More Gurudwara Wiki  Posts
gurdwara bhai joga singh ji peshawar – pakistan


ਗੁਰਦੁਆਰਾ ਭਾਈ ਜੋਗਾ ਸਿੰਘ ਜੀ ਪੇਸ਼ਾਵਰ – ਪਾਕਿਸਤਾਨ

ਜੋਗਾ ਸਿੰਘ ਪੇਸ਼ਾਵਰ ਦੇ ਆਸੀਆ ਮਹੱਲੇ ਵਿਚ ਰਹਿਣ ਵਾਲੇ ਭਾਈ ਗੁਰਮੁਖ ਦਾ ਸਪੁੱਤਰ ਜੋਗਾ , ਜਿਸ ਨੇ ਕਲਗੀਧਰ ਤੋਂ ਅੰਮ੍ਰਿਤ ਛਕ ਕੇ ਸਿੰਘ ਪਦਵੀ ਕੀਤੀ , ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਜੋਗਾ ਸਿੰਘ ਨੂੰ ਸਪੁੱਤਰ ਜਾਣਕੇ ਹਰ ਵੇਲੇ ਆਪਣੀ ਹਜ਼ੂਰੀ ਵਿਚ ਰੱਖਦੇ ਸਨ ਅਤੇ ਅਪਾਰ ਕਿਰਪਾ ਕਰਦੇ ਸਨ। ਇਕ ਵੇਰ ਭਾਈ ਗੁਰਮੁਖ ਨੇ ਅਰਦਾਸ ਕੀਤੀ ਕਿ ਜੋਗਾ ਸਿੰਘ ਜੀ ਸ਼ਾਦੀ ਹੋਣ ਵਾਲੀ ਹੈ ਇਸ ਨੂੰ ਆਗਿਆ ਮਿਲੇ ਕੇ ਪੇਸ਼ਾਵਰ ਜਾ ਕੇ ਸ਼ਾਦੀ ਕਰਵਾ ਆਵੇ , ਦਸ਼ਮੇਸ਼ ਨੇ ਸ਼ਾਦੀ ਲਈ ਜੋਗਾ ਸਿੰਘ ਨੂੰ ਛੁੱਟੀ ਦੇ ਦਿੱਤੀ , ਪਰ ਉਸ ਦੀ ਪ੍ਰੀਖਿਆ ਲਈ ਇੱਕ ਸਿੱਖ ਨੂੰ ਹੁਕਮਨਾਮਾ ਦੇ ਕੇ ਘੱਲਿਆ ਕਿ ਜਦ ਜੋਗਾ ਸਿੰਘ ਤਿੰਨ ਲਾਵਾਂ ਲੈ ਚੁੱਕੇ ਤਦ ਹੁਕਮਨਾਮਾ ਉਸ ਦੇ ਹੱਥ ਦੇਣਾ , ਸਿੱਖ ਨੇ ਅਜਿਹਾ ਹੀ ਕੀਤਾ , ਹੁਕਮਨਾਮੇ ਵਿਚ ਹੁਕਮ ਸੀ ਕਿ ਇਸ ਨੂੰ ਵੇਖਦੇ ਹੀ ਅਨੰਦਪੁਰ ਵੱਲ ਤੁਰ ਪਓ , ਸੋ ਜੋਗਾ ਸਿੰਘ ਇਕ ਲਾਂਵ ਵਿਚੇ ਛੱਡਕੇ ਘਰੋਂ ਤੁਰ ਪਿਆ , ਬਾਕੀ ਇਕ ਲਾਂਵ ਉਸ ਦੇ ਕਮਰਬੰਦ ਨਾਲ...

ਦੇ ਕੇ ਵਿਆਹ ਪੂਰਾ ਕੀਤਾ।

ਰਸਤੇ ਵਿਚ ਭਾਈ ਜੋਗਾ ਸਿੰਘ ਦੇ ਮਨ ਸੰਕਲਪ ਫੁਰਿਆ ਕਿ ਸਤਿਗੁਰ ਦੀ ਆਗਿਆ ਮੰਨਣ ਵਾਲਾ ਮੇਰੇ ਜੇਹਾ ਕੋਈ ਵਿਰਲਾ ਹੀ ਸਿੱਖ ਹੋਵੇਗਾ , ਜਦ ਭਾਈ ਜੋਗਾ ਹੁਸ਼ਿਆਰਪੁਰ ਪੁੱਜਾ ਤਾਂ ਇਕ ਵੇਸ਼ਯਾ ਦਾ ਸੁੰਦਰ ਰੂਪ ਦੇਖ ਕੇ ਕਾਮ ਨਾਲ ਵਿਆਕੁਲ ਹੋ ਗਿਆ ਅਤੇ ਸਿੱਖ ਧਰਮ ਦੇ ਵਿਰੁੱਧ ਕੁਕਰਮ ਕਰਨ ਲਈ ਪੱਕਾ ਸਕੰਲਪ ਕਰਕੇ ਵੇਸ਼ਯਾ ਦੇ ਮਕਾਨ ਤੇ ਪੁੱਜਾ , ਕਲਗੀਧਰ ਨੇ ਆਪਣੇ ਅਨੰਨ ਸਿੱਖ ਨੂੰ ਨਰਕਕੁੰਡ ਤੋਂ ਬਚਾਉਣ ਲਈ ਚੋਬਦਾਰ ਦਾ ਰੂਪ ਧਾਰ ਕੇ ਸਾਰੀ ਰਾਤ ਮਕਾਨ ਤੇ ਪਹਿਰਾ ਦਿੱਤਾ , ਜਦ ਤਿੰਨ ਚਾਰ ਵਾਰ ਭਾਈ ਜੋਗਾ ਸਿੰਘ ਨੇ ਚੋਬਦਾਰ ਨੂੰ ਉਥੇ ਹੀ ਖੜ੍ਹਾ ਡਿੱਠਾ ਤਾਂ ਮਨ ਨੂੰ ਧਿਕਾਰਦਾ ਹੋਇਆ ਅਨੰਦਪੁਰ ਦੇ ਰਾਹ ਪੀ ਅਤੇ ਸਤਿਗੁਰ ਦੇ ਦਰਬਾਰ ਵਿਚ ਪਹੁੰਚ ਕੇ ਅਪਰਾਧ ਬਖਸ਼ਵਾਇਆ। ਭਾਈ ਜੋਗਾ ਸਿੰਘ ਦੀ ਧਰਮਸ਼ਾਲਾ ਪੇਸ਼ਾਵਰ ਵਿਚ ਬਹੁਤ ਮਸ਼ਹੂਰ ਥਾਂ ਹੈ , ਉਥੋਂ ਦੇ ਲੋਕ ਭਾਈ ਸਾਹਿਬ ਨੂੰ ਜੋਗਨਸ਼ਾਹ ਵੀ ਆਖਦੇ ਹਨ

...
...



Uploaded By:Kaur Preet

Related Posts

Leave a Reply

Your email address will not be published. Required fields are marked *

13 Comments on “gurdwara bhai joga singh ji peshawar – pakistan”

  • Waheguru Ji

  • Waheguru ji

  • Satnam waheguruu g

  • Waheguru darshan Kraun lae badi mehrbani

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)