੁੱਧ ਹੋਇਆ , ਬਾਬਾ ਜੀ ਸ਼ਹਿਰ ਤੋਂ ਅਜੇ ਦੂਰ ਹੀ ਸਨ ਕਿ ਜਮਾਲ ਖਾਨ ਨਾਲ ਆਹਮੋ… Continue Reading

ਥੜਾ ਸਾਹਿਬ, ਸ਼੍ਰੀ ਹਰਿਮੰਦਰ ਸਾਹਿਬ – ਜਾਣੋ ਇਤਿਹਾਸ

Share This on Twitter
ਇਸ ਅਸਥਾਨ ਉੱਪਰ ਸੰਨ 1577 ਈ: ਨੂੰ ਸ਼੍ਰੀ ਗੁਰੂ ਰਾਮਦਾਸ ਜੀ ਨੇ ਬਿਰਾਜਮਾਨ ਹੋ ਕੇ ਅੰਮ੍ਰਿਤ ਸਰੋਵਰ ਦੀ ਖੁਦਵਾਈ ਕਰਵਾਈ , ਇੱਕ ਮਾਘ ਸੰਨ 1588 ਈ. ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਵ ਰੱਖੀ ਗਈ ਸੀ , ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਅਤੇ ਸਰੋਵਰ ਨੂੰ ਪੱਕਾ ਕਰਨ ਸਮੇਂ ਵੀ ਇਸ ਅਸਥਾਨ ਉੱਪਰ ਬੈਠ ਕੇ ਕਾਰ ਸੇਵਾ ਦੀ ਨਿਗਰਾਨੀ ਕਰਦੇ ਅਤੇ ਸੰਗਤਾਂ ਨੂੰ ਸਿੱਖੀ ਉਪਦੇਸ਼ ਦਿੰਦੇ ਸਨ , ਸਵੇਰੇ ਸ਼ਾਮ ਦਾ ਦੀਵਾਨ ਵੀ ਇਥੇ ਸਜਦਾ ਸੀ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨ ਹਿੱਤ ਗੋਇੰਦਵਾਲ ਸਾਹਿਬ ਜੀ ਤੋਂ ਗੁਰਬਾਣੀ ਦੀਆਂ ਪੋਥੀਆਂ ਲਿਆ ਕੇ ਸਭ ਤੋਂ ਪਹਿਲਾਂ ਇਸ ਅਸਥਾਨ ਤੇ ਸੁਭਾਇਮਾਨ ਕੀਤੀਆਂ ਗਈਆਂ ਸਨ . ਇਸੇ ਅਸਥਾਨ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੰਨ 1600 ਈ. ਵਿੱਚ ਵਜੀਰ ਖਾਂ ਦਾ ਜਲੋਧਰ ਦਾ ਰੋਗ ਬਾਬਾ ਬੁੱਢਾ ਸਾਹਿਬ ਜੀ ਦੇ ਹੱਥੀਂ ਕਾਰ ਸੇਵਾ ਦੀ ਟੋਕਰੀ ਸੁਟਵਾ ਕੇ ਦੂਰ ਕੀਤਾ ਸੀ ਇਥੇ ਹੀ ਸ਼੍ਰੀ ਗੁਰੂ ਅਰਜਨ ਦੇਵ ਜੀ… Continue Reading

