More Gurudwara Wiki  Posts
ਜਨਰਲ ਭਾਈ ਸੁਬੇਗ਼ ਸਿੰਘ ਦਾ ਡਰ


ਹਿੰਦੋਸਤਾਨੀ ਫ਼ੌਜਾ ਨੂੰ…..ਜਨਰਲ ਭਾਈ ਸੁਬੇਗ਼ ਸਿੰਘ ਦਾ ਡਰ
ਲੈਫ.ਜਨ.ਕੁਲਦੀਪ ਬਰਾੜ ਕਹਿੰਦਾ ਕਿ “ਸਾਨੂੰ ਸਭ ਤੋਂ ਵੱਡਾ ਡਰ ਇਸ ਗਲ ਦਾ ਸੀ ਕਿ ਅੰਦਰ ਜਨਰਲ_ਸੁਬੇਗ_ਸਿੰਘ ਵਰਗੇ ਦੇ ਹਥ ਵਿੱਚ ਕਮਾਨ ਹੈ, ਜਿਸਨੇ ਬੰਗਲਾਦੇਸ਼ ਵਿੱਚ 90,000 ਫੌਜੀਆਂ ਦੇ ਹੱਥ ਖੜੇ ਕਰਵਾਏ ਸਨ।ਸਾਨੂੰ ਡਰ ਸੀ ਕਿ ਸਾਡੀ ਸੀ.ਆਈ.ਡੀ ਨੂੰ ਉਹ ਹਾਥੀ ਦੇ ਦੰਦ ਵਾਂਗ ਕੁਝ ਹੋਰ ਵਿਖਾਏ ਤੇ ਕਰੇ ਕੁਝ ਹੋਰ।ਅਸੀਂ ਹਥਿਆਰਾਂ ਦੀ ਗਿਣਤੀ ਦਾ ਪਤਾ ਕਰਨ ਲਈ ਹਵਾਈ ਫਾਇਰ ਕਰਦੇ ਰਹੇ,ਅੱਗੋਂ ਸਾਨੂੰ ਦੁਨਾਲੀ ਰਫਲਾਂ ਦੇ ਫਾਇਰ ਜਵਾਬ ਵਿੱਚ ਮਿਲੇ,ਅਸੀਂ ਬਹੁਤ ਖੁਸ਼ ਹੋਏ ਕਿ ਸਾਡੀ ਜਾਣਕਾਰੀ ਸਹੀ ਹੈ।ਸਾਡੀ ਫੌਜ ਲਈ ਅਕਾਲ_ਤਖਤ ਤੇ ਕਬਜਾ ਕਰਨਾ 4-5 ਘੰਟੇ ਦਾ ਕੰਮ ਸੀ।2 ਜੂਨ ਸ਼ਾਮ ਨੂੰ ਉਪਰੋਂ ਮਿਲੀਆਂ ਹਦਾਇਤਾਂ ਮੁਤਾਬਕ 14 ਗੁਰਸਿੱਖ ਫੌਜੀ ਭਿੰਡਰਾਂਵਾਲੇ ਨਾਲ ਰਜਾਮੰਦੀ ਕਰਨ ਲਈ ਭੇਜੇ ਤੇ ਕੁਝ ਵਿਸ਼ੇਸ਼ ਪੈਕੇਜ ਸੰਤਾਂ ਲਈ ਭੇਜਿਆ।ਪਰ ਭਿੰਡਰਾਂਵਾਲੇ ਨੇ 14 ਫੌਜੀਆਂ ਤੇ ਐਸਾ ਪ੍ਰਭਾਵ ਪਾਇਆ ਕਿ ਉਹ ਮੁੜ ਵਾਪਸ ਨਾ ਆਏ।” “ਅਸੀਂ 10 ਕੁ ਵਜੇ ਰਾਤ ਨੂੰ 2200 ਜਵਾਨ ਮੇਨ ਦਰਵਾਜੇ ਰਾਹੀਂ ਅੰਦਰ ਤੋਰ ਦਿੱਤੇ ਤੇ 1700 ਜਵਾਨਾਂ ਨੂੰ ਕਵਰ ਫਾਇਰਿੰਗ ਬਣਾ ਕੇ ਰੱਖਿਆ ਗਿਆ।ਸਾਡੇ ਜਵਾਨ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਜਦੋਂ ਰੀਂਗਦੇ ਅੰਦਰ ਜਾ ਰਹੇ ਸਨ ਤਾਂ ਇਕ ਵਾਰ ਸ਼ਾਇਦ ਰਬ ਵੀ ਭੈਭੀਤ ਹੋ ਗਿਆ ਹੋਵੇਗਾ ਅਤੇ ਜਿਹਨਾਂ ਨਾਲ ਮੁਕਾਬਲਾ ਸੀ ਉਹਨਾਂ ਕੋਲ ਬਸ ਦੇਸੀ ਹਥਿਆਰ ਤੇ ਸਾਬਕਾ ਫੌਜੀ ਸੁਬੇਗ_ਸਿੰਘ ਸੀ।