More Gurudwara Wiki  Posts
ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ – ਭਾਗ ਚੌਥਾ


ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਦਿਹਾੜੈ ਨੂੰ ਸਮਰਪਿਤ ਇਤਿਹਾਸ ਦਾ ਅੱਜ ਚੌਥਾ ਭਾਗ ਪੜੋ ਜੀ ।
ਰਸਮਾ ਪੂਰੀਆਂ ਹੋਈਆਂ॥ ਗੁਰੂ ਅਰਜਨ ਦੇਵ ਜੀ ਦੇ ਗੁਰੂ ਕੇ ਚਕ ਵਾਪਸ ਆਉਣ ਤੇ ਪ੍ਰਿਥੀ ਚੰਦ ਵੀ ਅਪਣਾ ਸਾਰਾ ਟਬਰ ਲੈ ਕੇ ਇਥੇ ਪਹੁੰਚ ਗਿਆ ਤੇ ਸ਼ਹਿਰ ਦਾ ਸਾਰਾ ਆਰਥਿਕ ਪ੍ਰਬੰਧ ਆਪਣੇ ਹਥ ਲੈ ਲਿਆ। ਗੁਰਗੱਦੀ ਜਿਸ ਤੇ ਪ੍ਰਿਥੀ ਚੰਦ ਆਪਣਾ ਹਕ ਸਮਝਦਾ ਸੀ ਬਹੁਤ ਮੁਖਾਲਫਤ ਕੀਤੀ, ਕਈ ਬਖੇੜੇ ਖੜੇ ਕੀਤੇ। ਗੁਰੂ ਘਰ ਦੀ ਆਮਦਨ ਗੁਰੂ ਦੇ ਖਜਾਨੇ ਵਿਚ ਭੇਜਣੀ ਬੰਦ ਕਰ ਦਿੱਤੀ ਜਿਸਦੇ ਫਲਸਰੂਪ ਗੁਰੂ ਕਾ ਲੰਗਰ ਸਿਰਫ ਸੰਗਤਾਂ ਜੋ ਉਨਾਂ ਤਕ ਪਹੁੰਚ ਪਾਦੀਆਂ ਦੀ ਲਿਆਈ ਭੇਟਾ ਤੇ ਨਿਰਭਰ ਹੋ ਗਿਆ। ਇਹੀ ਨਹੀਂ ਸਗੋਂ ਲੰਗਰ ਦੀ ਨਾਕਾਬੰਦੀ ਕਰ ਦਿੱਤੀ। ਕੁਝ ਮਸੰਦ ਜੋ ਪ੍ਰਿਥੀ ਚੰਦ ਨਾਲ ਰਲੇ ਹੋਏ ਸੀ ਸ਼ਹਿਰ ਤੋਂ ਬਾਹਰ ਹੀ ਸਿੱਖ ਸਰਧਾਲੂਆਂ ਨੂੰ ਸਤਿਗੁਰੂ ਦਾ ਭੁਲੇਖਾ ਪਾਕੇ ਪ੍ਰਿਥੀ ਚੰਦ ਕੋਲ ਲੈ ਜਾਂਦੇ ਪਰ ਲੰਗਰ ਸਮੇਂ ਗੁਰੂ ਅਰਜਨ ਦੇਵ ਜੀ ਚਲਾਏ ਲੰਗਰ ਵਿਚ ਭੇਜ ਦਿੰਦੇ। ਜਿਸਦੇ ਫਲਸਰੂਪ ਲੰਗਰ ਛੋਲਿਆਂ ਦੀ ਰੋਟੀ ਤਕ ਸੀਮਤ ਰਹਿ ਗਿਆ। ਕਦੇ ਕਦੇ ਗੁਰੂ ਪਰਿਵਾਰ ਨੂੰ ਭੁੱਖੇ ਵੀ ਰਹਿਣਾਂ ਪੈਦਾ। ਸਭ ਕੁਝ ਜਾਣਦਿਆਂ ਵੀ ਗੁਰੂ ਸਾਹਿਬ ਸਾਂਤ ਤੇ ਅਡੋਲ ਰਹੇ।
ਕੁਝ ਚਿਰ ਮਗਰੋਂ ਜਦ ਭਾਈ ਗੁਰਦਾਸ ਜੀ ਜੋ ਆਗਰੇ ਸਿੱਖੀ ਪ੍ਰਚਾਰ ਲਈ ਚੌਥੇ ਪਾਤਸ਼ਾਹ ਦੇ ਹੁਕਮ ਨਾਲ ਗਏ ਸੀ । ਜਦ ਵਾਪਸ ਆਏ ਲੰਗਰ ਦੀ ਹਾਲਤ ਦੇਖ ਕੇ ਬਹੁਤ ਦੁੱਖੀ ਹੋਏ। ਉਨ੍ਹਾਂ ਨੇ ਬਾਬਾ ਬੁੱਢਾ, ਭਾਈ ਸਾਹਲੋ, ਭਾਈ ਜੇਠਾ, ਭਾਈ ਪੈੜਾ, ਭਾਈ ਹਰੀਆਂ ਤੇ ਕੁਝ ਹੋਰ ਸਿੱਖਾਂ ਨਾਲ ਮਿਲਕੇ ਸਲਾਹ ਮਸ਼ਵਰਾ ਕੀਤਾ। ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਪਿਪਲੀ ਸਾਹਿਬ ਵਾਲੀ ਥਾਂ ਬੈਠ ਗਏ ਬਾਕੀ ਸਿੰਘਾਂ ਨੂੰ ਬਾਹਰ ਦੇ ਇਲਾਕਿਆਂ ਵਿਚ ਥਾਂ ਥਾਂ ਤੇ ਭੇਜ ਕੇ ਸੰਗਤਾਂ ਨੂੰ ਹਾਲਾਤਾਂ ਤੋਂ ਜਾਣੂ ਕਰਵਾਇਆ। ਦਰਬਾਰ ਦਾ ਪ੍ਰਬੰਧ ਭਾਈ ਗੁਰਦਾਸ ਨੇ ਆਪ ਸੰਭਾਲਿਆ। ਇਨ੍ਹਾਂ ਜਤਨਾ ਨਾਲ ਥੋੜੇ ਹੀ ਦਿਨਾਂ ਵਿਚ ਹਾਲਾਤ ਕਾਬੂ ਵਿਚ ਆ ਗਏ। ਮੀਣੇ ਦੀਆਂ ਕਰਤੂਤਾ ਦਾ ਸਭ ਨੂੰ ਪਤਾ ਚਲ ਗਿਆ। ਗੁਰੂ ਸਾਹਿਬ ਦਾ ਤੇਜ ਪ੍ਰਤਾਪ ਦਿਨੋਂ ਦਿਨ ਵਧਦਾ ਚਲਾ ਗਿਆ।
ਹੁਣ ਪ੍ਰਥੀਏ ਨੇ ਆਪਣਾ ਪੈਂਤਰਾਂ ਬਦਲਿਆ। ਸਤੇ ਤੇ ਬਲਵੰਡ ਜੋ ਗੁਰੂ ਘਰ ਦੇ ਕੀਰਤਨੀਏ ਸੀ, ਉਕਸਾਣਾ ਸ਼ੁਰੂ ਕਰ ਦਿੱਤਾ। ‘‘ਤੁਸੀਂ ਗੁਰੂ ਤੋਂ ਕੀ ਲੈਣਾ ਹੈ ਉਸ ਕੋਲ ਤਾਂ ਆਪਣੇ ਜੋਗੀ ਦੋ ਵਕਤ ਦੀ ਰੋਟੀ ਵੀ ਨਹੀਂ ਹੈ। ਪ੍ਰਿਥੀਏ ਦੀਆਂ ਗਲਾਂ ਵਿਚ ਆਕੇ ਉਹਨਾਂ ਨੇ ਗੁਰੂ ਸਾਹਿਬ ਤੋਂ ਆਪਣੀ ਤਨਖਾਹ ਦੀ ਮੰਗ ਕੀਤੀ। ਗੁਰੂ ਸਾਹਿਬ ਨੇ ਆਪਣੀ ਮਜਬੂਰੀ ਦਸੀ ਤੇ ਕਿਹਾ ਕਿ ਵਕਤ ਆਉਣ ਤੇ ਸਭ ਚੁਕਾ ਦਿਆਗਾਂ। ਪਰ ਉਹ ਉਚਾ ਬੋਲਣ ਲਗੇ ਤੇ ਇਥੋਂ ਤਕ ਕਹਿ ਗਏ ਕਿ ‘‘ਜੇਕਰ ਅਸੀਂ ਕੀਰਤਨ ਨਾ ਕਰੀਏ ਤਾਂ ਤੁਹਾਨੂੰ ਗੁਰੂ ਕੌਣ ਆਖੇ। ਅਗਰ ਮਰਦਾਨਾ ਨਾ ਹੁੰਦਾ ਤਾਂ ਗੁਰੂ ਨਾਨਕ ਸਾਹਿਬ ਨੂੰ ਕੌਣ ਪੁੱਛਦਾ । ਗੁਰੂ ਸਾਹਿਬ ਬਾਕੀ ਤਾਂ ਸਭ ਜਰ ਗਏ ਪਰ ਗੁਰੂ ਨਾਨਕ ਦੀ ਗਦੀ ਬਾਰੇ ਕੌੜੇ ਬੋਲ ਸਹਾਰ ਨਾ ਸਕੇ। ਉਨ੍ਹਾਂ ਨੇ ਸੰਗਤਾਂ ਨੂੰ ਇਨ੍ਹਾਂ ਦੇ ਕਦੇ ਨਾ ਮਥੇ ਲਗਣ ਦਾ ਹੁਕਮ ਦੇ ਦਿੱਤਾ। ਉਹਨਾਂ ਨੂੰ ਆਪਣੇ ਤੇ ਬੜਾ ਮਾਣ ਸੀ ਕਿ ਸੰਗਤਾਂ ਸਾਡੇ ਕੋਲ ਆਉਣਗੀਆਂ ਕੀਰਤਨ ਸੁਣਨ ਲਈ। ਪਰ ਜਦ ਰੋਟੀ ਤੋਂ ਵੀ ਆਤੁਰ ਹੋ ਗਏ ਤਾਂ ਬੜੀਆਂ ਮਾਫੀਆਂ ਮੰਗੀਆ। ਆਖਿਰ ਗੁਰੂ ਸਾਹਿਬ ਦਾ ਸੇਵਕ ਭਾਈ ਲਧਾ ਜੀ ਕੋਲ ਗਏ। ਬਹੁਤ ਰੋਏ ਧੋਏ। ਭਾਈ ਲਧਾ ਜੀ ਉਹਨਾਂ ਵੱਲੋਂ ਆਪਣਾ ਮੂੰਹ...

ਕਾਲਾ ਕਰਕੇ ਆਏ ਤੇ ਮਾਫੀ ਲਈ ਬੇਨਤੀ ਕੀਤੀ। ਆਖਿਰ ਗੁਰੂ ਸਾਹਿਬ ਨੇ ਮਾਫੀ ਦੇ ਦਿੱਤੀ, ਆਪਣੇ ਪਿਆਰੇ ਸਿਖ ਦੀ ਇਹ ਹਲੀਮੀ ਵੇਖਕੇI
ਹੁਣ ਮੀਣੇ ਨੇ ਪਿੰਡ ਦੇ ਚੌਧਰੀਆਂ ਨੂੰ ਇਕੱਠਾ ਕੀਤਾ ਤੇ ਆਪਣੇ ਦੁਖੜੇ ਰੋਏ । ਗੁਰੂ ਸਾਹਿਬ ਨੇ ਜਮੀਨ ਤੇ ਮਕਾਨਾ ਤੋਂ ਆਉਣ ਵਾਲੀ ਆਮਦਨ ਦੋਨੋਂ ਭਰਾਵਾਂ ਦੇ ਨਾਮ ਲਗਵਾ ਦਿੱਤੀ। ਜੋ ਕੁਝ ਵੀ ਲੰਗਰ ਦੀ ਭੇਟਾਂ ਤੋਂ ਇਕੱਠਾ ਹੁੰਦਾ ਜਾ ਆਪਣੇ ਕੋਲੋਂ ਸਰ ਹੁੰਦਾ ਗੁਰੂ ਜੀ ਲੰਗਰ ਦੀ ਸੇਵਾ ਕਰਦੇ ਰਹੇ ਤੇ ਸੰਗਤਾਂ ਨੂੰ ਨਾਮ ਸਿਮਰਨ ਦਾ ਉਪਦੇਸ਼ ਦਿੰਦੇ ਰਹੇ। ਤਨ ਦੇ ਭੁੱਖੇ ਤਾਂ ਰਜ ਜਾਂਦੇ ਹਨ ਪਰ ਮਨ ਤੇ ਭੁਖਿਆ ਤੇ ਰਜ ਨਹੀਂ ਹੁੰਦਾ। ਪ੍ਰਿਥੀ ਚੰਦ ਅਜੇ ਵੀ ਆਪਣੀਆਂ ਕਰਤੂਤਾ ਤੋਂ ਬਾਜ ਨਹੀਂ ਆਇਆ।
ਜਦ ਹੋਰ ਕੁਝ ਨਹੀਂ ਬਣਿਆ ਤਾਂ ਅਕਬਰ ਕੋਲ ਜਾ ਸਿਕਾਇਤ ਕੀਤੀ। ਦਰਬਾਰੀਆਂ ਨੇ ਬਾਦਸ਼ਾਹ ਨੂੰ ਸਮਝਾਇਆ। ਵੈਸੇ ਅਕਬਰ ਖੁਦ ਵੀ ਖੁਲੇ ਦਿਮਾਗ ਦਾ ਬੰਦਾ ਸੀ। ‘‘ਗੁਰੂਗੱਦੀ ਕੋਈ ਵਿਰਾਸਤ ਜਾ ਜਦੀ ਸ਼ੈ ਨਹੀਂ ਹੈ ਕਿ ਜਰੂਰ ਹੀ ਵੱਡੇ ਪੁੱਤਰ ਨੂੰ ਮਿਲੇ। ਗੁਰਗੱਦੀ ਤਾਂ ਨਿਜੀ ਗੁਣਾਂ ਤੇ ਅਧਾਰ ਤੇ ਧੁਰ ਦਰਗਾਹ ਚੋਂ ਬਖਸ਼ਿਸ਼ ਹੈ। ਅਕਬਰ ਨੂੰ ਇਹ ਗੱਲ ਸਮਝ ਆ ਗਈ। ਉਸਨੇ ਪ੍ਰਿਥੀਏ ਦੀ ਅਰਜੀ ਖਾਰਜ਼ ਕਰ ਦਿੱਤੀ ਤੇ ਉਸ ਨੂੰ ਸਮਝਾਇਆ ਕਿ ਹਕੂਮਤ ਕਿਸੇ ਨੂੰ ਗੁਰੂ ਨਹੀਂ ਬਣਾ ਸਕਦੀ ਤੇ ਨਾ ਹੀ ਲੋਕਾਂ ਨੂੰ ਮਜਬੂਰ ਕਰ ਸਕਦੀ ਹੈ ਕਿ ਇਸ ਨੂੰ ਗੁਰੂ ਮੰਨੋ ਜਾਂ ਇਸ ਨੂੰ ਨਾ ਮੰਨੋ ।
ਜਦ ਇਥੇ ਵੀ ਦਾਲ ਨਹੀਂ ਗਲੀ ਤਾਂ ਇਕ ਫੌਜਦਾਰ ਸੁਲਹੀ ਖਾਨ ਨੂੰ ਬਹੁਤ ਸਾਰੀ ਵਢੀ ਦੇ ਕੇ ਆਪਣੇ ਨਾਲ ਮਿਲਾ ਲਿਆ। ਗੁਰੂ ਸਾਹਿਬ ਸੁਲਹੀ ਖਾਨ ਦੀਆਂ ਹਰਕਤਾਂ ਤੋਂ ਜਾਣੂ ਸਨ ਤੇ ਸਿਰਫ ਅਕਾਲ ਪੁਰਖ ਤੇ ਭਰੋਸਾ ਕਰ ਕੇ ਸਾਂਤ ਅਡੋਲ ਬੈਠੇ ਰਹੇ। ਸੁਲਹੀ ਖਾਨ ਜਦੋਂ ਪ੍ਰਿਥੀਏ ਦਾ ਇਟਾ ਦਾ ਭੱਠਾ ਦੇਖਣ ਗਿਆ ਤਾ ਘੋੜੇ ਤੇ ਸਵਾਰ ਸੀ। ਭਠੇ ਦੇ ਸਾਹਮਣੇ ਘੋੜੇ ਨੇ ਐਸੀ ਦੁਲਤੀ ਮਾਰੀ ਕਿ ਸੁਲਹੀ ਖਾਨ ਭਠੇ ਵਿਚ ਜਾ ਡਿਗਿਆ ਤੇ ਉਥੇ ਹੀ ਸੜ ਕੇ ਸੁਆਹ ਹੋ ਗਿਆ। ਜਦੋਂ ਗੁਰੂ ਸਾਹਿਬ ਨੂੰ ਪਤਾ ਲਗਾ ਤਾਂ ਉਨ੍ਹਾਂ ਦੇ ਮੂੰਹੋ ਇਹ ਸਬਦ ਨਿਕਲੇ।
