More Gurudwara Wiki  Posts
ਡੱਲੇ ਵਾਲੇ ਸਰਦਾਰਾਂ ਦੀ ਮਿਸਲ ਬਾਰੇ ਜਾਣਕਾਰੀ


ਸਿੱਖਾਂ ਦੀਆਂ 12 ਮਿਸਲਾਂ ਵਿੱਚੋਂ ਅੱਜ ਡੱਲੇ ਵਾਲੇ ਸਰਦਾਰਾਂ ਦੀ ਮਿਸਲ ਬਾਰੇ ਜਾਣਕਾਰੀ ਪੜੋ ਜੀ।
ਪੰਜਵੀਂ ਮਿਸਲ ਡੱਲੇ ਵਾਲੇ ਸਰਦਾਰਾਂ ਦੀ ਡੱਲੇ ਵਾਲੀ ਮਿਸਲ ਦਾ ਕਰਤਾ ਸ ; ਗੁਲਾਬ ਸਿੰਘ ਡਲੇ ਵਾਲ ਇਲਾਕਾ ਸੁਲਤਾਨ ਪੁਰੇ ਦੁਆਬਾ ਬਿਸਤ ਜਲੰਧਰ ਦਾ ਵਸਨੀਕ ਸੀ । ਇਸ ਦਾ ਬਾਪ ਸਰਧਾ ਰਾਮ ਖਤਰੀ ਦੁਕਾਨਦਾਰ ਸੀ । ੧੭੯੩ ਵਿਚ ਇਸ ਨੇ ਸਿਖ ਧਰਮ ਵਿਚ ਪ੍ਰਵੇਸ਼ ਕੀਤਾ ਅਤੇ ਦੇਸ਼ ਕੌਮ ਦੀ ਸੇਵਾ ਵਾਸਤੇ ਅਮਲ ਦੇ ਮੈਦਾਨ ਵਿਚ ਕੁਦ ਪਿਆ | ਆਦਮੀ ਦਿਲ ਵਾਲਾ ਸੀ ਥੋੜੇ ਹੀ ਦਿਨਾਂ ਵਿਚ ਇਸ ਨੇ ਸਿਖਾਂ ਦੇ ਜਥਿਆਂ ਵਿਚ ਸ਼ਾਮਲ ਹੋ ਕੇ ਲਾਹੌਰ , ਕਸੂਰ ਤੇ ਜਲੰਧਰ ਆਦਿਕ ਇਲਾਕਿਆਂ ਦੀ ਸੋਧ ਵਿਚ ਵਧ ਚੜ੍ਹ ਕੇ ਹਿਸਾ ਲਿਆ ਅਤੇ ਬੜੀ ਬਹਾਦਰੀ ਵਿਖਾਈ । ਇਸ ਤੋਂ ਪਿਛੋਂ ਥੋੜੇ ਜਿਹੇ ਸਰਦਾਰਾਂ ਨੂੰ ਨਾਲ ਲੈ ਕੇ ਆਪਣਾ ਵਖ਼ਰਾ ਜਥਾ ਬਣਾ ਲਿਆ | ਇਹ ਸਰਦਾਰ ਬੜਾ ਮਿਲਣਸਾਰ ਅਤੇ ਮਿਠਬੋਲਾ ਸੀ । ਇਸ ਕਰ ਕੇ ਇਸ ਦੇ ਮਿੱਤਰਾਂ ਦਾ ਘੇਰਾ ਚੌੜਾ ਹੁੰਦਾ ਗਿਆ ਅਤੇ ਸਿਖ ਦਲਾਂ ਵਿਚ ਇਸ ਨੂੰ ਬੜੀ ਇਜ਼ਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ । ਜਵਾਨ ਮਰਦ ਤੇ ਦਲੇਰ ਇਤਨਾ ਸੀ ਕਿ ਇਕ ਵੇਰ ਕੇਵਲ ਡੇਢ ਸੌ ਸਵਾਰਾਂ ਨੂੰ ਨਾਲ ਲੈ ਕੇ ਜਲੰਧਰ ਵਿਚ ਜਾ ਵੜਿਆ । ਅਗੋਂ ਮੁਸਲਮਾਨ ਹਾਕਮਾਂ ਨੇ ਲੜਾਈ ਆਰੰਭ ਦਿਤਾ । ਉਨ੍ਹਾਂ ਵਿਚੋਂ ਬਹੁਤ ਸਾਰੇ ਆਦਮੀਆਂ ਨੂੰ ਮਾਰ ਕੇ ਖਾਲਸਾ ਦਲ ਵਿਚ ਜੋ ਕਰਤਾਰ ਪੁਰ ਉਤਰਿਆਂ ਹੋਇਆ ਸੀ ਜਾ ਮਿਲਿਆ । ਉਸ ਦਿਨ ਤੋਂ ਖਾਲਸਾ ਦਲ ਵਿਚ ਇਸ ਦੀ ਬਹਾਦਰੀ ਦਾ ਚਰਚਾ ਹੋ ਗਿਆ । ਇਸ ਦੀ ਦਿਨੋਂ ਦਿਨ ਚੜਦੀ ਕਲਾ ਵੇਖ ਕੇ ਉਸ ਦੇ ਭਰਾ ਹਰਦਿਆਲ ਸਿੰਘ , ਗੁਰਦਿਆਲ ਸਿੰਘ , ਤੇ ਪਾਲ ਸਿੰਘ ਆਦਿਕ ਨੇ ਭੀ ਅੰਮ੍ਰਿਤ ਛਕ ਲਿਆ ਤੇ ਸਿੰਘ ਸਜ ਕੇ ਦੇਸ਼ ਦੀ ਰਖਿਆ ਵਿਚ ਹਥ ਵਟਾਉਣ ਲਗੇ । ਸੰਮਤ ੧੮੦੮ ਬਿਕ੍ਰਮੀ ਨੂੰ ਸ : ਗੁਲਾਬ ਸਿੰਘ ਨੇ ਇਕ ਦਿਨ ਅਚਾਨਕ ਏਮਨਾਬਾਦ ਪਰ ਛਾਪਾ ਮਾਰਿਆ | ਜਸਪਤ ਰਾਏ ਨੇ ਪਿਛਾ ਕੀਤਾ ਪਰ ਬੜੀ ਬਹਾਦਰੀ ਨਾਲ ਨਿਕਲ ਆਇਆ । ਓਪ੍ਰੰਤੁ ੧੮੧੦ ਨੂੰ ਜਦ ਉਥੇ ਰੋੜੀ ਸਾਹਿਬ ਦਾ ਮੇਲਾ ਲਗਾ ਤੇ ਬਹੁਤ ਸਾਰੇ ਸਿੰਘ ਇਕੱਠੇ ਹੋਏ ਤਾਂ ਜਸਪਤ ਨੇ ਉਨ੍ਹਾਂ ਨੂੰ ਉਥੋਂ ਉਠਾਣਾ ਚਾਹਿਆ । ਸਿੰਘਾਂ ਨੇ ਕਿਹਾ ਅਸੀਂ ਮੇਲਾ ਕਰਕੇ ਜਾਵਾਂਗੇ ਪਰ ਉਹ ਨਾ ਹਟਿਆ । ਇਸ , ਪਰ ਲੜਾਈ ਹੋ ਪਈ । ਸ ਗੁਲਾਬ ਸਿੰਘ ਨੇ ਜਸਪਤ ਰਾਏ ਨੂੰ ਮਾਰ ਦਿਤਾ । ਸ : ਕਰੋੜਾ ਸਿੰਘ ਤੇ ਸ : ਗੁਲਾਬ ਸਿੰਘ ਆਪੋ ਵਿਚ ਧਰਮ ਦੇ ਭਰਾ ਬਣੇ ਹੋਏ ਸਨ ਇਸ ਕਰਕੇ ਦੋਹਾਂ ਨੇ ਏਕਾ ਕਰਕੇ ੧੮੧੩ ਵਿਚ ਹਰਦੁਆਰ ਵਲ ਕੂਚ ਕੀਤਾ । ਪਹਿਲਾਂ ਗੰਗਾ ਦੇ ਪਾਂਡਿਆਂ ਨੂੰ ਸੋਧਿਆ ਅਤੇ ਫਿਰ ਨਜੀਬਾਬਾਦ ਨਜੀਬ ਖਾਂ ਰੁਹੇਲੇ ਨੂੰ ਜਾ ਘੇਰਿਆ । ਭਾਵੇਂ ਨਵਾਬ ਦੇ ਖਾਨ ਨੇ ਅਗੋਂ ਸਖਤ ਮੁਕਾਬਲਾ ਕੀਤਾ ਪਰ ਛੇਤੀ ਮੈਦਾਨ ਛੱਡ ਕੇ ਭਜ ਗਿਆ । ਨਜੀਬਾਬਾਦ ਫਤਹਿ ਕਰਕੇ ਮੇਰਠ ਦੇ ਨਵਾਬ ਜ਼ਾਬਤਾ ਖਾਨੇ ਦੀ ਆਕੜ ਭਨ ! ਮੁਜ਼ਫਰ ਪੂਰ , ਦੇਵ ਬੰਦ , ਮੀਰਾ ਪੁਰ ਆਦਿਕ ਥਾਵਾਂ ਦੇ ਹਾਕਮ ਮੁਕਾਬਲੇ ਦੀ ਸ਼ਕਤੀ ਨਾਂ ਵੇਖ ਕੇ ਨਜ਼ਰਾਨੇ ਲੈ ਕੇ ਮਿਲੇ ਅਤੇ ਅਧੀਨਗੀ ਪ੍ਰਵਾਨ ਕਰ ਲਈ । ਸਹਾਰਨਪੁਰ ਨੂੰ ਫਤਹਿ ਕਰਕੇ ਇਹ ਪੰਜਾਬ ਵੱਲ ਮੁੜ ਆਏ ।
