More Gurudwara Wiki  Posts
ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ – ਭਾਗ ਚੌਥਾ


ਬੀਬੀ ਸੁਸ਼ੀਲ ਕੌਰ ( ਸ਼ਹੀਦ )
ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੂੰ ਮਰਦਾਂ ਦੇ ਬਰਾਬਰ ਸਮਝਿਆ । ਫਿਰ ਦਸ਼ਮੇਸ਼ ਪਿਤਾ ਜੀ ਨੇ ਇਸਤਰੀ ਨੂੰ ਮਰਦਾਂ ਦੇ ਨਾਲ ਅੰਮ੍ਰਿਤ ਛਕਾ ਕੇ ਵੱਖਰੀ ਪਹਿਚਾਣ ਦੇ ਕੇ ਬਾਣੀ ਤੇ ਬਾਣਾ ਬਖਸ਼ਿਆ । ਅੰਮ੍ਰਿਤ ਛਕ ਇਸਤਰੀ ਸਿੰਘਾਂ ਵਾਲਾ ਬਾਣਾ ਸਜਾ ਸਿੰਘਾਂ ਦੇ ਨਾਲ ਮੋਢਾ ਡਾਹ ਜੂਝੀ । ਇਤਿਹਾਸ ਵਿਚ ਬੰਦਾ ਸਿੰਘ ਬਹਾਦਰ ਦੇ ਸਾਰੇ ਕਾਰਨਾਮੇ ਲਿਖੇ ਮਿਲਦੇ ਹਨ । ਪਰ ਆਪ ਦੀ ਸਪੁਤਨੀ ਬੀਬੀ ਸੁਸ਼ੀਲ ਕੌਰ ਨੂੰ ਅਣਗੌਲਿਆਂ ਕਰ ਛੱਡਿਆ ਹੈ । ਬੀਬੀ ਜੀ ਬਾਬਾ ਬੰਦਾ ਸਿੰਘ ਜੀ ਨਾਲ ਮੋਢਾ ਡਾਹ ਕੇ ਲੜਾਈਆਂ ਵਿਚ ਹਿੱਸਾ ਲੈਂਦੀ ਰਹੀ । ਆਖਿਰ ਫੜੇ ਜਾਣ ਤੇ ਬੜੇ ਕਸ਼ਟ ਝਲੇ ਧਰਮ ਨਹੀਂ ਹਾਰਿਆ ਦੁਸ਼ਟਾਂ ਨੇ ਇਸ ਦੇ ਜਿਗਰ ਦੇ ਟੋਟੇ ਅਜੈਪਾਲ ਸਿੰਘ ਨੂੰ ਇਸ ਦੇ ਹੱਥਾਂ ਚੋਂ ਖੋਹ ਕੇ ਇਸ ਦੇ ਸਾਹਮਣੇ ਇਸ ਦੇ ਟੋਟੇ ਕਰ ਤੜਪਦੇ ਦਿਲ ਨੂੰ ਬੰਦਾ ਸਿੰਘ ਬਹਾਦਰ ( ਜਿਸ ਨੂੰ ਰਸਿਆਂ ਨਾਲ ਜੂੜਿਆ ਹੈ ) ਦੇ ਮੂੰਹ ਵਿਚ ਪਾਇਆ । ਅੰਤ ਇਸ ਨੇ ਆਪਣੀ ਸਿੱਖੀ ਅਣਖ ਨੂੰ ਕਾਇਮ ਰੱਖਦਿਆਂ ਆਪਣੇ ਪੇਟ ਵਿਚ ਆਪਣੀ ਸ੍ਰੀ ਸਾਹਿਬ ਮਾਰ ਕੇ ਸ਼ਹੀਦੀ ਪ੍ਰਾਪਤ ਕਰ ਲਈ ।
ਗੁਰੂ ਗੋਬਿੰਦ ਸਿੰਘ ਨੇ ਬੰਦਾ ਬੈਰਾਗੀ ਨੂੰ ਅੰਮ੍ਰਿਤ ਛਕਾ ਗੁਰਬਖਸ਼ ਸਿੰਘ ਦਾ ਨਾਮ ਦੇ ਕੇ ਪੰਜ ਤੀਰ ਤੇ ਪੰਜਾਂ ਸਿੰਘਾਂ ਦੀ ਪੰਚਾਇਤ ਬਣਾ ਕੇ ਜ਼ੁਲਮ ਵਿਰੁੱਧ ਧਰਮ ਯੁੱਧ ਕਰਨ ਲਈ ਨਾਂਦੇੜ ਤੋਂ ਪੰਜਾਬ ਭੇਜਿਆ । ਇਸ ਨੇ ਆਉਂਦੇ ਹੀ ਬਿਖਰੇ ਹੋਏ ਸਿੰਘਾਂ ਨੂੰ ਸੁਨੇਹੇ ਭੇਜ ਧਰਮ ਯੁੱਧ ਕਰਨ ਲਈ ਗੁਰੂ ਜੀ ਦਾ ਹੁਕਮਨਾਮਾ ਦਸਿਆ । ਜਿਨ੍ਹਾਂ ਹਾਕਮਾਂ ਨੇ ਸਿੱਖਾਂ ਤੇ ਜ਼ੁਲਮ ਢਾਹੇ ਸਨ ਨੂੰ ਸਜ਼ਾਵਾਂ ਦਿੱਤੀਆਂ । ਛੋਟਿਆਂ ਸਾਹਿਬਜ਼ਾਦਿਆਂ ਦਾ ਬਦਲਾ ਲੈਂਦਿਆਂ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ । ਬੜੀਆਂ ਮੱਲਾਂ ਮਾਰੀਆਂ , ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਨਾਮ ਦਾ ਸਿੱਕਾ ਚਾਲੂ ਕੀਤਾ । ਸਿੱਖ ਰਾਜ ਸਥਾਪਿਤ ਕਰ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾ ਲਿਆ । ਸਿੱਖ ਆਜ਼ਾਦੀ ਦਾ ਅਨੰਦ ਮਾਣਨ ਲਗੇ ਜੱਟਾਂ ਨੂੰ ਧਰਤੀ ਦੇ ਮਾਲਕ ਬਣਾਇਆ । ਉਹ ਪਹਾੜੀ ਰਾਜੇ ਜਿਨ੍ਹਾਂ ਦਸ਼ਮੇਸ਼ ਪਿਤਾ ਜੀ ਨੂੰ ਵਖਤ ਪਾ ਛਡਿਆ ਸੀ , ਸੋਧਦਾ ਨਾਹਨ ਤੇ ਚੰਬੇ ਤਕ ਪੁਜ ਗਿਆ । ਉਥੋਂ ਦਾ ਰਾਜਾ ਉਦੈ ਸਿੰਘ ਬਾਬਾ ਜੀ ਦੀਆਂ ਬਹਾਦਰੀ ਦੀਆਂ ਧਾਂਕਾ ਬਾਰੇ ਸੁਣ ਚੁਕਾ ਸੀ ਉਹ ਲੜਣਾ ਨਹੀਂ ਸੀ ਚਾਹੁੰਦਾ ਸਗੋਂ ਆਪਣੀ ਸ਼ਹਿਜ਼ਾਦੀ ਬਾਬਾ ਜੀ ਦੇ ਲਈ ਵਿਆਹ ਕਰਾਉਣ ਲਈ ਪੇਸ਼ ਕੀਤੀ । ਬਾਬਾ ਜੀ ਨੇ ਰਾਜੇ ਨੂੰ ਕਿਹਾ ਕਿ ਉਸਨੇ ਕਦੀ ਵੀ ਸ਼ਾਦੀ ਬਾਰੇ ਨਹੀਂ ਸੋਚਿਆ ਨਾ ਹੀ ਰਾਜੇ ਪਾਸੋਂ ਇਹ ਮੰਗ ਮੰਗੀ ਹੈ । ਅਗੋਂ ਰਾਜੇ ਨੇ ਕਿਹਾ ਕਿ ਇਹ ਮੰਗ ਮੇਰੀ ਲੜਕੀ ਦੀ ਹੈ ਤੇ ਉਹ ਕਹਿੰਦੀ ਹੈ ਕਿ ਉਹ ਪਹਾੜੀ ਰਾਜੇ ਬੁਜ਼ਦਿਲਾਂ ਤੇ ਕਾਇਰਾਂ ਤੇ ਬੇ – ਅਣਖਿਆ ਰਾਜਿਆਂ ਨਾਲ ਸ਼ਾਦੀ ਕਦਾਚਿਤ ਨਹੀਂ ਕਰਾਵੇਗੀ । ਇਸ ਨਾਲੋਂ ਉਹ ਸਾਰੀ ਉਮਰ ਕੁਆਰੀ ਰਹਿਣਾ ਪਸੰਦ ਕਰੇਗੀ । ‘ ‘ ਇਹ ਪਹਾੜੀ ਰਾਜੇ ਇਸ ਮੁਗਲਾਂ ਦੇ ਹੱਥਾਂ ਚ ਖੇਡਦੇ ਤੇ ਡਰਪੋਕ ਨੇ , ਗੁਰੂ ਗੋਬਿੰਦ ਸਿੰਘ ਜੀ ਨੂੰ ਤੰਗ ਕਰਦੇ ਰਹੇ ਹਨ । ਉਹ ਕਿਸੇ ਬਹਾਦਰ ਸਿੱਖ ਨਾਲ ਵਿਆਹ ਕਰਨਾ ਚਾਹੁੰਦੀ ਹੈ । ਇਸ ਨੂੰ ਤੁਹਾਡੀ ਬਹਾਦਰੀ ਦੀਆਂ ਗੱਲਾਂ ਤੇ ਮੁਸਲਮਾਨਾਂ ਉਪਰ ਪ੍ਰਾਪਤ ਕੀਤੀਆਂ ਜਿੱਤਾਂ ਬਾਰੇ ਸੁਣਿਆ ਹੈ । ਉਹ ਚਾਹੁੰਦੀ ਹੈ ਕਿ ਤੁਹਾਡੇ ਇਸ ਯੋਗ ਮਿਸ਼ਨ ਵਿਚ ਉਹ ਵੀ ਆਪਣਾ ਯੋਗਦਾਨ ਪਾ ਸਕੇ । ਤੁਸੀਂ ਉਸ ਦੀ ਭਾਵਨਾ ਨੂੰ ਠੇਸ ਨਾ ਪਹੁੰਚਾਉ , ਸ਼ਾਦੀ ਕਰਾ ਲਓ । ਉਦੈ ਸਿੰਘ ਦੇ ਜ਼ੋਰ ਪਾਉਣ ਤੇ ਬਾਬਾ ਬੰਦਾ ਸਿੰਘ ਬਹਾਦਰ , ਸ਼ਹਿਜ਼ਾਦੀ ਸੁਸ਼ੀਲ ਨਾਲ ਸ਼ਾਦੀ ਲਈ ਮੰਨ ਗਿਆ ਪਰ ਇਸ ਸ਼ਾਦੀ ਤੋਂ ਪਹਿਲਾਂ ਆਪਣੇ ਪੰਜਾਂ ਸਿੰਘਾਂ ਪਾਸੋਂ ਇਹ ਸ਼ਾਦੀ ਕਰਾਉਣ ਲਈ ਸਹਿਮਤੀ ਲੈ ਲਈ ਸੀ 1711 ਈ : ਵਿਚ ਸ਼ਾਦੀ ਦੀ ਰਸਮ ਗੁਰ ਮਰਿਆਦਾ ਅਨੁਸਾਰ ਨੇਪੜੇ ਚੜ੍ਹੀ । ਅੰਮ੍ਰਿਤ ਛਕਾ ਕੇ ਇਸ ਦਾ ਨਾਮ ਸੁਸ਼ੀਲ ਕੌਰ ਰੱਖ ਦਿੱਤਾ । ਮੈਕਾਲਫ ਵੀ ਸਿੱਖ ਇਤਿਹਾਸ ਚੌਥੇ ਭਾਗ ‘ ਚ ਲਿਖਿਆ ਹੈ ਕਿ , ਉਹ ਬੜੀ ਸੁਨੁੱਖੀ ਸੀ ਉਸ ਦੀਆਂ ਨਜ਼ਰਾਂ ਹਿਰਨ ਵਰਗੀਆਂ ਅੱਖਾਂ ਸੁੰਦਰ ਤੇ ਦਿਲਖਿਚਵੇਂ ਨਕਸ਼ ਸਨ । ਉਸਨੂੰ ਪ੍ਰੇਮ ਤੇ ਸ਼ਰਮ ਦੀ ਦੇਵੀ ਕਰਕੇ ਵਰਣਨ ਕੀਤਾ ਗਿਆ ਹੈ । ਵਿਆਹ ਤੋਂ ਬਾਅਦ ਚਨਾਬ ਦਰਿਆ ਦੇ ਕੰਢੇ ਇਕ ਰਮਣੀਕ ਅਸਥਾਨ ‘ ਤੇ ਜੰਮੂ ‘ ਚ ਇਕ ਸੁਰੱਖਿਅਤ ਥਾਂ ਰਹਿਣ ਲਈ ਡੇਰਾ ਬਣਾਇਆ । ਏਥੇ ਹੀ 1712 ਵਿਚ ਇਕ ਬੱਚਾ ਜਨਮਿਆ ਜਿਸ ਦਾ ਨਾਂ ਅਜੈਪਾਲ ਸਿੰਘ ਰੱਖਿਆ । ਬੰਦਾ ਸਿੰਘ ਬਹਾਦਰ ਏਥੋਂ ਹੇਠਾਂ ਉਤਰ ਕੇ ਪੰਜਾਬ ‘ ਚ ਇਲਾਕੇ ਫਤਹਿ ਕਰ ਕਿਸੇ ਸਿੱਖ ਨੂੰ ਉਥੇ ਮੁਖੀ ਨੀਅਤ ਕਰ ਆਪ ਫਿਰ ਇਸ ਡੇਰੇ ਆ ਟਿਕਦਾ । ਏਥੇ ਬੀਬੀ ਸੁਸ਼ੀਲ ਕੌਰ ਬੱਚੇ ਨੂੰ ਗੁਰਮਤਿ ਦੀਆਂ ਲੋਰੀਆਂ ਦੇਂਦੀ ਤੇ ਆਪਣੇ ਪਤੀ ਦੀ ਹਰ ਪ੍ਰਕਾਰ ਸੇਵਾ ਸੰਭਾਲ ਕਰਦੀ । ਲੰਗਰ ਚਲਾਉਂਦੀ ਆਏ ਗਏ ਹਰ ਇਕ ਦੀ ਵੀ ਸੇਵਾ ਕਰਦੀ ਤੇ ਹਰ ਪ੍ਰਕਾਰ ਦੀ ਸਹੂਲਤ ਪ੍ਰਦਾਨ ਕਰਦੀ । ਬੜੀ ਨਿਮਰਤਾ , ਸਲੀਕੇ , ਸੰਤੋਖੀ ਤੇ ਸਾਊ ਸੁਭਾਅ ਦੀ ਮਾਲਕ ਸੀ । ਹਰ ਇਕ ਸਿਪਾਹੀ ਨੂੰ ਭਰਾਵਾਂ ਜਾਂ ਚਾਚੇ ਤਾਇਆਂ ਵਾਂਗ ਸਮਝਦੀ । ਚੰਗੀ ਪ੍ਰਬੰਧਕ ਵੀ ਸੀ । ਉਹ ਜਾਣਦੀ ਸੀ ਕਿ ਪਤਾ ਨਹੀਂ ਕਿਹੜੇ ਸਮੇਂ ਉਸ ਦੇ ਪਤੀ ਨੂੰ ਹੇਠਾਂ ਪੰਜਾਬ ‘ ਚ ਜਾਣਾ ਪੈ ਜਾਵੇ , ਸੋ ਉਸ ਦਾ ਖਾਸ ਧਿਆਨ ਰਖਦੀ । ਉਸ ਦੀਆਂ ਜਿੱਤਾਂ ਦੀਆਂ ਖਬਰਾਂ ਸੁਣ ਕੇ ਬੜੀ ਖੁਸ਼ ਹੁੰਦੀ ਤੇ ਆਪਣੇ ਲਾਡਲੇ ਨੂੰ ਬੜੀਆਂ ਫਲਾਉਣੀਆਂ ਪੈਂਦੀ ਕਿ “ ਮੇਰਾ ਲਾਡਲਾ ਪੰਜਾਬ ਦਾ ਰਾਜਾ ਬਣੇਗਾ ਪਰਮ ਯੁੱਧ ਲੜੇਗਾ ਤੇ ਤੁਰਕਾਂ ਦੇ ਜ਼ੁਲਮੀ ਰਾਜ ਨੂੰ ਖਤਮ ਕਰੇਗਾ ਆਦਿ । ਬੱਚਾ ! ਹਰ ਆਏ ਗਏ ਨਾਲ ਪਿਆਰ ਕਰਦਾ ਤੇ ਖੇਡਦਾ । ਕਈ ਵਾਰ ਕਹਿੰਦੀ “ ਮੇਰੇ ਲਾਡਲੇ ਤੇਰੇ ਕਰਕੇ ਮੈਂ ਏਥੇ ਰਹਿ ਰਹੀ ਹਾਂ ਨਹੀਂ ਤਾਂ ਮੈਂ ਵੀ ਤੇਰੇ ਪਿਤਾ ਦੇ ਦੁਲਾਰਿਆਂ ਦੀ ਸ਼ਹੀਦੀ ਵਿਚ ਹਿੱਸਾ ਲਵਾਂ । ਅਜੈ ਪਾਲ ਨੂੰ ਲੋਰੀਆਂ ਵਿਚ ਦਸ਼ਮੇਸ਼ ਪਿਤਾ ਦੇ ਦੁਲਾਰਿਆਂ ਦੀ ਸ਼ਹੀਦੀ ਬਾਰੇ ਦੱਸਦੀ । ਜਦੋਂ ਬਾਬਾ ਜੀ ਧਰਮ ਯੁੱਧ ਲਈ ਡੇਰੇ ਤੋਂ ਚਲਦੇ ਤਾਂ ਉਨ੍ਹਾਂ ਦੀ ਜਿੱਤ ਤੇ ਚੜ੍ਹਦੀ ਕਲਾ ਲਈ ਅਰਜ਼ੋਈਆਂ ਕਰਦੀ । ਕਈ ਵਾਰ ਉਸ ਦੇ ਨਾਲ ਵੀ ਜਾਣ ਦੀ ਜਿੱਦ ਕਰਦੀ ਪਰ ਬਾਬਾ ਜੀ ਇਹ ਕਹਿ ਕੇ ਟਾਲ ਦੇਂਦੇ ਕਿ ਅਜੈ ਪਾਲ ਸਿੰਘ ਨੂੰ ਵੱਡਾ ਹੋ ਲੈਣ ਦੇ । ਹੁਣ ਬਾਬਾ ਬੰਦਾ ਸਿੰਘ ਇਕ ਸਾਲ ਦੀ ਚੁਪ ਬਾਅਦ ਡੇਰੇ ਤੋਂ ਹੇਠਾਂ ਆ ਕੈਟ ਮਿਰਜ਼ਾ ਤੇ ਕਲਾਨੌਰ ਦੇ ਵਿਚਕਾਰ ਇਕ ਕੱਚਾ ਕਿਲਾ ਬਣਾਉਣਾ ਸ਼ੁਰੂ ਕਰ ਦਿੱਤਾ ਤਾਂ ਕਿ ਕਿਸੇ ਵੇਲੇ ਵੈਰੀ ਦਾ ਮੈਦਾਨ ਵਿਚ ਡੱਟ ਕੇ ਟਾਕਰਾ ਕੀਤਾ ਜਾ ਸਕੇ । ਇਹ ਕਿਲ੍ਹਾ ਅਜੇ ਨੇਪਰੇ ਨਹੀਂ ਸੀ ਚੜਿਆ ਕਿ ਸੂਬੇਦਾਰ ਲਾਹੌਰ ਅਬਦੁਲ ਸਮੱਦ ਖਾਂ ਨੇ ਹਿੰਦੂ ਰਾਜਿਆਂ ਭੀਮ ਸੈਨ ਕਟੋਚ , ਬਰਿਜ ਦੇਵ ਜਮਰੋਟਾ ਨੇ ਇਕ ਮੁੱਠ ਹੋ ਕੇ ਹੱਲਾ ਬੋਲ ਦਿੱਤਾ । ਕਿਲ੍ਹਾ ਵਿਚੇ ਛੱਡ ਕੇ ਬੰਦਾ ਸਿੰਘ ਨੂੰ ਲਾਚਾਰ ਪਿਛੇ ਹਟ ਗੁਰਦਾਸ ਨੰਗਲ ਵਿਚ ਦੁਨੀ ਚੰਦ ਨਾਮੇ ਦੀ ਹਵੇਲੀ ਵਿਚ ਡੇਰੇ ਲਾਉਣੇ ਪਏ । ਇਸ ਦੇ ਦੁਆਲੇ ਡੂੰਘੀ ਖਾਈ ਪੁਟ ਸ਼ਾਹੀ ਨਹਿਰ ਦਾ ਪਾਣੀ ਇਸ ਵਿਚ ਛੱਡ ਦਿੱਤਾ । ਭੁੱਖੇ ਤਿਹਾਏ ਸਿੰਘ ਅੱਠ ਮਹੀਨੇ ਦੇ ਵੈਰੀਆਂ ਦੇ ਕਾਬੂ ਆ ਗਏ । ਇਸ ਬਿਪਤਾ ਵਿਚ ਬੀਬੀ ਸੁਸ਼ੀਲ ਕੌਰ ਪੂਰੇ ਹੌਸਲੇ ਨਾਲ ਸਿੰਘਾਂ ਵਾਲਾ ਬਾਣਾ ਸਜਾ ਰਾਤ ਬਿਰਾਤੇ ਬਾਹਰੋਂ ਤੁਰਕਾਂ ਦਾ ਖਾਣ ਪੀਣ ਵਾਲਾ ਰਾਸ਼ਨ ਚੁਕ ਲਿਆਉਂਦੀ ਰਹੀ...

