More Gurudwara Wiki  Posts
ਵਾਹਿਗੂਰ ਜੀ ਜੋ ਕਰਦਾ ਹੈ ਠੀਕ ਕਰਦਾ ਹੈ । ਜਰੂਰ ਇਕ ਵਾਰ ਪੜਿਉ ਸਾਰੀ ਪੋਸਟ


ਆਮ ਕਰਕੇ ਲੋਕਾ ਦੇ ਦਿਮਾਗ ਵਿੱਚ ਕਈ ਸਵਾਲ ਆਉਦੇ ਰਹਿੰਦੇ ਹਨ ਕਿ ਜੇ ਰੱਬ ਏਦਾ ਕਰਦਾ ਕਿਨਾ ਵਧੀਆ ਹੁੰਦਾ । ਜੇ ਰੱਬ ਬੰਦੇ ਨੂੰ ਆਪਣੇ ਪਿਛਲੇ ਜਨਮਾਂ ਦਾ ਗਿਆਨ ਦੇ ਦੇਦਾ ਬੰਦੇ ਨੂੰ ਕਿਨਾ ਕੁਝ ਪਤਾ ਲਗਦਾ ਮੈ ਪਿਛਲੇ ਜਨਮ ਵਿੱਚ ਕਿਥੇ ਜੰਮਿਆ ਸੀ । ਪਰ ਰੱਬ ਜੋ ਕਰਦਾ ਠੀਕ ਕਰਦਾ ਜੇ ਰੱਬ ਤੈਨੂ ਇਹ ਸੋਝੀ ਦੇ ਦੇਦਾਂ ਤੂੰ ਪਿਛਲਿਆਂ ਜਨਮਾਂ ਵਿੱਚ ਕਿਥੇ ਜੰਮਿਆ ਸੀ ਸੋਚ ਤੇਰਾ ਕੀ ਹਾਲ ਹੁੰਦਾ। ਤੈਨੂ ਅਜੇ ਇਸ ਹੀ ਜਨਮ ਬਾਰੇ ਪਤਾ ਹੈ ਕਿ ਮੇਰਾ ਪਰਿਵਾਰ ਮੇਰੇ ਧੀਆ ਪੁੱਤਰ ਮੇਰਾ ਘਰ ਕਿਹੜਾ ਹੈ । ਤੇ ਤੂੰ ਆਖਰੀ ਸਾਹਾਂ ਤੱਕ ਆਪਣੇ ਪਰਿਵਾਰ ਵਾਸਤੇ ਮਰਨ ਤਕ ਜਾਦਾ ਕਿ ਕਿਤੇ ਮੇਰਾ ਪਰਿਵਾਰ ਭੁੱਖਾ ਨਾ ਮਰਜੇ ਦੂਸਰਿਆ ਦੀਆ ਵੱਟਾ ਵੱਡ ਵੱਡ ਕੇ ਆਪਣੇ ਪਰਿਵਾਰ ਦੀਆ ਜਮੀਨਾ ਖੁੱਲੀਆਂ ਕਰਨ ਵਿੱਚ ਲੱਗਾ ਹੋਇਆ। ਕਿਸੇ ਨਾਲ ਧੋਖਾ ਕਰਕੇ ਆਪਣੇ ਪਰਿਵਾਰ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਫਿਰਦਾ ਸਿਰ ਤੇ ਪਾਪ ਦੀਆਂ ਪੰਡਾਂ ਇਸ ਇਕ ਜਨਮ ਦੇ ਪਰਿਵਾਰ ਵਾਸਤੇ ਬੰਨ੍ਹ ਲਈਆ । ਜੇ ਤੈਨੂੰ ਰੱਬ ਗਿਆਨ ਦੇ ਦੇਦਾ ਕਿ ਤੂੰ ਪਿਛਲਿਆਂ ਜਨਮਾ ਵਿੱਚ ਏਥੇ – ਏਥੇ ਜੰਮਿਆ ਫੇਰ ਤੇਰਾ ਕੀ ਹਾਲ ਹੁੰਦਾ। ਇਸ ਜਨਮ ਤੂੰ ਅੰਮ੍ਰਿਤਸਰ ਸਾਹਿਬ ਵਿੱਚ ਜੰਮਿਆ ਪਿਛਲੇ ਜਨਮ ਤੂੰ ਮਹਾਰਸਟਰ ਵਿੱਚ ਜੰਮਿਆ ਹੁੰਦਾ ਤੂ ਆਖਣਾ ਸੀ ਮੈ ਵੇਖ ਕੇ ਆਵਾ ਮੇਰੇ ਪੋਤੇ ਪੜਪੋਤੇ ਕੀ ਕਰਦੇ ਹੋਣ ਗੇ ਕਿਤੇ ਗਰੀਬੀ ਵਿੱਚ ਭੁੱਖੇ ਨਾ ਮਰਦੇ ਹੋਵਣ । ਮੈ ਉਹਨਾ ਨੂੰ ਕੁਝ ਦੇ ਕੇ ਆਵਾ ਉਹਨਾ ਦਾ ਕਰਕੇ ਫੇਰ ਤੂੰ ਪਾਪਾ ਦੀਆਂ ਪੰਡਾਂ ਸਿਰ ਤੇ ਬੰਨ੍ਹ ਲੈਦਾ । ਜੇ ਉਸ ਤੋ ਪਿਛਲੇ ਜਨਮ ਦਾ ਪਤਾ ਹੁੰਦਾ ਤੇ ਫੇਰ ਕਿਸੇ ਹੋਰ ਸਟੇਟ ਵੱਲ ਤੁਰ ਪੈਦਾ ਆਪਣੀ ਕੁਲ ਨੂੰ ਵੇਖਣ ਵਾਸਤੇ ਮਨੁੱਖ ਪਰਿਵਾਰ ਦਾ ਫਿਕਰ ਕਰਦਾ ਕਰਦਾ ਪਾਗਲ ਹੋ ਜਾਦਾ । ਜੇ ਕਿਤੇ ਪਿਛਲੇ ਜਨਮ ਵਿੱਚ ਸੱਪ ਜਾ ਕੋਈ ਹੋਰ ਜੰਗਲੀ ਜਾਨਵਰ ਬਣਿਆ ਹੁੰਦਾ ਇਸ ਜਨਮ ਵਿੱਚ ਉਹਨਾ ਨੂੰ ਮਿਲਣ ਚਲਿਆ ਜਾਦਾ ਕਿ ਮੇਰੇ ਪਿਛਲੇ ਜਨਮ ਦਾ ਪਰਿਵਾਰ ਸੀ । ਤੇ ਹੋ ਸਕਦਾ ਤੂੰ ਜਿਉਦਾ ਹੀ ਵਾਪਿਸ ਨਾ ਆਉਦਾ ਇਸ ਜਨਮ ਦਾ ਪਰਿਵਾਰ ਨਾਲ ਕੀਤਾ ਹੋਇਆ ਮੋਹ ਤੇ ਪਹਿਲਾ ਹੀ ਰੱਬ ਦਾ ਨਾਮ ਨਹੀ ਜੱਪਣ ਦੇਦਾਂ ਪਤਾ ਨਹੀ ਪਰਿਵਾਰ ਖਾਤਿਰ ਆਦਮੀ ਕਿਨੇ ਭੈੜੇ ਕੰਮ ਕਰਦਾ ਜੇ ਪਿਛਲੇ ਜਨਮਾ ਦੇ ਪਰਿਵਾਰਾ ਬਾਰੇ ਪਤਾ ਹੁੰਦਾ ਤਾ ਆਦਮੀ ਕੀ ਕਰਦਾ । ਇਸ ਲਈ ਜੋ ਵਾਹਿਗੁਰੂ ਕਰਦਾ ਸਭ ਠੀਕ ਕਰਦਾ ।
ਦੂਸਰਾ ਸਵਾਲ ਲੋਕਾ ਦਾ ਹੁੰਦਾ ਅਸੀ ਮਰੀਏ ਨਾ ਅਸੀ ਜਿਉਦੇ ਰਹੀਏ ਜਿਸ ਕਰਕੇ ਲੋਕ ਕਈ ਤਰਾਂ ਦੇ ਪਾਪੜ ਵੇਲਦੇ ਹਨ । ਹਰਨਾਕਸ਼ ਵਰਗਿਆ ਨੇ ਬੰਦਗੀ ਕਰਕੇ ਕਈ ਵਰ ਲਏ ਸਨ ਕਿ ਮੈ ਮਰਾ ਨਾ ਪਰ ਮੌਤ ਵੀ ਰੱਬ ਦੀ ਇਕ ਦਾਤ ਹੈ ਪਰ ਸਾਨੂੰ ਚੰਗੀ ਨਹੀ ਲਗਦੀ । ਇਸ ਨਾਲ ਰਲਦੀ ਇਕ ਸਾਖੀ ਆਪ ਨਾਲ ਸਾਂਝੀ ਕਰਨ ਲੱਗਾ ਜੀ । ਗੁਰੂ ਨਾਨਕ ਸਾਹਿਬ ਜੀ ਜਦੋ ਉਦਾਸੀਆ ਤੋ ਵੇਹਲੇ ਹੋ ਕਿ ਕਰਤਾਰਪੁਰ ਸਾਹਿਬ ਜੋ ਪਾਕਿਸਤਾਨ ਵਿੱਚ ਹੈ ਨਗਰ ਵਸਾਉਣ ਵਾਸਤੇ ਵੀਚਾਰ ਬਣਾਇਆ ਉਸ ਸਮੇ ਬਹੁਤ ਗੁਰੂ ਜੀ ਦੇ ਸੇਵਕਾਂ ਨੇ ਤਨ ਮਨ ਤੇ ਧਨ ਨਾਲ ਗੁਰੂ ਜੀ ਦੀ ਸੇਵਾ ਕੀਤੀ । ਉਹਨਾ ਵਿੱਚੋ ਇਕ ਭਾਈ ਦੋਦਾ ਜੀ ਸਨ ਉਹਨਾਂ ਨੇ ਕਰਤਾਰਪੁਰ ਨਗਰ ਵਸਾਉਣ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਹੁਤ ਮੱਦਦ ਕੀਤੀ । ਗੁਰੂ ਨਾਨਕ ਸਾਹਿਬ ਜੀ ਖੁੱਸ਼ ਹੋ ਕੇ ਕਹਿੰਦੇ ਦੋਦਿਆ ਕੁਝ ਮੰਗ ਲਾ ਅਸੀ ਤੇਰੀ ਸੇਵਾ ਤੋ ਬਹੁਤ ਖੁਸ਼ ਹੋਏ ਹਾ । ਦੇਖੋ ਦੋਦੇ ਨੇ ਕੀ ਮੰਗਿਆ ਕਹਿਦਾ ਸੱਚੇ ਪਾਤਸ਼ਾਹ ਮੇਰੇ ਪੰਜ ਪੁੱਤਰ ਹਨ ਮੈ ਚਾਹੁੰਦਾ ਅਗੇ ਇਹਨਾ ਪੰਜਾ ਪੁੱਤਰਾ ਦੇ ਵੀ ਪੰਜ ਪੰਜ ਪੱਤਰ ਹੋਵਣ ਗੁਰੂ ਜੀ ਕਹਿੰਦੇ ਠੀਕ ਆ ਦੋਦਿਆ ਹੋ ਜਾਣਗੇ ਕੁਝ ਹੋਰ ਮੰਗ ਲਾ ਦੋਦਾ ਕਹਿੰਦਾ ਅਗੇ ਉਹਨਾ ਪੰਝੀ ਪੋਤਿਆ ਦੇ ਫੇਰ...

ਪੰਜ ਪੰਜ ਪੁੱਤਰ ਹੋਵਣ ਗੁਰੂ ਜੀ ਕਹਿੰਦੇ ਠੀਕ ਦੋਦਿਆ ਹੋ ਜਾਵਣਗੇ ਕੁਝ ਹੋਰ ਮੰਗ ਲਾ । ਦੋਦਾ ਕਹਿੰਦਾਂ ਮੈਨੂੰ ਮੌਤ ਨਾ ਆਵੇ ਤੇ ਮੈ ਆਪਣਾ ਵੱਧਦਾ ਫੁੱਲਦਾ ਪਰਿਵਾਰ ਵੇਖਾ । ਗੁਰੂ ਜੀ ਕਹਿੰਦੇ ਮੌਤ ਤਾ ਅਟੱਲ ਸੱਚਾਈ ਹੈ ਇਹ ਤੇ ਵਾਹਿਗੁਰੂ ਜੀ ਦਾ ਕਾਨੂੰਨ ਹੈ ਇਹ ਤੇ ਆ ਕੇ ਹੀ ਰਹੇਗੀ । ਦੋਦਾ ਕਹਿੰਦਾ ਤੁਸੀ ਮੈਨੂ ਵਚਨ ਦਿੱਤਾ ਸੀ ਜੋ ਮੰਗੋਗੇ ਉਹੋ ਹੀ ਮਿਲੇਗਾ ਗੁਰੂ ਜੀ ਕਹਿੰਦੇ ਠੀਕ ਹੈ ਫੇਰ ਦੋਦਿਆ ਤੈਨੂੰ ਮੌਤ ਨਹੀ ਆਵੇਗੀ ਪਰ ਸਾਡਾ ਸਿੱਖ ਹੋਣ ਦੇ ਨਾਤੇ ਅਸੀ ਤੈਨੂੰ ਇਹ ਬਚਨ ਵੀ ਦਿੰਦੇ ਹਾ ਜੇ ਤੇਰਾ ਦਿਲ ਕਰੇ ਮਰਨ ਨੂੰ ਤੂੰ ਸਾਡੇ ਦਰਸ਼ਨ ਕਰਕੇ ਸਾਨੂੰ ਬੇਨਤੀ ਕਰਕੇ ਮਰ ਸਕਦਾ ਹੈ । ਭਾਈ ਦੋਦਾ ਬਹੁਤ ਖੁਸ਼ ਹੋਇਆ ਸਮਾ ਲੰਗਦਾ ਗਿਆ ਜਦੋ ਪੋਤ ਨੂੰਹਾ ਸੱਸਾ ਬਣੀਆਂ ਪੜਪੋਤ ਨੂੰਹਾ ਆਈਆਂ ਉਧਰ ਭਾਈ ਦੋਦੇ ਦੇ ਕੇਸ ਚਿੱਟੇ ਹੋਏ ਸਨ ਤੇ ਅੱਖਾ ਦੇ ਭਰਵੱਟੇ ਦੋ ਦੋ ਗਿਠਾਂ ਵੱਧ ਗਏ ਸਨ ।ਇਕ ਪੜਪੋਤ ਨੂੰਹ ਆਪਣੀ ਸੱਸ ਨੂੰ ਪੁੱਛਿਆ ਇਹ ਕੌਣ ਹੈ ਤਾ ਸੱਸ ਨੇ ਆਖਿਆ ਪਤਾ ਨਹੀ ਕੌਣ ਆ ਜਦੋ ਮੈ ਵੀ ਵਿਆਹੀ ਆਈ ਸੀ ਏਦਾ ਹੀ ਪਇਆ ਸੀ ਮੰਜੇ ਤੇ । ਇਹ ਗੱਲ ਜਦੋ ਭਾਈ ਦੋਦੇ ਦੇ ਕੰਨਾਂ ਵਿੱਚ ਪਈ ਤਾ ਬਹੁਤ ਦੁੱਖੀ ਹੋਇਆ। ਤੇ ਸੋਚਨ ਲੱਗਾ ਏਨੀ ਬੇਕਦਰੀ ਹੋ ਗਈ ਮੇਰੀ । ਧੰਨ ਸਤਿਗੁਰ ਨਾਨਕ ਸਾਹਿਬ ਜੀ ਤੁਸੀ ਸੱਚ ਹੀ ਆਖਦੇ ਸੀ ਜੋ ਕਰਤਾਰ ਕਰਦਾ ਹੈ ਸਭ ਠੀਕ ਕਰਦਾ ਹੈ ਮੌਤ ਵੀ ਉਸ ਦੀ ਇਕ ਦਾਤ ਹੈ । ਗੁਰੂ ਨਾਨਕ ਸਾਹਿਬ ਜੀ ਦੇ ਸਿਖ ਹੋਣ ਕਰਕੇ ਘਰ ਵਿੱਚ ਵੀ ਸਿੱਖੀ ਸੀ ਤੇ ਗੁਰੂ ਕਿ ਸਿੱਖ ਵੀ ਭਾਈ ਦੋਦੇ ਨੂੰ ਮਿਲਣ ਵਾਸਤੇ ਆਉਦੇ ਸਨ । ਭਾਈ ਦੋਦਾ ਕਹਿਣ ਲੱਗਾ ਗੁਰੂ ਕੇ ਸਿੱਖੋ ਪਤਾ ਕਰੋ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਹੁਣ ਕੌਣ ਬਿਰਾਜਮਾਨ ਹੈ ਤੇ ਉਹ ਕਿਥੇ ਹਨ ਇਸ ਸਮੇ । ਸਿੱਖਾ ਨੇ ਜਦੋ ਪਤਾ ਕੀਤਾ ਤਾ ਦੱਸਿਆ ਗੁਰੂ ਹਰਿਗੋਬਿੰਦ ਸਾਹਿਬ ਜੀ ਹਨ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਬਿਰਾਜਮਾਨ ਕਈ ਇਤਿਹਾਸਕਾਰ ਗੁਰੂ ਅਰਜਨ ਸਾਹਿਬ ਜੀ ਦਸਦੇ ਹਨ ਖੈਰ । ਸਿਖਾ ਨੇ ਦਸਿਆ ਕਿ ਗੁਰੂ ਇਸ ਸਮੇ ਗੁਰਦਾਸਪੁਰ ਦੀ ਧਰਤੀ ਤੇ ਹੀ ਵਿਚਰ ਰਹੇ ਹਨ । ਭਾਈ ਦੋਦੇ ਨੇ ਸਿੱਖਾ ਨੂੰ ਬੇਨਤੀ ਕੀਤੀ ਮੇਰਾ ਮੰਜਾ ਉਠਾ ਕੇ ਗੁਰੂ ਜੀ ਕੋਲ ਲੈ ਚਲੋ ਜਦੋ ਸਿੱਖ ਭਾਈ ਦੋਦੇ ਨੂੰ ਮੰਜੇ ਸਮੇਤ ਗੁਰੂ ਜੀ ਪਾਸ ਲੈ ਕੇ ਆਏ । ਤਾ ਭਾਈ ਦੋਦੇ ਨੇ ਗੁਰੂ ਸਾਹਿਬ ਨੂੰ ਸਾਰੀ ਗੱਲ ਦਸੀ ਤੇ ਹੁਣ ਆਪਣੀ ਮਰਨ ਦੀ ਇੱਛਾ ਵੀ ਗੁਰੂ ਜੀ ਨੂੰ ਦਸੀ । ਗੁਰੂ ਜੀ ਨੇ ਸਿੱਖਾ ਨੂੰ ਕੜਾਹ ਪ੍ਰਸਾਦ ਦੀ ਦੇਗ ਤਿਆਰ ਕਰਨ ਲਈ ਆਖਿਆ ਸਿੱਖ ਜਦੋ ਦੇਗ ਲੈ ਕੇ ਆਇਆ ਤਾ ਅਰਦਾਸੀਏ ਸਿੱਖ ਨੇ ਗੁਰੂ ਜੀ ਅਗੇ ਭਾਈ ਦੋਦੇ ਦੇ ਨਮਿੱਤ ਅਰਦਾਸ ਕੀਤੀ ਗੁਰੂ ਜੀ ਨੇ ਕੜਾਹ ਪ੍ਰਸਾਦ ਨੂੰ ਭੋਗ ਲਾਇਆ ਤੇ ਬਾਅਦ ਵਿੱਚ ਭਾਈ ਦੋਦੇ ਨੂੰ ਦੇਗ ਦੇਣ ਦਾ ਹੁਕਮ ਦਿਤਾ । ਜਿਵੇ ਹੀ ਭਾਈ ਦੋਦੇ ਨੇ ਦੇਖ ਛੱਕੀ ਉਸੇ ਸਮੇ ਭਾਈ ਦੋਦਾ ਸਰੀਰ ਛੱਡ ਕੇ ਸੱਚਖੰਡ ਜਾ ਬਿਰਾਜਿਆ। ਇਸ ਤੋ ਇਹੋ ਹੀ ਸਿਖਿਆ ਮਿਲਦੀ ਹੈ ਜੋ ਵਾਹਿਗੁਰੂ ਕਰਦਾ ਠੀਕ ਕਰਦਾ ਅਸੀ ਮੋਹ ਦੇ ਬੱਝੇ ਪਰਿਵਾਰ ਦਾ ਦੁੱਖ ਦੇਖ ਕੇ ਦੁੱਖੀ ਹੁੰਦੇ ਹਾ ਤੇ ਵਾਹਿਗੁਰੂ ਨੂੰ ਕਈ ਕੁਝ ਬੋਲਦੇ ਹਾ ਜਦੋ ਅਸੀ ਉਸ ਦਾ ਹੁਕਮ ਮੰਨ ਕੇ ਉਸ ਦੀ ਰਜ਼ਾ ਵਿੱਚ ਆ ਗਏ ਉਸ ਸਮੇ ਸਾਡਾ ਲੋਕ ਸੁੱਖੀ ਤੇ ਪਰਲੋਕ ਸੁਹੇਲਾ ਹੋ ਜਾਵੇਗਾ । ਭੁੱਲ ਚੁੱਕ ਦੀ ਮੁਆਫੀ ਦਾਸ ਜੋਰਾਵਰ ਸਿੰਘ ਤਰਸਿੱਕਾ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)