ਜਦੋਂ ਇਤਨੀ ਫੌਜ ਅੰਦਰ ਚੱਲੀ ਤਾਂ ਸੀਨੀਅਰ ਅਫਸਰ ਵੀ ਇਹ ਕਹਿਣ ਲੱਗੇ ਕਿ ਜੇਕਰ ਸਰਕਾਰ ਇਹ ਪਾਵਰ ਸਾਡੇ ਹੱਥਾਂ ਵਿੱਚ ਦੇਵੇ ਤਾਂ ਅਸੀਂ ਚੀਨ,ਪਾਕਿਸਤਾਨ ਨੂੰ ਹਿੰਦੁਸਤਾਨ ਵਿੱਚ ਮਿਲਾ ਦੇਵਾਂਗੇ।”
“ਸਾਨੂੰ ਸਿਰਫ ਜਨਰਲ ਸੁਬੇਗ ਸਿੰਘ ਦਾ ਫਿਕਰ ਸੀ ਕਿ ਉਹ ਬਹੁਤ ਤੇਜ ਦਿਮਾਗ ਹੈ।ਸਾਡੇ ਜਵਾਨ ਇਕ ਦੂਜੇ ਤੋਂ ਅੱਗੇ ਹੋ ਕੇ ਪਰਮਵੀਰ ਚੱਕਰ ਹਾਸਲ ਕਰਨਾ ਚਾਹੁੰਦੇ ਸਨ।ਸਾਡਾ ਅਨੁਮਾਨ ਸੀ ਕਿ ਅਸੀਂ ਰਾਤੋ ਰਾਤ ਦਰਬਾਰ ਸਾਹਿਬ ਤੇ ਕਬਜਾ ਕਰ ਲਵਾਂਗੇ।ਸਾਨੂੰ ਭਿਡਰਾਂਵਾਲੇ ਤੇ ਹਾਸਾ ਆ ਰਿਹਾ ਸੀ ਕਿ ਕਿਹੜੀਆਂ ਤੋਪਾਂ ਦੇ ਆਸਰੇ ਹਥਿਆਰ ਸੁੱਟਣ ਨੂੰ ਤਿਆਰ ਨਹੀਂ ਸੀ। ਅਸੀਂ 2 ਜੂਨ ਨੂੰ 10.30 ਵਜੇ ਰਾਤ ਫੌਜ ਨੂੰ ਅੰਦਰ ਜਾਣ ਦੀ ਹਰੀ ਝੰਡੀ ਦੇ ਦਿਤੀ।ਸਾਡਾ 2200 ਜਵਾਨ ਪੂਰੀ ਤਰਾਂ ਅੰਦਰ ਛਾ ਗਿਆ,ਲੋੜ ਪੈਣ ਤੇ 2600 ਜਵਾਨ ਤਿਆਰ ਰੱਖੇ ਸਨ।1700 ਕਵਰ ਫਾਇਰਿੰਗ ਲਈ ਸੀ।ਜਦੋਂ ਸਾਡੇ ਜਵਾਨ ਪੂਰੀ ਤਰਾਂ ਅੰਦਰ ਫੈਲ ਗਏ ਤਾਂ ਉਹ ਭਾਣਾ ਵਰਤਿਆ ਜੋ ਅਸੀਂ ਕਦੇ ਸੋਚਿਆ ਵੀ ਨਹੀਂ ਸੀ।ਦਿੱਲੀ ਤਕ ਵਾਇਰਲੈਸ ਖੜਕ ਗਏ।” “ਇਕ ਦਮ ਹਾਹਾਕਾਰ ਮਚ ਗਈ।ਚੀਕਾਂ ਅਸਮਾਨ ਨੂੰ ਪਾੜ ਰਹੀਆਂ ਸਨ।ਦਿਲ ਕੰਬਾਊ ਵੈਣ ਸਾਡੇ ਤੋਂ ਸੁਣੇ ਨਹੀਂ ਜਾ ਰਹੇ ਸਨ ਕਿਉਂਕਿ ਭਿੰਡਰਾਂਵਾਲੇ ਦੇ ਚੇਲਿਆਂ ਇਕਦਮ ਫਾਇਰ ਖੋਲ ਦਿੱਤੇ।ਸਾਡੇ ਕਵਰ ਜਵਾਨਾਂ ਨੂੰ ਪਤਾ ਨਹੀਂ ਲਗ ਰਿਹਾ ਸੀ ਕਿ ਗੋਲੀ ਕਿਧਰੋਂ ਆ ਰਹੀ ਹੈ।ਗੋਲੀ ਇਤਨੀ ਨੇੜਿਓਂ ਆ ਰਹੀ ਸੀ ਜਿਸ ਕਰਕੇ ਸਾਡੇ ਜਵਾਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਸੀ।ਅਖੀਰ ਹਾਈ ਅਲਰਟ ਅਲਾਰਮ ਵਜਾਉਣਾ ਪਿਆ, ਜਿਸ ਤਰਾਂ 1962 ਦੀ ਜੰਗ ਵੇਲੇ ਵਰਤਿਆ ਸੀ।ਸਾਡੇ ਜਵਾਨ ਇਤਨੇ ਘਬਰਾ ਗਏ ਕਿ ਹਥਿਆਰ ਸੁੱਟ ਕੇ ਭਜਣਾ ਪਿਆ।
4 ਜੂਨ 1984
3 ਜੂਨ ਦੀ ਪੂਰੀ ਰਾਤ ਸ੍ਰੀ ਦਰਬਾਰ ਸਾਹਿਬ ਦੇ ਆਸ ਪਾਸ ਇਲਾਕਿਆਂ ‘ਚ ਫੌਜੀ ਹਰਕਤਾਂ ਚੱਲਦੀਆਂ ਰਹੀਆਂ। ਸਵੇਰ ਦੇ 4 ਵੱਜ ਗਏ। ਰੋਜ਼ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਸ਼ਰਧਾਲੂ ਆਪਣੇ ਨਿਤਕ੍ਰਮ ਦੀ ਤਿਆਰੀ ਕਰਨ ਲਗੇ। ਰਾਗੀ ਸਿੰਘ ਅੱਜ ਬੇਨਤੀ ਅਤੇ ਬੀਰਰਸ ਦੇ ਸ਼ਬਦਾਂ ਨਾਲ ਆਸਾ ਦੀ ਵਾਰ ਦਾ ਕੀਰਤਨ ਗਾਇਨ ਕਰ ਰਹੇ ਸਨ। ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਸੋਹਨ ਸਿੰਘ ਆਪਣੀ ਡਿਊਟੀ ‘ਤੇ ਆਣ ਹਾਜ਼ਰ ਹੋਏ।ਹਜ਼ੂਰੀ ਰਾਗੀ ਭਾਈ ਅਮਰੀਕ ਸਿੰਘ ਸ਼ਬਦ ਗਾਇਨ ਕਰ ਰਹੇ ਸਨ। ਸੰਗਤ ਪ੍ਰਕਰਮਾ ਵਿਚ ਸੁੱਤੀ ਹੋਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਪਾਲਕੀ ਵਿਚ ਰੱਖ ਕੇ ਸ੍ਰੀ ਦਰਬਾਰ ਸਾਹਿਬ ਵੱਲ ਸੰਗਤ ਚਲ ਪਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਹਰ ਰੋਜ਼ ਦੀ ਮਰਿਯਾਦਾ ਮੁਤਬਿਕ ਪ੍ਰਕਾਸ਼ ਕਰ ਦਿਤਾ। ਸ੍ਰੀ ਦਰਬਾਰ ਸਾਹਿਬ ਦੇ ਅੰਦਰ ਮੁੜ ਕੀਰਤਨ ਸ਼ੁਰੂ ਹੋਇਆ, ਆਸਾ ਦੀ ਵਾਰ ਦੀ 13 ਪਉੜੀ ਪੜਣਾ ਸ਼ੁਰੂ ਕਰ ਚੁਕੇ ਸਨ।
4 ਵੱਜ ਕੇ 45 ਮਿੰਟ ਦਾ ਸਮਾਂ ਘੜੀਆਂ ‘ਤੇ...

ਸੀ । ਜਲਿਆਂਵਾਲਾ ਬਾਗ਼ ਵਾਲੇ ਪਾਸਿਉਂ ਇਕ ਸ਼ੂਕਦਾ ਹੋਇਆ ਗੋਲਾ ਆਇਆ। ਆਵਾਜ਼ ਨਾਲ ਪੂਰਾ ਵਾਤਾਵਰਨ ਗੂੰਜ ਉਠਿਆ। ਸ਼ਬਦ ਚਲ ਰਿਹਾ ਸੀ ਗੋਲੀਬਾਰੀ ਸ਼ੁਰੂ ਹੋ ਗਈ। ਪਰਿਕਰਮਾ ਵਿਚ ਔਰਤਾਂ ਤੇ ਬੱਚਿਆਂ ਦਾ ਬੁਰਾ ਹਾਲ ਸੀ। ਚਾਰੋ ਪਾਸਿਓਂ ਗੋਲੀ ਚਲਣੀ ਸ਼ੁਰੂ ਹੋ ਗਈ। ਗੋਲੀਆਂ ਦੇ ਨਾਲ ਨਾਲ ਬੰਬਾਂ ਦੀ ਆਵਾਜ਼ ਹੇਠ ਚੀਕ ਚਿਹਾੜਾ ਦੱਬ ਕੇ ਰਹਿ ਗਿਆ। ਪੋਹ ਫੁਟ ਚੁੱਕੀ ਸੀ ਸੂਰਜ ਦੀ ਲਾਲੀ ਤੇ ਦਿਨ ਦੇ ਚਾਨਣ ਵਿਚ ਮੰਜਰ ਹੋਰ ਵੀ ਡਰਾਵਣਾ ਲੱਗ ਰਿਹਾ ਸੀ। ਇਕ ਬੰਬ ਸ੍ਰੀ ਦਰਬਾਰ ਸਾਹਿਬ ਨੂੰ ਬਿਜਲੀ ਦੀ ਸਪਲਾਈ ਦੇਣ ਵਾਲੇ ਬਿਜਲੀ ਘਰ ‘ਤੇ ਡਿੱਗਾ। ਸ੍ਰੀ ਦਰਬਾਰ ਸਾਹਿਬ ਤੇ ਆਸ ਪਾਸ ਦੇ ਇਲਾਕਿਆਂ ਦੀ ਬਿਜਲੀ ਬੰਦ ਹੋ ਗਈ। ਮਾਸੂਮ ਬੱਚਿਆਂ ਦੇ ਰੋਣ ਦੀ ਆਵਾਜ਼ ਵਾਤਾਵਰਨ ਵਿਚ ਪੈਦਾ ਹੋਏ ਡਰ ਨੂੰ ਹੋਰ ਤਲਖ਼ ਬਣਾ ਰਹੀ ਸੀ। ਪੁਰਾ ਦਿਨ ਗੋਲੀਆਂ ਤੇ ਬੰਬ ਚਲਦੇ ਰਹੇ।
5 ਜੂਨ 1984
13 ਫੌਜੀ ਟੈਂਕ ਅਤੇ ਇੱਕ ਦਰਜਨ ਬਖਤਰਬੰਦ ਫੌਜੀ ਰਾਤ 10 ਵਜੇ ਦਰਬਾਰ ਕੰਪਲੈਕਸ ‘ਚ ਦਾਖਿਲ ਹੋਏ। ਦਰਬਾਰ ਸਾਹਿਬ ਦੇ ਹੈੱਡ ਰਾਗੀ ਅਮਰੀਕ ਸਿੰਘ ਦਾ ਕਤਲ ਕਰ ਦਿੱਤਾ ਗਿਆ। ਟੈਂਕਾਂ ਦੇ ਹਮਲਿਆਂ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਗੁਬੰਦ ਬੁਰੀ ਤਰ੍ਹਾ ਨਾਲ ਨੁਕਸਾਨੇ ਗਏ।
6 ਜੂਨ, 1984
