More Gurudwara Wiki  Posts
14 ਜੂਨ ਜਨਮ ਦਿਹਾੜਾ ਭਗਤ ਕਬੀਰ ਜੀ


14 ਜੂਨ ਜਨਮ ਦਿਹਾੜਾ ਭਗਤ ਕਬੀਰ ਜੀ
🌹🌹
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਜਿਨ੍ਹਾਂ 15 ਭਗਤਾਂ ਦੀ ਬਾਣੀ ਦਰਜ ਆ ਉਨ੍ਹਾਂ ਚੋਂ ਇਕ ਨੇ ਭਗਤ ਕਬੀਰ ਜੀ
ਭਗਤ ਜੀ ਦਾ ਜਨਮ ਜੇਠ ਸੁਦੀ ਪੰਦਰਾਂ 1398 ਈ: ਨੂੰ ਬਨਾਰਸ ਸ਼ਹਿਰ ਚ ਹੋਇਆ ਪਿਤਾ ਦਾ ਨਾਂ ਨੀਰੂ (ਅਲੀ) ਜੀ ਮਾਤਾ ਦਾ ਨਾਂ ਨੀਮਾ ਜੀ ਸੀ ਜਾਤ ਦੇ ਜੁਲਾਹੇ ਸਨ ਇਸ ਲਈ ਕੁਝ ਜਾਤ ਅਭਿਮਾਨੀਆਂ ਵੱਲ ਆਪ ਜੀ ਨੂੰ ਸ਼ੂਦਰ ਨੀਚ ਜ਼ਾਤ ਕਹਿ ਦੁਰਕਾਰਿਆ ਵੀ ਗਿਆ ਭਗਤ ਜੀ ਨੇ ਜਾਤੀਵਾਦ ਦੀ ਖੁੱਲ੍ਹ ਕੇ ਵਿਰੋਧ ਕੀਤੀ
ਆਪ ਜੀ ਨੇ ਸੁਆਮੀ ਰਾਮਾਨੰਦ ਜੀ ਨੂੰ ਗੁਰੂ ਧਾਰਨ ਕੀਤਾ ਇਹ ਗਾਥਾ ਵੀ ਅਨੋਖੀ ਹੈ ਰਾਮਾਨੰਦ ਜੀ ਰੋਜ਼ ਇਸ਼ਨਾਨ ਕਰਨ ਲਈ ਗੰਗਾ ਜਾਂਦੇ ਛੋਟੀ ਉਮਰੇ ਹੀ ਇਕ ਦਿਨ ਭਗਤ ਕਬੀਰ ਜੀ ਉਸ ਰਸਤੇ ਤੇ ਰਾਮਾਨੰਦ ਜੀ ਦੇ ਜਾਣ ਤੋਂ ਪਹਿਲਾਂ ਹੀ ਲੰਮੇ ਪੈ ਗਏ ਅੰਮ੍ਰਿਤ ਵੇਲਾ ਅਜੇ ਹਨ੍ਹੇਰਾ ਸੀ ਜਦੋਂ ਰਾਮਾਨੰਦ ਦੇ ਪੇੈੇਰ ਨੂੰ ਠੋਕਰ ਲੱਗੀ ਤਾਂ ਉਹਨਾ ਸੁਭਾਵਿਕ ਕਿਹਾ ਉਠੋ ਰਾਮ ਬੋਲੋ ਭਗਤ ਕਬੀਰ ਜੀ ਨੇ ਇਸਨੂੰ ਗੁਰਮੰਤਰ ਜਾਣ ਬੰਦਗੀ ਸ਼ੁਰੂ ਕਰ ਦਿੱਤੀ ਬੰਦਗੀ ਵੀ ਐਸੀ ਕਿ ਰੱਬ ਦਾ ਰੂਪ ਹੋਗੇ ਭਗਤ ਜੀ ਖੁਦ ਕਹਿੰਦੇ ਨੇ ਮੇਰੇ ਚ ਤੇ ਪ੍ਰਮਾਤਮਾ ਚ ਕੋਈ ਭੇਦ ਨੀ
ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ॥੬॥੩॥
🌹🌹
