More Gurudwara Wiki  Posts
ਦੁਸਟ ਲਲਿਤ ਮਾਕਨ ਦਾ ਸੋਧਾ 31-7-1985


ਦੁਸਟ ਲਲਿਤ ਮਾਕਨ ਦਾ ਸੋਧਾ
31-7-1985
ਨਵੰਬਰ 1984 ਦੇ ਦਿੱਲੀ ਸਿੱਖ ਕਤਲੇਆਮ ਚ ਕਈ ਦੋਸ਼ੀਆਂ ਚੋਂ ਇੱਕ ਵੱਡਾ ਨਾਮ ਸੀ ਲਲਿਤ ਮਾਕਨ। ਇਹ ਕਾਂਗਰਸ ਦਾ ਖਾਸ ਆਦਮੀ ਤੇ ਮਜ਼ਦੂਰ ਲੇਬਰ ਦਾ ਪ੍ਰਧਾਨ ਸੀ। ਇਹਦੇ ਥੱਲੇ ਹਜ਼ਾਰਾਂ ਮਜ਼ਦੂਰ ਕੰਮ ਕਰਦੇ। ਕਤਲੇਆਮ ਵੇਲੇ ਇਨ੍ਹਾਂ ਮਜ਼ਦੂਰਾਂ ਨੂੰ ਸ਼ਰਾਬ , ਪੈਸਾ , ਮਿੱਟੀ ਦਾ ਤੇਲ , ਪੈਟਰੋਲ , ਟਾਇਰ ਆਦਿ ਵੰਡ ਕੇ ਸਿੱਖਾਂ ਦਾ ਕਤਲੇਆਮ ਤੇ ਬਲਾਤਕਾਰ ਕਰਵਾਇਆ। ਸਿੱਖਾਂ ਦੇ ਘਰਾਂ ਨੂੰ ਅੱਗ ਲਵਾਈ। ਦੁਕਾਨਾਂ ਸਾੜੀਆ। ਗੁਰੂ ਘਰਾਂ ਨੂੰ ਗੁਰੂ ਸਰੂਪ ਨੂੰ ਸਾੜਿਆ।
ਏ ਦੁਸ਼ਟ ਨੂੰ ਸੋਧਣ ਲਈ ਸਿੰਘਾਂ ਨੇ ਪਾਪੀ ਦਾ ਬਾਇਓਡੇਟਾ ਕੱਢਿਆ। ਪਤਾ ਲੱਗਾ ਏ ਕਈ ਦਫ਼ਤਰਾਂ ਚ ਕੰਮ ਕਰਦਾ ਸਮਾਂ ਤੇ ਦਿਨ ਵੰਡੇ ਹੋਏ ਸਨ। ਸਿੰਘ ਨੇ ਸਭ ਨੋਟ ਕਰ ਲਿਆ। ਏਦੀ ਆਪਣੀ ਰਹਾਇਸ਼ ਦਿੱਲੀ ਤਿਲਕ ਨਗਰ ਸੀ ਤੇ ਮਾਂ ਬਾਪ ਕੀਰਤੀ ਨਗਰ ਰਹਿੰਦੇ ਸੀ। ਜਿਥੇ ਦੁਸ਼ਟ ਹਰ ਬੁੱਧਵਾਰ ਨੂੰ ਆਉਦਾ ਸੀ।
ਸਰਦਾਰ ਜਿੰਦਾ ,ਸੁੱਖਾ , ਹੀਰਾ , ਸ਼ਿੰਦੂ ਕੁੱਕੀ ਆਦਿਕ ਸਿੰਘਾਂ ਨੇ ਤਿਆਰੀ ਕਰ ਲਈ। ਸਿੰਘ ਕੀਰਤ ਨਗਰ ਟਿਕਾਣੇ ਪਹੁੰਚ ਕੇ ਉਡੀਕਣ ਲੱਗੇ। ਮਾਕਨ ਨੇ ਦਫਤਰ ਦਾ ਦਰਵਾਜ਼ਾ ਬੰਦ ਕੀਤਾ। ਅੰਦਰੋ ਪਬਲਿਕ ਬਾਹਰ ਆਉਣ ਲੱਗ ਪਏ।
ਸਰਦਾਰ ਜਿੰਦਾ ਕਹਿੰਦਾ “ਅਸੀ ਸੋਚਿਆ ਕਿਤੇ ਬੱਚ ਨਾ ਜਾਵੇ। ਇਸ ਲਈ ਘਰ ਜਾ ਕੇ ਸੋਧਣ...