ਛਬੀਲ ਕਿਉਂ ਲੱਗਦੀ ਹੈ? ਧਿਆਨ ਨਾਲ ਪੜੋ

Share This on Twitter
ਛਬੀਲ ਕਿਉਂ ਲੱਗਦੀ ਹੈ? ਧਿਆਨ ਨਾਲ ਪੜੋੑ : ਸੀ੍ ਗੁਰੂ ਅਰਜਨ ਦੇਵ ਜੀ ਨੂੰ ਜਿਸ ਦਿਨ ਤੱਤੀ ਤਵੀ ਤੇ ਬਿਠਾਇਆ ਗਿਆ ਤਾਂ ਉਸ ਸਾਮ ਨੂੰ ਗੁਰੂ ਜੀ ਨੂੰ ਵਾਪਸ ਜੇਲ ਵਿੱਚ ਪਾ ਦਿੱਤਾ ਬਹੁਤ ਸਖ਼ਤ ਪਹਿਰਾ ਲਗਾ ਦਿੱਤਾ ਕਿ ਕੋਈ ਵੀ ਗੁਰੂ ਜੀ ਨੂੰ ਨਾ ਮਿਲ ਸਕੇ ,ਉਸ ਸਮੇਂ ਚੰਦੂ ਲਾਹੌਰ ਦਾ ਨਵਾਬ ਸੀ । ਜਿਸ ਦੇ ਹੁਕਮ ਨਾਲ ਇਹ ਸਭ ਕੁੱਝ ਹੋਇਆ ਸੀ। ਉਸੇ ਰਾਤ ਨੂੰ ਚੰਦੂ ਦੀ ਘਰਵਾਲੀ ਚੰਦੂ ਦਾ ਪੁੱਤਰ ਕਰਮ ਚੰਦ ਅਤੇ ਚੰਦੂ ਦੀ ਨੂੰਹ ਸੀ੍ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਜੇਲ ਵਿੱਚ ਗਏ ਤਾਂ ਸਿਪਾਹੀ ਨੇ ਅੱਗੇ ਨਾ ਜਾਣ ਦਿੱਤਾ ਤਾਂ ਚੰਦੂ ਦੀ ਘਰਵਾਲੀ ਅਤੇ ਨੂੰਹ ਨੇ ਅਾਪਣੇ ਸਾਰੇ ਗਹਿਣੇ ਉਤਾਰ ਕੇ ਸਿਪਾਹੀਆਂ ਨੂੰ ਦੇ ਦਿੱਤੇ ਅਤੇ ਉਸ ਸੈਲ ਤੱਕ ਪਹੁੰਚ ਗਏ ਜਿਥੇ ਗੁਰੂ ਜੀ ਕੈਦ ਸੀ। ਜਦ ਚੰਦੂ ਦੇ ਪਰਿਵਾਰ ਨੇ ਗੁਰੂ ਜੀ ਦੀ ਹਾਲਤ ਦੇਖੀ ਤਾਂ ਸਾਰੇ ਰੋਣ ਲੱਗ ਪਏ ਕਿ ਅੈਂਡੇ ਵੱਡੇ ਮਹਾਂਪੁਰਸ਼ ਨਾਲ ਇਹੋ ਜਿਹਾ ਸਲੂਕ ? ਤਦ ਚੰਦੂ ਦੀ… Continue Reading

Bhagat Pooran Singh

Share This on Twitter
(ਅੱਜ ਭਗਤ ਪੂਰਨ ਸਿੰਘ ਜੀ ਦੇ ਜਨਮਦਿਨ ਹੈ ਜਿੰਨ੍ਹਾਂ ਨੇ ਮਨੁੱਖਤਾ ਦੀ ਸੇਵਾ ਕਰਦੇ ਹੋਈ ਪੂਰੀ ਉਮਰ ਗੁਜਾਰੀ, ਜਦ ਉਹਨਾਂ ਨੂੰ ਦੇਸ਼ ਨੇ ਪਦਮ ਸ਼੍ਰੀ ਇਨਾਮ ਦੇਣਾ ਚਾਹਿਆ ਤਾਂ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਕਾਰਣ ਇਸਨੂੰ ਵਾਪਸ ਕਰ ਦਿੱਤਾ ਅਤੇ ਇੱਕ ਚਿੱਠੀ ਲਿਖੀ ਜੋ ਇਸ ਤਰ੍ਹਾਂ ਸੀ) ਸੇਵਾ ਵਿਖੇ ਰਾਸ਼ਟਰਪਤੀ ਭਾਰਤ, ਰਾਸ਼ਟਰਪਤੀ ਭਵਨ, ਦਿੱਲੀ। ਵਿਸ਼ਾ: ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ’ਤੇ ਹੋਈ ਇਨਸਾਨੀਅਤ ਤੋਂ ਗਿਰੀ ਫੌਜੀ ਕਾਰਵਾਈ ਵਿਰੁਧ ਰੋਸ ਵਜੋਂ “ਪਦਮ ਸ਼੍ਰੀ” ਐਵਾਰਡ ਦਾ ਮੋੜਿਆ ਜਾਣਾ। ਸ੍ਰੀ ਮਾਨ ਜੀ, ਬੇਨਤੀ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਫੌਜ ਨੂੰ ਕਾਰਵਾਈ ਲਈ ਭੇਜਿਆ ਜਾਣਾ ਕਿੰਨੇ ਹੀ ਦੁਖਦਾਈ ਨਤੀਜੇ ਪੈਦਾ ਕਰ ਚੁੱਕਾ ਹੈ। ਉਸ ਫੌਜੀ ਕਾਰਵਾਈ ਦੇ ਨਤੀਜਿਆਂ ਤੋਂ ਸਿੱਖ ਜਗਤ ਤੜਫ ਉਠਿਆ ਹੈ। ਇਸ ਘਟਨਾ ਦਾ ਜੋ ਦੁਖਦਾਈ ਅਸਰ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ’ਤੇ ਪਿਆ ਹੈ ਉਹ ਆਪ ਨੇ ਦੇਖ ਹੀ ਲਿਆ ਹੈ। ਫੌਜੀਆਂ ਹੱਥੋਂ ਬਹੁਤ ਘਟਨਾਵਾਂ ਅਜਿਹੀਆਂ ਵਾਪਰੀਆਂ… Continue Reading

