More Gurudwara Wiki  Posts
ਜਾਣੋ ਇਤਿਹਾਸ – ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ-ਦਸਵੀਂ ਪਿੰਡ ਹਸਨਪੁਰ ਤੇ ਕਬੂਲਪੁਰ


ਰਾਜਪੁਰਾ-ਰਾਜਪੁਰਾ ਤੋਂ ਕਰੀਬ 10 ਕਿੱਲੋਮੀਟਰ ਦੀ ਦੂਰੀ ‘ਤੇ ਪੈਂਦੇ ਪਿੰਡ ਹਸਨਪੁਰ-ਕਬੂਲਪੁਰ ਵਿਖੇ ਹਿੰਦ ਦੀ ਚਾਦਰ ਪਾਤਸ਼ਾਹੀ ਨੌਵੀਂ-ਦਸਵੀਂ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ | ਗੁਰਦੁਆਰਾ ਸਾਹਿਬ ‘ਚ ਲਿਖੇ ਇਤਿਹਾਸ ਮੁਤਾਬਿਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇਸ ਪਿੰਡ ‘ਚ ਦੋ ਵਾਰ ਪਧਾਰੇ | ਪਹਿਲੀ ਵਾਰ ਸੰਮਤ 1722 ਬਿ. ਜਦੋਂ ਉਹ ਆਪਣੀ ਧਰਮ ਪ੍ਰਚਾਰ ਯਾਤਰਾ ‘ਤੇ ਨਿਕਲੇ ਸਨ ਅਤੇ ਦੂਜੀ ਵਾਰ ਗੁਰੂ ਜੀ ਸੰਮਤ 1732 ਬਿ. ਨੂੰ ਦਿੱਲੀ ਸ਼ਹੀਦ ਹੋਣ ਜਾਂਦੇ ਹੋਏ ਮੁਕਰਾਨਪੁਰ ਤੋਂ ਹੁੰਦੇ ਹੋਏ ਇਸ ਪਿੰਡ ‘ਚ ਬਿਰਾਜੇ ਸਨ | ਉਸ ਸਮੇਂ ਇੱਥੇ ਇਕ ਮੁਸਲਮਾਨ ਫਕੀਰ ਰਹਿੰਦਾ ਸੀ | ਉਸ ਨੇ ਗੁਰੂ ਜੀ ਦੇ ਲੰਗਰ ਆਦਿ ਦੀ ਸੇਵਾ ਕੀਤੀ | ਕਿਹਾ ਜਾਂਦਾ ਹੈ ਕਿ ਨੌਵੇਂ ਪਾਤਸ਼ਾਹ ਨੇ ਉਸ ਫਕੀਰ ਦੀ ਸੱਚੀ ਲਗਨ ਅਤੇ ਸੇਵਾ ਨੂੰ ਵੇਖਦੇ ਹੋਏ ਉਸ ਨੂੰ ਅਸ਼ੀਰਵਾਦ ਦਿੱਤਾ ਕਿ ਜੋ ਵੀ ਇਸ ਅਸਥਾਨ ਦੀ ਸੇਵਾ ਕਰੇਗਾ ਉਸ ਦੀ ਹਰ ਮਨੋਕਾਮਨਾ ਪੂਰੀ ਹੋਵੇਗੀ ਜੋ ਅੱਜ ਵੀ ਪੂਰੀ ਹੁੰਦੀ ਹੈ | ਸ੍ਰੀ ਗੁਰੂ ਗੋਬਿੰਦ ਸਿੰਘ ਲਖਨੌਰ ਤੋਂ ਹੁੰਦੇ ਹੋਏ ਇਸ ਅਸਥਾਨ ‘ਤੇ ਬਿਰਾਜੇ...

ਸਨ | ਉਨ੍ਹਾਂ ਨੇ ਵੀ ਆਪਣੇ ਪਿਤਾ ਨੌਵੇਂ ਪਾਤਸ਼ਾਹ ਜੀ ਦੇ ਬਿਰਾਜਨ ਵਾਲੇ ਅਸਥਾਨ ਦੇ ਦਰਸ਼ਨ ਕੀਤੇ ਅਤੇ ਇਸ ਦੀ ਦੇਖਭਾਲ ਦੀ ਸੇਵਾ ਉਸ ਮੁਸਲਮਾਨ ਫਕੀਰ ਨੂੰ ਸੌਂਪੀ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੁਝ ਸਿੰਘ ਇਸ ਪਿੰਡ ਵਿਚ ਭੇਜੇ ਅਤੇ ਉਨ੍ਹਾਂ ਨੇ ਹੀ ਇਹ ਅਸਥਾਨ ਪ੍ਰਗਟ ਕੀਤਾ | ਕਿਹਾ ਜਾਂਦਾ ਹੈ ਕਿ ਜਦੋਂ ਮਹਾਰਾਜਾ ਪਟਿਆਲਾ ਅਤੇ ਮਹਾਰਾਣੀ ਦੇ ਘਰ ਇਕ ਬੱਚਾ ਪੈਦਾ ਹੋਇਆ ਤਾਂ ਖ਼ੁਸ਼ੀ ਵਿਚ ਮਹਾਰਾਣੀ ਨੇ ਖ਼ੁਦ ਉਸ ਅਸਥਾਨ ‘ਤੇ ਇਕ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ | ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਲਿਖੇ ਹੋਏ ਹੁਕਮਨਾਮੇ ਗੁਰਦੁਆਰਾ ਸਾਹਿਬ ਵਿਚ ਸੁਸ਼ੋਭਿਤ ਹਨ | ਇੱਥੇ ਦੋ ਸ਼ੇਖ਼ ਭਰਾ ਇਕ ਹਸਨਾ ਦੇ ਦੂਜਾ ਕਬੁੂਲਾ ਰਹਿੰਦੇ ਸਨ | ਜਿਨ੍ਹਾਂ ਨੇ ਇਹ ਪਿੰਡ ਹਸਨਪੁਰ ਅਤੇ ਕਬੂਲਪੁਰ ਵਸਾਇਆ |

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)