। ਭੁਖੇ ਤਿਹਾਏ ਸ਼ੇਰਾਂ ਨੂੰ ਫੜ ਕੇ ਜੂੜ ਗੱਡਿਆਂ ਉਪਰ ਲੱਦ ਲਾਹੌਰ ਲਿਆਂਦਾ ਗਿਆ । ਬੰਦਾ ਸਿੰਘ ਨੂੰ ਇਕ ਲੋਹੇ ਦੇ ਪਿੰਜਰੇ ਵਿਚ ਡੱਕ ਇਕ ਹਾਥੀ ਤੇ ਲੱਦ , ਸ਼ਹੀਦ ਹੋਏ ਸਿੰਘਾਂ ਦੇ ਸਿਰ ਕੱਟ ਕੇ ਗਡੇ ਲਦ ਕੇ ਭਰੇ ਗਏ । ਫਿਰ ਲਾਹੌਰ ਤੋਂ ਇਨ੍ਹਾਂ ਸਿੱਖਾਂ ਨੂੰ ਇਕ ਜਲੂਸ ਦੀ ਸ਼ਕਲ ਵਿਚ ਦਿੱਲੀ ਨੂੰ ਤੋਰ ਲਿਆ 750 ਜ਼ਿੰਦਾ ਸ਼ੇਰ ਜੂੜ ਕੇ ਊਠਾਂ ਤੇ ਖੋਤਿਆਂ ਪਰ ਬਿਠਾ ਇਨ੍ਹਾਂ ਦੇ ਸਿਰ ਪਰ ਟੋਪੀਆਂ ਪਾਈਆਂ ਹੋਈਆਂ ਸਨ । ਕਨਿੰਘਮ ਲਿਖਦਾ ਹੈ , “ ਬੰਦਾ ਸਿੰਘ ਤੇ ਹੋਰ ਕੈਦੀਆਂ ਨੂੰ ਬੜੀ ਬੇਇੱਜ਼ਤੀ ਭਰੇ ਢੰਗ ਨਾਲ ਜੋ ਕਿ ਇਕ ਅਸਭਿਅ ਤੇ ਜੰਗਲੀ ਜੰਤੂ ਹੀ ਕਰ ਸਕਦੇ ਹਨ ਬੜੀ ਭੈੜੀ ਦਸ਼ਾ ਵਿਚ ਦਿੱਲੀ ਲਿਜਾਇਆ ਗਿਆ । ਬੰਦਾ ਸਿੰਘ ਨੂੰ ਪਿੰਜਰੇ ਵਿਚ ਕੈਦ ਕਰ ਕੇ ਹਾਥੀ ਤੇ ਬੈਠਾ ਉਸ ਦੇ ਪਿਛੇ ਮੁਹੰਮਦ ਅਮੀਨ ਖਾਂ ਸੰਜੋਅ ਪਾਈ ਨੰਗੀ ਤਲਵਾਰ ਲੈ ਕੇ ਹਾਥੀ ਪਰ ਰਾਖੀ ਲਈ ਖੜਾ ਸੀ । ਬੀਬੀ ਸੁਸ਼ੀਲ ਕੌਰ ਤੇ ਉਸ ਦਾ ਚਾਰ ਸਾਲ ਦਾ ਲਾਡਲਾ ਵੀ ਇਕ ਊਠ ਉਪਰ ਬੱਧਾ ਹੋਇਆ ਸੀ । ਦਿੱਲੀ ਪੁੱਜਣ ਤੇ ਜਲੂਸ ‘ ਚੋਂ ਮੁਖੀ ਸਿੱਖ ਤੇ ਬੰਦਾ ਸਿੰਘ ਬਹਾਦਰ ਨੂੰ ਵੱਖਰਾ ਕਰ ਲਿਆ । ਬਾਕੀ 750 ਸਿੱਖਾਂ ਨੂੰ ਲਾਲ ਕਿਲ੍ਹੇ ਵਿਚ ਡੱਕ ਦਿੱਤਾ ਗਿਆ । ਬੀਬੀ ਸੁਸ਼ੀਲ ਕੌਰ ਤੇ ਬੱਚੇ ਨੂੰ ਫਰੁਖਸੀਅਰ ਦੇ ਮਹਿਲਾਂ ਵਿਚ ਭੇਜ ਦਿੱਤਾ ਗਿਆ 5 ਮਾਰਚ ਤੋਂ 12 ਮਾਰਚ 1716 ਵਿਚ ਸਾਰੇ ਸਿੱਖ ਸ਼ਹੀਦ ਕਰ ਦਿਤੇ ਪਰ ਕਿਸੇ ਇਕ ਨੇ ਵੀ ਈਨ ਨਹੀਂ ਮੰਨੀ । ਇਬਰਤ ਨਾਮੇ ਦਾ ਲਿਖਾਰੀ ਮੁਹੰਦ ਹਰੀਸੀ ਲਿਖਦਾ ਹੈ ਕਿ ਉਸ ਦਿਨ ਉਥੇ ਉਹ ਹਾਜ਼ਰ ਸੀ ਲਿਖਦਾ ਹੈ “ ਮੈਂ ਉਸ ਦਿਨ ਨਿਮਕ ਮੰਡੀ ਤਕ ਤਮਾਸ਼ਾ ਵੇਖਣ ਗਿਆ ਸੀ । ਸ਼ਹਿਰ ਵਿਚੋਂ ਲੋਕੀ ਇਨ੍ਹਾਂ ਲਾਹਣਤੀਆਂ ( ਘਨਾ ਭਰਿਆ ਸ਼ਬਦ ) ਦਾ ਅੰਤ ਹੁੰਦਾ ਵੇਖਣ ਗਏ ਸੀ । ਮੁਸਲਮਾਨ ਖੁਸ਼ ਸਨ ਪਰ ਇਹ ਮੰਦੇ ਭਾਰਤੀ ਸਿੱਖ ਜੋ ਅੰਤਮ ਦੋਸ਼ਾਂ ‘ ਚ ਪੁੱਜੇ ਹੋਏ ਸਨ ਬੜੇ ਪ੍ਰਸੰਨ ਤੇ ਆਪਣੀ ਕਿਸਮਤ ਤੇ ਰਾਜ਼ੀ ਸਨ । ਉਨਾਂ ਦੇ ਚਿਹਰਿਆਂ ਤੋਂ ਉਦਾਸੀ ਜਾਂ ਅਧੀਨਤਾ ਦਾ ਕੋਈ ਚਿੰਨ੍ਹ ਨਹੀਂ ਸੀ ਉਹ ਊਠਾਂ ਉਪਰ ਲੱਦੇ ਹੋਏ ਸ਼ਬਦ ਪੜਨ ਵਿਚ ਮਗਨ ਸਨ । ਬਜ਼ਾਰਾਂ ‘ ਚੋਂ ਜੇ ਕੋਈ ਕਹਿੰਦਾ ਤੁਹਾਨੂੰ ਕਤਲ ਕਰ ਦਿੱਤਾ ਜਾਵੇਗਾ ਉਹ ਅਹੀਂ ਮੁਸਕਰਾ ਕੇ ਕਹਿੰਦੇ ਅਸੀਂ ਕਤਲ ਹੋਣ ਤੋਂ ਡਰਦੇ ਨਹੀਂ ਹਾਂ । ਕਤਲ ਹੋਣ ਲਈ ਹੀ ਤਾਂ ਆਏ ਹਾਂ । ਕਰੋ ਕਤਲ ਅਸੀਂ ਆਪਣੇ ਦਸ਼ਮੇਸ਼ ਪਿਤਾ ਜੀ ਪਾਸ ਜਾਈਏ । ਬੀਬੀ ਸੁਸ਼ੀਲ ਕੌਰ ਤੇ ਉਸ ਦੇ ਲਾਡਲੇ ਨੂੰ ਬਾਬਾ ਬੰਦਾ ਸਿੰਘ ਬਹਾਦਰ ਤੋਂ ਵਖ ਕਰ ਦਿੱਤਾ ਪਰ ਉਸ ਦੇ ਚਿਹਰੇ ਤੇ ਕੋਈ ਉਦਾਸੀ ਜਾਂ ਗਮੀ ਦਾ ਚਿੰਨ੍ਹ ਨਹੀਂ ਹੈ । ਨਿਰਾਸਤਾ ਦੀ ਥਾਂ ਬਾਣੀ ਪੜ੍ਹ ਚੜ੍ਹਦੀਆਂ ਕਲਾਂ ਵਿਚ ਅੱਪੜੀ ਹੋਈ ਹੈ । ਨੰਨੇ ਬੱਚੇ ਨਾਲ ਕਿਸੇ ਹੌਸਲਾ ਨਹੀਂ ਛਡਿਆ । ਸੁਸ਼ੀਲ ਕੌਰ ਵੱਖ ਹੋ ਕੇ ਆਪਣੇ ਸਿਰ ਦੇ ਤਾਜ ਦੀਆਂ ਸੁੱਖ ਮੰਗਦੀ ਬੱਚੇ ਨੂੰ ਹਿੱਕ ਨਾਲ ਲਾ ਰਾਤ ਛੋਟੇ ਸਾਹਿਬਜ਼ਾਦਿਆਂ ਦੀ ਸਾਖੀ ਸੁਣਾਉਂਦੀ । ਸੁਸ਼ੀਲ ਕੌਰ ਨੇ ਵਿਆਹ ਵੇਲੇ ਇਹ ਬਚਨ ਦਿੱਤਾ ਸੀ ਉਹ ਬਿਪਤਾ ਵਿਚ ਬੰਦਾ ਸਿੰਘ ਦਾ ਸਾਥ ਦੇਵੇਗੀ ਤੇ ਸਿੱਖੀ ਨੂੰ ਕੇਸਾਂ ਸੁਆਸਾਂ ਨਾਲ ਨਿਭਾਵੇਗੀ । ਰੋਜ਼ ਸੌ ਸੌ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ । ਰੋਜ਼ ਉਸ ਨੂੰ ਸਿੱਖ ਸ਼ਹੀਦ ਵਿਖਾਏ ਜਾਂਦੇ ਤੇ ਡਰਾਇਆ ਜਾਂਦਾ ਕਿ ਇਸ ਤਰ੍ਹਾਂ ਤੇਰਾ ਪਤੀ ਵੀ ਸ਼ਹੀਦ ਕੀਤਾ ਜਾਵੇਗਾ ਨਹੀਂ ਤਾਂ ਉਹ ਇਸਲਾਮ ਧਾਰਨ ਕਰ ਲਵੇ । ਪਰ ਗੁਰੂ ਪੁੱਤਰੀ ਨੇ ਦਿਲ ਨਹੀਂ ਛਡਿਆ ਸਗੋਂ ਸਾਰੀ ਰਾਤ ਨਾਮ ਜਪਦੀ ਰਹਿੰਦੀ । ਜਦੋਂ ਕੋਈ ਸਵਾਲ ਕੀਤਾ ਜਾਂਦਾ ਸੁਸ਼ੀਲ ਕੌਰ ਬੜੀ ਜ਼ੁਰਅਤ ਨਾਲ ਉਤਰ ਦੇਂਦੀ ਕਹਿੰਦੀ ਕੀ ਹੋਇਆ ਜੇ ਸਿੱਖ ਸ਼ਹੀਦ ਹੋ ਗਏ ਹਨ । ਸਿੱਖ ਮੌਤ ਤੋਂ ਨਹੀਂ ਡਰਦੇ ਇਹ ਤਾਂ ਮੌਤ ਨੂੰ ਮਖੌਲ ਕਰਦੇ ਹਨ ਤੁਸੀਂ ਵੇਖ ਹੀ ਲਿਆ ਕਿਸੇ ਇਕ ਸਿੱਖ ਨੇ ਵੀ ਈਨ ਮੰਨੀ ਤੁਹਾਡੀ ? ਤੁਸੀਂ ਜੋ ਮਰਜ਼ੀ ਕਰ ਲਓ । ਨਾ ਮੈਨੂੰ ਬੱਚੇ ਮਰਨ ਦੀ ਪਰਵਾਹ ਹੈ ਨਾ ਮੇਰੇ ਮਰਨ ਦੀ ਨਾ ਘਰ ਵਾਲੇ ਦੇ ਮਰਨ ਦੀ । ” ਬੀਬੀ ਜੀ ਦੇ ਸੁਣਖੇ ਨੈਣ ਨਕਸ਼ ਵੇਖ ਫਰੁਖਸੀਅਰ ਡੋਲ ਗਿਆ ਸੀ । ਉਸ ਨੂੰ ਆਪਣੀ ਮਲਕਾ ਬਣਾਉਣਾ ਚਾਹੁੰਦਾ ਸੀ । ਇਸ ਨੂੰ ਕੋਈ ਕਸ਼ਟ ਜਾਂ ਤਸੀਹਾ ਨਾ ਦਿੱਤਾ ਸਗੋਂ ਹਰ ਪ੍ਰਕਾਰ ਦੀ ਸਹੂਲਤ ਦਿੱਤੀ । ਨੌਕਰਾਣੀਆਂ ਤੇ ਹੋਰ ਔਰਤਾਂ ਰਾਹੀਂ ਬੀਬੀ ਜੀ ਨੂੰ ਕਿਹਾ ਗਿਆ ਕਿ “ ਤੂੰ ਆਰਾਮ ਨਾਲ ਜੀਵਨ ਬਤੀਤ ਕਰ ਬਾਦਸ਼ਾਹ ਦੀ ਮਲਕਾ ਬਣ ਜਾਵੇਗੀ । ਸਭ ਕੁਝ ਤੇਰੇ ਵਸ ਹੋਏਗਾ । ਤੂੰ ਬਿਪਤਾ ਨਾ ਭੁੱਲ ਤੇਰੇ ਬੱਚੇ ਵੀ ਵੱਡੀ ਪਦਵੀ ਮਿਲੇਗੀ ਆਦਿ । ਸ਼ੇਰਨੀ ਨੇ ਇਨ੍ਹਾਂ ਗੱਲਾਂ ਵਲ ਕੰਨ ਨਾ ਕੀਤਾ । ਸਗੋਂ ਕਹਿਣ ਲਗੀ , “ ਅਜਿਹੀ ਜ਼ਿੰਦਗੀ ਨਾਲੋਂ ਮੈਂ ਮੌਤ ਚੰਗੀ ਸਮਝਦੀ ਹਾਂ । ਸਰਕਾਰੀ ਰਿਪੋਰਟਰ ਮੁਹੰਮਦ ਸ਼ਫੀ ਜਿਹੜਾ ਉਥੇ ਹਾਜ਼ਰ ਸੀ ਲਿਖਦਾ ਹੈ ਕਿ ਅਗਲੇ ਦਿਨ ਫਿਰ ਉਸ ਨੂੰ ਇਸਲਾਮ ਧਾਰਨ ਕਰਨ ਲਈ ਕਿਹਾ ਤੇ ਪਟਰਾਣੀ ਬਣਨ ਦਾ ਲਾਲਚ ਦਿੱਤਾ । ਉਹ ਬੜੀ ਗੰਭੀਰਤਾ ਵਿਚ ਬੋਲੀ ਸਾਡੀ ਮੌਤ ਦਾ ਦਿਨ ਪਹਿਲਾਂ ਹੀ ਨੀਅਤ ਹੋ ਚੁੱਕਾ ਹੁੰਦਾ ਹੈ । ਅਕਾਲ ਪੁਰਖ ਤੋਂ ਬਗੈਰ ਸਾਡਾ ਜੀਵਨ ਕੋਈ ਲੰਮਾ ਨਹੀਂ ਕਰ ਸਕਦਾ । ਮੇਰਾ ਧਰਮ ਮੈਨੂੰ ਆਪਣੇ ਬੱਚੇ , ਆਪਣੇ ਪਤੀ ਤੋਂ ਆਪਣੇ ਜੀਵਨ ਨਾਲੋਂ ਜ਼ਿਆਦਾ ਪਿਆਰਾ ਹੈ । ਇਹੋ ਇਤਿਹਾਸਕਾਰ ਅਗੇ ਜਾ ਕੇ ਲਿਖਦਾ ਹੈ ਕਿ ਦੋ ਤਿੰਨ ਦਿਨ ਬਾਅਦ ਫਿਰ ਉਸ ਨੂੰ ਕਿਹਾ ਗਿਆ ਕਿ “ ਤੇਰੇ ਪਤੀ ਨੇ ਇਸਲਾਮ ਕਬੂਲ ਕਰ ਲਿਆ ਹੈ ਉਹ ਕਹਿੰਦਾ ਹੈ ਤੂੰ ਵੀ ਇਸਲਾਮ ਕਬੂਲ ਕਰ ਲੈ । ” ਉਥੇ ਪੁਜੇ ਏਲਚੀ ਨੂੰ ਕਿਹਾ ਕਿ “ ਇਹ ਸਭ ਕੂੜ ਹੈ । ਗੁਰੂ ਦਾ ਸਿੱਖ ਸਿਰ ਤਾਂ ਕਟਾ ਸਕਦਾ ਹੈ ਪਰ ਧਰਮ ਨਹੀਂ ਤਿਆਗ ਸਕਦਾ । ਜੇ ਤੂੰ ਝੂਠਾ ਨਹੀਂ ਤਾਂ ਮੈਨੂੰ ਉਸ ਪਾਸ ਲੈ ਜਾਓ । ਹੁਣ ਦੁਸ਼ਟਾਂ ਨੇ ਬੀਬੀ ਨੂੰ ਉਸ ਦੇ ਜਿਗਰ ਦਾ ਟੋਟਾ ਉਨ੍ਹਾਂ ਦੇ ਹਵਾਲੇ ਕਰਨ ਲਈ ਕਿਹਾ । ਬੱਚੇ ਨੂੰ ਚੁੰਮਦਿਆਂ ਦਿਲ ਨਹੀਂ ਛਡਿਆ , ਛਾਤੀ ਨਾਲ ਲਾ ਕਿਹਾ “ ਮੇਰੇ ਲਾਲ ! ਧਰਮ ਬਦਲੇ ਭਾਵੇਂ ਆਪਣੀ ਜਾਨ ਦੇ ਦੇਵੀਂ ਪਰ ਈਨ ਨਾ ਮੰਨੀ । ‘ ‘ ਰੱਬ ਅੱਗੇ ਅਰਦਾਸ ਕਰਦਿਆਂ ਕਿਹਾ “ ਤੇਰੀ ਅਮਾਨਤ ਤੇਰੇ ਹਵਾਲੇ ਕਰਦੀ ਹਾਂ । ਇਸ ਦੀ ਪਤ ਤੂੰ ਰੱਖਣੀ ਹੈ । ‘ ‘ ਅਗਲੇ ਦਿਨ ਬੀਬੀ ਨੇ ਸੁਣ ਲਿਆ । ਅਜੈ ਪਾਲ ਸਿੰਘ ਨੂੰ ਉਸ ਦੇ ਪਿਤਾ ਦੀ ਗੋਦੀ ਬਿਠਾਲ , ਟੋਟੇ ਕਰ , ਦਿਲ ਕੱਢ , ਬੰਦਾ ਸਿੰਘ ਬਹਾਦਰ ਦੇ ਮੂੰਹ ‘ ਚ ਪਾਇਆ ਗਿਆ ਹੈ । ਪ੍ਰਮਾਤਮਾ ਦਾ ਸ਼ੁਕਰ ਕਰਦੀ , “ ਧੰਨ ਭਾਗ ਮੇਰੇ ਸਿਰ ਦਾ ਸਾਈਂ ਤੇ ਲਾਡਲੇ ਨੇ ਸਿੱਖੀ ਕੇਸ ਸੁਆਸਾਂ ਸੰਗ ਨਿਭਾਈ । ‘ ‘ ਉਧਰ ਬੀਬੀ ਜੀ ਨੇ ਜਬਰਨ ਧਰਮ ਬਦਲੀ ਲਈ ਮਜਬੂਰ ਕਰਨ ਤੇ ਸੋਚਿਆ ਕਿ ਚੰਗਾ ਇਹੀ ਹੈ ਕਿ ਸਰੀਰ ਤਿਆਗ ਦਿਤਾ ਜਾਵੇ । ਆਖਿਰ 26 ਜੂਨ 1716 ਨੂੰ ਆਪਣੀ ਸ੍ਰੀ ਸਾਹਿਬ ਪੇਟ ‘ ਚ ਮਾਰ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਂਦੀ ਆਪਣੇ ਪਤੀ ਤੇ ਬੱਚੇ ਨਾਲ ਜਾ ਰਲੀ ।
( ਚਲਦਾ )

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)