ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਦਿਹਾੜੈ ਨੂੰ ਸਮਰਪਿਤ ਇਤਿਹਾਸ ਦਾ ਅੱਜ ਪੰਜਵਾਂ ਭਾਗ ਪੜੋ ਜੀ ।
ਗੁਰੂ ਹਰਗੋਬਿੰਦ ਸਾਹਿਬ ਦਾ ਜਨਮ :-
ਪ੍ਰਿਥੀਏ ਤੋਂ ਦੂਰ ਰਹਿਣ ਦੇ ਖਿਆਲ ਨਾਲ ਉਹ ਕੁਝ ਚਿਰ ਪ੍ਰਵਾਰ ਸਹਿਤ ਤਕਰੀਬਨ ਤਿੰਨ ਸਾਲ ਵਡਾਲੀ ਵੀ ਰਹੇ। ਇਥੇ ਹੀ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ। ਪ੍ਰਿਥੀਏ ਤੇ ਉਸਦੀ ਬੀਵੀ ਕਰਮੋ ਨੇ ਇਥੇ ਹੀ ਬਸ ਨਹੀਂ ਕੀਤੀ। ਅਗੇ ਤਾਂ ਉਸ ਨੂੰ ਉਮੀਦ ਸੀ ਕਿ ਸ਼ਾਇਦ ਗੁਰੂ ਅਰਜਨ ਸਾਹਿਬ ਤੋਂ ਬਾਅਦ ਉਸਦਾ ਪੁੱਤਰ ਮੇਹਰਬਾਨ ਗੱਦੀ ਤੇ ਬੈਠੇਗਾ। ਹੁਣ ਉਹ ਵੀ ਆਸ ਖਤਮ ਹੋ ਗਈ। ਗੁਰੂ ਹਰਗੋਬਿੰਦ ਤੇ ਤਿੰਨ ਵਾਰੀ ਮਾਰੂ ਹਮਲੇ ਕਰਵਾਏ। ਦਾਈ, ਬ੍ਰਹਮਣ ਤੇ ਸਪੇਰੇ ਕੋਲੋਂ ਇਹ ਤਿੰਨੋਂ ਆਪਣੀ ਆਪਣੀ ਮੌਤੇ ਮਰ ਗਏ ਪਰ ਹਰ ਗੋਬਿੰਦ ਸਾਹਿਬ ਦਾ ਵਾਲ ਵੀ ਵਿੰਗਾ ਨਹੀਂ ਹੋਇਆ।
ਨਿਤਨੇਮ :-
ਗੁਰੂ ਸਾਹਿਬ ਪਿਛਲੇ ਪਹਿਰ, ਰਾਤੀ ਜਾਗਕੇ ਇਸ਼ਨਾਨ ਕਰਕੇ ਧਿਆਨ ਵਿਚ ਮਗਨ ਹੋ ਜਾਂਦੇ। ਫਿਰ ਸਾਧ ਸੰਗਤ ਬੈਠਕੇ ਕੀਰਤਨ ਸੁਣਦੇ ਤੇ ਕਈ ਵਾਰੀ ਖੁੱਦ ਸਿਰੰਦਾ ਵਜਾਕੇ ਕੀਰਤਨ ਕਰਦੇ ਤੇ ਸੰਗਤਾਂ ਨੂੰ ਵੀ ਉਤਸ਼ਾਹਿਤ ਕਰਦੇ। ਫਿਰ ਸੰਗਤਾਂ ਨੂੰ ਉਪਦੇਸ਼ ਦਿੰਦੇ ਤੇ ਉਨ੍ਹਾਂ ਦੇ ਸ਼ੰਕੇ ਨਵਿਰਤ ਕਰਦੇ। ਬਿਲਾਵਲ ਦੀ ਚੌਂਕੀ ਲਗਦੀ। ਆਪ ਲੰਗਰ ਵਿਚ ਜਾ ਕੇ ਜੂਠੇ ਬਰਤਨ ਮਾਂਜਣ ਦੀ ਸੇਵਾ ਕਰਦੇ। ਫਿਰ ਤਾਲ ਦੀ ਉਸਾਰੀ ਦੀ ਸੇਵਾ-ਇਕ ਇਕ ਇੱਟ ਦੇਖ ਕੇ ਲਗਵਾਉਂਦੇ। ਦੁਪਹਿਰ ਨੂੰ ਫਿਰ ਲੰਗਰ ਦੀ ਸੇਵਾ ਵਿਚ ਪੁੱਜ ਜਾਂਦੇ। ਫਿਰ ਉਸਾਰੀ ਦੇ ਕੰਮਾਂ ਨੂੰ ਦੇਖਣ ਲਈ ਗੁਰੂ ਬਜਾਰ, ਦੀਵਾਨਖਾਨੇ ਤੇ ਸਰੋਵਰ ਵੱਲ ਜਾਦੇਂ । ਗੁਰੂ ਕੇ ਬਾਗ ਵਿਚ ਸ਼ਾਮ ਨੂੰ ਦੀਵਾਨ ਲਗਦਾ ਜਿਥੇ ਵਿਦਵਾਨਾ ਦੇ ਵੀਚਾਰ ਸੁਣਕੇ ਤੇ ਉਨ੍ਹਾ ਦੇ ਸ਼ੰਕੇ ਨਵਿਰਤ ਕਰਦੇ। ਫਿਰ ਸੋਦਰ, ਕੀਰਤਨ ਸੋਹਿਲੇ ਦੀ ਚੌਂਕੀ ਤੇ ਬਾਅਦ ਕੋਠਾ ਸਾਹਿਬ ਵਿਚ ਅਰਾਮ ਕਰਨ ਲਈ ਚਲੇ ਜਾਂਦੇ। ਗੁਰੂ ਗੱਦੀ ਸੰਭਾਲਣ ਤੋਂ ਬਾਅਦ ਚੌਥੇ ਗੁਰੂ ਸਾਹਿਬਾਨ ਵੱਲੋਂ ਸ਼ੁਰੂ ਕੀਤੇ ਬਹੁਤ ਸਾਰੇ ਕਾਰਜ ਅਧੂਰੇ ਸਨ। ਅੰਮ੍ਰਿਤਸਰ ਦਾ ਵਿਕਾਸ ਹੋਣ ਵਾਲਾ ਸੀ। ਸਰੋਵਰ ਅਜੇ ਕਚਾ ਸੀ। ਖੁਦਾਈ ਹੋ ਚੁੱਕੀ ਸੀ ਇਸਨੂੰ ਪਕਾ ਕਰਵਾਕੇ ਇਸ ਵਿਚ ਇਕ ਸੁੰਦਰ ਇਮਾਰਤ ਉਸਾਰਨ ਦਾ ਫੈਸਲਾ ਕੀਤਾ। ਸਰੋਵਰ ਨੂੰ ਪੂਰਾ ਕਰਨ ਲਈ ਇਟਾਂ ਦਾ ਭੱਠਾ ਲਾਇਆ। ਸੰਗਤਾਂ ਨੂੰ ਕਾਰ ਸੇਵਾ ਕਰਨ ਲਈ ਹੁਕਮਨਾਮੇ ਭੇਜੇ ਗਏ। ਕਾਰ ਸੇਵਾ ਦੇ ਮੋਢੀ ਬਾਬਾ ਬੁੱਢਾ ਜੀ ਸਨ। ਸੰਗਤਾਂ ਬੜੇ ਪਿਆਰ ਤੇ ਉਤਸ਼ਾਹ ਨਾਲ ਕਾਰ ਸੇਵਾ ਕਰਦੀਆਂ।
ਅਮ੍ਰਿਤਸਰ ਦੀ...
ਉਸਾਰੀ :-
ਗੁਰੂ ਸਾਹਿਬ ਨੇ ਅੰਮ੍ਰਿਤਸਰ ਦੀ ਉਸਾਰੀ ਵਲ ਉਚੇਚਾ ਧਿਆਨ ਦਿੱਤਾ। ਅਲਗ ਅਲਗ ਕਿਤਿਆ ਦੇ ਲੋਕਾਂ ਨੂੰ ਸੱਦਾ ਦਿੱਤਾ। ਉਨ੍ਹਾਂ ਦੀ ਮਾਲੀ ਤੇ ਆਰਥਿਕ ਮਦਦ ਕੀਤੀ ਜਿਸ ਨਾਲ ਕਿਤੇ ਵੱਜੋਂ ਤਜਾਰਤੀ ਤੇ ਵਿਉਪਾਰਕ ਕੇਂਦਰ ਬਣ ਗਿਆ। 52 ਕਿਸਮ ਦੇ ਕਿਤੇ ਵਾਲੇ ਲੋਕ ਗੁਰੂ ਸਾਹਿਬ ਵਕਤ ਇਥੇ ਵਸ ਚੁੱਕੇ ਸਨ। ਸ਼ਹਿਰ ਦੀਆਂ ਰੌਣਕਾਂ ਵਧਣ ਲਗੀਆਂ । ਦਿਨ ਰਾਤ ਨਾਮ ਸਿਮਰਨ ਦਾ ਪ੍ਰਵਾਹ ਚਲਦਾ। ਇਥੇ ਹੀ ਇਕ ਵਡਾ ਸਿੱਖੀ ਕੇਂਦਰ ਬਣ ਗਿਆ, ਜਿਥੇ ਸਿੱਖ ਇਕੱਠੇ ਹੁੰਦੇ ਤੇ ਕੌਮੀ ਜਜਬੇ ਨੂੰ ਮਜਬੂਤ ਕਰਦੇ।
ਗੁਰੂ ਕੇ ਮਹਲ ਤੇ ਡਿਉਡੀ ਸਾਹਿਬ :-
ਗੁਰੂ ਕੇ ਬਜਾਰ ਦੇ ਪਾਸ ਇਹ ਰਿਹਾਇਸੀ ਮਕਾਨ ਸ੍ਰੀ ਗੁਰੂ ਰਾਮਦਾਸ ਜੀ ਨੇ ਬਣਵਾਏ ਸਨ ਜਿਸਨੂੰ ਗੁਰੂ ਅਰਜਨ ਦੇਵ ਜੀ ਨੇ ਪਕਾ ਤੇ ਮੁਕੰਮਲ ਕਰਵਾਇਆ। ਡਿਉਡੀ ਸਾਹਿਬ-ਸ਼ਹਿਰ ਦੇ ਵਿਚ ਗੁਰੂ ਬਜਾਰ ਪਾਸ ਗੁਰੂ ਅਰਜਨ ਦੇਵ ਜੀ ਨੇ ਰਾਮਦਾਸ ਪੁਰ ਦੀ ਡਿਉਡੀ ਬਣਵਾਈ। ਉਦੋਂ ਇਸ ਡਿਉਡੀ ਤੋਂ ਦਰਬਾਰ ਸਾਹਿਬ ਦੇ ਪਾਸ ਵੱਲ ਆਬਾਦੀ ਨਹੀਂ ਸੀ ਕੇਵਲ ਗੁਰੂ ਕਾ ਬਜਾਰ ਸੀ।
ਸੰਤੋਖਸਰ ਦਾ ਸਰੋਵਰ;-
ਅੰਮ੍ਰਿਤਸਰ ਦੀ ਵਧਦੀ ਅਬਾਦੀ ਲਈ ਪਾਣੀ ਦੀ ਥੁੜ ਨੂੰ ਪੂਰਾ ਕਰਨ ਲਈ ਸਰੋਵਰ ਦੀ ਬਹੁਤ ਲੋੜ ਸੀ, ਸੰਤੋਖਸਰ ਦਾ ਸਰੋਵਰ ਪੂਰਾ ਕਰਵਾਇਆ। ਇਸ ਦੀ ਖੁਦਾਈ ਦਾ ਕੰਮ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਨ1580 ਵਿਚ ਅਰੰਭਿਆ ਸੀ। ਸੰਨ 1588 ਵਿਚ ਪੂਰਾ ਹੋਇਆ। ਇਨ੍ਹਾਂ ਕੰਮਾਂ ਨੂੰ ਨੇਪਰੇ ਚਾੜਨ ਲਈ ਬਾਬਾ ਬੁੱਢਾ ਜੀ ਭਾਈ ਸਾਲੋ ਜੀ ਪ੍ਰੇਮ-ਸੇਵਕਾਂ ਦੇ ਮੁਖੀਏ ਸਨ। ਗੁਰੂ ਸਾਹਿਬ ਆਪ ਵੀ ਟੋਕਰੀ ਢੋਂਦੇ ਤੇ ਹਰ ਲੋੜੀਂਦੀ ਸੇਵਾ ਕਰਦੇ। ਮਕਾਨਾ ਅਤੇ ਜਮੀਨ ਆਦਿ ਤੋਂ ਹੋਣ ਵਾਲੀ ਆਮਦਨ ਤਾਂ ਗੁਰੂ ਸਾਹਿਬ ਪਹਿਲੇ ਹੀ ਪ੍ਰਿਥੀਏ ਨੂੰ ਦੇ ਚੁੱਕੇ ਸੀ। ਲੰਗਰ ਤੇ ਉਸਾਰੂ ਕਾਰਜਾ ਲਈ ਜੇਹੜੀ ਮਾਇਆ ਸੰਗਤ ਭੇਟ ਕਰਦੀ ਉਸ ਵਿਚੋਂ ਵੀ ਪ੍ਰਿਥੀਆ ਹੜਪ ਕਰਨ ਦੀ ਕੋਸ਼ਿਸ਼ ਕਰਦਾ। ਇਸ ਕਰਕੇ ਇਨ੍ਹਾਂ ਕਾਰਜਾਂ ਨੂੰ ਪੂਰਾ ਕਰਨ ਲਈ ਭਾਵੇ ਕੁਝ ਦੇਰੀ ਤਾ ਹੋ ਗਈ ਪਰ ਸਮਾਂ ਆਉਣ ਤੇ ਸਾਰੀਆਂ ਔਕੜਾ ਦੂਰ ਹੋ ਗਈਆ।
( ਚਲਦਾ )
42 Comments
Write a comment…
Maninder Kaur Chadha
Waheguru ji 🙏
· Reply · 6h
SUKHVIR SINGH CHAHAL
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🌴🌷