Mera Pind Graphics, Images For Facebook, Whatsapp, Twitter & Threads
You Can Also Share Your Images, Graphics in this Website, If you like then please upload it Here.

ਪੰਜਾਬ ਦੇ ਜਿਲ੍ਹਾ ਰੂਪਨਗਰ ਦੇ ਪਿੰਡ ਓਇੰਦ ਦੇ ਨੰਬਰਦਾਰ ਪੰਜਾਬ ਵਿੱਚ ਸਭ ਤੋਂ ਘੱਟ ਉਮਰ ਦੇ ਬਣੇ ਨੰਬਰਦਾਰ ਹਰਦੀਪ ਸਿੰਘ ਹੈ 19 ਸਾਲ ਦੀ ਉਮਰ ਵਿੱਚ ਨੰਬਰਦਾਰ ਬਣਿਆ ਹੈ

...
...

ਇਹ ਹੈ ਕੁਲਵਿੰਦਰ ਬਾਘਾ ਪਿੰਡ ਬੋਲੀਨਾ ਦੋਆਬਾ ਦਾ ਨੋਜਵਾਨ ਜਿਹੜਾ ਕਿ ਨੋਜਵਾਨਾਂ ਨੂੰ ਨਾਲ ਲੈ ਕੇ ਪਿੰਡ ਦੀ ਸਾਫ ਸਫਾਈ, ਬੂਟੇ ਲਗਾਉਣਾ, ਨਸ਼ਿਆ ਦੇ ਖਿਲਾਫ਼ ਰੈਲੀਆਂ ਕੱਢਣੀਆਂ, ਨੋਜਵਾਨਾਂ ਨੂੰ ਜਾਗਰੂਕ ਕਰਨਾ,ਪਿੰਡ ਦੇ ਬੱਚਿਆਂ ਨੂੰ ਹਰ ਐਤਵਾਰ ਨੂੰ ਕੰਪਿਊਟਰ ਦੀ ਅੰਗਰੇਜ਼ੀ ਦੀਆਂ ਕਲਾਸਾਂ ਲਗਾਉਣਾ, ਟਿਊਸ਼ਨ ਪੜਾਨਾ,ਖੂਨਦਾਨ ਕੈਪ ਲਗਾਉਣਾ, ਕਬੱਡੀ, ਫੁਟਬਾਲ, ਕਿ੍ਕੇਟ, ਵਾਲੀਬਾਲ, ਦੋੜਾਂ ਆਦਿ ਦੇ ਟੂਰਨਾਮੈਂਟ ਕਰਵਾਉਣਾ। ਇਸਦੇ ਕੰਮਾਂ ਨੂੰ ਦੇਖਦੇ ਹੋਏ ਪਿੰਡ ਵਾਸੀਆਂ ਨੇ ਸਰਪੰਚ ਬਣਾਇਆ ਤੇ ਅਖਬਾਰਾਂ ਨੇ ਇਸਦੀ ਪੜਾਈ ਦੀ ਯੋਗਤਾ ਨੂੰ ਦੇਖਦੇ ਨਵਾਂ ਨਾਮ ਦਿੱਤਾ M. Tech ਵਾਲਾ ਸਰਪੰਚ।

...
...

ਸਹੂੰਗੜਾ ਵੈੱਲਫੇਅਰ ਸੁਸਇਟੀ ਵਲੋਂ ਬੂਟੇ ਵੰਡੇ ਗਏ, ਸਤਿ ਸ਼੍ਰੀ ਅਕਾਲ ਜੀ ਕੱਲ ਆਪਣੇ ਨਗਰ ਸਹੂੰਗੜਾ ਵਿੱਚ ਰੋਜਾ ਦਰਗਾਹ ਤੇ ਸਲਾਨਾ ਮੇਲਾ ਕਰਵਾਇਆ ਗਿਆ । ਇਸ ਅਵਸਰ ਤੇ ਸਹੂੰਗੜਾ ਵੈਲਫੇਅਰ ਸੋਸਾਇਟੀ ਤੇ ਗਰਾਮ ਪੰਚਾਇਤ ਵਲੋਂ ਬੂਟੇਆਂ ਦਾ ਲੰਗਰ ਲਾਇਆ ਗਿਆ ਜਿਸ ਵਿੱਚ 350 ਤੋਂ ਜ਼ਿਆਦਾ ਸ਼ਾਦਾਰ,ਫਲਦਾਰ ਤੇ ਫੁਲਦਾਰ ਆਦਿ ਕਿਸਮਾਂ ਦੇ ਬੂਟੇ ਵੰਡੇ ਗਏ। ਇਸ ਪ੍ਰੋਗਰਾਮ ਪਿਛੇ ਮਨੋਰਥ ਕੁਦਰਤ ਪ੍ਰਤੀ ਆਪਣੀ ਜ਼ਿਮੇਵਾਰੀ ਸਮਝਦੇ ਹੋਏ ਇਸ ਵਿਚ ਵਾਧਾ ਕਰਨ ਦਾ ਹੈ। ਮੇਲੇ ਵਿੱਚ ਬੁਲਾਏ ਗਏ ਗਾਇਕ ਰਣਜੀਤ ਰਾਣਾ ਜੀ ਨੇ ਵੀ ਬੂਟੇਆ ਦੇ ਲੰਗਰ ਵਿੱਚ ਸ਼ਿਰਕਤ ਕਰਕੇ ਇਸ ਉੱਦਮ ਦੀ ਸ਼ਲਾਘਾ ਤੇ ਸਵੈਸੇਵਕਾ ਦੀ ਹੌਸਲਾ ਅਫਜਾਈ ਕੀਤੀ।

...
...

ਪਿੰਡ ਮੰਢੋਰ ਜਿਲਾ ਫਤਹਿਗੜ ਸਾਹਿਬ ਦਾ ਗੁਰਦੀਪ ਸਿੰਘ ਜੋ ਕਿ ਪਿੰਡ ਦਾ ਪਹਿਲਾ ਨੋਜਵਾਨ ਸਰਪੰਚ ਬਹੁ ਮਤ ਨਾਲ ਪਿੰਡ ਦੁਆਰਾ ਚੁਣਿਆ ਗਿਆ।ਗੁਰਦੀਪ ਸਿੰਘ ਨੇ ਸਰਪੰਚ ਬਣਨ ਸਾਰ ਹੀ ਪਹਿਲਾਂ ਤਾ ਪਿੰਡ ਵਿੱਚ ਲਾਇਟਾਂ ਲਵਾਈਆ। ਪਿੰਡ ਦੀਆ ਗਲੀਆ ਪੱਕੀਆ ਕਰਾਉਣ ਦਾ ਮਤਾ ਪਾਇਆ ਨਾਲ ਨਾਲ ਪਿੰਡ ਵਿੱਚ ਸਫਾਈ ਦਾ ਧਿਆਨ ਰੱਖਦੇ ਹੋਏ ਇੱਕ ਪੱਕਾ ਕਰਮਚਾਰੀ ਸਫਾਈ ਲਈ ਲਾਇਆ।ਇੱਕ ਬਹੁਤ ਹੀ ਸ਼ਲਾਘਾ ਯੋਗ ਕੰਮ ਪਿੰਡ ਦੇ ਸਰਕਾਰੀ ਸਕੂਲ ਵਿੱਚ AC ਲਵਾਇਆ

...
...

ਸਰਕਾਰਾਂ ਨੂੰ ਪਿੱਟਣ ਵਾਲ਼ੇ ਤੇ ਆਪ ਭੋਲ਼ੇ ਕਬੂਤਰ ਬਣਨ ਵਾਲ਼ੇ ਅਸੀਂ ਲੋਕ ਅਸਲ ਵਿਚ ਹਾਂ ਸਿਰੇ ਦੇ ਕਮੀਨੇ। ਲੀਡਰਾਂ ਨਾਲ਼ੋਂ ਫਰਕ ਸਾਡਾ ਬੱਸ ਏਨਾ ਇਆ ਕਿ ਉਹ ਪੰਜ ਸਾਲ ਸੰਵਿਧਾਨਕ ਲਸੰਸ ਲੈ ਕੇ ਫੁੱਲ ਲੁੱਟ ਕਰਦੇ ਆ ਤੇ ਅਸੀਂ ਲੋਕ ਜਿੱਥੇ ਲੱਗਣ ਓਥੇ ਨਿੱਕੇ – ਨਿੱਕੇ ਦਾਅ ਲਾਈ ਜਾਨੇ ਆਂ ; ਕਦੇ ਪਹਿਆ ਛਾਂਗ ਲਿਆ , ਕਦੇ ਰੁੱਖ ਚੋਰੀ ਕਰ ਲਏ, ਕਦੇ ਸਰਕਾਰੀ ਸਮਾਨ ਨੂੰ ਹੱਥ ਮਾਰ ਲਿਆ, ਕਦੇ ਨਾਜਾਇਜ਼ ਕਬਜ਼ਾ ਕਰ ਲਿਆ। ਸਾਡੇ ਪਿੰਡਾਂ ਦਾ ਹਾਲ ਵੇਖੋ ; ਬੁਰਜਾ ਸਿੱਧਵਾਂ ਪਿੰਡ ਤੋਂ ਛਾਪਿਆਂਵਾਲੀ ਨੂੰ ਜਾਣ ਵਾਲ਼ੀ ਸੜਕ ਵਿਚ ਰੂੜੀ ਸੁੱਟ ਕੇ ਅੱਧੀ ਤੋਂ ਵੱਧ ਸੜਕ ਰੋਕ ਰੱਖੀ ਐ। ਮੇਰੇ ਪਿੰਡ ਵੀ ਕਈ ਵੱਡੇ – ਵੱਡੇ ਘਰਾਂ ਨੇ ਫਿਰਨੀ ਤੇ ਰੂੜਖ਼ਾਨਾ ਬਣਾ ਰੱਖਿਆ ਹੈ। ਕੁਲ ਮਿਲਾ ਕੇ ਇਸ ਗੱਲੋਂ ਅਕਲ ਦੀ ਘਾਟ ਇਆ ਸਾਨੂੰ ਕਿ ਸਮਾਜ ਵਿਚ ਅਧਿਕਾਰ ਲੈਣ ਤੋਂ ਇਲਾਵਾ ਸਾਡੇ ਆਪਣੇ ਵੀ ਕੁਝ ਫਰਜ਼ ਵੀ ਹੁੰਦੇ ਨੇ। ਮਾਫ਼ ਕਰਨਾ ਮੇਰੀ ਗੱਲ ਜੇ ਕਿਸੇ ਨੂੰ ਚੁੱਭੇ ਤਾਂ, ਵਿਚ ਮੈਨੂੰ ਵੀ ਰੱਖ ਲਿਓ , ਅਸੀਂ ਆਵਦਾ ਬੇੜਾ ਕਰਨ ਵਿਚ ਪੂਰਾ ਹਿੱਸਾ ਪਾ ਰਹੇ ਹਾਂ !!!!!!
– ਮਿੰਟੂ ਗੁਰੂਸਰੀਆ

