ਫਿਲਪਾਈਨ ਇੰਸਟੀਚਿਊਟ ਆਫ ਵੋਲਕਨੋਲੋਜੀ ਐਂਡ ਸਿਜ਼ਮੋਲੋਜੀ (ਫਿਵੋਲਕਸ) ਨੇ ਦੱਸਿਆ ਕੇ ਸ਼ਨੀਵਾਰ 24 ਜੁਲਾਈ ਨੂੰ ਸਵੇਰੇ ਰਿਕਟਰ ਪੈਮਾਨੇ ‘ਤੇ 6.6 ਮਾਪ ਦੀ ਤੀਬਰਤਾ ਵਾਲੇ ਭੁਚਾਲ ਨੇ ਬਤੰਗਸ ਨੂੰ ਹਿਲਾ ਦਿੱਤਾ।
ਫੀਵੋਲਕਸ ਨੇ ਸਵੇਰੇ 4:48 ਵਜੇ ਭੂਚਾਲ ਦਾ ਕੇਂਦਰ ਕੈਲਾਟਾਗਨ, ਬਤੰਗਸ ਤੋਂ 23 ਕਿਲੋਮੀਟਰ ਦੱਖਣਪੱਛਮ ਵਿੱਚ ਪਾਇਆ।
ਸ਼ੁਰੂ ਵਿਚ ਇਸ ਨੂੰ 6.7 ਮਾਪ ਦੇ ਭੂਚਾਲ ਦੇ ਤੌਰ ‘ਤੇ ਮਾਪਿਆ ਗਿਆ ਸੀ।
ਫਿਵੋਲਕਸ ਨੇ ਕਿਹਾ ਕਿ ਭੁਚਾਲ ਦਾ ਜ਼ੋਰਦਾਰ ਝਟਕਾ ਕੈਲਪਨ ਸਿਟੀ ਅਤੇ ਪੋਰਟੋ ਗੇਲੇਰਾ, ਓਰੀਐਂਟਲ ਮਿੰਡੋਰੋ , ਸਬਲਾਯਨ ਐਂਡ ਮੈਗਸੇਸੇ, ਓਕਸੀਡੇਂਟਲ ਮਿੰਡਰੋ , ਤਗੇਤਾਈ ਸਿਟੀ, ਕਾਰਮੋਨਾ, ਦਸਮਾਰਿਨਾਸ ਸਿਟੀ ਅਤੇ...
ਕਵਿਤੀ ਵਿੱਚ ਮਹਿਸੂਸ ਕੀਤਾ ਗਿਆ ,
ਇਸ ਦੌਰਾਨ, ਇਹ ਕੁਈਜ਼ਨ ਸਿਟੀ, ਮਰੀਕਿਨਾ ਸਿਟੀ, ਮਨੀਲਾ ਸਿਟੀ, ਮਕਾਟੀ ਸਿਟੀ, ਟੈਗੁਇਗ ਸਿਟੀ, ਵੈਲੇਨਜ਼ੁਏਲਾ ਸਿਟੀ, ਪਸਾਈ ਸਿਟੀ, ਬਤੰਗਸ ਸਿਟੀ ਅਤੇ ਟਾਲੀਸੇ ਸਿਟੀ, ਬਤੰਗਸ ਅਤੇ ਸੈਨ ਮੈਟੋ, ਰਿਜ਼ਲ ਵਿਚ “ਮਾਮੂਲੀ ਤਾਕਤਵਰ” ਸੀ।
ਪਾਸੀਗ ਸਿਟੀ ਅਤੇ ਸੈਨ ਜੋਸੇ ਡੇਲ ਮੌਂਟੇ ਸਿਟੀ, ਬੁਲਾਕਾਨ ਵਿੱਚ ਵੀ ਹਲਕਾ ਝਟਕਾ ਮਹਿਸੂਸ ਕੀਤਾ ਗਿਆ।