ਸੰਤਾਂ ਨੇ ਸੰਤਾਂ ਨੂੰ ਮੰਗ ਕੇ ਲਿਆ (ਭਾਗ- 2)
ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਥੇ ਸਮੇਤ ਪਿੰਡ ਰੋਡੇ ਕਥਾ ਕਰਨ ਗਏ। ਜਦੋਂ ਬਾਪੂ ਜੋਗਿੰਦਰ ਸਿੰਘ ਜੀ ਨੂੰ ਮਿਲੇ , ਫਤਿਹ ਸਾਂਝੀ ਕਰਕੇ ਕੁਝ ਗੱਲਾਂ ਬਾਤਾਂ ਕਰਦਿਆਂ ਮਹਾਂਪੁਰਖਾ ਨੇ ਕਿਹਾ, ਜੋਗਿੰਦਰ ਸਿੰਘ ਤੁਹਾਡੇ ਕਿੰਨੇ ਪੁੱਤਰ ਨੇ ? ਬਾਪੂ ਨੇ ਜਵਾਬ ਦਿੱਤਾ ਗੁਰੂ ਕ੍ਰਿਪਾ ਨਾਲ 7 ਪੁਤਰ ਨੇ। ਸੰਤ ਕਹਿਣ ਲੱਗੇ ਫਿਰ ਇੱਕ ਸਾਨੂੰ ਦੇ ਦਿਉ। ਬਾਪੂ ਜੋਗਿੰਦਰ ਸਿੰਘ ਨੇ ਬਿਨਾ ਕਿਸੇ ਨਾ ਨੁਕਰ ਦੇ ਉਸੇ ਵੇਲੇ ਸਾਰੇ ਪੁੱਤਰਾਂ ਨੂੰ ਇਕੱਠਿਆਂ ਕਰ ਲਿਆ ਤੇ ਸਾਹਮਣੇ ਕਰਕੇ ਕਿਹਾ ਮਹਾਂਪੁਰਖੋ ਮੈਂ ਤੇ ਪਿਓ ਹਾਂ ਮੇਰੇ ਲਈ ਤੇ ਸਾਰੇ ਇੱਕੋ ਜਿਹੇ ਆ, ਹਾਂ ਜਿਹੜਾ ਤੁਹਾਨੂੰ ਪਸੰਦ ਆਵੇ ਜਿਸ ਦੀ ਲੋੜ ਹੈ ਲੈ ਲਓ।
ਸੰਤਾਂ ਨੇ ਸਾਰਿਆਂ ਵੱਲ ਵੇਖ ਆਪਣਾ ਹੱਥ ਸਭ ਤੋ ਛੋਟੇ...
ਪੁਤ (ਜਰਨੈਲ ਸਿੰਘ ) ਤੇ ਰਖਿਆ ਤੇ ਆਖਿਆ ਸਾਨੂੰ ਤੇ ਆ ਚਾਹੀਦਾ ਇਸ ਦੀ ਲੋੜ ਹੈ।
ਇਸ ਤਰ੍ਹਾਂ ਸੰਤ ਗੁਰਬਚਨ ਸਿੰਘ ਜੀ ਨੇ ਖੁਦ ਮੰਗ ਕੇ (ਸੰਤ) ਜਰਨੈਲ ਸਿੰਘ ਨੂੰ ਲਿਆ।
ਇਹ ਕੋਈ ਛੋਟੀ ਜਿਹੀ ਗੱਲ ਨਹੀਂ ਜਦ ਕਿ ਸੰਤ ਜਰਨੈਲ ਸਿੰਘ ਸੱਤਾ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ ਇੱਥੇ ਸੰਤ ਗੁਰਬਚਨ ਸਿੰਘ ਜੀ ਦੀ ਦੂਰ ਦ੍ਰਿਸ਼ਟੀ ਤੇ ਆਉਣ ਵਾਲੇ ਭਵਿੱਖ ਦੇ ਬਾਰੇ ਚਾਨਣਾਂ ਸਾਫ਼ ਹੋ ਜਾਂਦਾ ਹੈ .
ਇੱਥੇ ਗੁਰੂ ਬੋਲ ਚੇਤੇ ਆਉਂਦੇ ਨੇ
ਬ੍ਰਹਮ ਗਿਆਨੀ ਕੀ ਗਤਿ
ਬ੍ਰਹਮ ਗਿਆਨੀ ਜਾਨੈ ॥
ਸਰੋਤ ਕਿਤਾਬ ਧਰਮ ਰੱਖਿਅਕ ਸੰਤ ਭਿੰਡਰਾਂਵਾਲੇ
ਮੇਜਰ ਸਿੰਘ
ਗੁਰੂ ਕਿਰਪਾ ਕਰੇ