ਦਰਬਾਰ ਸਾਹਿਬ ਦੀ ਪਰਿਕਰਮਾ ਤੇ ਸਰੋਵਰ ‘ਚ ਲਾਸ਼ਾਂ ਹੀ ਲਾਸ਼ਾਂ ਸਨ। ਫੌਜ ਨੇ ਸ੍ਰੀ ਹਰਮਿੰਦਰ ਸਾਹਿਬ ਨੂੰ ਚਾਰੇ ਪਾਸਿਓਂ ਘੇਰ ਲਿਆ। ਭਾਰੀ ਗੋਲੀਬਾਰੀ ਅਤੇ ਸੰਘਰਸ਼ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋਈ। ਦਰਬਾਰ ਸਾਹਿਬ ਕੰਪਲੈਕਸ ਉੱਤੇ ਹੋਏ ਇਸ ਹਮਲੇ ਵਿੱਚ ਭਿੰਡਰਾਂਵਾਲੇ ਅਤੇ ਲੈਫਟੀਨੈਂਟ ਜਨਰਲ ਸੁਬੇਗ ਸਿੰਘ ਸਣੇ ਕਈ ਮੁੱਖ ਲੋਕਾਂ ਦੀ ਮੌਤ ਹੋਈ।
ਇਸ ਨੂੰ ਬਲੂ ਸਟਾਰ ਆਪਰੇਸ਼ਨ ਕਿਹਾ ਗਿਆ।
7-10 ਜੂਨ, 1984
ਦੇਸ਼ ਦੇ ਕਈ ਹਿੱਸਿਆਂ ਵਿੱਚ ਸਿੱਖ ਫੌਜੀਆਂ ਦੇ ਬਾਗੀ ਹੋਣ ਦੀਆਂ ਖਬਰਾਂ ਆਉਂਦੀਆਂ ਹਨ।
ਸਿੱਖ ਰੈਜੀਮੈਂਟ ਦੇ ਕਰੀਬ 500 ਫੌਜੀਆਂ ਨੇ ਰਾਜਸਥਾਨ ਦੇ ਗੰਗਾਨਗਰ ਵਿੱਚ ਆਪਰੇਸ਼ਨ ਬਲੂ ਸਟਾਰ ਦੀਆਂ ਖਬਰਾਂ ਸੁਣ ਕੇ ਬਗਾਵਤ ਕਰ ਦਿੱਤੀ ਸੀ। ਬਿਹਾਰ ਦੇ ਰਾਮਗੜ(ਹੁਣ ਝਾਰਖੰਡ), ਅਲਵਰ, ਜੰਮੂ, ਠਾਣੇ ਅਤੇ ਪੁਣੇ ਵਿੱਚ ਸਿੱਖ ਫੌਜੀਆਂ ਨੇ ਬਗਾਵਤ ਕੀਤੀ ਸੀ।
ਰਾਮਗੜ ਵਿੱਚ ਬਾਗੀ ਫੌਜੀਆਂ ਨੇ ਆਪਣੇ ਕਮਾਂਡਰ, ਬ੍ਰਿਗੇਡੀਅਰ ਐਸਸੀ ਪੁਰੀ ਦਾ ਕਤਲ ਕਰ ਦਿੱਤਾ ਸੀ।
ਜੁਲਾਈ, 1984
ਭਾਰਤ ਸਰਕਾਰ ਨੇ ਆਪਰੇਸ਼ਨ ਬਲੂ ਸਟਾਰ ‘ਤੇ ਇੱਕ ਵਾਈਟ ਪੇਪਰ ਜਾਰੀ ਕੀਤਾ, ਪਰ ਉਸ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ।
ਇੰਦਰਾ ਗਾਂਧੀ ਦਾ ਕਤਲ ਅਤੇ ਸਿੱਖ ਕਤਲੇਆਮ
ਆਪਰੇਸ਼ਨ ਬਲੂ ਸਟਾਰ ਦੇ ਚਾਰ ਮਹੀਨੇ ਬਾਅਦ ਹੀ ਇੰਦਰਾ ਗਾਂਧੀ ਦਾ ਉਨ੍ਹਾਂ ਦੇ ਦੋ ਸਿੱਖ ਬਾਡੀਗਾਰਡਾਂ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਨੇ ਕਤਲ ਕਰ ਦਿੱਤਾ।
31 ਅਕਤੂਬਰ, 1984
ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦੋ ਸਿੱਖ ਬਾਡੀਗਾਰਡਾਂ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੇ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
ਇੰਦਰਾ ਗਾਂਧੀ ਦੇ ਕਤਲ ਤੋਂ ਤੁਰੰਤ ਬਾਅਦ ਦੇਸ ਦੇ ਕਈ ਹਿੱਸਿਆਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਜਿਸ ਵਿੱਚ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਗਈਆਂ।
ਜੂਨ, 1985
ਏਅਰ ਇੰਡੀਆ ਦੀ ਫਲਾਈਟ ਨੰਬਰ 182 ਦੇ ਜਹਾਜ਼ ਵਿੱਚ ਧਮਾਕਾ ਹੋਇਆ ਜਿਸਦੇ ਵਿੱਚ 329 ਲੋਕਾਂ ਦੀ ਮੌਤ ਹੋ ਗਈ। ਕੈਨੇਡਾ ਦੇ ਵਾਸੀ ਇੰਦਰਜੀਤ ਸਿੰਘ ਰਿਆਤ ਨੂੰ ਇਸ ਮਾਮਲੇ ਦਾ ਦੋਸ਼ੀ ਪਾਇਆ ਗਿਆ।
ਜੁਲਾਈ, 1985
ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਹਰਚੰਦ ਸਿੰਘ ਲੌਂਗੋਵਾਲ ਨੇ ਇੱਕ ਸਮਝੌਤੇ ‘ਤੇ ਦਸਤਖਤ ਕੀਤੇ। ਪਰ ਇਸ ਸਮਝੌਤੇ ਉੱਤੇ ਅਮਲ ਨਾ ਹੋ ਸਕਿਆ।
ਅਗਸਤ, 1985
ਇੱਕ ਜਗਾ ਵਿੱਚ ਭਾਸ਼ਣ ਦਿੰਦੇ ਸਮੇਂ ਹਰਚੰਦ ਸਿੰਘ ਲੌਂਗੋਵਾਲ ‘ਤੇ ਹਮਲਾ ਕਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।
ਸਤੰਬਰ, 1985
ਅਕਾਲੀ ਦਲ ਨੂੰ ਪੰਜਾਬ ਦੀਆਂ ਚੋਣਾਂ ਵਿੱਚ ਭਾਰੀ ਜਿੱਤ ਮਿਲੀ। ਸੁਰਜੀਤ ਸਿੰਘ ਬਰਨਾਲਾ ਪੰਜਾਬ ਦੇ ਮੁੱਖ ਮੰਤਰੀ ਬਣੇ।
ਜਨਵਰੀ, 1986
ਦਰਬਾਰ ਸਾਹਿਬ ਦਾ ਕੰਟਰੋਲ ਇੱਕ ਵਾਰ ਫੇਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਗਿਆ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)