੧੮੧੫ ਬਿਕਮੀ ਨੂੰ ਜਦ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ ਵਿਚੋਂ ਬਹੁਤ ਸਾਰੀ ਦੋਲਤ ਲੁਟ ਕੇ ਅਤੇ ਬਹੁਤ ਸਾਰੀਆਂ ਹਿੰਦੂ ਲੜਕੀਆਂ ਨੂੰ ਫੜ ਕੇ ਲੈ ਚਲਿਆ ਤਾਂ ਰਾਵੀ ਦੇ ਨੇੜੇ ਸਿੰਘਾਂ ਨੇ ਉਸ ਨੂੰ ਘੇਰ ਲਿਆ । ਇਸ ਲੜਾਈ ਵਿਚ ਭੀ ਉਕਤ ਦੋਵੇਂ ਸਰਦਾਰ ਮੌਜੂਦ ਸਨ ਅਤੇ ਇਨ੍ਹਾਂ ਨੂੰ ਬਹੁਤ ਸਾਰਾ ਲੁਟ ਦਾ ਮਾਲ ਹੱਥ ਲੱਗਾ । ਹਿੰਦੂ ਲੜਕੀਆਂ ਨੂੰ ਉਨ੍ਹਾਂ ਦੇ ਘਰਾਂ ਵਿਚ ਪਹੁੰਚਾਇਆ ਗਿਆ । ਇਸ ਸਾਲ ਕਿਸੇ ਮੁਖ ਵਰ ਨੇ ਖਬਰ ਦਿਤੀ ਕਿ ਇਲਾਕਾ ਰਾਵਲ ਪਿੰਡੀ ਤੇ ਰੋਹਤਾਸ ਆਦਿਕ ਵਿਚੋਂ ਪੰਜ ਲੱਖ ਰੁਪਇਆ ਇਕੱਠਾ ਹੋ ਕੇ ਸ਼ਾਹੀ ਖਜ਼ਾਨਾ ਦਿਲੀ ਵਿਚ ਦਾਖਲ ਹੋਣ ਲਈ ਜਾ ਰਿਹਾ ਹੈ । ਸ : ਗੁਲਾਬ ਸਿੰਘ ਤੇ ਕਰੋੜਾ ਸਿੰਘ ਨੇ ਇਹ ਖਜ਼ਾਨਾ ਲੁਟਣ ਦਾ ਫੈਸਲਾ ਕਰ ਲਿਆ ਕਿਉਂਕਿ ਦਲਾਂ ਵਿਚ ਰਸਦ ਆਦ ਨਾ ਮਿਲਣ ਕਰਕੇ ਕਈ ਵੇਰ ਸਿੰਘਾਂ ਨੂੰ ਕੜਾਕੇ ਹੀ ਕਟਣੇ ਪੈਂਦੇ ਸਨ । ਜੇਹਲਮ ਦੇ ਪਾਸ ਇਨ੍ਹਾਂ ਨੇ ਖਜ਼ਾਨਾ ਜਾ ਲੁਟਿਆ | ਖਜ਼ਾਨੇ ਦੀ ਰਾਖੀ ਕਰਨ ਵਾਲੇ ਫੌਜੀ ਦਸਤੇ ਨਾਲ ਮਾਮੂਲੀ ਜਿਹੀ ਮੁਠ ਭੇੜ ਹੋਈ ਪਰ ਉਹ ਛਡ ਕੇ ਭੱਜ ਗਏ । ਸਿੰਘਾਂ ਨੇ ਇਹ ਰੁਪਇਆ ਲਿਆ ਕੇ ਦਲ ਵਿਚ ਰਸਦਾਂ ਖਰੀਦ ਕੇ ਵੰਡ ਦਿਤੀਆਂ । ਸ : ਗੁਲਾਬ ਸਿੰਘ ਜੀ ਦੀਆਂ ਇਹੋ ਜਿਹੀਆਂ ਬਹਾਦਰੀਆਂ ਅਤੇ ਵੰਡ ਛਕਣ ਦੇ ਸੁਭਾ ਕਰਕੇ ਸਿੰਘਾਂ ਵਿਚ ਉਸ ਦਾ ਸਤਿਕਾਰ ਬਹੁਤ ਵਧ ਗਿਆ ਅਤੇ ਉਸ ਦੇ ਨਾਲ ਰਹਿਣਾ ਸਿੱਖ ਫਖਰ ਦੀ ਗੱਲ ਸਮਝਣ ਲਗ ਪਏ । ਇਸ ਤਰਾਂ ਹੌਲੀ ਹੌਲੀ ਗੁਲਾਬ ਸਿੰਘ ਪਾਸ ੬ ਹਜ਼ਾਰ ਸਵਾਰ ਹੋ ਗਿਆ । ਸੰਮਤ ੧੮੧੬ ਵਿਚ ਸ : ਗੁਲਾਬ ਸਿੰਘ ਕਲਾਨੌਰ ਦੇ ਜੰਗ ਵਿਚ ਸ਼ਹੀਦ ਹੋ ਗਿਆ । ਇਸ ਦੇ ਪੁਤਰ ਨਿਕੇ ਘਲੂਘਾਰੇ ਵਿਚ ਬਸੌਲੀ ਸ਼ਹੀਦ ਹੋ ਚੁਕੇ ਸਨ ਇਸ ਕਰਕੇ ਇਨ੍ਹਾਂ ਦੇ ਮੁਸਾਹਿਬ ਸ : ਗੁਰਦਿਆਲ ਸਿੰਘ ਜੀ ਨੂੰ ਪੰਥ ਖਾਲਸਾ ਨੇ ਮਿਸਲ ਦਾ ਜਥੇਦਾਰ ਬਣਾਇਆ । ਪ੍ਰੰਤੂ ਇਕ ਸਾਲ ਪਿਛੋਂ ਇਹ ਭੀ ਦੁਆਬੇ ਦੇ ਜੰਗ ਵਿਚ ਸ਼ਹੀਦ ਹੋ ਗਿਆ ਇਸ ਕਰਕੇ ਇਸ ਦੀ ਥਾਂ ਸ : ਤਾਰਾ ਸਿੰਘ ਜੀ ਨੂੰ ਮਿਸਲ ਦਾ ਜਥੇਦਾਰ ਥਾਪਿਆ । ਇਹ ਤੋੜਾ ਵਾਲ ਦਾ ਰਹਿਣ ਵਾਲਾ ਸੀ । ਪਹਿਲੇ ਇਹ ਬਕਰੀਆਂ ਚਾਰਿਆ ਕਰਦਾ ਸੀ ਪ੍ਰੰਤੂ ਜਦ ਇਸ ਨੇ ਸਿੱਖ ਪੰਥ ਦੀਆਂ ਚੜਦੀਆਂ ਕਲਾਂ ਵੇਖੀਆਂ ਤਾਂ ਬਕਰੀਆਂ ਵੇਚ ਕੇ ਸਿੰਘ ਬਣ ਗਿਆ ਅਤੇ ਡਲੇਵਾਲੀ ਮਿਸਲ ਵਿਚ ਰਹਿ ਕੇ ਬੜੀ ਬਹਾਦਰੀ ਵਿਖਾਈ | ਸ : ਤਾਰਾ ਸਿੰਘ ਬੜਾ ਸਿਆਣਾ ਸੀ ਅਤੇ ਸੁਭਾਉ ਦਾ ਬਹੁਤ ਮਿੱਠਾ ਸੀ ਇਸ ਕਰਕੇ ਸ : ਗੁਲਾਬ ਸਿੰਘ ਦੇ ਜਿਉਂਦਿਆਂ ਹੀ ਖਾਸ ਆਦਮੀਆਂ ਵਿਚੋਂ ਗਿਣਿਆਂ ਜਾਂਦਾ ਸੀ । ਆਪਣੀ ਸਿਆਣਪ ਤੇ ਹਿੰਮਤ ਦਾ ਸਦਕਾ ਆਪ ਮਿਸਲ ਦੇ ਜਥੇਦਾਰ ਬਣ ਗਏ । ਥੋਹੜੇ ਦਿਨਾਂ ਤੋਂ ਪਿਛੋਂ ਆਪ ਦਾ ਸਤਾਰਾ ਖੂਬ ਚਮਕਿਆ ਤੇ ਆਪ ਨੇ ਸ : ਹਰੀ ਸਿੰਘ ਜੀ ਭੰਗੀ ਨਾਲ ਮਿਲਕੇ ਕਈ ਲੜਾਈਆਂ ਵਿਚ ਬਹਾਦਰੀ ਦੇ ਜੌਹਰ ਦਿਖਾਏ । ਅਦੀਨਾਬੇਗ ਦੁਆਬੇ ਦੇ ਹਾਕਮ ਦੇ ਦੀਵਾਨ ਬਿਸ਼ੰਭਰ ਦਿਆਲ ਨੂੰ ਇਕ ਲੜਾਈ ਵਿਚ...

