More Gurudwara Wiki  Posts
14 ਸਾਲ ਦੀ ਉਮਰ ‘ਚ ਗੁਰੂ ਹਰਿ ਰਾਇ ਜੀ ਨੂੰ ਗੁਰਿਆਈ ਮਿਲੀ


14 ਸਾਲ ਦੀ ਉਮਰ ‘ਚ ਗੁਰੂ ਹਰਿ ਰਾਇ ਜੀ ਨੂੰ ਗੁਰਿਆਈ ਮਿਲੀ

ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਜੀ ਦੇ ਗੁਰਗੱਦੀ ਦਿਵਸ ਦੀ ਸੰਗਤ ਨੂੰ ਵਧਾਈ ਹੋਵੇ ਆਪ ਜੀ ਦਾ ਪ੍ਰਕਾਸ਼ ਗੁਰੂ ਹਰਗੋਬਿੰਦ ਜੀ ਦੇ ਵੱਡੇ ਸਾਹਿਬਜ਼ਾਦੇ, ਬਾਬਾ ਗੁਰਦਿੱਤਾ ਜੀ ਅਤੇ ਮਾਤਾ ਨਿਹਾਲ ਜੀ ਦੇ ਘਰ ਕੀਰਤਪੁਰ ਸਾਹਿਬ ਵਿਖੇ ਹੋਇਆ |

ਆਪ ਜੀ ਦੇ ਦੋ ਪੁੱਤਰ ਬਾਬਾ ਰਾਮ ਰਾਏ ਅਤੇ ਸ੍ਰੀ ਹਰਿ ਕ੍ਰਿਸ਼ਨ ਸਨ | ਆਪ ਬਹੁਤ ਹੀ ਕੋਮਲ ਹਿਰਦੇ ਦੇ ਮਾਲਕ ਸਨ। ਇਕ ਵਾਰ ਖੁੱਲ੍ਹੇ ਚੋਗ਼ੇ ਨਾਲ ਉਲਝ ਕੇ ਇਕ ਫੁੱਲ ਟਹਿਣੀ ਤੋਂ ਟੁੱਟ ਗਿਆ ਤਾਂ ਆਪ ਉਦਾਸ ਹੋ ਗਏ ਅਤੇ ਗੁਰੂ ਹਰਗੋਬਿੰਦ ਜੀ ਦੇ ਸਮਝਾਉਣ ਤੇ ਸਦਾ ਸੰਭਲ ਕੇ ਤੁਰਨ ਦੀ ਆਦਤ
ਬਣਾ ਲਈ ਅਤੇ ਇਹ ਵੀ ਸਮਝ ਗਏ ਕਿ ਵੱਡੀ ਜ਼ਿੰਮੇਵਾਰੀ ਚੁੱਕੀਏ ਤਾਂ ਉਸ ਨੂੰ ਸੋਚ ਸਮਝ ਕੇ ਨਿਭਾਉਣਾ ਪੈਂਦਾ ਹੈ। ਆਪ ਜੀ ਕੇਵਲ 14 ਸਾਲ ਦੇ ਸਨ ਜਦੋਂ ਆਪ ਜੀ ਨੂੰ ਗੁਰਿਆਈ ਮਿਲੀ ਅਤੇ ਬਾਬਾ ਬੁੱਢਾ ਜੀ ਦੇ ਸਪੁੱਤਰ ਭਾਈ ਭਾਨਾ ਜੀ ਨੇ ਗੁਰਿਆਈ ਦੀ ਰਸਮ ਨਿਭਾਈ।

ਆਪ ਜੀ ਕੋਲ 2200 ਸ਼ਸਤਰਧਾਰੀ ਜਵਾਨ ਰਿਹਾ ਕਰਦੇ ਸਨ ਪਰ ਆਪ ਨੇ ਕੋਈ ਜੰਗ ਨਾ ਲੜੀ। ਲੰਗਰ ਅਤੁੱਟ ਅਤੇ ਹਰ ਸਮੇਂ ਵਰਤਦਾ ਸੀ ਕਿਉਂਕਿ ਗੁਰੂ ਹਰਿ ਰਾਇ ਜੀ ਦਾ ਹੁਕਮ ਸੀ “ਭੁੱਖਾ ਕੋਈ ਨਾ ਰਹਿਣ ਪਾਏ”। ਲੋੜਵੰਦ ਨੂੰ ਉਸੇ ਵੇਲੇ ਪਰਸ਼ਾਦਾ ਤਿਆਰ ਕਰਕੇ ਛਕਾਇਆ
ਜਾਵੇ।

ਆਪ ਨੇ ਇਕ ਬੜਾ ਵੱਡਾ ਦਵਾਖ਼ਾਨਾ ਕੀਰਤਪੁਰ ਸਾਹਿਬ ਵਿਚ ਖੋਲ੍ਹਿਆ ਜਿਸ ਵਿਚ ਦੁਰਲੱਭ ਦਵਾਈਆਂ ਮੰਗਵਾ ਕੇ ਰੱਖੀਆਂ। ਇੱਥੋਂ ਹੀ ਸ਼ਾਹ ਜਹਾਨ ਦੇ ਵੱਡੇ ਪੁੱਤਰ ਦਾਰਾ ਸ਼ਿਕੋਹ ਲਈ ਲੋੜੀਂਦੀ ਦਵਾਈ ਪ੍ਰਾਪਤ ਹੋ ਸਕੀ ਸੀ।

ਗੁਰੂ ਹਰਿ ਰਾਇ ਸਾਹਿਬ ਜੀ ਨੇ ਵੀ ਆਪਣੇ ਦਾਦਾ ਅਤੇ...

ਪੜਦਾਦਾ ਜੀ ਵਾਂਗ ਔੜ
ਅਤੇ ਕਾਲ ਦੇ ਸਮੇਂ ਗ਼ਰੀਬਾਂ ਦੀ ਮਦਦ ਜਾਰੀ ਰੱਖੀ। ਸ਼ਾਹਜਹਾਨ ਨੇ ਹੁਕਮ ਜਾਰੀ ਕਰ ਦਿੱਤੇ ਕਿ ਨਵੇਂ ਬਣੇ ਸਾਰੇ ਮੰਦਰ ਢਾਹ ਦਿੱਤੇ ਜਾਣ ਪਰ ਸਿੱਖ ਗੁਰ ਧਾਮਾਂ ਤੇ ਇਹ ਹੁਕਮ ਜਾਰੀ ਨਹੀਂ ਸਨ ਕਿਉਂਕਿ ਸਿੱਖ ਮੂਰਤੀ ਪੂਜਕ ਨਹੀਂ ਸਨ।1654 ਵਿਚ ਗੁਰੂ ਸਾਹਿਬ ਅੰਮ੍ਰਿਤਸਰ ਆਏ ਅਤੇ ਕੋਈ 6 ਮਹੀਨੇ ਇੱਥੇ ਰਹੇ। ਮਾਲਵੇ ਦੇ ਦੌਰੇ ਸਮੇਂ ਪਿੰਡ ਮਰਾਝ ਵਿਚ ਚੌਧਰੀ ਕਾਲਾ ਆਪਣੇ ਦੋ ਭਤੀਜਿਆਂ ਫੂਲ ਅਤੇ ਸੰਦਲੀ ਨੂੰ ਲੈ ਕੇ ਦਰਬਾਰ ਵਿਚ ਆਇਆ।

ਇਹਨਾਂ ਦੇ ਮਾਂ-ਪਿਉ ਮਰ ਚੁੱਕੇ ਸਨ ਸੋ ਇਹਨਾਂ ਮੱਥਾ ਟੇਕ ਕੇ ਆਪਣੇ ਢਿੱਡ ਤੇ ਹੱਥ ਮਾਰਨੇ ਸ਼ੁਰੂ ਕਰ ਦਿੱਤੇ। ਸਤਿਗੁਰੂ ਹਰਿ ਰਾਏ ਸਾਹਿਬ ਜੀ ਨੇ ਬਚਨ ਕੀਤਾ ਕਿ ਇਹਨਾਂ ਦੀ ਸੰਤਾਨ ਰਾਜ ਕਰੇਗੀ। ਇਹਨਾਂ ਪ੍ਰਚਾਰ ਦੌਰਿਆਂ ਦੇ ਸਮੇਂ ਹੀ ਸਤਿਗੁਰੂ ਜੀ ਆਪਣੇ ਵੱਡੇ ਭਰਾ ਦੇ ਲੜਕੇ ਦੇ ਵਿਆਹ ਤੇ ਕਰਤਾਰਪੁਰ ਆਏ।ਗੁਰੂ ਹਰਿ ਰਾਇ ਜੀ ਨੇ ਆਪਣੇ ਸਮੁੱਚੇ ਜੀਵਨ ਅੰਦਰ ਮਨੁੱਖਤਾ ਦੀ ਸੇਵਾ ਲਈ ਕਾਰਜ ਕੀਤੇ। ਜਦੋਂ ਗੁਰੂ ਹਰਿ ਰਾਇ ਜੀ ਜੋਤੀ-ਜੋਤਿ ਸਮਾਉਣ ਦਾ ਸਮਾਂ ਨੇੜੇ ਆਇਆ ਤਾਂ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਗੁਰ ਗੱਦੀ ਉੱਤੇ ਸਾਹਿਬਜ਼ਾਦਾ ਹਰਿ ਕ੍ਰਿਸ਼ਨ ਜੀ ਬੈਠਣਗੇ। 6 ਅਕਤੂਬਰ 1661 ਨੂੰ ਗੁਰੂ ਹਰਿ ਰਾਏ ਜੀਜੋਤੀ ਜੋਤ ਸਮਾ ਗਏ ਸਨ ਅੱਜ ਲੋੜ ਹੈ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ।
ਹੋਰ ਮੈਸੇਜ ਲੈਣ ਲਈ ਪੇਜ਼ ਲਾਇਕ ਕਰੋ:~
Https://www.facebook.com/SikhSroop
🔝🔝🔝🔝🔝🔝
Page Jroor like and share kro

...
...



Related Posts

Leave a Reply

Your email address will not be published. Required fields are marked *

One Comment on “14 ਸਾਲ ਦੀ ਉਮਰ ‘ਚ ਗੁਰੂ ਹਰਿ ਰਾਇ ਜੀ ਨੂੰ ਗੁਰਿਆਈ ਮਿਲੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)