More Gurudwara Wiki  Posts
ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ – ਭਾਗ ਚੌਦਵਾਂ


ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਦਿਹਾੜੈ ਨੂੰ ਸਮਰਪਿਤ ਇਤਿਹਾਸ ਦਾ ਅੱਜ ਚੌਦਵਾਂ ਭਾਗ ਪੜੋ ਜੀ ।
ਇਸਲਾਮੀ ਸ਼ਰਾ ਕੇ ਮੁਤਾਬਿਕ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਨਹੀਂ ਕੀਤਾ ਜਾ ਸਕਦਾ ਇਸ ਲਈ ਚੰਗੇਜ ਖਾ ਜੋ ਕਿਸੇ ਧਰਮ ਨੂੰ ਨਹੀਂ ਸੀ ਮੰਨਦਾ, ਦੇ ਬਣਾਏ ਕਾਨੂੰਨ ਦੇ ਮੁਤਾਬਿਕ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ। ਮੁਗਲ ਰਾਜ ਵਿਚ ਪਹਿਲੀ ਵਾਰੀ ਗੈਰ-ਇਸਲਾਮੀ ਕਾਨੂੰਨ ਲਾਗੂ ਕੀਤਾ ਗਿਆ। ਜਹਾਂਗੀਰ ਖੁਦ ਤੇ ਲਾਹੌਰ ਰੁਕਿਆ ਨਹੀਂ। ਗੁਰੂ ਸਾਹਿਬ ਨੂੰ ਆਪਣੇ ਅਹਿਲਕਾਰਾਂ ਦੇ ਹਵਾਲੇ ਜਿਸ ਵਿਚ ਚੁੰਦੂ ਵੀ ਸੀ, ਕਰਕੇ ਤੁਰਦਾ ਬਣਿਆ। ਚੰਦੂ ਨੇ ਜੁਰਮਾਨਾ ਭਰਕੇ ਯਾ ਹੋ ਸਕਦਾ ਹੈ ਬਾਕੀ ਅਹਿਲਕਾਰਾਂ ਨੂੰ ਲਾਲਚ ਦੇ ਕੇ ਗੁਰੂ ਸਾਹਿਬ ਨੂੰ ਆਪਣੀ ਨਿਗਰਾਨੀ ਹੇਠ ਲੈ ਆਇਆ , ਰਜਕੇ ਦੁਸ਼ਮਨੀ ਕਢੀ। ਪੰਜ ਦਿਨ ਉਹ ਤਸੀਹੇ ਦਿੱਤੇ ਜੋ ਕਲਮ ਬਿਆਨ ਨਹੀਂ ਕਰ ਸਕਦੀ।