Gurduara Bala Sahib Ji – Delhi

Share This on Twitter
ਇਹ ਪਾਵਨ ਅਸਥਾਨ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੀ ਪਵਿੱਤਰ ਯਾਦਗਾਰ ਦੇ ਰੂਪ ਵਿੱਚ ਸ਼ੁਸੋਭਿਤ ਹੈ , ਚੇਤ ਸੁਦੀ 14 ਸਮੰਤ 1721 ਬਿਕ੍ਰਮੀ (1664 ਈਸਵੀ) ਨੂੰ ਸਤਿਗੁਰ ਜੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਭ ਲੋਕਾਂ ਦਾ ਦੁੱਖ ਆਪਣੇ ਉੱਤੇ ਲੈ ਲਿਆ ਇਸ ਲਈ ਆਪ ਜੀ ਦੀ ਇੱਛਾ ਅਨੁਸਾਰ ਆਪ ਜੀ ਨੂੰ ਸ਼ਹਿਰ ਤੋਂ ਬਾਹਰ ਜਮਨਾ ਦੇ ਕੰਡੇ , ਇਸੇ ਅਸਥਾਨ ਤੇ ਗੁਰਦੁਆਰਾ ਬਾਲਾ ਸਾਹਿਬ ਲਿਆਂਦਾ ਗਿਆ , ਖੁੱਲੇ ਮੈਦਾਨ ਵਿੱਚ ਤੰਬੂ ਲਗਾ ਦਿੱਤੇ ਗਏ , ਇਸੇ ਅਸਥਾਨ ਤੇ ਗੁਰੂ ਜੀ ਨੇ ਆਪਣਾ ਅੰਤਿਮ ਸਮਾਂ ਜਾਣ ਕੇ ਸਾਧ ਸੰਗਤ ਨੂੰ ਹੁਕਮ ਕੀਤਾ ਕੇ ਪੰਜ ਪੈਸੇ , ਇੱਕ ਨਾਰੀਅਲ ਲੈ ਆਓ , ਤਾਂ ਸੰਗਤਾਂ ਨੇ ਬੇਨਤੀ ਕੀਤੀ ਕ ਸਤਿਗੁਰ ਜੀ ਗੁਰਗੱਦੀ ਕਿਸ ਦੇ ਸਪੁਰਦ ਕਰ ਰਹੇ ਹੋ ? ਤਾਂ ਗੁਰੂ ਜੀ ਨੇ ਸੰਗਤਾਂ ਨੂੰ ਧੀਰਜ ਦਿੱਤਾ ਤੇ ਬਚਨ ਕੀਤਾ "ਬਾਬਾ ਬਕਾਲੇ" ਇਹ ਭੇਦ ਭਰਿਆ ਬਚਨ ਕਹਿ ਕੇ ਆਪ ਸੱਚਖੰਡ ਜਾ ਬਿਰਾਜੇ , ਇਸ ਅਸਥਾਨ ਤੇ ਆਪ ਜੀ ਦੀ ਦੇਹ ਦਾ ਅੰਤਿਮ ਸੰਸਕਾਰ… Continue Reading