ਗਰੀਬਾਂ ਉਪਰਿ ਜਿ ਖਿੰਜੇ ਦਾੜੀ, ਪਾਰਬਹਮਿ ਸਾ ਅਗਨਿ ਮਹਿ ਸਾੜੀ॥
ਪੂਰਾ ਨਿਆਉ ਕਰੇ ਕਰਤਾਰ, ਅਪਨੇ ਦਾਸ ਕੋਊ ਰਾਖਨਹਾਰ॥
ਕੁਝ ਸਮੇਂ ਬਾਅਦ ਸੁਲਹੀ ਖਾਨ ਦਾ ਭਤੀਜਾ ਸੁਲਬੀ ਖਾਨ ਪੰਜਾਬ ਆਇਆ। ਪ੍ਰਿਥੀਏ ਨੇ ਉਸ ਨਾਲ ਵੀ ਆਪਣੀ ਗੰਢ-ਤਰੋਪੀ ਕੀਤੀ ਪਰ ਉਸਦਾ ਤਨਖਾਹ ਤੋਂ ਕਿਸੇ ਸਯਦ ਨਾਲ ਝਗੜਾ ਹੋ ਗਿਆ ਤੇ ਉਹ ਸਯਦ ਹਥੋਂ ਮਾਰਿਆ ਗਿਆ। ਪ੍ਰਿਥੀਏ ਨੇ ਅਜੇ ਵੀ ਗੁਰੂ ਸਾਹਿਬ ਨਾਲ ਵੈਰ ਨਹੀਂ ਛਡਿਆ। ਜਦ ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਬਣਵਾਇਆ ਤਾਂ ਉਸਦੇ ਟਾਕਰੇ ਉਸਨੇ ਲਾਹੌਰ ਤੋਂ14-15 ਮੀਲ ਦੂਰ ਪਿੰਡ ਹੇਹਰ ਵਿਚ ਤਾਲ ਤੇ ਦਰਬਾਰ ਬਣਾ ਦਿਤਾ। ਜਦੋਂ ਗੁਰੂ ਸਾਹਿਬ ਨੇ ਰੋਗੀਆਂ ਦੀ ਸੇਵਾ ਲਈ ਤਰਨਤਾਰਨ ਵਿਚ ਕੋਹੜੀਆਂ ਲਈ ਹਸਪਤਾਲ ਬਣਾਇਆ ਤਾਂ ਉਸਨੇ ਮੁਕਾਬਲੇ ਵਿਚ ਤਰਨਤਾਰਨ ਤੋਂ 3 ਮੀਲ ਦੂਰੀ ਦੀ ਵਿਥ ਤੇ ਆਪਣਾ ਦੂਖ-ਨਿਵਾਰਨ ਬਣਾ ਦਿੱਤਾ। ਪਰ ਇਮਾਰਤਾ ਬਣਾਉਣੀਆਂ ਤੇ ਕੋਈ ਮੁਸ਼ਕਲ ਨਹੀਂ ਹੁੰਦੀਆਂ, ਉਸ ਵਿਚ ਰੂਹ ਭਰਨੀ ਪ੍ਰਿਥੀਏ ਦੇ ਵਸ ਵਿਚ ਨਹੀਂ ਸੀ। ਉਹ ਗੁਰੂ ਸਾਹਿਬ ਦੀ ਬਰਾਬਰੀ ਨਾ ਕਰ ਸਕਿਆ।
(ਚਲਦਾ )

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)