More Gurudwara Wiki  Posts
ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ – ਦੂਸਰਾ ਭਾਗ


ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਤਿਹਾਸ ਦਾ ਅੱਜ ਦੂਸਰਾ ਭਾਗ ਪੜੋ ਜੀ ।
ਗੁਰੂ ਅਰਜਨ ਸਾਹਿਬ ਜੀ ਨੇ ਮੁਢਲੀ ਵਿੱਦਿਆ ਦੇਵਨਾਗਰੀ ਤੇ ਗਣਿਤ ਪਿੰਡ ਦੇ ਪਾਂਧੇ ਤੋਂ ਤੇ ਬਾਬਾ ਮੋਹਰੀ ਜੀ ਤੋਂ ਸਿਖੀ ਫਾਰਸੀ ਪਿੰਡ ਦੇ ਮਦਰਸੇ ਤੋਂ ਤੇ ਪੰਜਾਬੀ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਨੇ ਆਪ ਸਿਖਾਈ। ਰਾਗ ਵਿਦਿਆ, ਸ਼ਸਤਰ ਵਿਦਿਆ, ਨੇਜਾਬਾਜ਼ੀ ਤੇ ਘੋੜ ਸਵਾਰੀ ਵਿਚ ਵੀ ਨਿਪੁਨਤਾ ਹਾਸਲ ਕੀਤੀ। ਸਿਰੰਦਾ ਉਹ ਬਹੁਤ ਹੀ ਸੁੰਦਰ ਵਜਾਉਂਦੇ ਸੀ। ਰਾਗ ਵਿਦਿਆ ਵਿਚ ਉਹ ਕਿਤਨੇ ਮਾਹਿਰ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਰਾਗਾਂ ਦੇ ਵਖ ਵੱਖ ਭੇਦਾਂ ਤੋਂ ਜਾਣਿਆ ਜਾ ਸਕਦਾ ਹੈ। ਵੇਦ , ਕਤੇਬ, ਕੁਰਾਨ ਦਾ ਸਾਰ ਕੁਝ ਤੁਕਾਂ ਵਿਚ ਦੇ ਜਾਣਾ, ਉਹਨਾਂ ਦਾ ਹਰ ਧਰਮ ਦਾ ਗਿਆਨ ਦਸਦਾ ਹੈ। ਵੱਖ ਵੱਖ ਬੋਲੀਆਂ ਨੂੰ ਮੁਹਾਰਿਆਂ ਵਿਚ ਵਰਤਣਾਂ, ਵੱਖ ਵੱਖ ਭਾਸਾਵਾਂ ਦੀ ਮੁਹਾਰਤ ਦਾ ਜੀਂਦਾ ਜਾਗਦਾ ਸਬੂਤ ਹੈ।
ਉਸਾਰੀ ਕਲਾ, ਸ਼ਿਲਪ ਕਲਾ ਦੀ ਨਿਪੁਨਤਾ ਉਨ੍ਹਾਂ ਦਾ ਹਰਿਮੰਦਰ ਸਾਹਿਬ ਦੀ ਸਥਾਪਨਾਂ, ਤਰਨਤਾਰਨ, ਲਾਹੌਰ, ਡਬੀ ਬਜਾਰ, ਬਉਲੀ ਸਾਹਿਬ, ਦੀਵਾਨ ਖਾਨਾ , ਕਰਤਾਰ ਪੁਰ, ਅੰਮ੍ਰਿਤਸਰ, ਖਾਸ ਕਰਕੇ ਸ਼ੀਸ਼ ਮਹਲ ਤੇ ਲਗਾਏ ਬਾਗ ਤੇ ਹੋਰ ਕਈ ਉਦਾਰਣਾਂ ਹਨ। ਛੋਟੀ ਉਮਰ ਆਪਜੀ ਦਾ ਬਹੁਤਾ ਸਮਾਂ ਗੁਰੂ ਅਮਰਦਾਸ, ਬਾਬਾ ਬੁੱਢਾ ਜੀ , ਬਾਬਾ ਮੋਹਰੀ ਤੇ ਆਪਣੇ ਸਹਿਪਾਠੀ ਭਾਈ ਗੁਰਦਾਸ ਜੀ ਦੀ ਦੇਖ ਰੇਖ ਵਿਚ ਗੁਜਰਿਆ ਸੀ, ਇਸ ਲਈ ਆਪ ਸ਼ਬਦ ਕੀਰਤਨ ਦੁਨਿਆਵੀ ਤੇ ਅਧਿਆਤਮਕ ਗਿਆਨ ਵਿਚ ਵੀ ਪ੍ਰਬੀਨ ਸੀ। ਆਪ ਇਕ ਉੱਚ ਕੋਟੀ ਦੇ ਵਿਦਵਾਨ , ਸਹਿਤਕਾਰ, ਇੱਕ ਚੰਗੇ ਚਿਤ੍ਰਕਾਰ, ਸੰਗੀਤਕਾਰ, ਤੇਜਸਵੀ ਆਗੂ, ਬਹੁਮੁਖੀ ਸਕਸੀਅਤ ਦੇ ਮਾਲਕ ਮਹਾ-ਪਰਉਪਕਾਰੀ, ਕੌਮੀ ਉਸਰਈਏ ਤੇ ਮਹਾਨ ਕਲਾਕਾਰ ਸਨ। ਉਹ ਇਕ ਮਹਾਨ ਫਿਲਾਸਫਰ ਵੀ ਸਨ ਜਿਨ੍ਹਾਂ ਨੇ ਆਪਣੀ ਸੋਚ, ਆਪਣੀ ਕਥਨੀ ਨੂੰ ਕਰਨੀ ਵਿਚ ਬਦਲ ਕੇ ਰਖ ਦਿੱਤਾ। ਉਹ ਆਮ ਲੋਕਾਂ ਦੇ ਹਾਣੀ ਜਿਨ੍ਹਾਂ ਦੀ ਉਨਤੀ ਹੀ ਉਹਨਾਂ ਦਾ ਜੀਵਨ ਮਨੋਰਥ ਸੀ। ਉਹਨਾਂ ਨੇ ਲੋਕਾਂ ਨੂੰ ਸਿਰਫ ਧਾਰਮਿਕ ਸਿਖਿਆ ਤੇ ਅਧਿਆਤਮਕ ਗਿਆਨ ਹੀ ਨਹੀਂ ਬਖਸਿਆ, ਕੇਵਲ ਆਚਾਰ ਤੇ ਸਦਾਚਾਰ ਦੇ ਉਪਦੇਸ਼ ਹੀ ਨਹੀਂ ਦਿੱਤੇ ਸਗੋਂ ਉਹਨਾਂ ਦੇ ਅੰਗ ਸੰਗ ਰਹਿੰਦਿਆਂ ਉਹਨਾਂ ਦੇ ਦੁੱਖ, ਸੁੱਖ ਨਾਲ ਸਾਂਝ ਪਾਈ...

ਹੈ। ਲੋਕਾਂ ਦੀਆਂ ਲੋੜਾ, ਖਾਹਿਸ਼ਾ ਨੂੰ ਦਿਲੋਂ ਮਹਿਸੂਸ ਕੀਤਾ, ਤੇ ਪੂਰਾ ਕਰਨ ਦੇ ਸੰਭਵ ਯਤਨ ਵੀ ਕੀਤੇ, ਲੋੜ ਪਈ ਤਾਂ ਆਪਣੀ ਜਾਨ ਵੀ ਕੁਰਬਾਨ ਕਰ ਦਿੱਤੀ।
ਛੋਟੀ ਉਮਰ ਤੋਂ ਹੀ ਆਪ ਗੁਰੂ ਰਾਮਦਾਸ ਜੀ ਨਾਲ ਸੇਵਾ ਤੇ ਉਸਾਰੀ ਦੇ ਕੰਮਾਂ ਵਿਚ ਮਦਦ ਕਰਨ ਲਈ ਜਾਂਦੇ ਤੇ ਬਹੁਤ ਸਾਰੇ ਕੰਮ, ਜੋ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤੇ ਸੀ, ਖਤਮ ਆਪਜੀ ਨੇ ਕੀਤੇ। ਸਤੰਬਰ 1574 ਵਿਚ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਰਾਮਦਾਸ ਜੀ ਨੂੰ ਦੇਕੇ ਹੁਕਮ ਕੀਤਾ ਕਿ ਸ਼ਹਿਰ ਅੰਮ੍ਰਿਤਸਰ ਵਿਚ ਸਿੱਖੀ ਪ੍ਰਚਾਰ ਅਰੰਭਿਆ ਜਾਏ। ਸੋ ਗੁਰੂ ਰਾਮਦਾਸ ਜੀ ਦੇ ਨਾਲ ਨਾਲ ਗੁਰੂ ਅਰਜਨ ਦੇਵ ਜੀ ਪ੍ਰਿਥੀਚੰਦ ਤੇ ਮਹਾਦੇਵ, ਗੋਵਿੰਦਵਾਲ ਤੋਂ ਅੰਮ੍ਰਿਤਸਰ ਵਸ ਗਏ ਜਿਸਦਾ ਪਹਿਲਾ ਨਾਮ ਗੁਰੂ ਕਾ ਚਕ, ਫਿਰ ਰਾਮਦਾਸ ਪੁਰਾ ਤੇ ਬਾਅਦ ਵਿਚ ਅੰਮ੍ਰਿਤਸਰ ਮਸਹੂਰ ਹੋ ਗਿਆ।
1574-1581 ਤਕਰੀਬਨ ਪੰਜ ਸਾਲ ਆਪ ਆਪਣੇ ਪਿਤਾ ਗੁਰੂ ਰਾਮ ਦਾਸ ਕੋਲ ਰਹੇ। ਬੜੇ ਪਿਆਰ ਤੇ ਰੀਝ ਨਾਲ ਗੁਰੂ ਸਾਹਿਬ ਦੇ ਉਸਾਰੀ ਦੇ ਕੰਮਾਂ ਵਿਚ ਹਥ ਵਟਾਉਂਦੇ। 1577 ਵਿਚ ਅੰਮ੍ਰਿਤਸਰ ਸਰੋਵਰ ਦਾ ਟਕ ਲਗ ਚੁਕਾ ਸੀ। ਸੰਗਤਾਂ ਨੂੰ ਹੁਕਮਨਾਮੇ ਭੇਜੇ ਜਾ ਚੁਕੇ ਸੀ। ਭਾਰੀ ਗਿਣਤੀ ਵਿਚ ਸੰਗਤਾਂ ਬੜੇ ਚਾਅ ਤੇ ਸਤਿਕਾਰ ਨਾਲ ਕਾਰ ਸੇਵਾ ਕਰਦੀਆਂ ਤੇ ਗੁਰੂ ਅਰਜਨ ਦੇਵ ਜੀ ਵੀ ਸੰਗਤਾਂ ਨਾਲ ਕਾਰ ਸੇਵਾ ਕਰਦੇ, ਉਹਨਾਂ ਦੇ ਰਹਿਣ-ਸਹਿਣ ਤੇ ਲੋੜਾਂ ਦਾ ਪੂਰਾ ਪੂਰਾ ਖਿਆਲ ਰਖਦੇ। ਵੇਖਣ ਨੂੰ ਭਾਵੇਂ ਬਾਬਾ ਪ੍ਰਿਥੀ ਚੰਦ ਜੀ ਵੀ ਸਰੋਵਰ ਦੀ ਉਸਾਰੀ, ਸੰਗਤਾਂ ਦੀ ਰਿਹਾਇਸ਼ ਦਾ ਬੰਦੋਬਸਤ, ਲੰਗਰ ਦੀ ਸੇਵਾ ਬੜੀ ਮੇਹਨਤ ਨਾਲ ਕਰ ਰਹੇ ਸੀ। ਪਰ ਦੋਵਾਂ ਦੀ ਸੇਵਾ ਵਿਚ ਜਮੀਨ-ਅਸਮਾਨ ਦਾ ਅੰਤਰ ਸੀ। ਗੁਰੂ ਅਰਜਨ ਦੇਵ ਜੀ ਆਪਣੇ ਪਿਤਾ ਤੇ ਸੰਗਤਾਂ ਨਾਲ ਦਿਲਾਂ ਦੀ ਸਾਝ ਬਣਾ ਰਹੇ ਸੀ ਜਦ ਕਿ ਪ੍ਰਿਥੀ ਚੰਦ ਦਾ ਮਕਸਦ ਗੁਰੂ ਸਾਹਿਬ ਤੇ ਸੰਗਤਾਂ ਤੇ ਪ੍ਰਭਾਵ ਪਾਕੇ ਗਦੀ ਹਾਸਲ ਕਰਨ ਦਾ ਸੀ, ਸੁਆਰਥ ਸੀ ।
( ਚਲਦਾ )

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)