ਮਾਰਕੇ ਉਸ ਦੇ ਤਿੰਨ ਲੱਖ ਰੁਪਏ ਦੇ ਇਲਾਕੇ ਪਰ ਕਬਜ਼ਾ ਕਰ ਲਿਆ । ਆਪਣੀ ਬਹਾਦਰੀ ਦੇ ਬਹੁਤ ਸਾਰੇ ਲੋਕਾਂ ਨੂੰ ਗੁਰੂ ਘਰ ਦੀ ਮਹਿਮਾ ਦਸਕੇ ਸਿੰਘ ਸਜਾਇਆ | ਆਪ ਦੇ ਉਚੇ ਆਚਰਨ ਤੇ ਉਪਦੇਸ਼ ਤੋਂ ਪ੍ਰਭਾਵਤ ਹੋ ਕੇ ਚੌਧਰੀ ਗੌਹਰ ਦਾਸ ਕੰਗ ਭੀ ਸਿੰਘ ਸਜ ਗਿਆ । ਚੌਧਰੀ ਦੇ ਸਿੰਘ ਬਣਦੇ ਹੀ ਉਸਦਾ ਸਾਰਾ ਪਿੰਡ ਸਿੰਘ ਸਜ ਗਏ । ਇਹ ਸਭ ਸਿੰਘ ਤਾਰਾ ਸਿੰਘ ਦੇ ਜਥੇ ਵਿਚ ਸ਼ਾਮਲ ਹੋ ਗਏ ਤੇ ਇਸ ਤਾਂ ਉਸ ਪਾਸ ਹੁਣ ੧੦ ਹਜ਼ਾਰ ਸਿੰਘ ਹੋ ਗਏ ।
ਮਹੀਨਾ ਜੇਠ ਸੰਮਤ ੧੮੨੦ ਬਿਕ੍ਰਮੀ ਨੂੰ ਇਸਨੇ ਹੋਰ ਸਿੱਖ ਜਥਿਆ ਨਾਲ ਸ਼ਾਮਲ ਹੋਕੇ ਸਰਹਿੰਦ ਪਰ ਹਮਲਾ ਕੀਤਾ । ਜੈਨ ਖਾਂ ਸਰਹਿੰਦ ਦਾ ਨਵਾਬ ਮਾਰਿਆ ਗਿਆ । ਇਸ ਨੇ ਧਰਮਕੋਟ , ਘੁੰਗਰਾਣਾ , ਬਦੋਵਾਲ ਆਦਿਕ ਪਰ ਕਬਜ਼ਾ ਕਰ ਲਿਆ । ਕਸਬਾ ਰਾਹੋਂ ਨੂੰ ਆਪਣਾ ਕੇਂਦਰ ਸਥਾਨ ਬਣਾਕੇ ੮ ਲਖ ਦੇ ਇਲਾਕੇ ਪਰ ਹਕੂਮਤ ਕਰਨ ਲੱਗਾ । ਥਾਨੇਸਰ , ਰੋਪੜ , ਸਿਆਣੀਆਂ , ਖੇੜੀ ਖੁਮਾਣੇ ਆਦਿਕ ਦੇ ਇਲਾਕੇ ਇਸ ਦੇ ਅਧੀਨ ਹੋ ਗਏ । ਇਕ ਵੇਰ ਸੰਸਾਰ ਚੰਦ ਨੇ ਸ : ਜੋਧ ਸਿੰਘ ਰਾਮਗੜੀਏ ਨੂੰ ਟਪਲਾ ਦੇਕੇ ਸ : ਤਾਰਾ ਸਿੰਘ ਪਰ ਚੜਾਈ ਕਰਵਾ ਦਿਤੀ । ਕਿਲਾ ਦਖਣੀ ਪਰ ੨੦ ਦਿਨ ਲੜਾਈ ਹੁੰਦੀ ਰਹੀ । ਸ . ਤਾਰਾ ਸਿੰਘ ਦੀ ਬਹਾਦਰੀ ਦਾ ਸਦਕਾ ਸਭ ਹਾਰ ਕੇ ਪਿਛੇ ਮੁੜ ਗਏ । ਸੰਮਤ ੧੮੫੬ ਬਿਕ੍ਰਮੀ ਨੂੰ ਇਸ ਨੇ ਇਕ ਵੇਰ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਨੂੰ ਭੀ ਹਾਰ ਦਿੱਤੀ । ਇਹ ਸਰਦਾਰ ਬੜਾ ਦਾਨੀ ਸੀ । ਹਰ ਪਿੰਡ ਵਿਚ ਲੰਗਰ ਲਗਾ ਰਖੇ ਸਨ । ਪਰਜਾ ਨੂੰ ਬਹੁਤ ਖੁਸ਼ ਰਖਦਾ ਸੀ ਇਸ ਕਰਕੇ ਜਦੋਂ ਭੀ ਕੋਈ ਇਸ ਪਰ ਹਮਲਾ ਕਰਦਾ ਤਾਂ ਪਰਜਾ ਇਸ ਦੇ ਨਾਲ ਹੋਕੇ ਮੁਕਾਬਲਾ ਕਰਦੀ ਜਿਸ ਕਰਕੇ ਇਸ ਨੂੰ ਜਿਤਣਾ ਕਠਨ ਸੀ । ਇਕ ਵੇਰ ਇਹ ੩੦ ਮੀਲ ਦਾ ਧਾਵਾ ਕਰਕੇ ਦਾਦਾਪੁਰ ਪਰ ਅਚਨਚੇਤ ਜਾ ਪਿਆ ਅਤੇ ਉਥੋਂ ਦੇ ਅਨਿਆਈ ਹਾਕਮ ਨੂੰ ਪਾਰ ਬੁਲਾਇਆ । ਇਸਦੇ ਤਿੰਨ ਪੁਤ ਸਨ । ਗੁਜਰ ਸਿੰਘ ਨੂੰ ਪ੍ਰਗਣਾ ਤੇ ਕਿਲਾ ਘੁੰਗਰਾਣਾ , ਧਰਮਕੋਟ , ਤੇ ਦਸੌਂਧਾ ਸਿੰਘ ਨੂੰ ਕਿਲਾ ਦੇਖਣੀ ਬਦੋਵਾਲ ਸਤਲੁਜ ਦੇ ਖਬੇ ਪਾਸੇ ਅਤੇ ਤੀਜੇ ਸ : ਝੰਡਾ ਸਿੰਘ ਨੂੰ ਦੁਆਬਾ ਭਿਸਤ ਜਾਲੰਧਰ ਨਕੋਦਰ , ਮਾਲਪੁਰ ਬਲੋਕੀ , ਆਦਿ ਤੀਹ ਤੀਹ ਹਜ਼ਾਰ ਦੀਆਂ ਜਾਗੀਰਾਂ ਦੇਕੇ ਅੱਡ ਅੱਡ ਕਰ ਦਿੱਤਾ | ਬਾਕੀ ਮੁਲਕ ਜੋ ਪੰਜ ਲਖ ਆਮਦਨ ਦਾ ਸੀ ਆਪਣੇ ਪਾਸ ਰਖਿਆ ਜੋ ਸੰਮਤ ੧੮੬੪ ਨੂੰ ਭਾਗ ਸਿੰਘ ਦੇ ਚਲਾਣਾ ਕਰ ਜਾਣ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿਚ ਮਿਲਾ ਲਿਆ | ਸ : ਤਾਰਾ ਸਿੰਘ ਦੀ ਸਿੰਘਣੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਮਾਤਮ ਪਰਸੀ ਪਰ ਆਉਣ ਸਮੇਂ ਹਾਥੀ ਦੀ ਇਕ ਜੰਜ਼ੀਰ , ਛੇ ਲੱਖ ਰੁਪਇਆ ਤੇ ਪੰਜ ਘੋੜੇ ਭੇਟਾ ਕੀਤੇ ਸਨ । ਮਹਾਰਾਜਾ ਕਿਲੇ ਦੇ ਅੰਦਰ ਜਾਣਾ ਚਾਹੁੰਦਾ ਸੀ ਪਰ ਸਰਦਾਰ ਤਾਰਾ ਸਿੰਘ ਨੇ ਉਸ ਨੂੰ ਅੰਦਰ ਜਾਣ ਦੀ ਆਗਿਆ ਨਾ ਦਿੱਤੀ । ਮਹਾਰਾਜੇ ਦੀਆਂ ਫੌਜਾਂ ਨੇ ਕਿਲੇ ਪਰ ਗੋਲਾ ਬਾਰੀ ਸ਼ੁਰੂ ਕਰ ਦਿਤੀ ਅਗੋਂ ਸਰਦਾਰਨੀ ਨੇ ਭੀ ਮੁਕਾਬਲਾ ਦਾ ਹੁਕਮ ਦੇ ਦਿਤਾ । ਇਤਨੀ ਸਖਤ ਲੜਾਈ ਹੋਈ ਕਿ ਮਹਾਰਾਜੇ ਦੀਆਂ ਫੌਜਾਂ ਵਿਚ ਖਲਬਲੀ ਮਚ ਗਈ ਪਰ ਇਤਨੇ ਵਿਚ ਹੀ ਕਿਲੇ ਦੇ ਨੌਕਰਾਂ ਨੇ ਕਿਲੇ ਦਾ ਦਰਬਾਜ਼ਾ ਖੋਹਲ ਦਿੱਤਾ ਜਿਸ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਫਤਹਿ ਹੋਈ । ਪੰਜ ਸਤ ਪਿੰਡ ਝੰਡਾ ਸਿੰਘ ਪਾਸ ਰਹਿਣ ਦਿਤੇ । ਦੋ ਪਿੰਡ ਸਰਦਾਰਨੀ ਰਤਨ ਕੌਰ ਨੂੰ ਦਿਤੇ ਪਰ ਸਰਦਾਰਨੀ ਸੁਖਾਂ ਦੇ ਪੁਤਰ ਰੋਟੀ ਤੋਂ ਭੀ ਆਤੁਰ ਹੋ ਗਏ । ਕਿਲਾ ਦਖਣੀ ਤਾਂ ਪਹਿਲਾਂ ਹੀ ਦਸੌਂਧਾ ਸਿੰਘ ਪਾਸੋਂ ਬੇਦੀ ਸਾਹਿਬ ਸਿੰਘ ਨੇ ਲੈ ਲਿਆ ਸੀ । ਸੋ ਜਦ ੧੮੬੪-੬੫ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਲੰਘ ਕੇ ਰਾਜਪੁਤਾਨਾ ਰਾਇਕੋਟਾ ਦਾ ਮੁਲਕ ਆਪਣੇ ਕਬਜ਼ੇ ਵਿਚ ਕਰਕੇ ਆਪਣੇ ਮਿੱਤਰਾਂ ਵਿਚ ਵੰਡ ਦਿੱਤਾ ਉਸੇ ਵੇਲੇ ਗੁਜਰ ਸਿੰਘ ਤੇ ਦਸੌਂਧਾ ਸਿੰਘ ਪਾਸੋਂ ਘੁੰਗਰਣਾ ਤੇ ਬਦੋਵਾਲ ਦਾ ਇਲਾਕਾ ਲੈਕੇ ਸ : ਗੁਰਦਿੱਤ ਸਿੰਘ ਡਲੇਵਾਲੇ ਨੂੰ ਦੇ ਦਿੱਤਾ । ਉਨਾਂ ਨੇ ਬਹੁਤ ਵਾਵੇਲਾ ਕੀਤਾ ਪਰ ਕੋਈ ਸੁਣਾਈ ਨਾ ਹੋਈ ਜਿਸ ਕਰਕੇ ਦਸੋਧਾ ਸਿੰਘ ਤਾਂ ਆਪਣੇ ਸੋਹਰੇ ਪਿੰਡ ਰਹਿਣ ਲਗ ਪਿਆ । ਉਸਦੇ ਕੋਈ ਸੰਤਾਨ ਨਹੀਂ ਸੀ । ਗੁਜਰ ਸਿੰਘ ਤੇ ਝੰਡਾ ਸਿੰਘ ਨੂੰ ਬਲੂ ਦੇ ਪਿੰਡਾਂ ਵਿਚੋਂ ਅੱਧ ਮਿੱਲ ਗਿਆ । ਇਹ ਪਿੰਡ ਸ : ਤਾਰਾ ਸਿੰਘ ਨੇ ਉਦਾਸੀ ਸਾਧਾਂ ਨੂੰ ਦੇ ਰਖੇ ਸਨ । ਰਤਨ ਕੌਰ ਦੀ ਮਹਾਰਾਜਾ ਰਣਜੀਤ ਸਿੰਘ ਨੇ ਇਕ ਹਜ਼ਾਰ ਅਠ ਸੌ ਰੁਪਿਆ ਮਹਾਵਾਰ ਪੈਨਸ਼ਨ ਨੀਯਤ ਕਰ ਦਿੱਤੀ ਜੋ ਉਹ ਉਮਰ ਭਰ ੧੯੦੬ ਤੱਕ ਖਾਂਦੀ ਰਹੀ । ਇਸ ਦੇ ਗੁਜ਼ਰ ਜਾਨ ਪਿਛੋਂ ੨੦੦ ਰੁਪਏ ਸਾਲਾਨਾ ਪੈਨਸ਼ਨ ਨਾਰਲ ਸਿੰਘ ਨੂੰ ਮਿਲੀ ਬਖਤਾਵਰ ਸਿੰਘ ਤੇ ਨਾਰਲ ਸਿੰਘ ਪਾਸ ਪਿੰਡ ਬਲੋਕੀ ਤੇ ਸ਼ਰਕਪੁਰ ਦਾ ਅਧਾ ਜ਼ਿਮੀਦਾਰਾ ਸੀ ਅਤੇ ੨੮੦ ਰੁਪਏ ਦੀ ਜਾਗੀਰ ਮਿਲੀ । ਨਾਰਲ ਸਿੰਘ ਨੇ ਅੰਗ੍ਰੇਜ਼ੀ ਫੌਜ ਵਿਚ ਰਹਿਕੇ ਸੂਬੇਦਾਰੀ ਲਈ ਤੇ ੬੮੫ ਰੁਪਏ ਸਾਲਾਨਾ ਪੈਨਸ਼ਨ ਪ੍ਰਾਪਤ ਕੀਤੀ । ਇਹਨਾਂ ਦੀ ਸੰਤਾਨ ਪਿੰਡ ਬਲੋਕੀ , ਜ਼ਿਲਾ ਜਲੰਧਰ ਵਿਚ ਆਬਾਦ ਹੈ । ਅਰੁ ਮਾਲਵੇ ਵਿਚ ਬੁਟਰ , ਦਾਇਆ ਪੁਰਾਣਾ , ਕੋਕਰੀ ਬੁਟਰਾਂ ਭੀ ਏਸੇ ਦੀ ਔਲਾਦ ਬੱਸਦੀ ਹੈ । ਸ : ਤਾਰਾ ਸਿੰਘ ਨੂੰ ਤਾਰਾ ਸਿੰਘ ਗੈਬਾ ਕਹਿ ਕੇ ਪੁਕਾਰਿਆ ਜਾਂਦਾ ਸੀ । ਕਿਉਂਕਿ ਇਹ ਵੈਰੀ ਪਰ ਅਚਾਨਕ ਛਾਪਾ ਮਾਰਿਆ ਕਰਦਾ ਸੀ । ਏਹ ਬੜਾ ਹੀ ਦੂਰ ਦੀ ਸੋਜੀ ਵਾਲਾ ਸੀ । ਇਕ ਵਾਰ ਇਸਨੇ ਸ੍ਰੀ ਅਕਾਲ ਤਖ਼ਤ ਸਾਹਿਬ ਭਰੇ ਦੀਵਾਨ ਵਿਚ ਸਾਰੇ ਮਿਸਲਦਾਰਾਂ ਸਰਦਾਰਾਂ ਨੂੰ ਮਹਾਰਾਜਾ ਰਣਜੀਤ ਸਿੰਘ ਵਲ ਇਸ਼ਾਰਾਂ ਕਰਕੇ ਕਿਹਾ ਸੀ ਕਿ ਏਸ ਕਾਣੇ ਜੇਹੇ ਮੁੰਡੇ ਨੇ ਤੁਹਡਾ ਸਭ ਦਾ ਰਾਜ ਖੋਹ ਲੈਣਾ ਹੈ । ਤੁਸੀਂ ਜੋ ਮੈਨੂੰ ਦਾਨ ਕਰਨਾ ਹੈ , ਉਹ ਕਰ ਲਵੋ । ਤੇ ਏਹ ਭੀ ਕਿਹਾ ਕਰਦਾ ਸੀ ਕਿ ਜੱਟ ਦਾ ਨੱਕ ਮੁਲਤਾਨ ਤਕ ਲੰਮਾ ਹੈ , ਏਹ ਕਦੇ ਕੱਟਿਆ ਹੀ ਨਹੀਂ ਜਾ ਸਕਦਾ ।
ਦਾਸ ਜੋਰਾਵਰ ਸਿੰਘ ਤਰਸਿੱਕਾ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)