More Gurudwara Wiki  Posts
ਗੁਰੂ ਤੇਗ ਬਹਾਦੁਰ ਸਾਹਿਬ – ਭਾਗ ਛੇਵਾਂ


ਗੁਰੂ ਤੇਗ ਬਹਾਦੁਰ ਸਾਹਿਬ ਦੇ 400 ਸਾਲਾ ਪ੍ਕਾਸ ਪੁਰਬ ਨੂੰ ਸਮਰਪਿਤ ਗੁਰ ਇਤਿਹਾਸ ਦਾ ਅੱਜ ਛੇਵਾਂ ਭਾਗ ਪੜੋ ਜੀ ।
ਭਾਗ ਛੇਵਾਂ
ਦਲੇਰੀ ਤੇ ਜੁਰਤ ਦਾ ਪ੍ਰਚਾਰ ਕਰਨਾ
ਔਰੰਗਜ਼ੇਬ ਦੇ ਜੁਲਮਾਂ ਨੇ ਜਦ ਸਿਖਰ ਨੂੰ ਛੋਹਿਆ ਤਾਂ ਗੁਰੂ ਸਾਹਿਬ ਦੇ ਲੋਕਾਂ ਵਿਚ ਜੁਰਤ ਤੇ ਦਲੇਰੀ ਭਰਨੀ ਸ਼ੁਰੂ ਕਰ ਦਿਤੀ । ਲੋਕਾਂ ਨੂੰ ਕਾਇਰਤਾ ਛਡਣ ਲਈ ਪ੍ਰੇਰਿਆ ਡਰਨ ਵਾਲਾ ਕਾਇਰ ਤੇ ਡਰਾਣ ਵਾਲੇ ਨੂੰ ਜਾਬਰ ਕਿਹਾ ਭੈ ਕਾਹੂ ਕੋ ਦੇਤਿ, ਨਹਿ ਨਹਿ ਭੈ ਮਾਨਤ ਆਨਿ ਦਾ ਆਦਰਸ਼ ਦਿੜ੍ਹ ਕਰਵਾਇਆ । ਇਹੋ ਜਹੇ ਪ੍ਰਚਾਰ ਕਰਨ ਵਾਲੇ ਨੂੰ ਬਹੁਤੀ ਦੇਰ ਖੁਲਾ ਕਿਵੇਂ ਛਡਿਆ ਜਾ ਸਕਦਾ ਸੀ । ਇਹ ਔਰੰਗਜ਼ੇਬ ਦੇ ਜਬਰ ਤੇ ਜੁਲਮ ਨਾਲ ਲੋਕਾਂ ਨੂੰ ਇਸਲਾਮ ਧਰਮ ਕਬੂਲ ਕਰਨ ਵਿਚ ਸਰੋ-ਸਰ ਰੁਕਾਵਟ ਸੀ ।
ਗੁਰੂ ਸਾਹਿਬ ਨੇ ਸਿਖ ਜਥੇਬੰਦੀ ਦਾ ਕੰਮ ਪਹਿਲੇ ਗੁਰੂਆਂ ਵਾਂਗ ਸਿਰਫ ਜਾਰੀ ਹੀ ਨਹੀਂ ਰਖਿਆ ਸਗੋਂ ਇਸ ਨੂੰ ਸਿਖਰ ਤੇ ਪਹੁੰਚਾਇਆ ਸੀ । ਗੁਰੂ ਨਾਨਕ ਸਾਹਿਬ ਤੋਂ ਬਾਅਦ ਇਹ ਪਹਿਲੇ ਗੁਰੂ ਸਨ ਜਿਨਾ ਨੇ ਲੰਬੇ ਪ੍ਰਚਾਰਕ ਦੌਰੇ ਕੀਤੇ । ਪਹਿਲੇ ਕੁਝ ਸਾਲ ਤਾਂ ਔਰੰਗਜ਼ੇਬ ਆਪਣੀ ਹਕੂਮਤ ਨੂੰ ਪੈਰਾਂ ਤੇ ਖੜੇ ਕਰਨ ਵਿਚ ਲਗਾ ਰਿਹਾ ਪਰ ਜਿਓ ਹੀ ਓਹ ਇਨਾ ਕੰਮ ਤੋਂ ਵੇਹਲਾ ਹੋਇਆ ਸਿਖ ਜਥੇਬੰਦੀ ਉਸ ਦੀਆਂ ਅੱਖਾਂ ਵਿਚ ਰੜਕਣ ਲਗ ਪਈ ਮੁਗਲ ਹਾਕਮ ਕਈ ਵਾਰੀ ਸ਼ਕਾਇਤ ਕਰ ਚੁਕੇ ਸਨ ।