ਭਗਤ ਜੀ ਗ੍ਰਹਿਸਤੀ ਨੇ ਉਨ੍ਹਾਂ ਦੀ ਪਤਨੀ ਦਾ ਨਾਮ ਲੋਈ ਜੀ ਸੀ ਦੋ ਬੱਚੇ ਸਨ ਪੁਤਰ ਕਮਾਲ ਜੀ ਤੇ ਪੁੱਤਰੀ ਕਮਾਲੀ ਆਰਥਿਕ ਪੱਖੋਂ ਭਗਤ ਜੀ ਇੰਨੇ ਗ਼ਰੀਬ ਕਿ ਪਾਈਆ ਘਿਉ ਅੱਧਾ ਕਿੱਲੋ ਦਾਲ ਲੂਣ ਤੇ ਮੰਜਾ ਬਿਸਤਰਾ ਵੀ ਪਰਮਾਤਮਾ ਕੋਲੋਂ ਮੰਗਦੇ ਆ
ਦੁਇ ਸੇਰ ਮਾਂਗਉ ਚੂਨਾ ॥
ਪਾਉ ਘੀਉ ਸੰਗਿ ਲੂਨਾ ॥
ਅਧ ਸੇਰੁ ਮਾਂਗਉ ਦਾਲੇ ॥
ਮੋਕਉ ਦੋਨਉ ਵਖਤ ਜਿਵਾਲੇ ॥੨॥
🌹
ਪਰ ਫਿਰ ਵੀ ਦਾਨੀ ਸੁਭਾਅ ਇੰਨਾ ਹੈ ਕਿ ਹਰ ਆਏ ਗਏ ਦੀ ਸੇਵਾ ਕਰਨੀ ਘਰਵਾਲੀ ਤੇ ਮਾਂ ਦਾ ਗਿਲਾ ਵੀ ਕਰਦੀਆ ਕਿ ਇੱਕ ਦੋ ਸਾਧ ਰਸਤੇ ਚ ਹੁੰਦੇ ਇੱਕ ਦੋ ਘਰੇ ਬੈਠੇ ਹੁੰਦੇ
ਬੱਚਿਆਂ ਨੂੰ ਖਾਣ ਲਈ ਨਹੀਂ ਮਿਲਦਾ ਇਹ ਕਬੀਰ ਸਾਧਾਂ ਨੂੰ ਲੰਗਰ ਖਵਉਦਾ ਰਹਿੰਦਾ ਜਿਹੜੀਆਂ ਚਾਰ ਰੋਟੀਆਂ ਪਕਾਈਆਂ ਹੋਣ ਉਨ੍ਹਾਂ ਨੂੰ ਖਵਾ ਦਿੰਦਾ ਹੈ ਤੇ ਸਾਨੂੰ ਕਹਿੰਦਾ ਹੈ ਛੋਲੇ ਖਾ ਕੇ ਸੌਂ ਜਓ
ਹਮ ਕਉ ਚਾਬਨੁ ਉਨ ਕਉ ਰੋਟੀ ॥੩॥

/> 🌹🌹
ਮਾਂ ਤੇ ਏਨੀ ਤੰਗ ਹੈ ਉਹਨੇ ਇੱਕ ਵਾਰ ਕਹਿ ਵੀ ਦਿੱਤਾ ਇਹ ਕਬੀਰ ਮਰ ਕਿਉਂ ਨਹੀਂ ਜਾਂਦਾ
…..ਇਹੁ ਮੁਡੀਆ ਕਿਉ ਨ ਮੁਇਓ ॥੨॥
🌹🌹
ਭਗਤ ਜੀ ਸਮੇਂ ਬਾਦਸ਼ਾਹ ਸਿਕੰਦਰ ਲੋਧੀ ਸੀ ਜਦੋਂ ਲੋਧੀ ਬਨਾਰਸ ਆਇਆ ਤਾਂ ਪੰਡਤਾਂ ਬਾਹਮਣਾ ਮੌਲਵੀਆਂ ਨੇ ਬਾਦਸ਼ਾਹ ਕੋਲ ਸ਼ਿਕਾਇਤ ਕੀਤੀ ਜਿਸ ਕਰਕੇ ਭਗਤ ਜੀ ਨੂੰ ਕਈ ਤਰ੍ਹਾਂ ਦੀ ਸਜ਼ਾ ਦਿੱਤੀ ਬੰਨ੍ਹ ਕੇ ਹਾਥੀ ਦੇ ਅੱਗੇ ਸੁੱਟਿਆ ਗੰਗਾ ਚ ਡੋਬਣ ਦਾ ਯਤਨ ਕੀਤਾ ਪਰ ਮਾਲਕ ਨੇ ਹਰ ਥਾਂ ਪੇੈਜ਼ ਰੱਖੀਂ ਈਰਖਾ ਦੇ ਮਾਰੇ ਬਾਹਮਣਾ ਨੇ ਭਗਤ ਜੀ ਦੇ ਘਰ ਨੂੰ ਕਈ ਵਾਰ ਅਗ ਨਾਲ ਸਾੜਿਆ ਹੱਥੋਪਾਈ ਵੀ ਹੋਏ ਚੋਰ ਜਾਰੀ ਦਾ ਦੋਸ਼ ਵੀ ਲਾਇਆ
ਭਗਤ ਜੀ ਨੇ ਏ ਸਭ ਦਾ ਜਿਕਰ ਖ਼ੁਦ ਆਪਣੇ ਸ਼ਬਦਾ ਚ ਕੀਤਾ ਆ
🌹🌹
ਭਗਤ ਜੀ ਦਾ ਮੂਲ ਉਦੇਸ਼ ਆ
ਕਬੀਰ ਇਹੁ ਤਨੁ ਜਾਇਗਾ ਕਵਨੈ ਮਾਰਗਿ ਲਾਇ ॥
ਕੈ ਸੰਗਤਿ ਕਰਿ ਸਾਧ ਕੀ ਕੈ ਹਰਿ ਕੇ ਗੁਨ ਗਾਇ ॥੨੮॥
ਭਾਵ ਸਰੀਰ ਤੇ ਮਿਟਣਾ ਹੀ ਆ ਇਸ ਲਈ ਜਾਂ ਸੰਗਤ ਕਰੋ ਜਾਂ ਹਰੀ ਦੇ ਗੁਣ ਗਾਓ
🌹🌹
ਭਗਤ ਜੀ ਦੀ ਬਾਣੀ ਕਈ ਰਾਗਾਂ ਵਿਚ ਦਰਜ ਹੈ ਕੁਝ ਬਾਣੀ ਰਾਗ ਮੁਕਤ ਵੀ ਹੈ ਜਿਵੇਂ ਸਲੋਕ ਬਹੁਤ ਸਾਰੇ ਸ਼ਬਦ ਫ਼ਾਰਸੀ ਅਰਬੀ ਦੇ ਵੀ ਨੇ
ਭਗਤ ਜੀ ਤੋਂ ਅੱਗੇ ਸੰਪਰਦਾ ਚੱਲਦੀ ਹੈ ਕਬੀਰ ਪੰਥੀ
ਬਹੁਤ ਸਾਰੀ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਤੋ ਬਾਹਰ ਵੀ ਹੈ ਉਸ ਗ੍ਰੰਥ ਨੂੰ ਕਬੀਰ ਬੀਜਕ ਕਹਿੰਦੇ ਆ 🌹🌹
ਰੱਬ ਰੂਪ ਗਿਆਨ ਦੇ ਘਰ ਨਿਮਰਤਾ ਦੇ ਪੁੰਜ ਸੂਰਬੀਰ ਯੋਧੇ ਭਗਤ ਕਬੀਰ ਜੀ ਮਹਾਰਾਜ ਦੇ ਜਨਮ ਦਿਹਾੜੇ ਦੀਆਂ
ਲੱਖ ਲੱਖ ਮੁਬਾਰਕਾਂ 🌹🌹🌹🌹
ਨੋਟ ਆਮ ਤੌਰ ਤੇ ਲਿਖਿਆ ਮਿਲਦਾ ਹੈ ਕਿ ਭਗਤ ਜੀ ਨੂੰ ਇੱਕ ਬਾਹਮਣੀ ਨੇ ਜਨਮ ਦਿੱਤਾ ਜੋ ਉਨ੍ਹਾਂ ਨੂੰ ਨਦੀ ਕਿਨਾਰੇ ਛੱਡ ਕੇ ਚਲੇ ਗਈ ਨੀਰੂ ਤੇ ਨਮਾਂ ਜੀ ਨੇ ਉਨ੍ਹਾਂ ਨੂੰ ਪਾਲਿਆ ਪਰ ਭਗਤ ਕਬੀਰ ਜੀ ਦੇ ਸਮਕਾਲੀ ਭਗਤ ਰਵਿਦਾਸ ਜੀ ਸਾਫ਼ ਕਹਿੰਦੇ ਨੇ ਕਿ ਕਬੀਰ ਜੀ ਦਾ ਪਰਿਵਾਰ ਮੁਸਲਮਾਨ ਕਬੀਰ ਸ਼ਬਦ ਵੀ ਅਰਬੀ ਦਾ
🌹🌹
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)