ਯਾਦਗਾਰ ਸਾਕਾ ਛੋਟਾ ਘੱਲੂਘਾਰਾ – ਕਾਹਨੂੰਵਾਨ , ਜ਼ਿਲ੍ਹਾ ਗੁਰਦਾਸਪੁਰ

Share This on Twitter
ਯਾਦਗਾਰ ਸਾਕਾ ਛੋਟਾ ਘੱਲੂਘਾਰਾ - ਕਾਹਨੂੰਵਾਨ , ਜ਼ਿਲ੍ਹਾ ਗੁਰਦਾਸਪੁਰ   ਇਹ ਯਾਦਗਾਰ ਲਗਭਗ 7000 ਤੋਂ 11000 ਸਿੰਘ - ਸਿੰਗਣੀਆਂ ਅਤੇ ਬੱਚਿਆਂ ਦੀਆਂ ਅਪ੍ਰੈਲ ਤੋਂ ਜੂਨ 1746 ਦੌਰਾਨ ਕੀਤੀਆਂ ਅਦੁੱਤੀ ਕੁਰਬਾਨੀਆਂ ਨੂੰ ਸਮਰਪਿਤ ਹੈ ਇੰਨੀ ਜ਼ਿਆਦਾ ਗਿਣਤੀ ਵਿੱਚ ਹੋਈਆਂ ਸ਼ਹੀਦੀਆਂ ਦੇ ਕਾਰਨ ਹੀ ਇਸ ਕਤਲੇਆਮ ਨੂੰ ਸਿੱਖ ਇਤਿਹਾਸ ਵਿੱਚ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ , ਉਸ ਸਮੇਂ ਲਾਹੌਰ ਦਾ ਮੁਗ਼ਲ ਗਵਰਨਰ ਯਾਹੀਆ ਖਾਨ ਸੀ | ਲਾਹੌਰ ਦੇ ਦੀਵਾਨ ਲੱਖਪਤ ਰਾਏ ਦਾ ਭਰਾ ਜਸਪਤ ਰਾਏ ਜੋ ਏਮਨਾਬਾਦ (ਪਾਕਿਸਤਾਨ) ਦਾ ਫੌਜਦਾਰ ਸੀ , ਸਿੱਖਾਂ ਦੇ ਇੱਕ ਸਮੂਹ ਨਾਲ ਲਾਹੌਰ ਦੇ ਨਜ਼ਦੀਕ ਪਿੰਡ ਰੋੜੀ ਬਾਬਾ ਨਾਨਕ ਜੀ ਵਿਖੇ ਲੜਾਈ ਵਿੱਚ ਮਾਰਿਆ ਗਿਆ | ਇਸ ਘਟਨਾ ਉਪਰੰਤ ਯਾਹੀਆ ਖਾਨ ਦੇ ਹੁਕਮਾਂ ਅਨੁਸਾਰ ਲਾਹੌਰ ਵਿੱਚ ਸੈਂਕੜੇ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ | ਯਾਹੀਆ ਖਾਨ ਅਤੇ ਲੱਖਪਤ ਰਾਏ ਦੀ ਅਗਵਾਈ ਹੇਠ ਇੱਕ ਵੱਡੀ ਮੁਗਲ ਸੈਨਾ ਸਿੱਖਾਂ ਵੱਲ ਵਧੀ , ਜਿਨ੍ਹਾਂ ਨੇ ਉਸ ਸਮੇਂ ਦਰਿਆ ਰਾਵੀ ਦੇ ਉੱਪਰਲੇ ਹਿੱਸੇ ਵਿੱਚ ਸ਼ਰਨ ਲਈ ਹੋਈ ਸੀ |… Continue Reading

Like us!