Sub Categories

...
...

...
...

...
...

...
...

...
...

...
...

ਗੁਰਦੁਆਰਾ ਮਾਤਾ ਸੁੰਦਰੀ ਜੀ – ਦਿੱਲੀ

ਜਦੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੱਖਣ ਨੂੰ ਗਏ ਤਾਂ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਆਪ ਜੀ ਦੀ ਆਗਿਆ ਅਨੁਸਾਰ ਦਿੱਲੀ ਆਏ। ਕੁਝ ਸਮਾਂ ਭਾਈ ਜਵਾਹਰ ਸਿੰਘ ਦੀ ਹਵੇਲੀ ਤੁਰਕਮਾਨ ਗੇਟ ਵਿੱਚ ਠਹਿਰੇ। ਉਪਰੰਤ ਆਪ ਜੀ ਲਈ ਨਵੀਂ ਹਵੇਲੀ ਬਣਾਈ ਗਈ , ਜਿਸ ਵਿੱਚ ਆਪ ਅੰਤਿਮ ਸਮੇਂ ਤੱਕ ਆਪਣੇ ਪਾਲਕ ਪੁੱਤਰ ਅਜੀਤ ਸਿੰਘ ਸਮੇਤ ਰਹਿੰਦੇ ਰਹੇ। ਸਾਹਿਬ ਸ਼੍ਰੀ ਦਸ਼ਮੇਸ਼ ਪਿਤਾ ਜੀ ਦੇ ਪਰਲੋਕ ਗਮਨ ਉਪਰੰਤ ਮਾਤਾ ਜੀ ਦਾ ਪੰਥ ਉਤੇ ਪੂਰਾ ਪੂਰਾ ਹੁਕਮ ਚੱਲਦਾ ਰਿਹਾ। ਇਸੇ ਪਵਿੱਤਰ ਅਸਥਾਨ ਤੋਂ ਮਾਤਾ ਜੀ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਸ਼੍ਰੀ ਦਰਬਾਰ ਸਾਹਿਬ , ਅਮ੍ਰਿਤਸਰ ਜੀ ਦਾ ਹੈੱਡ ਗ੍ਰੰਥੀ ਨਿਯੁਕਤ ਕੀਤਾ। ਆਪ ਜੀ ਦੀ ਕਿਰਪਾ ਦੁਆਰਾ ਹੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਸੰਨ 1721 ਈ. ਵਿਚ ਵਿਸਾਖੀ ਦੇ ਸਮੇਂ ਬੰਦਈ ਅਤੇ ਤੱਤ ਖਾਲਸਾ ਵਿਚ ਹੋਣ ਵਾਲੇ ਝਗੜੇ ਨੂੰ ਨਿਬੇੜ੍ਹਿਆ ਸੀ। ਇਥੇ ਹੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਵਲੋਂ ਲੱਭ ਕੇ ਭੇਜੀਆਂ ਗਈਆਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸੈਂਚੀਆਂ ਨੂੰ ਭਾਈ ਸਾਹਿਬ ਸ਼ੀਹਾਂ ਸਿੰਘ ਜੀ ਲਿਖਾਰੀ ਨੇ ਤਰਤੀਬ ਦਿੱਤੀ ਸੀ। ਮਾਤਾ ਜੀ ਨੇ ਆਪਣੇ ਜੀਵਨ ਦਾ ਅਮੋਲਕ ਸਮਾਂ ਇਸ ਹਵੇਲੀ ਵਿਖੇ ਬਿਤਾਇਆ ਸੀ ਅਤੇ ਸੰਨ 1747 ਈ. ਵਿਚ ਪਰਲੋਕ ਗਮਨ ਕੀਤਾ

GURUDWARA SHRI MATA SUNDARI JI SAHIB is situated on the Deen Dyal Upadhaya Marg, behind J.P. Nayak Hospital and adjoining to Ghalib Urdu Academy. When SHRI GURU GOBIND SINGH JI moved to Deccan from Talwandi Sabo, he desired Mata Sundari Ji and Mata Sahib Kaur Ji to proceed to Delhi. Both Mata Sundari Ji and Mata Sahib Kaur Ji stayed at Haveli of Bhai Jawahar Singh in Turkman Gate Later on Separate haveli was built for them where they lived with their adopted Son Ajit Singh after SHRI GURU GOBIND SINGH JI left for heavenly abode. Mata Sundari Ji was in high esteem and every one followed her instruction. From this Sacred place Mata Sundari Ji appointed Bhai Mani Singh Ji head Granthi Singh of Shri Darbar Sahib, Amritsar Bhai Mani Singh Ji settled the dispute between the Bandai and Tat Khalsa according to the wishes of Mata Sundari Ji. Here only Bhai Shihan Singh received the writing of GURU GOBIND SINGH JI from Bhai Mani Singh Ji and revised those writings. Mata Sundari Ji spent her most valuable time here, before she left fr heavenly abode. Her cremation was done at GURUDWARA SHRI BALA SAHIB along side with Mata Sahib Kaur Ji.

...
...

...
...

...
...

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)