...
...

ਪਿੰਡ ਸਾਹਨੇਵਾਲ ਵਿੱਚ ਨੌਜਵਾਨਾਂ ਦੁਆਰਾ ਮਿਲ ਕੇ ਹਰ ਐਤਵਾਰ 30-45 ਬੂਟੇ ਲਗਾਏ ਜਾਂਦੇ ਹਨ🌳🌲 #Youthsahnewal #gogreen💚🌲🌳 #pindsahnewal #zindabaadzindgi club ਨੋਟ ਪਿੰਡ ਸਾਹਨੇਵਾਲ ਵਿੱਚ ਕਿਸੇ ਨੇ ਵੀ ਆਪਣੇ ਘਰ ਜਾ ਕਿਸੇ ਖਾਲੀ ਥਾਵਾਂ ਤੇ ਬੂਟੇ ਲਗਵਾਉਣੇ ਹੋਣ ਤਾ ਇਸ ਨੌਜਵਾਨ ਕਲੱਬ ਨਾਲ ਸੰਪਰਕ ਕਰੋ # 8727870070 9876133124 #zindabaadzindgi club

...
...

ਇਹ ਪੰਜਾਬ ਦੇ ਅਬੋਹਰ ਸਿਟੀ ਦੇ ਨਾਲ ਲਗਦੇ ਪਿੰਡ ਚੂਹੜੀ ਵਾਲਾ ਧੰਨਾ ਦੀ ਇਸ ਗਰੁੱਪ ਦੇ ਮੈਂਬਰਾਂ ਨੇ ਦੋ ਸਾਲਾਂ ਵਿਚ 3000ਤੋ ਵੱਧ ਦਰੱਖਤ ਲਗਾਏ ਹਨ ਤੇ ਸਰਕਾਰੀ ਸਕੂਲ ਦੀ ਨੁਹਾਰ ਬਦਲਣ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਤੇ ਇਕ ਲੱਖ ਦਰੱਖਤ ਲਗਾਉਣ ਦਾ ਨਿਸਚਾ ਹੈ ਆਉਣ ਵਾਲੇ ਸਮੇਂ ਦੇ ਵਿਚ ਰੁੱਖ ਲਗਾਈਏ ਵਾਤਾਵਰਨ ਬਚਾਈਏ

...
...

