ਮਨੀਲਾ- ਫਿਲੀਪੀਨਜ਼ ਵਿੱਚ ਤੂਫ਼ਾਨ ਮੇਗੀ ਨੇ ਤਬਾਹੀ ਮਚਾ ਦਿੱਤੀ ਹੈ। ਫਿਲੀਪੀਨਜ਼ ਦੇ ਪੂਰਬੀ ਅਤੇ ਦੱਖਣ-ਪੂਰਬੀ ਖੇਤਰਾਂ ‘ਚ ਮੇਗੀ ਤੂਫਾਨ ਤੋਂ ਬਾਅਦ ਭਾਰੀ ਬਾਰਿਸ਼ ਕਾਰਨ ਲਗਭਗ 17,000 ਲੋਕਾਂ ਨੂੰ ਆਪਣਾ ਘਰ ਛੱਡ ਕੇ ਸ਼ੈਲਟਰ ਹੋਮ ‘ਚ ਸ਼ਰਨ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ। ਭਾਰੀ ਮੀਂਹ ਕਾਰਨ ਪੂਰਬੀ ਸਮਰ ਸੂਬੇ ਸਮੇਤ ਕਈ ਇਲਾਕਿਆਂ ‘ਚ ਜ਼ਮੀਨ ਖਿਸਕ ਗਈ ਹੈ। ਇੱਕ ਨਿਊਜ਼ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ ਅਧਿਕਾਰਤ ਅੰਕੜਿਆਂ ਮੁਤਾਬਕ ਫਿਲੀਪੀਨਜ਼ ਵਿੱਚ ਜ਼ਮੀਨ ਖਿਸਕਣ, ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 121 ਹੋ ਗਈ ਹੈ।
ਫਿਲੀਪੀਨਜ਼ ਦੇ ਪੂਰਬੀ ਅਤੇ ਦੱਖਣ-ਪੂਰਬੀ ਖੇਤਰਾਂ ਵਿੱਚ ਜ਼ਮੀਨ ਖਿਸਕਣ ਕਾਰਨ ਹੋਈ ਭਾਰੀ ਤਬਾਹੀ ਦੇ ਵਿਚਕਾਰ, ਇੱਥੇ ਲਗਭਗ 121 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 30 ਤੋਂ ਵੱਧ ਲੋਕ ਲਾਪਤਾ ਹਨ। ਇਸ ਦੇ ਨਾਲ ਹੀ ਵੱਖ-ਵੱਖ ਘਟਨਾਵਾਂ ‘ਚ 100 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਮੇਗੀ ਇਸ ਸਾਲ ਫਿਲੀਪੀਨਜ਼ ਨਾਲ ਟਕਰਾਉਣ ਵਾਲਾ ਪਹਿਲਾ ਤੂਫਾਨ ਹੈ। ਇੱਥੇ ਹਰ ਸਾਲ ਲਗਭਗ 20 ਤੂਫਾਨ ਆਉਂਦੇ ਹਨ। ਮੱਧ ਫਿਲੀਪੀਨਜ਼ ਦੇ ਪਿੰਡਾਂ ਵਿੱਚ ਮੰਗਲਵਾਰ ਨੂੰ ਚਿੱਕੜ ਅਤੇ ਮੀਂਹ ਦੇ ਵਿਚਕਾਰ ਜ਼ਮੀਨ ਖਿਸਕਣ ਤੋਂ ਬਾਅਦ ਬਚਾਅ ਟੀਮਾਂ ਬਚੇ ਲੋਕਾਂ ਦੀ ਭਾਲ ਕਰ ਰਹੀਆਂ ਹਨ।
ਇੱਥੇ ਪੂਰਬੀ ਸੂਬੇ...
ਲੇਏਤੇ ਵਿੱਚ 22 ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਸੂਬੇ ਵਿੱਚ ਹੜ੍ਹਾਂ ਕਾਰਨ ਸੜਕਾਂ ਟੁੱਟ ਗਈਆਂ ਹਨ। ਘਰ ਅਤੇ ਇਮਾਰਤਾਂ ਪਾਣੀ ਵਿੱਚ ਡੁੱਬ ਗਈਆਂ ਹਨ। ਇੱਥੇ ਪੂਰਬੀ ਸੂਬੇ ਲੇਏਤੇ ਵਿੱਚ 22 ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਸੂਬੇ ਵਿੱਚ ਹੜ੍ਹਾਂ ਕਾਰਨ ਸੜਕਾਂ ਟੁੱਟ ਗਈਆਂ ਹਨ। ਘਰ ਅਤੇ ਇਮਾਰਤਾਂ ਪਾਣੀ ਵਿੱਚ ਡੁੱਬ ਗਈਆਂ ਹਨ। ਹੜ੍ਹ ਕਾਰਨ ਜ਼ਮੀਨ ਖਿਸਕਣ ਕਾਰਨ ਕਰੀਬ 30 ਲੋਕ ਲਾਪਤਾ ਹਨ। ਬਚਾਅ ਟੀਮ ਮਲਬੇ ‘ਚੋਂ ਲੋਕਾਂ ਨੂੰ ਬਾਹਰ ਕੱਢ ਰਹੀ ਹੈ। ਇਸ ‘ਚ ਸੈਂਕੜੇ ਲੋਕ ਜ਼ਖਮੀ ਹੋਏ ਹਨ। ਜ਼ਮੀਨ ਖਿਸਕਣ ਤੋਂ ਬਾਅਦ ਵਾਹੀਯੋਗ ਜ਼ਮੀਨਾਂ ਅਤੇ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ।
ਨਿਊਜ਼ ਏਜੰਸੀ ਸਿਨਹੂਆ ਦੀ ਰਿਪੋਰਟ ਦੇ ਅਨੁਸਾਰ, ਇੱਕ ਸਰਕਾਰੀ ਆਫ਼ਤ ਏਜੰਸੀ ਨੇ ਕਿਹਾ ਕਿ ਤੂਫ਼ਾਨ ਨੇ ਮੱਧ ਅਤੇ ਦੱਖਣੀ ਫਿਲੀਪੀਨਜ਼ ਵਿੱਚ 136,000 ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਫਿਲੀਪੀਨਜ਼ ਵਿੱਚ ਆਏ ਤੂਫਾਨ ਵਿੱਚ 400 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।