ਦਾ ਵਿਚਾਰ ਬਣਾਇਆ। ਥੋੜ੍ਹਾ ਜਿਹਾ ਅੱਗੇ ਵਧੇ ਤੇ ਅੱਗੋਂ ਮ‍ਾਕਨ ਤੇ ਉਹਦੀ ਪਤਨੀ ਕਾਰ ਵੱਲ ਨੂੰ ਵਧਦੇ ਬਾਹਰ ਆਏ। ਬਸ ਉਸੇ ਵੇਲੇ ਸਟੇਨ ਗਨ ਤੇ ਪਿਸਤੌਲਾਂ ਦੇ ਨਾਲ ਗੋਲੀਆਂ ਵਰ੍ਹਾ ਦਿੱਤੀਆਂ। ਘਰਵਾਲੀ ਮਾਕਨ ਦੇ ਉੱਤੇ ਲੰਮੇ ਪੈ ਗਈ ਜਿਸ ਕਰਕੇ ਉਹ ਵੀ ਮਰ ਗਈ ( ਵੈਸੇ ਉਹਨੂੰ ਮਾਰਨ ਦਾ ਕੋਈ ਵਿਚਾਰ ਨਹੀਂ ਸੀ ) ਤੁਰਨ ਲੱਗਿਆਂ ਨੇੜੇ ਖੜ੍ਹੇ ਇਕ ਕਾਂਗਰਸੀ ਲੀਡਰ ਨੂੰ ਵੀ ਛਿੰਦੂ ਨੇ ਸੋਧ ਦਿੱਤਾ ਤੇ ਅਸੀ ਸਕੂਟਰਾਂ ਨੂੰ ਰੇਸ ਦੇ ਦਿੱਤੀ। ਥੋੜ੍ਹਾ ਜਿਹਾ ਅੱਗੇ ਜਾ ਕੇ ਮੈਂ ਕਿਹਾ ਵਾਹਿਗੁਰੂ ਦੀ ਕਿਰਪਾ ਹੋ ਗਈ। ਕੋਈ ਗੱਲ ਨੀ ਅਰਾਮ ਨਾਲ ਚੱਲੋ।
ਏਦਾ ਦਿੱਲੀ ਕਤਲੇਆਮ ਦੇ ਵੱਡੇ ਦੋਸ਼ੀਆ ਚੋ ਲਲਿਤ ਮਾਕਨ ਨੂੰ 31 ਜੁਲਾਈ 1985 ਦਿਨ ਬੁਧਵਾਰ ਨੂੰ ਸਿੰਘਾਂ ਨੇ ਸੋਧਿਆ। ਇਸ ਤੋਂ ਬਾਅਦ ਸਰਕਾਰ ਘਬਰਾ ਗਈ ਤੇ ਬਾਕੀ ਮੁੱਖ ਦੋਸ਼ੀਆਂ ਨੂੰ ਘਰਾਂ ਚ ਰਹਿਣ ਦਾ ਹੁਕਮ ਹੋਇਆ ਤੇ ਨਾਲੇ ਸਕਿਓਰਿਟੀ ਵਧਾ ਦਿੱਤੀ ਸੀ।
ਗੁਰੂ ਬਚਨ
ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥੧੬॥
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)