More Gurudwara Wiki  Posts
ਭਾਈ ਗੁਰਦਾਸ ਜੀ – ਬਾਰੇ ਜਾਣਕਾਰੀ


ਇਤਿਹਾਸਕਾਰ ਦਾ ਕੰਮ ਸਭ ਤੋਂ ਵੱਡਾ ਤੇ ਮਹਾਨ ਹੁੰਦਾ ਹੈ । ਇੰਝ ਕਹਿ ਲਈਏ ਤਾਂ ਵੀ ਕੋਈ ਹਰਜ ਨਹੀਂ ਕਿ ਇਤਿਹਾਸਕਾਰ ਆਪਣੇ ਆਪ ਵਿਚ ਹੀ ਇਕ ਇਤਿਹਾਸ ਹੁੰਦਾ ਹੈ । ਉਸ ਦੀ ਲੇਖਣੀ ਤੋਂ ਸਾਨੂੰ ਉਸ ਸਮੇਂ ਦਾ ਪਤਾ ਲੱਗਦਾ ਹੈ ਪਰ ਉਸੇ ਦੇ ਜੀਵਨ ਤੋਂ ਵੀ ਸਮੇਂ ਦੀ ਸੋਝੀ ਮਿਲਦੀ ਹੈ । ਲਿਖਾਰੀ ਨਾ ਲਿਖੇ ਤਾਂ ਸਮੇਂ ਦੀਆਂ ਸਚਿਆਈਆਂ ਲਕੀਰਾਂ ਨੂੰ ਕੋਈ ਕਿਵੇਂ ਜਾਣ ਸਕਦਾ ਹੈ । ਗੁਰੂ ਨਾਨਕ ਦੇਵ ਜੀ ਨੇ ਧਨ ਲਿਖਾਰੀ ਨਾਨਕਾ ਆਖ ਲਿਖਾਰੀ ਨੂੰ ਬੜਾ ਸਨਮਾਨ ਦਿੱਤਾ ਹੈ । ਭੁਲੀ ਵਿਸਰੀ ਯਾਦ ਮੁੜ ਸਾਹਮਣੇ ਲਿਆ ਸਕਦਾ ਹੈ ਲਿਖਾਰੀ ਜਿਵੇਂ ਬ੍ਰਿਛ ਤੋਂ ਫਲ ਤੇ ਫਲ ਤੋਂ ਬ੍ਰਿਛ ਬਣਦਾ ਹੈ ਉਸੇ ਤਰ੍ਹਾਂ ਇਤਿਹਾਸ ਆਪਣੇ ਆਪ ਨੂੰ ਦੁਹਰਾਂਦਾ ਹੈ , ਪਰ ਇਸ ਦਾ ਪਤਾ ਵੀ ਤਾਂ ਹੀ ਲੱਗਦਾ ਹੈ ਜੇ ਲਿਖਾਰੀ ਨੇ ਇਤਿਹਾਸ ਲਿਖਿਆ ਹੋਵੇ । ਸਭ ਦੋ ਅੱਖਾਂ , ਦੋ ਕੰਨ , ਨਾਸਿਕਾ , ਇਕ ਜੀਭ ਰਾਹੀਂ ਆਪਣੇ ਆਸ – ਪਾਸ ਦੀ ਖ਼ਬਰ ਲੈਂਦੇ ਰਹਿੰਦੇ ਹਨ । ਦਿਮਾਗ਼ ਰਾਹੀਂ ਸੋਚ ਕੇ ਆਪਣੀ ਜੀਭ ਰਾਹੀਂ ਵਿਚਾਰ ਪੇਸ਼ ਕਰਦੇ ਹਨ ਪਰ ਕੁਝ ਹੀ ਹਨ ਜੋ ਉਨ੍ਹਾਂ ਵਿਚਾਰਾਂ ਨੂੰ ਹੱਥ ਰਾਹੀਂ ਕਾਗ਼ਜ਼ ਤੇ ਉਤਾਰ ਇਤਿਹਾਸ ਬਣਾਂਦੇ ਹਨ । ਭਾਈ ਗੁਰਦਾਸ ਐਸੇ ਇਤਿਹਾਸਕਾਰ ਸਨ ਜਿਨ੍ਹਾਂ ਇਕ ਪੀੜ੍ਹੀ ਜਾਂ ਆਪਣੇ ਆਲੇ – ਦੁਆਲੇ ਬਾਰੇ ਹੀ ਨਹੀਂ , ਸਗੋਂ ਕਹੇ ਬਚਨ ਜੋ ਅੱਜ ਵੀ ਸਾਨੂੰ ਰਾਹ ਦਿਖਾਂਦੇ ਹਨ , ਦਰਜ ਕੀਤੇ । ਗੁਰੂ ਗ੍ਰੰਥ ਸਾਹਿਬ ਰਾਹੀਂ ਸਦੀਵੀ ਮਸ਼ਾਲ ਜਗਾ ਗਏ । ਉਨ੍ਹਾਂ ਜੀਵਨ ਗੁਰੂ ਜੀ ਦੇ ਕਹੇ ਅਨੁਸਾਰ ਢਾਲ ਲਿਆ ਸੀ । ਭਾਈ ਗੁਰਦਾਸ ਜੀ ਪਾਸ ਸ਼ਬਦਾਂ ਦਾ ਗਿਆਨ ਸੀ । ਸਿੱਖ ਇਤਿਹਾਸ ਅਨੁਸਾਰ ਉਹ ਪੂਰਨ ਸਮਾਂ ਲਿਖਦੇ ਰਹੇ । ਦਰਿਆ ਵਾਲੀ ਰਵਾਨੀ ਉਨ੍ਹਾਂ ਦੀ ਲਿਖਤ ਵਿਚ ਸੀ । ਸਾਗਰ ਵਾਂਗ ਪ੍ਰੇਮ ਉਛਾਲਾ ਖਾਂਦੇ ਸਨ । ਬੀੜ ਬੰਨ੍ਹਣ ਦਾ ਕਾਰਜ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਨੂੰ ਸੌਂਪਿਆ ! ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿਚ : ਸਭ ਖ਼ਜ਼ਾਨਾ ਭਾਈ ਗੁਰਦਾਸ ਕੇ ਸਪੁਰਦ ਹੋਆ ਅਰ ਬਚਨ ਹੋਆ ਕਿ ਬਾਣੀ ਸਮਝ ਸਮਝ ਲਿਖਣੀ । ਏਡਾ ਵੱਡਾ ਕਾਰਜ ਗੁਰੂ ਜੀ ਨੇ ਉਨ੍ਹਾਂ ਨੂੰ ਯੋਗ ਜਾਣ ਕੇ ਹੀ ਦਿੱਤਾ ਸੀ । ਭਾਈ ਗੁਰਦਾਸ ਜੀ ਜਿਵੇਂ ਗੁਰੂ ਜੀ ਦੱਸਦੇ ਉਸ ਅਨੁਸਾਰ ਹੀ ਕਰੀ ਜਾਂਦੇ ਤੇ ਲੋੜ ਅਨੁਸਾਰ ਸ਼ੁੱਧ ਜਾਂ ਅਸ਼ੁੱਧ ਨੀਚੇ ਪਾਈ ਜਾਂਦੇ । ਕਾਰਜ ਸੌਂਪੇ ਜਾਣ ਵੇਲੇ ਜੋ ਬਚਨ ਭਾਈ ਜੀ ਨੇ ਗੁਰੂ ਅਰਜਨ ਦੇਵ ਜੀ ਗੁਰੂ ਦੇ ਕੇ ਬਚਨ ਨੂੰ ਆਖੇ ਉਹ ਉਨ੍ਹਾਂ ਦੀ ਨਿਮਰਤਾ ਭਾਵ ਦਰਸਾਉਣ ਲਈ ਕਾਫ਼ੀ ਹਨ । ਭਾਈ ਜੀ ਨੇ ਹੱਥ ਜੋੜ ਕਿਹਾ : “ ਬੜਾ ਕਠਿਨ ਕਾਰਜ ਸੌਂਪਿਆ ਜੇ । ਮੈਂ ਬੱਚੇ ਨਿਆਈਂ ਹਾਂ । ਨਜ਼ਰੋਂ ਓਹਲੇ ਨਾ ਕਰਨਾ । ਗੁਰੂ ਜੀ ਨੇ ਫਰਮਾਇਆ : “ ਠੇਢ ਖਾਂਦੇ ਤੋਂ ਤੁਸਾਂ ਹੀ ਬਚਾਉਣਾ ਹੈ । ਪਤੇ ਦੀ ਗੱਲ ਕਹੀ ਹੈ । ਬੱਚੇ ਦਾ ਵੱਡਾ ਗੁਣ ਹੈ ਕਿ ਜੋ ਸੁਣੇ ਉਹ ਹੀ ਬੋਲਦਾ ਹੈ । ਤੁਸੀਂ ਤਾਂ ਉਹ ਹੀ ਲਿਖਣਾ ਹੈ ਜੋ ਗੁਰੂ ਜੀ ਕਹਿੰਦੇ ਹਨ । ਗੁਰੂ ਤੁਹਾਡੇ ਅੰਗ – ਸੰਗ ਹਨ । ਭਾਈ ਜੀ ਨੇ ਲਿਖਣ ਦਾ ਕੰਮ ਸੰਭਾਲ ਲਿਆ । ਮਹਾਰਾਜ ਨੇ ਪਹਿਲਾਂ ਆਪਣੀ ਹੱਥੀਂ ੧ ਓ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜਪੁ ।। ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ।। ਪਾਇਆ ਫਿਰ ਭਾਈ ਜੀ ਨੇ ਲਿਖਣਾ ਸ਼ੁਰੂ ਕੀਤਾ । ਇਕ ਤਾਅ ਦੇ ਚਾਰ ਹਿੱਸੇ ਕਰਕੇ ਲਿਖਦੇ ਰਹੇ । ਗੁਰੂ ਜੀ ਅੰਮ੍ਰਿਤ ਵੇਲੇ ਰਾਮਸਰ ਆ ਜਾਂਦੇ ਤੇ ਜੋ ਭਾਈ ਜੀ ਲਿਖਦੇ ਦੇਖ ਲੈਂਦੇ । ਭਾਈ ਗੁਰਦਾਸ ਜੀ ਨੇ ਬੜਾ ਸੰਜਮ ਰੱਖਿਆ । ਰਾਮਸਰ ਤੋਂ ਬਾਅਦ ਕਿਧਰੇ ਬਾਹਰ ਨਾ ਗਏ । ਗੁਰੂ ਜੀ ਤਾਂ ਲਿਖੇ ਨੂੰ ਵਾਚ ਉੱਥੋਂ ਅੰਮ੍ਰਿਤਸਰ ਦਰਬਾਰ ਸਾਹਿਬ ਆ ਜਾਂਦੇ , ਪਰ ਭਾਈ ਸਾਹਿਬ ਉੱਥੇ ਹੀ ਟਿਕਦੇ । ਐਸੀ ਲਗਨ ਨਾਲ ਬੀੜ ਬੰਨ੍ਹ ਰਹੇ ਸਨ , ਭਾਈ ਸਾਹਿਬ ਦੀ ਉੱਚੀ ਸੁਰਤਿ ਦਾ ਇੱਥੋਂ ਅੰਦਾਜ਼ਾ ਲਗਾਓ ਕਿ ਜੋ ਗੁਰੂ ਅਰਜਨ ਦੇਵ ਜੀ ਉਚਾਰਦੇ ਭਾਈ ਸਾਹਿਬ ਉਸੇ ਸਮੇਂ ਲਿਖੀ ਜਾਂਦੇ । ਰੇਤਾ ਭਰ ਉਕਾਈ ਨਾ ਖਾਂਦੇ । ਸ੍ਰੀ ਗੁਰ ਮੁਖ ਭੰਹ ਵਾਕ ਅਲਾਵੈ । ਲਿਖੜ ਪੁੰਨ ਸਮ ਭਾਈ ਜਾਵੈ । ਅਤ ਪ੍ਰਸੰਨ ਮਨ ਭਾਈ ਹੋਇ । ਸ੍ਰੀ ਮੁਖ ਸੁਨੈ , ਲਿਖੇ ਦੁਖ ਖੋਇ } ਭਾਈ ਗੁਰਦਾਸ ਜੀ ਸਤਿਗੁਰੂ ਜੀ ਦੇ ਸੱਚੇ ਸਿੱਖ ਸਨ । ਬੀਬੀ ਭਾਨੀ ਜੀ ਦੇ ਨੇੜਿਓ ਭਰਾ ਸਨ । ਗੁਰੂ ਅਮਰਦਾਸ ਜੀ ਦੇ ਛੋਟੇ ਭਰਾ ਬਾਬਾ ਈਸ਼ਰ ਦਾਸ ਜੀ ਦੇ ਭਾਈ ਗੁਰਦਾਸ ਜੀ ਸਪੁੱਤਰ ਸਨ । ਸਿੱਖੀ ਦਾ ਪ੍ਰਚਾਰ ਚਾਰੇ ਪਾਸੇ ਬੜੇ ਜ਼ੋਰਾਂ ਨਾਲ ਚਲ ਰਿਹਾ ਸੀ । ਰਾਜ ਮਹਿਲਾਂ ਵਿਚ ਵੀ ਇਸ ਦੀ ਆਵਾਜ਼ ਕਿਸੇ ਨਾ ਕਿਸੇ ਰਾਹੀਂ ਪਹੁੰਚ ਹੀ ਜਾਂਦੀ ਸੀ ਪਰ ਸਿੱਖੀ ਦੇ ਸਪੱਸ਼ਟ ਅਰਥ ਘੱਟ ਹੀ ਸਮਝ ਆਉਂਦੇ ਸਨ । ਅਕਬਰ ਦੇ ਬਣਾਏ ਅਬਾਦਤਖ਼ਾਨਾ ਵਿਖੇ ਸਿੱਖੀ ਦੀ ਵਿਆਖਿਆ ਵੀ ਉਹ ਹੀ ਕਰਨ ਆਗਰਾ ਗਏ ਸਨ । ਚੌਥੇ ਗੁਰੂ ਰਾਮਦਾਸ ਜੀ ਦੇ ਸਮੇਂ ਤੋਂ ਆਪ ਜੀ ਨੇ ਸਿੱਖੀ ਧਾਰਨ ਕੀਤੀ । 1536 ਨੂੰ ਸਿੱਖ ਘਰ ਵਿਚ ਗੁਰੂ ਅਮਰਦਾਸ ਜੀ ਵੇਲੇ ਹੀ ਪ੍ਰਵੇਸ਼ ਕਰ ਗਏ ਸਨ । ਸਿੱਖੀ ਦਾ ਮੂਲ ਨਿਮਰਤਾ ਦ੍ਰਿੜ ਕਰ ਹਿਰਦੇ ਧਾਰ ਲਿਆ ਸੀ । ਗੁਰੂ ਰਾਮਦਾਸ ਜੀ ਵਲੋਂ ਪ੍ਰਚਾਰਕ ਬਣ ਕੇ ਧਰਮ ਦੇ ਨਿਯਮ ਦੂਰ – ਦੂਰ ਤੱਕ ਫੈਲਾਏ । ਭਾਈ ਗੁਰਦਾਸ ਕਾਬਲ ਤੋਂ ਕਾਸ਼ੀ ਤੱਕ ਸਿੱਖ ਧਰਮ ਦੀ ਖ਼ੁਸ਼ਬੂ ਫੈਲਾਈ । ਆਪ ਜੀ ਦਾ ਵਿਸ਼ਵਾਸ ਇਤਨਾ ਸੀ ਕਿ ਜਦ ਆਗਰਾ ਦੀ ਸੰਗਤ ਨਾਲ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਲਈ ਗੋਇੰਦਵਾਲ ਆਏ ਤਾਂ ਦਰਿਆ ਕਿਨਾਰੇ ਪੁੱਜ ਤੱਕਿਆ ਕਿ ਹੜ੍ਹ ਆਇਆ ਹੈ । ਤਦ ਸੰਗਤ ਨੇ ਪੁੱਛਿਆ ਕਿ ਭਾਈ ਜੀ ਦਰਿਆਇ ਲੰਘ ਕਿਸ ਤਰ੍ਹਾਂ ਜਾਈਐ । ਉਸ ਵਕਤ ਗੁਰੂ ਜੀ ਦੇ ਵਿਸ਼ਵਾਸ ਸਦਕਾ ਭਾਈ ਜੀ ਨੇ ਕਿਹਾ : ਗੁਰੂ ਕਾ ਬਚਨੁ ਬਸੈ ਜੀਅ ਨਾਲੈ ॥ ਜਲਿ ਨ ਡੂਬੈ , ਤਸਕਰੁ ਨਹੀ ਲੈਵੈ ਭਾਹਿ ਨ ਸਾਕੈ ਜਾਲੇ ॥ ਇਤਨਾ ਕਹਿ ਪਹਿਲਾਂ ਆਪ ਗੁਰੂ ਸਾਡੇ ਅੰਗ – ਸੰਗ ਹੈ , ਬਿਆਸਾ ਵਿਚ ਪੈਰ ਪਾਇਆ । ਦਰਿਆ ਦਾ ਜਲ ਗੋਡਿਆਂ ਤੱਕ ਆ ਗਿਆ । ਸਾਹਿਬ ਦੇ ਦਰਸ਼ਨ ਕੀਤੇ ਤੇ ਅਸੀਸ ਲਈ । ਵਾਹਿਗੁਰੂ ਤੇ ਐਨਾ ਵਿਸ਼ਵਾਸ ਸੀ ਕਿ ਹਰ ਗੱਲ ‘ ਤੇ ਗੁਰੂ ਕਹਿ ਕੇ ਹੀ ਸ਼ੁਰੂ ਕਰਿਆ ਕਰਦੇ ਸਨ । ਇਸੇ ਗੱਲ ਨੂੰ ਬਹੁਤ ਪਿੱਛੋਂ ਜ਼ਕਰੀਆ ਖ਼ਾਨ ਨੇ ਦੁਹਰਾ ਕੇ ਨਾਦਰ ਨੂੰ ਕਿਹਾ ਸੀ ਕਿ ਸਿੱਖਾਂ ਦੀ ਕਾਮਯਾਬੀ ਦਾ ਇਕ ਰਾਜ਼ ਇਹ ਹੈ ਕਿ ਬਾਤ ਬਾਤ ਪੇ ਗੁਰੂ ਆਲੇ ਹੈ । ਜੀ ਗੁਰੂ ਜੀ ਦਿਲ ਦੀ ਜਾਣਦੇ ਸਨ । ਜਦ ਬੀੜ ਲਿਖ ਰਹੇ ਸਨ ਤਾਂ ਇਕ ਦਿਨ ਗੁਰੂ ਅਰਜਨ ਦੇਵ ਜੀ ਅਤੇ ਭਾਈ ਗੁਰਦਾਸ ਜੀ ਇਸ਼ਨਾਨ ਕਰਕੇ ਬੇਰੀ ਹੇਠ ਬੈਠੇ ਹੀ ਸਨ ਕਿ ਗੁਰੂ ਅਰਜਨ ਦੇਵ ਜੀ ਦੇ ਮੁੱਖੋਂ ਨਿਕਲਿਆ ਕਿ ਘੋਰ ਕਲਜੁਗ ਆ ਰਿਹਾ ਹੈ । ਸੁਣਦੇ ਹੀ ਭਾਈ ਗੁਰਦਾਸ ਜੀ ਨੇ ਕਿਹਾ ਕਿ ਕ੍ਰਿਪਾ ਦੇ ਸਾਗਰ ਕ੍ਰਿਪਾ ਵੀ ਕਰੋ ਕਿ ਇਹ ਕਲਜੁਗ ਸਾਡੇ ਜੀਵਾਂ ਨੂੰ ਨਾ ਬਿਆਪੇ । ਮਹਾਰਾਜ ਨੇ ਬਚਨ ਕੀਤਾ ਕਿ ਰਾਹ ਤਾਂ ਇਕੋ ਹੈ ਇਸ ਦੇ ਪ੍ਰਭਾਵ ਤੋਂ ਬਚਣ ਦਾ ਕੋਈ ਐਸਾ ਉਪਰਾਲਾ ਹੋਵੇ ਕਿ ਹਰ ਲਿਆ ਸੁਆਸ ਸਫ਼ਲ ਹੋਵੇ । ਸਿਹਤਮੰਦ ਇਨਸਾਨ ਦਿਹਾੜੀ ਵਿਚ 24,000...

ਸੁਆਸ ਲੈਂਦਾ ਹੈ ਪਰ ਧੰਦਿਆਂ ਵਿਚ ਪੈ ਸਭ ਵਿਅਰਥ ਹੀ ਗੁਆ ਦੇਂਦਾ ਹੈ । ਇਹ ਸਭ ਸੁਣ ਭਾਈ ਗੁਰਦਾਸ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਹੀ ਕੋਈ ਢੰਗ ਦਰਸਾ ਦਿਓ ਤਾਂ ਕਿ ਸੁਆਸ ਬਿਰਥਾ ਨਾ ਜਾਵੇ । ਗੁਰੂ ਅਰਜਨ ਜੀ ਨੇ ਸੁਖਮਨੀ ਸਾਹਿਬ ਉਚਾਰਨੀ ਆਰੰਭ ਕਰ ਦਿੱਤੀ । ਇਹ ਵੀ ਦੱਸਿਆ ਕਿ ਜਿਸ ਨੇ ਵੀ ਅੰਮ੍ਰਿਤ ਵੇਲੇ ਪ੍ਰੇਮ ਨਾਲ ਟਿਕ ਕੇ ਸੁਖਮਨੀ ਪੜ੍ਹੀ , ਉਸ ਦਾ ਹਰ ਸੁਆਸ ਮੁਅਤਰ ਹੋਏ ਤਾਂ ਹੀ ਚਾਰੇ ਪਦਾਰਥ ਪ੍ਰਾਪਤ ਹੋਣਗੇ । ਭਗਤਾਂ ਦੀ ਬਾਣੀ ਨੂੰ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਪਰ ਥਾਂ ਦਰਜ ਕਰਵਾ ਰਹੇ ਸਨ । ਭਾਈ ਜੀ ਨੇ ਰਤਾ ਭਰ ਉਕਤਾਈ ਨਾ ਖਾਧੀ । ਗੁਰੂ ਜੀ ਨੇ ਭਾਈ ਜੀ ਕੋਲੋਂ ਪੁੱਛਿਆ ਕਿ ਤੁਸੀਂ ਕਿਸ ਤਰ੍ਹਾਂ ਜਾਣ ਲੈਂਦੇ ਹੋ ਕਿ ਇਹ ਬਾਣੀ ਗੁਰੂ ਕੇ ਮੁੱਖ ਕੀ ਹੈ ਜਾਂ ਔਰ ਕੇ ਮੁੱਖ ਕੀ । ਉਸ ਵਕਤ ਭਾਈ ਗੁਰਦਾਸ ਜੀ ਨੇ ਕਿਹਾ ਕਿ ਸੱਚੇ ਪਾਤਸ਼ਾਹ ਮੈਨੂੰ ਇੰਝ ਲੱਗਦਾ ਹੈ ਜਿਸ ਕਿਸ਼ੀ ਕੇ ਘਰ ਕੋਈ ਕਾਜ ਹੋਤਾ ਹੈ ਤੇ ਉਸ ਕੇ ਘਰ ਸੈਂਕੜੇ ਭਾਈ , ਸੰਤ ਆਵਤੇ ਹੈਂ । ਉਸ ਕਾਂ ਖਾਵੰਦ ਭੀ ਉਨ ਲੋਗੋਂ ਮੇਂ ਰਹਿਤਾ ਹੈ । ਭਾਵੇਂ ਸਵਾਣੀ ਦੂਜੇ ਕਮਰੇ ਵਿਚ ਹੋਵੇ । ਜਬ ਉਸ ਕਾ ਖਾਵੰਦ ਬੋਲਤਾ ਹੈ ਤਬ ਮਾਲੂਮ ਕਰਤੀ ਹੈ ਕਿ ਖਾਵੰਦ ਬੋਲਤਾ ਹੈ । ਹੋਰਨਾਂ ਦਾ ਬੋਲਣਾ ਚਿੱਤ ਨਹੀਂ ਧਰਦੀ । ਇਸੇ ਤਰ੍ਹਾਂ ਸਤਿਗੁਰੂ ਕਾ ਜੋ ਬੋਲਣਾ ਹੈ ਉਹ ਮਾਲੂਮ ਹੋਇ ਆਤਾ ਹੈ ਕਿ ਮੇਰੇ ਗੁਰਾਂ ਦੀ ਬਾਣੀ ਹੈ ਔਰ ਜੋ ਸਤਿਗੁਰੂ ਕੀ ਬਾਣੀ ਨਹੀਂ ਤੁਰੰਤ ਪਤਾ ਲੱਗ ਜਾਂਦਾ ਹੈ । ਜਦ ਇਹ ਸਾਰੀ ਗੱਲ ਭਾਈ ਗੁਰਦਾਸ ਜੀ ਕੋਲੋਂ ਸੁਣੀ ਤਾਂ ਬੜੇ ਖ਼ੁਸ਼ ਹੋਏ ਤੇ ਕਹਿਣ ਲੱਗੇ ਤੂੰ ਮੇਰਾ ਮਹਾਨ ਸਿੱਖ ਹੈਂ , ਨਿਹਾਲ ਹੋਇਆ । ਭਾਈ ਗੁਰਦਾਸ ਜੀ ਦੀਆਂ ਰਚੀਆਂ ਵਾਰਾਂ ਤੇ ਕਵਿਤਾ ਵੀ ਸੰਗਤਾਂ ਵਿਚ ਪ੍ਰਚੱਲਤ ਹੋ ਗਈਆਂ ਸਨ । ਸਿੱਖੀ ਸਮਝਣ ਸਮਝਾਉਣ ਵਿਚ ਬੜੀਆਂ ਸਹਾਇਕ ਹੋ ਰਹੀਆਂ ਸਨ । ਭਾਈ ਜੀ ਦੀ ਰਚਨਾ ਤਾਂ ਮਾਨੋ ਸ਼ਬਦ ਦਾ ਟੀਕਾ ਹੈ । ਉਸ ਤੋਂ ਸਿੱਖੀ ਪ੍ਰਾਪਤ ਹੁੰਦੀ ਹੈ । ਜੋ ਈਸ਼ਵਰ ਦਾ ਰਿਦਾ ਗਿਆਨ ਹੈ ਤੇ ਗੁਰਾਂ ਦਾ ਰਿਦਾ ਸ਼ਬਦ ਹੈ । ਜੋ ਸਿੱਖ ਦਾ ਰਿਦਾ ਸ਼ਬਦ ਨਾਲ ਮਿਲਿਆ ਹੋਵੇ ਸੋ ਬੇਸ਼ੱਕ ਪੜ੍ਹਨਾ ! ਜਦ ਕਾਸ਼ੀ ਗਏ ਤਾਂ ਲੋਕਾਂ ਕਿਹਾ ਕਿ ਇੱਥੇ ਹੀ ਟਿਕੇ ਰਹੋ ਕਿਉਂਕਿ ਇੱਥੋਂ ਮੁਕਤੀ ਮਿਲਦੀ ਹੈ , ਤਾਂ ਆਪ ਜੀ ਨੇ ਵਾਰ ਉਚਾਰ ਸਮਝਾਇਆ ਕਿ ਭਲੇ ਲੋਕੋ ਮੈਂ ਗੁਰੂ ਦਾ ਦਰ ਨਹੀਂ ਛੱਡ ਸਕਦਾ । ਗੁਰੂ ਦੇ ਚਰਨਾਂ ਵਿਚ ਹੀ ਮੇਰੀ ਮੁਕਤੀ ਹੈ । ਉਥੋਂ ਮਨ ਤਿਬਰਤਾਂ ਛੱਡ ਸ੍ਰੀ ਅੰਮ੍ਰਿਤਸਰ ਆ ਗਏ । ਗੁਰੂ ਜੀ ਨੇ ਖ਼ਿਮਾ ਕੀਤੀ ਤੇ ਆਖਿਆ ਜਿਹੜੀ ਬਾਣੀ ਤੁਸਾਂ ਆਰੰਭ ਕੀਤੀ ਹੋਈ ਹੈ ਉਸ ਨੂੰ ਸੰਪੂਰਨ ਕਰੋ ! ਭਾਈ ਗੁਰਦਾਸ ਜੀ ਨੂੰ ਏਨਾ ਮਾਣ ਪ੍ਰਾਪਤ ਸੀ ਕਿ ਜਦ ਗੁਰੂ ਹਰਿਗੋਬਿੰਦ ਜੀ ਆਪ ਜੀ ਨੂੰ ਅਕਾਲ ਤਖ਼ਤ ‘ ਤੇ ਬਿਰਾਜਦੇ ਤਾਂ ਆਪਣੇ ਪਾਸ ਤਖ਼ਤ ‘ ਤੇ ਹੀ ਉਨ੍ਹਾਂ ਨੂੰ ਨਾਲ ਬਾਂਹ ਪਕੜ ਕੇ ਬਿਠਾਲਦੇ । ਆਪ ਅਕਾਲ ਤਖ਼ਤ ਦੇ ਪਹਿਲੇ ਜਥੇਦਾਰ ਸਨ । ਬੈਠੇ ਅਕਾਲ ਤਖ਼ਤ ਅਕਾਲ , ਭੂਜਾ ਰਾਹ ਤਹਿ । ਹੋ ਤਾਕੈ ਨਿਕਟ ਬਿਠਾਇ , ਸਾਹ ਰੁਕ ਜਾਹਿ । ਉਨ੍ਹਾਂ ਇਕ ਵਾਰ ਗੁਰੂ ਹਰਿਗੋਬਿੰਦ ਜੀ ਨੂੰ ਕਿਹਾ ਸੀ ਕਿ ਚੰਗਾ ਨਹੀਂ ਲੱਗਦਾ ਕਿ ਅਸੀਂ ਸੁਬਾ ਸਰੋਵਰ ਦੇ ਜਲ ਨਾਲ ਅਕਾਲ ਤਖ਼ਤ ਨੂੰ ਇਸ਼ਨਾਨ ਕਰਾਂਦੇ ਹਾਂ । ਅਕਾਲ ਤਖ਼ਤ ਲਈ ਉਚੇਚਾ ਅਕਾਲ ਸਰ ਉਨ੍ਹਾਂ ਦੀ ਤਜਵੀਜ਼ ‘ ਤੇ ਹੀ ਬਣਾਇਆ ਯਾਦ ਰਵੇ ਕਿ ਅਕਾਲ ਤਖ਼ਤ ਦੀ ਉਸਾਰੀ ਵੇਲੇ ਵੀ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਨਾਲ ਰਲ ਉਸਾਰੀ ਕੀਤੀ ਸੀ । ਗੁਰੂ ਹਰਿਗੋਬਿੰਦ ਜੀ ਨੇ ਜਦ ਮੀਰੀ ਪੀਰੀ ਦੀਆਂ ਕ੍ਰਿਪਾਨਾਂ ਧਾਰ ਲਈਆਂ ਤਾਂ ਭਾਈ ਜੀ ਹੀ ਸਨ ਜਿਨ੍ਹਾਂ ਵਾਰਾਂ ਉਚਾਰ ਲੋਕਾਂ ਦੇ ਭਰਮ ਭੁਲੇਖੇ ਦੂਰ ਕੀਤੇ । ਉਨ੍ਹਾਂ ਲਿਖਿਆ ਕਿ ਗੁਰੂ ਹਰਿਗੋਬਿੰਦ ਜੀ ਬੜੀ ਕਠਿਨ ਘਾਲ ਘਾਲ ਰਹੇ ਹਨ । ਗੁਰੂ ਨਾਨਕ ਦੇਵ ਜੀ ਧਰਮ ਦੀ ਖੇਤੀ ਨੂੰ ਖੜਗ ਦੀ ਵਾੜ ਲਗਾ ਰਹੇ ਹਨ । ਚੰਦਨ ਦੀ ਖ਼ੁਸ਼ਬੂ ਨਾ ਕੋਈ ਲੁੱਟੇ , ਇਸ ਲਈ ਮਰਜੀਵੜੇ ਪੈਦਾ ਕਰ ਰਹੇ ਹਨ । ਅਜਰ ਨੂੰ ਜਰਨਾ ਕਿਵੇਂ ਹੈ । ਜਾਗ ਪਏ ਸਿੱਖਾਂ ਦੇ ਨਾਂ 31 ਵੀਂ ਪੂਰੀ ਵਾਰ ਇੱਕ ਪਾਸੇ ਦਾ ਉਪਰਾਲਾ ਹੈ । ਜਿਸ ਤਰ੍ਹਾਂ ਮੀਣਿਆਂ ਨੂੰ ਠੱਲ੍ਹ ਪਾਈ , ਉਸ ਤਰ੍ਹਾਂ ਗੁਰੂ ਨਿੰਦਕਾਂ ਨੂੰ ਵੀ ਉਨ੍ਹਾਂ ਦੀ ਲਿਖਤ ਨੇ ਠੱਲ੍ਹ ਪਾਈ । ਵਾਰਾਂ ਵਿਚ ਵਾਰਤਾਵਾਂ ਲਿਖੀਆਂ ਹਨ ਕਿ ਸਿੱਖੀ ਬਾਰੇ ਸਿੱਖਾਂ ਵਿਚ ਉਤਸ਼ਾਹ ਜਾਗਦਾ ਰਛੈ । ਫਿਰ ਉਨ੍ਹਾਂ ਨੂੰ ਅਜਿਹਾ ਆਦਰ ਮਿਲਿਆ ਕਿ ਅਕਾਲ ਚਲਾਣੇ ਵੇਲੇ ਗੁਰੂ ਹਰਿਗੋਬਿੰਦ ਜੀ ਨਾ ਸਿਰਫ਼ ਗੋਇੰਦਵਾਲ ਪੁੱਜੇ ਸਗੋਂ ਅਰਥੀ ਨੂੰ ਇਕ ਪਾਸੇ ਮੋਢਾ ਆਪ ਛੇਵੀਂ ਪਾਤਸ਼ਾਹੀ ਨੇ ਦਿੱਤਾ । ਜਿਨ੍ਹਾਂ ਹੋਰ ਤਿੰਨਾਂ ਸਿੱਖਾਂ ਨੇ ਮੋਢਾ ਦਿੱਤਾ । ਉਨ੍ਹਾਂ ਦੇ ਨਾਂ ਇਤਿਹਾਸ ਵਿਚ ਭਾਈ ਭਾਨਾ ਜੀ , ਭਾਈ ਬਿਧੀ ਚੰਦ ਤੇ ਭਾਈ ਜੇਠਾ ਜੀ ਹਨ । ਏਕ ਓਰ ਭਾਨਾ ਗੁਰ ਲਾਗੇ ਦੂਜੇ ਪਾਸੇ ਬਿਧੀਆ ਜੇਠਾ ਆਗੇ । ਗੁਰੂ ਹਰਿਗੋਬਿੰਦ ਸਾਹਿਬ ਵਿਚ ਆਪੇ ਹੀ ਏਨੀ ਖਿੱਚ ਪਈ ਕਿ ਭਾਈ ਜੀ ਦੇ ਅੰਤਿਮ ਸਮੇਂ ਵੇਲੇ ਆਪ ਗੋਇੰਦਵਾਲ ਪਹੁੰਚ ਗਏ । ਭਾਈ ਜੀ ਨੇ ਮੱਥਾ ਟੇਕ ਆਗਿਆ ਮੰਗੀ ਕਿ ਹੁਣ ਪ੍ਰਭੂ ਪਾਸ ਜਾਵਾਂ । ਭਾਈ ਗੁਰਦਾਸ ਜੀ ਵਿਚ ਇੰਨੀ ਨਿਮਰਤਾ ਵੇਖ ਗੁਰੂ ਹਰਿਗੋਬਿੰਦ ਜੀ ਨੇ ਫ਼ਰਮਾਇਆ : ਗੁਰੂ ਕੇ ਧਾਮ ਜਾਓ ! ਜਦ ਤਕ ਜ਼ਮੀਨ ਆਸਮਾਨ ਹੈ , ਆਪ ਜੀ ਦਾ ਜਸ ਰਵੇਗਾ । ਦਯਾ ਸਿੰਧ ਸ੍ਰੀ ਮੁਖ ਕਹਾ } ਜਾਹੁ ਗੁਰੂ ਕੇ ਧਾਮ । ਤਬ ਲੋਂ ਜਿਸ ਮਰੇ ਹੈ । ਜਬ ਲੋ ਭੁ ਭੂ ਮਾਨ । ਭਾਈ ਜੀ ਨੇ ਸਿਰਫ਼ ਇਕ ਬੇਨਤੀ ਕੀਤੀ ਕਿ ਮੇਰੀ ਯਾਦਗਾਰ ਨਾ ਬਣਾਉਣ , ਦੇਣੀ : ਭਸਮ ਤੱਕ ਸਾਰੀ ਬਿਆਸ ਵਿਚ ਵਹਾ ਦੇਣੀ । ਅੰਤਿਮ ਸਮਾਂ ਨੇੜੇ ਜਾਣ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਬਾਬਕ ਕੋਲੋਂ ਸੁਣਿਆ ਜਪੁ ਜੀ ਦਾ ਪਾਠ ਤੇ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾ ਕੇ ਗੁਰੂ ਹਰਿਗੋਬਿੰਦ ਜੀ ਦੇ ਚਰਨਾਂ ਤੇ ਸਿਰ ਰੱਖਿਆ ਤਾਂ ਪ੍ਰਾਣ ਪੰਖੇਰੂ ਉੱਡ ਗਏ : ਭਾਈ ਕੇ ਤਬ ਪ੍ਰਾਨ ਬਿਠਾਏ । ਗੁਰ ਪਰਾ ਸੀਸ ਭਾਨ ਬਡ ਪਾਏ । ਬਿਆਸ ਕਿਨਾਰੇ ਚੰਦਨ ਦੀ ਚਿਖਾ ’ ਤੇ ਗੁਰੂ ਹਰਿਗੋਬਿੰਦ ਜੀ ਨੇ ਆਪ ਸਸਕਾਰ ਕੀਤਾ ਤੇ ਭਸਮ ਚੌਥੇ ਦਿਨ ਇਕੱਠੀ ਕਰਕੇ ਬਿਆਬ ਵਿਚ ਪਾ ਦਿੱਤੀ । ਚੁਨੇ ਪੁਸ਼ਪ ਦਿਨ ਚਉਥੇ ਭਸਮ ਬਿਆਸਾ ਪਾਇ । ਦੋ ਅੜਾਉਣੀਆਂ ਹੁਣ ਤੱਕ ਹੱਲ ਨਹੀਂ ਹੋਈਆਂ ਕਿ ਆਪ ਹਿਸਤ ਦੀ ਮਹਿਮਾ ਗਾਉਣ ਵਾਲੇ ਭਾਈ ਜੀ ਨੇ ਆਪ ਹਿਸਤ ਆਸ਼ਰਮ ਵਿਚ ਕਿਉਂ ਪ੍ਰਵੇਸ਼ ਨਹੀਂ ਕੀਤਾ ਤੇ ਦੂਜੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਰਹੱਸਮਈ ਢੰਗ ਨਾਲ ਜ਼ਿਕਰ ਗੁਰੂ ਅਰਜਨ ਵਿਟਹੁ ਕੁਰਬਾਨੀ ਕਹਿ ਕੇ ਤਾਂ ਖ਼ੁਸ਼ ਕੀਤਾ ਪਰ ਸਪੱਸ਼ਟ ਰੂਪ ਵਿਚ ਕਿਉਂ ਨਹੀਂ ਆਇਆ । ਹੋ ਸਕਦਾ ਹੈ ਜਿਵੇਂ ਪਿੱਛੇ ਜਿਹੇ 117 ਦੌਰ ਕਬਿੱਤ ਖੋਜ ਉਪਰੰਤ ਮਿਲੇ ਹਨ ਇਵੇਂ ਅਸ਼ਟਪਦੀਆਂ ਵਾਰਾਂ ਦੀਆਂ ਪਉੜੀਆਂ ਵੀ ਸਮੇਂ ਦੀ ਲਪੇਟ ਵਿਚ ਕਿਧਰੇ ਲੁਕੀਆਂ ਪਈਆਂ ਹੋਣ !

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)