ਮਾਤਾ ਜਮੁਨਾ ਦੀ ਖਿਚੜੀ
ਬਾਲ ਚੋਜ਼ (ਭਾਗ -8)
ਜਦੋ ਗੁਰੂ ਪਿਤਾ ਜੀ ਦਾ ਹੁਕਮ ਆਇਆ ਤਾਂ ਕਲਗੀਧਰ ਪਿਤਾ ਜੀ ਮਾਤਾ ਗੂਜਰੀ ਜੀ ਹੁਣਾਂ ਨੇ ਪੰਜਾਬ ਦੀ ਤਿਆਰੀ ਕਰ ਲਈ ਪਟਨੇ ਦੀ ਸੰਗਤ ਨੇ ਬੜਾ ਵੈਗਾਰ ਕੀਤਾ ਕੋਈ ਵੀ ਬਾਲਾ ਪ੍ਰੀਤਮ ਤੋ ਵਿਛੜਣਾ ਨਹੀ ਸੀ ਚਹੁੰਦਾ ਪਰ ਸਭ ਨੇ ਗੁਰੂ ਹੁਕਮ ਅੱਗੇ ਸਿਰ ਝੁਕਾਇਆ ਪਿਆਰ ਚ ਭਰੀ ਸੰਗਤ ਪਹਿਲੇ ਪੜਾਅ ਦਾਨਾਪੁਰ ਤੱਕ ਨਾਲ ਆਈ ਏਥੇ ਬਜੁਰਗ ਤੇ ਗਰੀਬ ਮਾਤਾ ਜਮਨਾ ਦੇਵੀ ਕੋਲ ਰੁਕੇ ਇਸ ਮਾਈ ਕੋਲ ਪਹਿਲਾ ਨੌਵੇ ਪਾਤਸ਼ਾਹ ਵੀ ਰੁਕੇ ਸੀ ਹੁਣ ਕਲਗੀਧਰ ਜੀ ਰੁਕੇ ਮਿੱਟੀ ਦੀ ਹਾਂਡੀ ਚ ਮਾਤਾ ਨੇ ਖਿਚੜੀ ਰਿੰਨ ਕੇ ਬੜੇ ਪਿਆਰ ਨਾਲ ਬਾਲਾ ਪ੍ਰੀਤਮ ਨੂੰ ਛਕਾਈ ਬਾਕੀ ਸਾਰੀ ਸੰਗਤ ਦੀ ਵੀ ਸੇਵਾ ਕੀਤੀ
ਸੁਦਾਮੇ ਦੇ ਚੌਲ ,ਬਿਦਰ ਦਾ ਸਾਗ , ਭਾਈ ਲਾਲੋ ਦੇ ਕੋਦਰੇ ਦੀ ਰੋਟੀ ਵਾਂਗ ਮਾਤਾ ਜਮੁਨਾ ਦੀ ਖਿਚੜੀ ਤੇ ਹਾਂਡੀ ਅਮਰ ਹੋਗੀ
ਦਾਨਾਪੁਰ ਦੀ ਸੰਗਤ ਨੂੰ “ਹਾਂਡੀ ਦੀ ਸੰਗਤ” ਵੀ ਕਹਿੰਦੇ ਨੇ
ਏਥੇ ਦਾਨਾਪੁਰ (ਪਟਨੇ) ਮਾਤਾ ਜਮੁਨਾ ਜੀ ਦਾ ਘਰ ਗੁਰਦੁਆਰਾ ਹਾਂਡੀ ਸਾਹਿਬ ਬਣ ਗਿਆ
ਗੁਰੂ ਘਰ ਚ ਇਕ ਕਵਿਤਾ ਲਿਖੀ...
ਕੇ ਫਰੇਮ ਚ ਲੱਗੀ ਹੋਈ ਹੈ ਜੋ ਹਾਂਡੀ ਸਾਹਿਬ ਦੇ ਇਤਿਹਾਸ ਨੂੰ ਇਸ ਤਰਾਂ ਬਿਆਨ ਕਰਦੀ ਹੈ
ਹਾਂਡੀ ਮਿੱਟੀ ਵਾਲੜੀ ਉਹ ਮਿੱਟੀ ਹਾਂਡੀ ।
ਹਾਂਡੀ ਚ ਖਿਚੜੀ ਰਿੰਨਣੀ ਓ ਖਿਚੜੀ ਹਾਂਡੀ ।
ਹਾਂਡੀ ਖਿਚੜੀ ਦੇੰਵਦੀ ਵਿੱਚ ਸੰਗਤ ਹਾਂਡੀ।
ਬਾਲਾ ਪ੍ਰੀਤਮ ਪਿਆਰੜੇ ਉਹ ਡਿੱਠੀ ਹਾਂਡੀ ।
ਖਿਚੜੀ ਖਾਧੀ ਕੱਢਕੇ ਉਸ ਵਿੱਚੋਂ ਹਾਂਡੀ ।
ਧੰਨ ਮਾਈ ਪ੍ਰਧਾਨਗੀ ਜਿੰਨ ਰਿੱਧੀ ਹਾਂਡੀ ।
ਬਾਲਾ ਪ੍ਰੀਤਮ ਟੁਰ ਗਏ ਘਰ ਰਹਿ ਗਈ ਹਾਂਡੀ ।
ਖਿਚੜੀ ਨਿੱਤ ਪਕਾਂਵਦੀ ਵਿੱਚ ਉਸੇ ਹਾਂਡੀ ।
ਦੇਖੋ ਸਤਿਗੁਰ ਖਾ ਰਹੇ ਹੱਥ ਲਾ ਉਸ ਹਾਂਡੀ ।
ਮਾਈ ਕਾਰਨ ਬਣ ਗਈ ਉਹ ਬੇੜੀ ਹਾਂਡੀ ।
ਹਾਂਡੀ ਤੋਂ ਸੰਗਤ ਬਣੀ ਹੁਣ “ਸੰਗਤ ਹਾਂਡੀ” ।
ਗੁਰੂ ਪਿਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁਖ ਰੱਖਦਿਅਾ
ਅੱਠਵੀੰ ਪੋਸਟ
ਮੇਜਰ ਸਿੰਘ
ਗੁਰੂ ਕਿਰਪਾ ਪਰੇ