ਟਰਾਂਟੋ ਲਾਗੇ ਅੰਤਰ-ਰਾਸ਼ਟਰੀ ਵਿਦਿਆਰਥੀ ਵੱਲੋ ਰੇਲਗੱਡੀ ਅੱਗੇ ਛਾਲ ਮਾਰਕੇ ਖੁਦਕੁਸ਼ੀ ,ਮਾਨਸਿਕ ਤਣਾਅ ਦਾ ਸੀ ਸ਼ਿਕਾਰ
ਟਰਾਂਟੋ ਦੇ ਲਾਗੇ ਕਿੰਗ ਸਿਟੀ ਵਿਖੇ ਇੱਕ ਅੰਤਰ-ਰਾਸ਼ਟਰੀ ਵਿਦਿਆਰਥੀ ਵਰਿੰਦਰ ਸਿੰਘ ਸੰਧੂ ਵੱਲੋ ਰੇਲਗੱਡੀ ਅੱਗੇ ਛਾਲ ਮਾਰਕੇ ਖੁਦਕੁਸ਼ੀ ਕਰਨ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ,ਵਿਦਿਆਰਥੀ ਬਾਰੇ ਪਤਾ ਲੱਗਿਆ ਹੈ ਕਿ ਉਹ ਵਿੱਤੀ ਅਤੇ ਇਮੀਗ੍ਰੇਸ਼ਨ ਨਾਲ ਸਬੰਧਤ ਆ ਰਹੀਆਂ ਮੁਸ਼ਕਲਾ ਕਾਰਨ ਮਾਨਸਿਕ ਤਣਾਅ ਦਾ ਸ਼ਿਕਾਰ ਸੀ । ਨੋਜਵਾਨ ਪੰਜਾਬ ਦੇ ਮੁਕਤਸਰ ਸਾਹਿਬ ਦੇ ਪਿੰਡ ਸਦਰਵਾਲਾ ਨਾਲ ਸਬੰਧਤ ਸੀ ਤੇ ਕੈਨੇਡਾ ਪੜਨ ਵਾਸਤੇ ਆਇਆ ਸੀ । ਨੋਜਵਾਨ ਦਾ ਸਟੱਡੀ ਪਰਮਿਟ ਖਤਮ ਹੋ ਗਿਆ ਸੀ , ਆਰਥਿਕ ਹਾਲਾਤ ਖਰਾਬ ਸਨ ਤੇ ਕਾਲਜ਼ ਵੱਲੋ ਸਸਪੈਂਡ ਕਰ ਦਿੱਤਾ ਗਿਆ ਸੀ । ਇਸਤੋ ਪਹਿਲਾ ਨੋਜਵਾਨ ਮਾਨਸਿਕ ਤਣਾਅ ਦੇ ਕਾਰਨ ਹਸਪਤਾਲ ਵੀ ਭਰਤੀ ਰਿਹਾ ਸੀ । ਨੌਜਵਾਨ ਦੇ ਦੋਸਤਾ ਵੱਲੋ ਉਸਦਾ ਕੈਨੇਡਾ ਵਿਖੇ ਹੀ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ।
ਕੈਨੇਡਾ ਵਿਖੇ ਕੰਮਾ ਕਾਰਾ ਦੀਆਂ ਆ ਰਹੀਆ ਮੁਸ਼ਕਿਲਾ ਤੇ ਫਿਰ ਪੱਕੇ ਨਾ ਹੋਣ ਦਾ ਡਰ ਤੇ ਨਾਲ ਹੀ ਕਰਜ਼ੇ ਚੱਕ ਕੇ ਵਾਪਸ ਨਾ ਮੋੜ ਸਕਣ ਕਾਰਨ ਬਹੁਤ...
ਸਾਰੇ ਵਿਦਿਆਰਥੀਆਂ ਨੂੰ ਮਾਨਸਿਕ ਤਣਾਅ ਜਿਹੀਆਂ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਠੱਗ ਟਰੈਵਲ ਏਜੰਟਾਂ ਵੱਲੋ ਵੀ ਵਿਦਿਆਰਥੀਆਂ ਦੇ ਸ਼ੋਸ਼ਣ ਤੇ ਪੱਕੇ ਨਾ ਕਰਵਾਉਣ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ । ਇਸਤੋ ਇਲਾਵਾ LMIA ਰਾਹੀਂ ਠੱਗੀਆ ਤੇ ਕੰਮ ਕਰਵਾਕੇ ਡਾਲਰ ਨਾ ਦੇਣ ਦੀਆਂ ਖ਼ਬਰਾ ਵੀ ਅਕਸਰ ਹੀ ਸੁਰਖੀਆਂ ਬਣਦੀਆਂ ਰਹੀਆ ਹਨ। ਇਹੋ ਜਿਹੀਆ ਹੀ ਮੁਸ਼ਕਲਾ ਦਾ ਸਾਹਮਣਾ ਹੋਰਨਾ ਵਰਗਾ ਨੂੰ ਵੀ ਕਰਨਾ ਪੈ ਰਿਹਾ ਹੈ ਕਿਉਂਕਿ ਕਰੋਨਾ ਕਾਰਨ ਬਹੁਤ ਸਾਰੇ ਕਾਰੋਬਾਰ ਪ੍ਰਭਾਵਿਤ ਵੀ ਹੋਏ ਹਨ। ਅੱਜ ਲੋੜ ਹੈ ਇਸ ਬਾਬਤ ਜਾਗਰੂਕਤਾ ਮੁਹਿੰਮ ਚਲਾਉਣ ਦੀ ਤਾਂਕਿ ਆਰਥਿਕ ਹਾਲਾਤਾਂ ਕਾਰਨ ਮਾਨਸਿਕ ਤਣਾਅ ਦੇ ਸ਼ਿਕਾਰ ਲੋਕਾਂ ਦੀ ਮੱਦਦ ਕੀਤੀ ਜਾ ਸਕੇ। ਅੰਤਰ-ਰਾਸ਼ਟਰੀ ਵਿਦਿਆਰਥੀਆਂ ਨਾਲ ਵੀ ਗੱਲਬਾਤ ਦਾ ਸਿਲਸਿਲਾ ਚਲਾਉਣਾ ਚਾਹੀਦਾ ਹੈ ਤਾਂਕਿ ਮਾਨਸਿਕ ਤਣਾਅ ਦੇ ਸ਼ਿਕਾਰ ਨੋਜਵਾਨਾ ਦੀ ਮੱਦਦ ਕੀਤੀ ਜਾ ਸਕੇ ।
ਕੁਲਤਰਨ ਸਿੰਘ ਪਧਿਆਣਾ