ਜੇਠ, ਹਾੜ ਦੀ ਤਪਦੀ ਗਰਮੀ, ਉਪਰੋਂ ਤਤੀ ਤਵੀ ਤੇ ਬਿਠਾਕੇ ਸੀਸ ਤੇ ਤਪਦਾ ਰੇਤਾ ਪੁਆਇਆ , ਦੇਗਾ ਵਿਚ ਉਬਾਲਿਆ ਗਿਆ। ਮੌਸਮ ਤੱਤਾ, ਅੱਗ ਤੱਤੀ, ਰੇਤ-ਪਾਣੀ ਤਤਾ , ਚੰਦੂ-ਜਹਾਂਗੀਰ-ਜਮੀਨ-ਆਸਮਾਨ ਸਭ ਤਤੇ ਪਰ, ਠੰਢੇ ਸੀ ਤਾਂ ਸਿਰਫ ਪੰਚਮ ਪਾਤਸ਼ਾਹ-ਇਤਨੇ ਜੁਲਮ ਸਹਿਕੇ ਅਕਾਲ ਪੁਰਖ ਦਾ ਸ਼ੁਕਰ ਮਨਾ ਰਹੇ ਸੀ । ਜਦੋਂ ਮੀਆ ਮੀਰ ਨੇ ਸੁਣਿਆ, ਭਜਾ ਆਇਆ। ਗੈਰ ਇਨਸਾਨੀ-ਬੇਰਹਿਮਾਨਾ ਤੇ ਜਾਲਮਾਨਾ ਤਸੀਹੇ ਵੇਖਕੇ ਮੀਆ ਮੀਰ ਵਰਗੇ ਪੁਜੇ ਫਕੀਰ ਵੀ ਤਿਲਮਿਲਾ ਉਠੇ। ਬਰਦਾਸਤ ਨਹੀਂ ਹੋਇਆ। ਅਖਾਂ ਬੰਦ ਕਰ ਲਈਆਂ, ਹੰਝੂ ਨਿਕਲ ਆਏ। ਗੁਰੂ ਸਾਹਿਬ ਨੇ ਹਸਕੇ ਕਿਹਾ ,ਅਖਾ ਖੋਲਕੇ ਵੇਖ ਤੇਰੇ ਸ਼ਹਿਰ ਦੇ ਲੋਕ ਸਾਡਾ ਕਿਤਨਾ ਸਤਕਾਰ ਕਰ ਰਹੇ ਹਨ”। ਸਾਈ ਜੀ ਕਹਿੰਦੇ ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਦਿੱਲੀ ਤੇ ਲਾਹੌਰ ਵਿਚ ਤਬਾਹੀ ਲਿਆ ਦਿਆਂ। ਗੁਰੂ ਸਾਹਿਬ ਨੇ ਮੀਆਂ ਮੀਰ ਨੂੰ ਸ਼ਾਂਤ ਕੀਤਾ। ਤਤੀਆਂ ਲੋਹਾਂ ਤੇ ਬੈਠਕੇ ਉਸਨੂੰ ਰਬ ਦੇ ਭਾਣੇ ਨੂੰ ਮਿਠਾ ਕਰਕੇ ਮੰਨਣ ਦੀ ਹਿਦਾਇਤ ਦਿਤੀ ।
ਤੇਰਾ ਕੀਆ ਮੀਠਾ ਲਾਗੇ।
ਹਰਿ ਨਾਮ ਪਦਾਰਥ ਨਾਨਕ ਮਾਗੇ ।
ਖਲਕਤ ਰੋ ਰਹੀ ਸੀ, ਹਸ ਰਿਹਾ ਸੀ ਸਿਰਫ ਚੰਦੂ ਸੈਤਾਨ ਦੀ ਹਸੀ। ਅਗਲੇ ਦਿਨ ਰਾਵੀ ਦਰਿਆ ਦੇ ਕੰਢੇ ਤੇ ਲੈ ਗਏ। ਠੁਡਾ ਲਗਾ, ਪੈਰਾਂ ਚ ਖੂਨ ਦੀ ਧਾਰ ਵਹਿ ਨਿਕਲੀ। ਯਾਸਾ ਦੇ ਅਨੁਸਾਰ ਜੇਕਰ ਕਿਸੇ ਧਰਮੀ ਦਾ ਖੂਨ ਜਮੀਨ ਤੇ ਡੁਲ ਜਾਏ ਤਾਂ ਉਸ ਧਰਤੀ ਤੇ ਅਨੇਕ ਧਰਮੀ ਰੁਹਾਂ ਐਸੀਆਂ ਪੈਦਾ ਹੁੰਦੀਆਂ ਹਨ ਜੋ ਜਬਰ ਤੇ ਜੁਲਮ ਨਾਲ ਟਕਰ ਲੈ ਸਕਣ। ਇਸ ਕਰਕੇ ਬਿਨਾਂ ਦੇਰੀ ਕਰੇ ਫਟਾਫਟ ਬੰਨ ਕੇ ਦਰਿਆ ਵਿਚ ਰੋੜ ਦਿੱਤਾ। ਰਾਵੀ ਵਿਚ ਹੀ ਸਮਾ ਗਏ। ਜੋਤ ਨਾਲ ਜੋਤ ਰਲ ਗਈ। “ਸੰਪੂਰਨ ਥੀਆ ਰਾਮਿ”। ਇਹ ਸੀ ਇਕ ਲਾਸਾਨੀ ਕੁਰਬਾਨੀ, ਜਿਸ ਨੂੰ ਵੇਖਕੇ ਖੁਦ ਵੀ ਕੁਰਬਾਨੀ ਦਾ ਕੁਰਬਾਨ ਹੋਣ ਦਾ ਚਿਤ ਕਰਦਾ ਹੈ। ਇਹੋ ਜਹੀ ਸ਼ਾਂਤ, ਅਡੋਲ ਤੇ ਨਿਰਭਊ ਸ਼ਹੀਦੀ ਜਿਸ ਲਈ ਕਿਸੀ ਮੁਸਲਮਾਨ ਸ਼ਾਇਰ ਨੇ ਲਿਖਿਆ ਹੈ ।
ਸ਼ਹੀਦ ਕੀ ਜੋ ਮੌਤ ਹੈ, ਵਹ ਕੌਮ ਦੀ ਹਯਾਤ ਹੈ।
ਹਯਾਤ ਭੀ ਹਯਾਤ ਹੈ ਔਰ ਮੌਤ ਭੀ ਹਯਾਤ ਹੈ।
ਗੁਰੂ ਅਰਜਨ ਦੇਵ ਦੇ ਪਾਵਨ ਖੂਨ ਦੀਆਂ ਬੂੰਦਾਂ ਜੋ ਲਾਹੌਰ ਦੇ ਰੇਤਲੇ ਥਲਾਂ ਵਿਚ ਰਾਵੀ ਦੇ ਕੰਢੇ ਤੇ ਡਿਗੀਆਂ ਸਨ। ਸਿੱਖੀ ਦਾ ਸਿਰੜੀ ਬੂਟਾ ਉਸ ਦੀ ਉਪਜ ਹੈ ਜਿਸਨੇ ਸਦੀਆਂ ਤੋਂ ਨਿਆਸਰਿਆਂ ਦਾ ਆਸਰਾ, ਨਿਥਾਵਿਆਂ ਦੀ ਥਾਂ , ਨਿਪਤਿਆਂ ਦੀ ਪਤ ਰਖਣ ਲਈ ਸਿੱਖਾਂ ਨੂੰ ਬਲਦੀ ਅੱਗ ਵਿਚ ਕੁਦਣ ਦੀ ਜਾਚ ਦਸੀ।

/> ਜਹਾਂਗੀਰ ਨੂੰ ਆਪਣੀ ਗਲਤੀ ਦਾ ਅਹਿਸਾਸ ਤਾਂ ਹੋਇਆ ਪਰ ਬਹੁਤ ਦੇਰ ਨਾਲ, ਗੁਰੂ ਹਰਗੋਬਿੰਦ ਸਾਹਿਬ ਗੁਰਗੱਦੀ ਦੇ ਬੈਠਣ ਤੋਂ ਬਹੁਤ ਬਾਅਦ। ਚੰਦੂ ਨੂੰ ਉਸਦੇ ਪਰਿਵਾਰ ਸਮੇਤ ਗੁਰੂ ਸਾਹਿਬ ਦੇ ਹਵਾਲੇ ਕਰ ਦਿੱਤਾ। ਪਰਿਵਾਰ ਨੂੰ ਤਾਂ ਗੁਰੂ ਸਾਹਿਬ ਨੇ ਛੱਡ ਦਿੱਤਾ। ਪਰ ਚੰਦੂ ਦੀ ਸਜ਼ਾ ਦੀ ਜਿੰਮੇਵਾਰੀ ਭਾਈ ਬਿੱਧੀ ਚੰਦ ਨੂੰ ਸੌਂਪ ਦਿੱਤੀ। ਗੁਰੂ ਘਰ ਵਿਚ ਗੁਨਾਹ ਤਾਂ ਬਖਸ਼ੇ ਜਾਂਦੇ ਹਨ ਪਰ ਇਸਤਰ੍ਹਾਂ ਦੇ ਗੁਨਾਹ ਨਹੀਂ ਸਿਖਾਂ ਨੇ ਚੰਦੂ ਦਾ ਮੂੰਹ ਕਾਲਾ ਕਰਕੇ ਪੂਰੇ ਲਾਹੌਰ ਸ਼ਹਿਰ ਵਿਚ ਫਿਰਾਇਆ ਤੇ ਜਿਸ ਜਲਾਦ ਤੋਂ ਉਸਨੇ ਗੁਰੂ ਸਾਹਿਬ ਦੇ ਸੀਸ ਤੇ ਰੇਤਾ ਪਵਾਇਆ ਸੀ ਜਦ ਉਸਦੀ ਭਠੀ ਅਗੇ ਲੰਘਿਆ ਤਾ ਉਸਨੇ ਉਹੀ ਕੜਛਾ ਉਸਦੇ ਸਿਰ ਤੇ ਮਾਰ ਕੇ ਆਪਣਾ ਦਰਦ, ਆਪਣਾ ਗੁੱਸਾ ਕਢਿਆ ਜਿਸ ਨਾਲ ਉਸਦੀ ਮੌਤ ਹੋ ਗਈ। ਜਹਾਂਗੀਰ ਨੂੰ ਜਦੋਂ ਆਪਣੇ ਗੁਨਾਹ ਦਾ ਅਹਿਸਾਸ ਹੋਇਆ ਉਸਤੋਂ ਬਾਅਦ ਉਸਨੇ ਪੂਰੀ ਕੋਸ਼ਿਸ਼ ਕੀਤੀ ਗੁਰੂ ਹਰਗੋਬਿੰਦ ਸਾਹਿਬ ਦੇ ਨਜ਼ਦੀਕ ਆਉਣ ਦੀ ਤੇ ਤਕਰੀਬਨ 7-8 ਸਾਲ ਮਰਦੇ ਦਮ ਤਕ ਦੋਸਤੀ ਨਿਭਾਈ।
ਅਫਸੋਸ ਹੁੰਦਾ ਹੈ ਸੋਚਕੇ ਕਿ ਰਬੀ ਨੂਰ, ਸਾਰੀ ਲੋਕਾਈ ਦੇ ਰਹਿਬਰ, ਗਰੀਬਾਂ ਤੇ ਦੁਖੀਆਂ ਦੇ ਮਸੀਹਾ ਨੂੰ ਉਹ ਲੋਕ ਪਛਾਣ ਨਹੀਂ ਸਕੇ ਪਛਾਣਿਆਂ ਤਾ ਸਿਰਫ ਮੀਆ ਮੀਰ ਤੇ ਚੰਦੂ ਦੀ ਨੂੰਹ ਤੇ ਜਾਂ ਉਹ ਖਲਕਤ ਜਿਨ੍ਹਾਂ ਦੇ ਵਸ ਵਿਚ ਕੁਝ ਨਹੀਂ ਸੀ। ਇਕ ਮਹਾਨ ਸਖਸ਼ੀਅਤ ਨਾਲ ਸਮੇਂ ਦੀ ਹਕੂਮਤ ਦਾ ਇਹ ਵਰਤਾਵ। ਇਤਿਹਾਸ ਨੂੰ ਵਿਗਾੜਨ ਲਈ ਕਿਸੇ ਨੇ ਇਲਜ਼ਾਮ ਚੰਦੂ ਤੇ ਲਗਾਇਆ। ਕਿਸੇ ਨੇ ਪ੍ਰਿਥੀ ਚੰਦ ਤੇ ਕਿਸੇ ਨੇ ਖੁਸਰੋ ਦੀ ਬਗਾਵਤ ਨਾਲ ਜੋੜ ਦਿੱਤਾ। ਪਰ ਇਹ ਸਚ ਨਹੀਂ ਹੈ। ਸਭ ਤੋਂ ਪਹਿਲੀ ਗਲ ਕਿ ਚੰਦੂ ਦਾ ਰਿਸ਼ਤਾ ਮੋੜਨ ਤੇ ਭਾਰਤ ਦਾ ਬਾਦਸ਼ਾਹ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਲਈ ਤਿਆਰ ਹੋ ਜਾਏ, ਗੱਲ ਮੰਨਣ ਵਿਚ ਨਹੀਂ ਆਉਂਦੀ। ਪ੍ਰਿਥੀ ਚੰਦ ਦੀ ਮੌਤ ਤਾਂ ਬਹੁਤ ਪਹਿਲੇ ਹੋ ਚੁੱਕੀ ਸੀ। ਜਹਾ ਤਕ ਖੁਸਰੋ ਦੀ ਬਗਾਵਤ ਵਿਚ ਹਿੱਸਾ ਲੈਣ ਦੀ ਗੱਲ ਹੈ, ਗੁਰੂ ਸਾਹਿਬ ਉਸ ਵੇਲੇ ਗੋਇੰਦਵਾਲ ਵਿਚ ਸੀ ਹੀ ਨਹੀਂ। ਹੋ ਸਕਦਾ ਹੈ ਖੁਸਰੋ ਆਪਣੇ ਦਾਦਾ ਅਕਬਰ ਤੇ ਹਮਾਯੂੰ ਵਾਗ ਕਦੀ ਗੁਰੂ ਘਰ ਵਿਚ ਗਿਆ ਵੀ ਹੋਏ ਤੇ ਠਹਿਰਿਆ ਵੀ। ਜਿਸ ਨੂੰ ਬਗਾਵਤ ਨਾਲ ਜੋੜ ਦਿੱਤਾ ਗਿਆ ਹੈ। ਤਿਲਕ ਲਗਾਣਾ ਨਾ ਗੁਰੂ ਘਰ ਦੀ ਮਰਯਾਦਾ ਹੈ ਨਾ ਪੰਰਪਰਾ। ਬਾਕੀ ਜੁਰਮਾਨੇ ਦੀ ਗਲ। ਸੰਗਤਾਂ ਜਿਹੜੀਆਂ ਗੁਰੂ ਦੇ ਗੋਲਕ ਵਿਚ ਹਰ ਮਹੀਨੇ ਆਪਣੀ ਆਮਦਨ ਦਾ 10 ਵਾਂ ਹਿੱਸਾ ਪਾਉਂਦੀਆਂ ਸਨ। ਕੋਈ ਪੈਸੇ ਦੀ ਕਮੀ ਸੀ ਜੋ ਚੰਦੂ ਨੂੰ ਦੇਣਾ ਪਿਆ। ਹਾਂ ਉਸਨੇ ਪੈਸੇ ਦੇ ਕੇ ਬਾਕੀ ਅਹਿਲਕਾਰ ਜੋ ਉਸਦੇ ਨਾਲ ਸੀ ਜਰੂਰ ਖਰੀਦਿਆ ਹੋਵੇਗਾ। ਇਹ ਸਿਰਫ ਹਕੂਮਤ ਦੇ ਗਲਤ ਇਰਾਦੇ ਸੀ ਜੋ ਕਟੜਤਾ ਦੇ ਅਧੀਨ ਹੋ ਕੇ ਪੂਰੇ ਹਿੰਦੂਸਤਾਨ ਨੂੰ ਮੁਸਲਮਾਨ ਬਣਾਉਣਾ ਚਾਹੁੰਦੇ ਸੀ। ਜਿਸ ਲਈ ਉਨ੍ਹਾਂ ਨੇ ਸਹੀ, ਗਲਤ, ਝੂਠ, ਸਚ, ਜੋਰ, ਜਬਰ, ਪਿਆਰ, ਲਾਲਚ ਹਰ ਤਰੀਕੇ ਦੀ ਵਰਤੋ ਕੀਤੀ। ਜਿਸ ਕਿਸੇ ਨੇ ਵੀ ਇਸਦੇ ਵਿਰੁਧ ਆਵਾਜ਼ ਉਠਾਈ ਉਹ ਉਹਨਾਂ ਦੀ ਨਜ਼ਰ ਵਿਚ ਕਾਫਰ ਹੋ ਗਿਆ।
( ਚਲਦਾ )

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)