ਆਪਣੇ ਰਿਸ਼ਤੇਦਾਰਾਂ ਦੀ ਵਿਰੋਧਤਾ ਤੇ ਗੁਰਗਦੀ ਹੜਪਨ ਦੀ ਸਾਜਸ਼ਾਂ ਜੋ ਗੁਰੂ ਨਾਨਕ ਸਾਹਿਬ ਦੇ ਵਕ਼ਤ ਤੋ ਚਲੀ ਆ ਰਹੀ ਸੀ । ਗੁਰੂ ਅੰਗਦ ਦੇਵ ਜੀ ਦੀ ਗੁਰਗਦੀ ਵਕਤ , ਫਿਰ ਦਾਤੂ ਜੀ ਤੇ ਦਾਸੂ ਜੀ ਗੁਰੂ ਅਮਰਦਾਸ ਜੀ ਦੇ ਖਿਲਾਫ਼ , ਫਿਰ ਧੀਰਮਲ , ਪ੍ਥੀ ਚੰਦ ਕਰਮੋ ਮੇਹਰਬਾਨ ਗੁਰੂ ਅਰਜਨ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ , ਫਿਰ ਰਾਮ ਰਾਇ ਗੁਰੂ ਹਰ ਕ੍ਰਿਸ਼ਨ ਜੀ ਦੇ ਖਿਲਾਫ਼ ਖੜਾ ਹੋਇਆ ।
ਔਰੰਗਜ਼ੇਬ ਦੀ ਧਾਰਮਿਕ ਪਾਲਿਸੀ ਸਭ ਤੋ ਵਡਾ ਕਰਨ ਸੀ ਪੂਰੇ ਹਿੰਦੁਸਤਾਨ ਨੂੰ ਦਾਇਰ-ਏ-ਇਸਲਾਮ ਵਿਚ ਲਿਆਉਣ ਦਾ ਜਿਸ ਲਈ ਸਭ ਤੋ ਪਹਿਲਾਂ ਉਸਨੇ ਸੂਫ਼ੀ ,ਸੰਤਾ, ਫ੍ਕੀਰਾਂ ਤੇ ਸ਼ਿਆ ਮਤ ਦੇ ਮੁਸਲਮਾਨਾ ਨੂੰ ਖਤਮ ਕਰਨਾ ਅਰੰਭਿਆ ਹਿੰਦੁਸਤਾਨ ਵਿਚ ਮੋਲਵੀਆਂ, ਮੁਫਤੀਆਂ ਤੇ ਕਾਜੀਆਂ ਨੂੰ ਹਥ ਵਿਚ ਕਰਨ ਲਈ ਰਿਸ਼ਵਤਾਂ ਦਿਤੀਆਂ । ਇਸਨੇ ਸਿਰਫ ਹਿੰਦੁਸਤਾਨ ਵਿਚ ਹੀ ਦਹਿਸ਼ਤ ਨਹੀਂ ਫੈਲਾਈ ਸਗੋ ਪੂਰੇ ਮੁਸਲਮਾਨ ਦੁਨਿਆ ਵਿਚ ਤਹਿਲਕਾ ਮਚਾ ਦਿਤਾ ।
ਔਰੰਗਜ਼ੇਬ ਸਿਰਫ ਮੌਕੇ ਦੀ ਤਲਾਸ਼ ਵਿਚ ਸੀ ਗੁਰੂ ਸਾਹਿਬ ਦੀ ਪੰਡਤਾਂ ਨਾਲ ਹਮਦਰਦੀ ,ਮੁਗਲ ਹਕੂਮਤ ਖਿਲਾਫ਼ ਬਗਾਵਤ ਨਜਰ ਆਈ ਜਾਂ ਨਾ ਆਈ ਪਰ ਬਹਾਨਾ ਉਸ ਨੂੰ ਮਿਲ ਗਿਆ । ਉਸਨੇ ਸੂਬਾ ਕਸ਼ਮੀਰ, ਸੂਬਾ ਸਰਹੰਦ ਤੇ ਰੋਪੜ ਦੇ ਕੋਤਵਾਲ ਨੂੰ ਸ਼ਾਹੀ ਫਰਮਾਨ ਜਾਰੀ ਕੀਤਾ ਕੀ ਗੁਰੂ ਤੇਗ ਬਹਾਦਰ ਨੂੰ ਗ੍ਰਿਫਤਾਰ ਕਰਕੇ ਦਿੱਲੀ ਦਰਬਾਰ ਵਿਚ ਪੇਸ਼ ਕੀਤਾ ਜਾਏ ਨਾਲ ਨਾਲ ਹੀ ਇਕ ਦੂਜਾ ਹੁਕਮ ਜੋ ਖੁਫੀਆ ਹੁਕਮ ਸੀ ਕੀ ਇਨਾ ਨੂੰ ਤਸੀਹੇ ਦੇਕੇ ਸ਼ਹੀਦ ਕੀਤਾ ਜਾਏ ,ਤੇ ਇਨਾ ਦੇ ਸਰੀਰ ਦੇ ਟੁਕੜੇ ਟੁਕੜੇ ਕਰਕੇ ਦਿੱਲੀ ਦਰਵਾਜਿਆਂ ਤੇ ਟੰਗ ਦਿਤੇ ਜਾਣ ਤਾਕਿ ਮੁੜ ਕੇ ਕੋਈ ਹੁਕਮ ਅਦੂਲੀ ਕਰਨ ਦੀ ਜੁਰਤ ਨਾ ਕਰ ਸਕੇ । ਇਨਾ ਹੁਕਮ ਨਾਮਿਆ ਤੋਂ ਪਤਾ ਚਲਦਾ ਹੈ ਕੀ ਮੁਦਈ ਨਾਲ ਮਾਮਲੇ ਦੀ ਤਫਦੀਸ਼ ਕਰਨ ਤੋ ਪਹਿਲਾਂ ਹੀ ਇਤਨਾ ਖੌਫਨਾਕ ਹੁਕਮਨਾਮਾ ਦੇਣਾ ਸਿਰਫ ਪੰਡਤਾ ਨਾਲ ਹਮਦਰਦੀ ਜਾਂ ਉਨਾ ਦਾ ਸਾਥ ਦੇਣਾ ,ਕਾਰਨ ਨਹੀਂ ਸੀ ਹੋ ਸਕਦਾ ।
ਜਦੋਂ ਗੁਰੂ ਸਾਹਿਬ ਨੂੰ ਪਤਾ ਚਲਿਆ ਤਾਂ ਉਨ੍ਹਾ ਨੇ ਇਸੇ ਸਾਲ ਹੀ ਬਰਸਾਤਾਂ ਪਿਛੋਂ ਦਿੱਲੀ ਪੁਜਣ ਦਾ ਪਰਚਾ ਲਿਖ ਭੇਜਿਆ ਸੰਸਾਰ ਦੇ ਨਵੇ ਇਤਿਹਾਸ ਦੀ ਸਿਰਜਣਾ ਲਈ ਧਰਮ ਦੇ ਖੇਤਰ ਵਿਚ ਪਹਿਲੀ ਵਾਰ ਸੀ ਜਦੋਂ ਮਕਦੂਲ ਨੇ ਆਪਣੇ ਕਾਤਿਲ ਕੋਲ ਜਾਣ ਦਾ ਫੈਸਲਾ ਕੀਤਾ । ਗੁਰੂ ਸਹਿਬ...

ਨੇ ਆਪਣੇ ਨਿਕਟਵਰਤੀ ਸਾਥੀ ,ਭਾਈ ਮਤੀ ਦਾਸ . ਭਾਈ ਸਤੀ ਦਾਸ, ਭਾਈ ਦਿਆਲਾ, ਭਾਈ ਜੈਤਾ ਜੀ ਤੇ ਭਾਈ ਉਦੈ ਨੂੰ ਨਾਲ ਲੈਕੇ ਧਰਮ ਹੇਤ ਸਾਕਾ ਕਰਨ ਲਈ ਆਨੰਦਪੁਰ ਤੋਂ ਚਲ ਪਏ ।
ਆਨੰਦਪੁਰ ਤੋਂ-ਕੀਰਤਪੁਰ-ਰੋਪੜ -ਸੈਫਾਬਾਦ-ਪਟਿਆਲਾ-ਸਮਾਣਾ-ਕੈਥਲ -ਜੀਂਦ -ਲਖਣਮਾਜਰਾ-ਰੋਹਤਕ -ਜਾਨੀਪੁਰ-ਮਥਰਾ ਆਦਿ ਸਥਾਨਾ ਤੋ ਹੁੰਦੇ , ਗੁਰੂ ਨਾਨਕ ਮਿਸ਼ਨ ਦਾ ਪ੍ਰਚਾਰ ਕਰਦੇ ਕਰਦੇ ਆਗਰੇ ਪਹੁੰਚੇ ਰਸਤੇ ਵਿਚ ਸਮਾਣੇ ਦੇ ਚੌਧਰੀ -ਨੇ ਉਨ੍ਹਾ ਨੂੰ ਕੁਛ ਦੇਰ ਰੁਕਣ ਵਾਸਤੇ ਬੇਨਤੀ ਕੀਤੀ ਪਰ ਵਕਤ ਦੀ ਨਜ਼ਾਕਤ ਦੇਖਕੇ ਓਹ ਰੁਕੇ ਨਹੀ ।
ਇਹ ਫੇਰੀ ਕੋਈ ਆਮ ਫੇਰੀ ਨਹੀ ਸੀ ਜਗਾ ਜਗਾ ਤੇ ਬਾਣੀ ਦਾ ਉਪਦੇਸ਼ ਦਿਤਾ , ਲੋਕਾਂ ਵਿਚ ਹਿੰਮਤ ਤੇ ਹੌਸਲਾ ਪੈਦਾ ਕੀਤਾ , ਤੇ ਅਕਾਲ ਪੁਰਖ ਦੀ ਛਤਰ ਛਾਇਆ ਨੂ ਸਮਝਣ ਦੀ ਜਾਚ ਸਿਖਾਈ ਡਰਨ ਵਾਲੇ ਨੂੰ ਕਾਇਰ ਤੇ ਡਰਾਨ ਵਾਲੇ ਨੂੰ ਜਾਲਮ ਕਿਹਾ ਨਿਰਬਲ ਤੇ ਆਲਸੀ ਲੋਕਾਂ ਨੂੰ ਜੋ ਖਾਰੇ ਖੂਹ ਦਾ ਪਾਣੀ ਪੀਂਦੇ , ਤਮਾਕੂ ਬੀਜਦੇ ਤੇ ਖਾਕੇ ਸਾਰਾ ਸਾਰਾ ਦਿਨ ਪਏ ਰਹਿੰਦੇ ,ਉਨ੍ਹਾ ਨੂੰ ਮਿਹਨਤ ਕਰਨੇ ਦੀ ਜਾਚ ਸਿਖਾਈ । ਪ੍ਰਚਾਰ ਰਾਹੀ ਦਸਵੰਧ ਇਕਠਾ ਕਰਕੇ, ਠੰਡੇ ਤੇ ਮਿਠੇ ਪਾਣੀ ਦੇ ਖੂਹ ਖੁਦਵਾਏ ਸ਼ਰਾਬ ਤੇ ਤਮਾਕੂ ਪੀਣ ਤੋ ਵਰ੍ਜਿਆ ਤੇ ਮਿਹਨਤ ਨਾਲ ਕਿਰਤ ਕਰਨ ਲਈ ਪਰੇਰਿਆ ।
ਬਰਸਾਤ ਦੀ ਰੁਤ ਲੰਘ ਚੁਕੀ ਸੀ , ਔਰੰਗਜ਼ੇਬ ਨੂੰ ਸ਼ਕ ਹੋ ਗਿਆ ਕੀ ਸ਼ਾਇਦ ਗੁਰੂ ਸਾਹਿਬ ਕਿਤੇ ਛੁਪ ਗਏ ਹਨ । ਇਕ ਹੋਰ ਫੁਰਮਾਨ ਭੇਜਿਆ ਕੀ ਜੋ ਗੁਰੂ ਸਾਹਿਬ ਨੂੰ ਪਕੜ ਕੇ ਲੈਕੇ ਆਏਗਾ ਉਸਨੂੰ 500 ਮੋਹਰਾਂ ਇਨਾਮ ਦਿਤੀਆ ਜਾਣਗੀਆਂ । ਤਦ ਗੁਰੂ ਸਾਹਿਬ ਆਗਰੇ ਪਹੁੰਚ ਚੁਕੇ ਸੀ ਆਗਰੇ ਸ਼ਹਿਰ ਤੋ ਬਾਹਰ ਸਿਕੰਦਰਿਆ ਕੋਲ ਪਿੰਡ ਕਕਰੇਟਾ ਦੀ ਜੂਹ ਤੇ ਬਣੇ ਇਕ ਬਾਗ ਵਿਚ ਡੇਰਾ ਲਾਇਆ ਸੀ ।
ਉਥੇ ਇਕ ਬਹੁਤ ਗਰੀਬ ਆਜੜੀ ਸੀ ਜੋ ਗੁਰੂ ਜੀ ਅਗੇ ਅਰਦਾਸ ਕਰਦਾ ਸੀ ਕਿ ਗੁਰੂ ਜੀ ਤੁਸੀ ਗਿਰਫਤਾਰੀ ਤਾ ਦੇਣੀ ਹੈ ਜੇ ਮੇਰੇ ਜਰੀਏ ਦੇ ਦੇਵੋ ਮੈਨੂ ਪੰਜ ਸੌ ਸੋਨੇ ਦੀਆਂ ਮੋਹਰਾ ਮਿਲ ਜਾਣ ਗੀਆ ਤੇ ਮੇਰੀ ਗਰੀਬੀ ਕਟੀ ਜਾਵੇ ਗੀ । ਕਿਸੀ ਗਰੀਬ ਦੀ ਮਦਤ ਕਰਨੇ ਲਈ ਆਪਣੇ ਆਪ ਨੂੰ ਸਾਥੀਆਂ ਸਮੇਤ ਹਕੂਮਤ ਦੇ ਹਵਾਲੇ ਹੋਏ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਕੇ ਉਥੇ ਹੀ ਇਕ ਸ਼ਾਹੀ ਇਮਾਰਤ ਤੇ ਤਹਿਖਾਨੇ ਵਿਚ ਬੰਦ ਕਰ ਦਿਤਾ ਗਿਆ ।
9 ਦਿਨ ਬੰਦ ਕਰਨ ਤੋ ਬਾਦ ਬਾਦਸ਼ਾਹ ਦੇ ਆਪਣੇ ਫੌਜਦਾਰ 12000 ਸਿਪਾਹੀਆਂ ਦੀ ਨਿਗਰਾਨੀ ਹੇਠ ਗੁਰੂ ਸਾਹਿਬ ਨੂੰ ਦਿਲੀ ਲਿਆਂਦਾ ਗਿਆ । ਇਤਨੀ ਵਡੀ ਸੈਨਾ ਸਿਰਫ 6 ਬੰਦਿਆਂ ਲਈ , ਸ਼ਾਇਦ ਔਰੰਗਜ਼ੇਬ ਨੂੰ ਬਗਾਵਤ ਦਾ ਡਰ ਸੀ । ਗੁਰੂ ਸਾਹਿਬ ਨੇ ਨਾਲ ਆਏ ਸਿੰਘਾ ਨੂੰ ਛੁਟੀ ਦੇ ਦਿਤੀ ਗਈ ਪਰ ਭਾਈ ਸਤੀ ਦਾਸ,ਮਤੀ ਦਾਸ ਤੇ ਭਾਈ ਦਿਆਲਾ ਨੇ ਜਾਣ ਤੋਂ ਇਨਕਾਰ ਕਰ ਦਿਤਾ । ਦਿਲੀ ਗੁਰੂ ਸਾਹਿਬ ਨੂੰ ਇਕ ਸੁੰਜੀ ਹਵੇਲੀ ਵਿਚ ਜਿਥੇ ਮੁਗਲ ਮੰਨਦੇ ਸੀ ਕਿ ਇਥੇ ਭੂਤ ਪ੍ਰੇਤਾਂ ਦਾ ਡੇਰਾ ਹੈ ਭੁਖੇ ਤਿਹਾਏ ਰਖਿਆ ।
ਔਰੰਜ਼ੇਬ ਇਸ ਵੇਲੇ ਪਛਮ ਵਿਚ ਬਗਾਵਤ ਨੂੰ ਦਬਾਣ ਵਾਸਤੇ ਹਸਨ ਅਬਦਾਲ ਗਿਆ ਹੋਇਆ ਸੀ ਓਸਨੇ ਦਿੱਲੀ ਦੇ ਕਾਜੀਆਂ ਨੂੰ ਫੁਰਮਾਨ ਭੇਜਿਆ ਕੀ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਨਾਣ ਲਈ ਪੂਰੀ ਵਾਹ ਲਗਾ ਦਿਓ । ਕਈ ਇਤਿਹਾਸਕਰ ਕਹਿੰਦੇ ਹਨ ਕੀ ਗੁਰੂ ਸਾਹਿਬ ਨੂੰ ਤਿੰਨ ਮਹੀਨੇ ਅਬਦੁਲਾ ਦੀ ਨਿਗਰਾਨੀ ਹੇਠ ਕੈਦ ਰਖਿਆ ਜਿਸਨੇ ਅੰਤਾਂ ਦੇ ਜ਼ੁਲਮ ਕੀਤੇ ਪਰ ਉਨਾ ਦੀ ਰੂਹ ਉਂਜ ਹੀ ਸ਼ਾਂਤ ਰਹੀ ।
( ਚਲਦਾ )

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)