ਸਤਿ ਸ੍ਰੀ ਅਕਾਲ ਵੀਰ ਜੀ | ਅਸੀਂ ਤੁਹਾਡੇ ਪੇਜ ਦੇ ਮਾਧਿਅਮ ਨਾਲ ਆਪਣੀ ਸੰਸਥਾ ਦੀ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹਾਂ | ਅਸੀਂ NRI ਵੀਰਾਂ ਤੇ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਇੱਕ NGO ਚਲਾਉਂਦੇ ਹਾਂ ” ਇਨਕਲਾਬ ਸੇਵਾ ਸੁਸਾਇਟੀ ਰਾਜਪੁਰ ਭਾਈਆਂ ” ਪਿੰਡ ਰਾਜਪੁਰ ਭਾਈਆਂ, ਜ਼ਿਲ੍ਹਾ ਹੁਸ਼ਿਆਰਪੁਰ ਤੋਂ | ਇਹ NGO ਸਿਹਤ ਸੇਵਾਵਾਂ,ਵਾਤਾਵਰਣ, ਸਿੱਖਿਆ, ਆਰਥਿਕ, ਖੇਤੀ, ਨੌਜਵਾਨੀ, ਜਨਤਕ ਸੁਧਾਰਾਂ ਆਦਿ ਲਈ ਕੰਮ ਕਰਦੀ ਹੈ | ਜਿਵੇਂ ਕਿ ਕਿਸੇ ਗ਼ਰੀਬ ਲੋੜਵੰਦ ਨੂੰ ਇਲਾਜ ਲਈ ਆਰਥਿਕ ਤੌਰ ਤੇ ਮਦਦ ਦੀ ਲੋੜ ਹੋਵੇ , ਕਿਸੇ ਗ਼ਰੀਬ ਲੋੜਵੰਦ ਬੱਚੀ ਦੇ ਵਿਆਹ ਲਈ ਮਦਦ ਦੀ ਲੋੜ ਹੋਵੇ , ਗਰੀਬ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੇ ਐਜੂਕੇਸ਼ਨ ਲਈ ਉਨ੍ਹਾਂ ਨੂੰ ਆਰਥਿਕ ਤੌਰ ਤੇ ਮਦਦ ਦੀ ਲੋੜ ਹੋਵੇ,ਕਿਸੇ ਗ਼ਰੀਬ ਲੋੜਵੰਦ ਪਰਿਵਾਰ ਨੂੰ ਮਕਾਨ ਦੀ ਲੋੜ ਹੋਵੇ ਜਾਂ ਵਾਤਾਵਰਨ ਸਬੰਧੀ ਹਰਾ ਇਨਕਲਾਬ ਲਿਆਉਣ ਦੀ ਗੱਲ ਹੋਵੇ ਜਾਂ ਪਿੰਡ ਵਿੱਚ ਸਾਫ਼ ਪਾਣੀ ਲਈ ਜਨਤਕ ਸੁਧਾਰਾਂ ਦੀ ਲੋੜ ਹੋਵੇ ,ਪਿੰਡ ਵਿੱਚ ਹਰ ਰੋਜ਼ ਵੀਟ ਗਰਾਸ ਜੂਸ ਦੀ ਸੇਵਾ ਚਲਾਈ ਜਾ ਰਹੀ ਹੈ ਆਦਿ ਸਾਡੀ ਸੰਸਥਾ ਵੱਲੋਂ ਇਹ ਉਪਰਾਲੇ ਕੀਤੇ ਜਾਂਦੇ ਹਨ- ਧੰਨਵਾਦ

...
...

ਇਹ ਤਸਵੀਰ ਪਰਮਿੰਦਰ ਸਿੰਘ ਦੀ ਹੈ ਜੋ ਕਿ ਇੱਕ ਅੰਗਹੀਣ ਹੋਣ ਦੇ ਬਾਵਜੂਦ ਦੋਨੋ ਪਤੀ ਪਤਨੀ ਪਿੰਡ ਮਾਣੂੰਕੇ ਜਿਲਾ ਮੋਗਾ ਵਿੱਚ ਬਿਨਾ ਕਿਸੇ ਸਹਿਯੋਗ ਤੋਂ ਇੱਕ ਸਕੂਲ ਚਲਾ ਰਹੇ ਹਨ ਜਿੱਥੇ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਂਦੀ ਹੈ

...
...

ਫ਼ਤਹਿਵੀਰ ਦੀ ਯਾਦ ਵਿਚ 100 ਬੂਟੇ ਲਗਾ ਕੇ ਉਹਨਾ ਦੀ ਸੰਭਾਲ ਕੀਤੀ ਜਾ ਰਹੀ ਹੈ
ਮਿਸ਼ਨ 1000 ਬੂਟੇ ਇਸ ਸਾਲ ਵਿਚ ਲਗਾਨ ਦਾ ਅਤੇ ਓਹਨਾ ਦੀ ਸੰਭਾਲ ਦਾ ਹੈ
ਪਿੰਡ ਸੁਨਾਮ ਊਧਮ ਿਸੰਘ ਵਾਲਾ ਜ਼ਿਲਾ ਸੰਗਰੂਰ

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)