ਜਕਾਰਤਾ, 14 ਮਾਰਚ (ਪੋਸਟ ਬਿਊਰੋ)- ਪੱਛਮੀ ਇੰਡੋਨੇਸ਼ੀਆ ਅਤੇ ਫਿਲੀਪੀਨ ਦੀ ਰਾਜਧਾਨੀ ਖੇਤਰ ਵਿੱਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸੁਨਾਮੀ ਦੀ ਕੋਈ ਤੁਰੰਤ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ।
ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਇੰਡੋਨੇਸ਼ੀਆ ਵਿੱਚ 6.7 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ, ਜਿਸਦਾ ਕੇਂਦਰ ਪਰੀਮਨ ਤੋਂ 169 ਕਿਲੋਮੀਟਰ ਪੱਛਮ ਵਿੱਚ 16 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਪਰੀਮਨ ਪੱਛਮੀ ਸੁਮਾਤਰਾ ਪ੍ਰਾਂਤ ਵਿੱਚ ਸਥਿਤ ਇੱਕ ਜ਼ਿਲ੍ਹਾ ਹੈ।
ਇੰਡੋਨੇਸ਼ੀਆਈ ਮੌਸਮ ਵਿਗਿਆਨ ਅਤੇ ਭੂ-ਭੌਤਿਕ ਵਿਗਿਆਨ ਏਜੰਸੀ ਨੇ ਕਿਹਾ ਕਿ ਸੂਬੇ ਦੇ ਕਈ ਹਿੱਸਿਆਂ...
ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਪਰ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ।
ਫਿਲੀਪੀਨ ਇੰਸਟੀਚਿਊਟ ਆਫ ਜਵਾਲਾਮੁਖੀ ਅਤੇ ਭੂਚਾਲ ਵਿਗਿਆਨ ਨੇ ਕਿਹਾ ਕਿ ਫਿਲੀਪੀਨ ਦੀ ਰਾਜਧਾਨੀ ਖੇਤਰ ਅਤੇ ਸੂਬੇ ਦੇ ਬਾਹਰੀ ਹਿੱਸੇ ਵਿੱਚ 6.4 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ। ਅਜੇ ਤੱਕ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।