ਬਚਨ ਦਾ ਬਲੀ ਮਹਾਰਾਜਾ
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਲੰਧਰ ਦੇ ਇਲਾਕੇ ਚ ਵਿਚਰਦਾ ਸੀ ਕੇ ਕਾਂਗੜੇ ਦੇ ਰਾਜੇ ਸੰਸਾਰ ਚੰਦ ਦਾ ਭਰਾ ਸ਼ੇਰੇ ਪੰਜਾਬ ਨੂੰ ਆ ਕੇ ਮਿਲਿਆ। ਬੇਨਤੀ ਕੀਤੀ ਨੇਪਾਲ ਰਾਜੇ ਦਾ ਇੱਕ ਜਰਨੈਲ ਅਮਰ ਸਿੰਘ ਬੜੀ ਭਾਰੀ ਗੋਰਖਾ ਫ਼ੌਜ ਲੈ ਕੇ ਚਡ਼੍ਹਿਆ ਹੈ ਜਿਸ ਨੇ ਪਹਿਲਾਂ ਸਰਮੌਰ ਤੇ ਨਾਲਾਗਡ਼੍ਹ ਫਤਿਹ ਕਰ ਲਿਆ। ਹੁਣ ਸਾਡੇ ਕਾਂਗੜੇ ਆ ਪਿਆ ਹੈ। ਰਾਜਾ ਸੰਸਾਰ ਚੰਦ ਉਹਦੇ ਨਾਲ ਮੁਕਾਬਲਾ ਨਾ ਕਰ ਸਕਣ ਦੀ ਤਾਕਤ ਦੇਖ ਕੇ ਕਿਲਾ ਬੰਦ ਕਰ ਬੈਠਾ ਹੈ ਪਰ ਨੇਪਾਲ ਦੇ ਜਰਨੈਲ ਵਲੋ ਮੁੜ ਮੁੜ ਕੀਤੇ ਧਾਵਿਆ ਨੂੰ ਅਸੀ ਬਹੁਤਾ ਸਮਾਂ ਰੋਕ ਨਹੀ ਸਕਦੇ। ਛੇਤੀ ਹੀ ਉਹ ਕਿਲ੍ਹਾ ਫ਼ਤਿਹ ਕਰ ਲਵੇਗਾ। ਇਸ ਲਈ ਬੇਨਤੀ ਹੈ ਕਿ ਏਸ ਔਕੜ ਸਮੇ ਸਾਡੀ ਸਹਾਇਤਾ ਕਰੋ।
ਕਾਗੜੇ ਵਕੀਲ ਦੀ ਅਧੀਨਤਾ ਸਹਿਤ ਬੇਨਤੀ ਨੂੰ ਸੁਣ ਮਹਾਰਾਜੇ ਨੇ ਸਹਾਇਤਾ ਲਈ ਹਾਂ ਕਰ ਦਿੱਤੀ ਤੇ ਉਥੋ ਹੀ ਆਪਣੀ ਬਲਵਾਨ ਫੌਜ ਨੂੰ ਕਾਂਗੜੇ ਵੱਲ ਨੂੰ ਤੋਰ ਲਿਆ। ਜਦੋਂ ਅੱਗੋਂ ਜਰਨੈਲ ਅਮਰ ਸਿੰਹੁ ਨੂੰ ਪਤਾ ਲੱਗਾ ਸ਼ੇਰੇ ਪੰਜਾਬ ਆ ਰਿਹਾ ਤਾਂ...
ਜਰਨੈਲ ਘਬਰਾ ਉਠਿਆ। ਉਹਨੇ ਸੋਚਿਆ ਵੀ ਨਹੀ ਸੀ ਏਦਾ ਹੋਊ।
ਉਸ ਵੇਲੇ ਆਪਣਾ ਵਕੀਲ ਮਹਾਰਾਜੇ ਵਲ ਭੇਜਿਆ ਕੇ ਅਸੀ ਰਾਜੇ ਸੰਸਾਰ ਚੰਦ ਨਾਲੋ ਤੁਹਾਨੂੰ ਦੂਣੀ ਰਕਮਾਂ ਦਿੰਦੇ ਹਾਂ। ਅੱਗੇ ਨ ਆਊ ਪਿੱਛੇ ਮੁੜ ਜਾਓ। ਸ਼ੇਰੇ ਪੰਜਾਬ ਨੇ ਸੁਨੇਹਾ ਭੇਜਿਆ ਹੁਣ ਅਸੀਂ ਉਨ੍ਹਾਂ ਨੂੰ ਜਬਾਨ ਦੇ ਚੱਕੇ ਆ ਤੇ ਜਬਾਨ ਤੋਂ ਮੁਕਰਨਾ ਸੂਰਮਿਆ ਦਾ ਕੰਮ ਨਹੀ। ਹੁਣ ਦੂਣੀ ਤੇ ਕੀ ਦਸ ਗੁਣੀ ਰਕਮ ਵੀ ਦਿਉ ਤੇ ਖ਼ਾਲਸਾ ਫ਼ੌਜ ਪਿੱਛੇ ਨਹੀ ਮੁੜਣੀ।
ਜਦੋਂ ਵਕੀਲ ਨੇ ਜਾ ਕੇ ਇਹ ਦੋ ਟੁਕ ਜਵਾਬ ਜਰਨੈਲ ਅਮਰ ਸਿੰਘ ਨੂੰ ਸੁਣਾਇਆ ਉਹ ਹੋਰ ਘਬਰਾ ਗਿਆ ਬੜਾ ਸ਼ਰਮਸ਼ਾਰ ਹੋਇਆ। ਓਸੇ ਸਮੇ ਘੇਰਾ ਚੁੱਕ ਲਿਆ ਰਾਜੇ ਸੰਸਾਰ ਚੰਦ ਦਾ ਰਾਜ ਭਾਗ ਬਚਿਆ ਰਿਹਾ। ਏਨਾ ਰੋਹਬ ਸੀ ਸ਼ੇਰੇ ਪੰਜਾਬ ਦਾ।
ਮੇਜਰ ਸਿੰਘ
ਗੁਰੂ ਕਿਰਪਾ ਕਰੇ