More Gurudwara Wiki  Posts
ਮਿਸਲ ਸ਼ਹੀਦਾਂ ਦਾ ਇਤਿਹਾਸ


ਸਿੱਖਾਂ ਦੀਆਂ 12 ਮਿਸਲਾਂ ਵਿੱਚੋਂ ਅੱਜ ਸੱਤਵੇਂ ਦਿਨ ਮਿਸਲ ਸ਼ਹੀਦਾਂ ਦਾ ਇਤਿਹਾਸ ਪੜੋ ਜੀ।
ਸਤਵੀਂ ਮਿਸਲ ਸ਼ਹੀਦਾਂ ਦੀ ਇਸ ਮਿਸਲ ਦੇ ਬਾਨੀ ਬਾਬਾ ਦੀਪ ਸਿੰਘ ਜੀ ਸ਼ਹੀਦ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਸਨ । ਬਾਬਾ ਦੀਪ ਸਿੰਘ ਤੋਂ ਬੁਢਾ ਸਿੰਘ ਜੀ ਆਦਿਕ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਰਹੇ ਸਨ । ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਖਣ ਵਲ ਚਲੇ ਗਏ ਤਾਂ ਬਾਬਾ ਜੀ ਦੇ ਸਪੁਰਦ ਤਖਤ ਸੀ ਦਮਦਮਾ ਸਾਹਿਬ ਦਾ ਪ੍ਰਬੰਧ ਕੀਤਾ ਗਿਆ । ਜਦ ਬਾਬਾ ਬੰਦਾ ਸਿੰਘ ਜੀ ਪੰਜਾਬ ਵਲ ਗੁਰੂ ਜੀ ਦੇ ਹੁਕਮ ਅਨੁਸਾਰ ਆਏ ਤਾਂ ਬਾਬਾ ਦੀਪ ਸਿੰਘ ਜੀ ਤੇ ਉਨ੍ਹਾਂ ਦੇ ਸਾਥੀਆਂ ਨੇ ਉਨਾਂ ਦੀ ਬਹੁਤ ਸਹਾਇਤਾ ਕੀਤੀ ਅਤੇ ਸਢੌਰਾ ਆਦਿਕ ਫਤਹਿ ਕਰਨ ਸਮੇਂ ਇਸ ਮਿਸਲ ਦੇ ਸਿੰਘਾਂ ਨੇ ਸਭ ਤੋਂ ਅਗੇ ਹੋਕੇ ਲੜਾਈਆਂ ਕੀਤੀਆਂ ਕਿਉਂਕਿ ਇਸ ਮਿਸਲ ਦੇ ਆਗੂ ਸਭ ਤੋਂ ਮੂਹਰੇ ਹੋਕੇ ਲੜਦੇ ਸਨ ਅਤੇ ਸ਼ਹੀਦ ਹੋਣ ਦੀ ਪ੍ਰਵਾਹ ਨਹੀਂ ਕਰਦੇ ਸਨ ਇਸ ਕਰਕੇ ਇਸ ਮਿਸਲ ਦਾ ਨਾਮ ਹੀ ਸ਼ਹੀਦਾਂ ਦੀ ਮਿਸਲ ਪੈ ਗਿਆ । ਬਾਬਾ ਦੀਪ ਸਿੰਘ ਜੀ ਨੇ ਜਿਹੜੀ ਬੀੜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਵਾਈ ਸੀ । ਉਸ ਤੋਂ ਚਾਰ ਉਤਾਰੇ ਕਰਵਾਏ । ਇਕ ਅਕਾਲ ਤਖਤ ਅੰਮ੍ਰਿਤਸਰ ਸਾਹਿਬ ਭੇਜਿਆ । ਇਕ ਸੀ ਅਨੰਦਪੁਰ ਸਾਹਿਬ , ਇਕ ਪਟਨਾ ਸਾਹਿਬ ਇਕ ਦਮਦਮਾ ਸਾਹਿਬ ਰਖਿਆ । ਸੰਮਤ ੧੮੧੬ ਬਿ : ਨੂੰ ਜਦ ਅਦੀਨਾ ਬੇਗ ਦੇ ਸਮੇਂ ਜਲੰਧਰ ਦਾ ਇਲਾਕਾ ਸਿਖਾਂ ਦੇ ਕਬਜ਼ੇ ਵਿਚ ਆ ਗਿਆ ਤਾਂ ਸਿਆਲਕੋਟ ਦਾ ਇਲਾਕਾ ਫਤਹਿ ਕਰਕੇ ਆਪਣੇ ਸਾਥੀ ਦਿਆਲ ਸਿੰਘ ਤੇ ਨਥਾ ਸਿੰਘ ਦੇ ਹਵਾਲੇ ਕਰ ਦਿਤਾ । ਉਹ ਸ਼ਹੀਦ ਕਰਮ ਸਿੰਘ ਦੇ ਸਮੇਂ ਤਕ ਤਾਂ ਕੁਝ ਨਾ ਕੁਝ ਭੇਜ ਦਿੰਦੇ ਰਹੇ ਪ੍ਰੰਤੂ ਜਦ ਸ : ਗੁਲਾਬ ਸਿੰਘ ਨੇ ਜ਼ਿੰਦ ਬਾਜ਼ੀ ਰਖੀ ਤਾਂ ਉਨ੍ਹਾਂ ਨੇ ਸਾਰੀ ਜਾਗੀਰ ਗੁ ਬੇਰ ਸਾਹਿਬ ਦੇ ਨਾਮ ਲਗਵਾ ਦਿੱਤੀ । ਸੰਮਤ ੧੮੧੭ ਬਿ : ਨੂੰ ਬਾਬਾ ਦੀਪ ਸਿੰਘ ਜੀ ਨੇ ਕਰਤਾਰਪੁਰ ਵਿਚ ੬ ਮਹੀਨੇ ਠਹਿਰਦੇ ਸੀ ਦਮਦਮਾ ਸਾਹਿਬ ਵਾਲੀ ਬੀੜ ਨੂੰ ਕਰਤਾਰਪੁਰ ਵਾਲੀ ਬੀੜ ਨਾਲ ਸੋਧਿਆ । ਪ੍ਰਸ਼ਾਦਿ ਸ : ਜੱਸਾ ਸਿੰਘ ਆਹਲੂਵਲੀਆ ਦੇ ਲੰਗਰ ਵਿਚੋਂ ਛਕਦੇ ਰਹੇ । ੧੮੧੮ ਵਿਚ ਦੁਰਾਨੀਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਬੇਅਦਬੀ ਕੀਤੀ । ਇਹ ਸੁਣਕੇ ਸਿੰਘਾਂ ਵਿਚ ਸਖਤ ਰੋਸ ਫੈਲ ਗਿਆ ਅਤੇ ਬਾਬਾ ਦੀਪ ਸਿੰਘ ਜੀ ਪਾਸੋਂ ਨਾ ਰਿਹਾ ਗਿਆ । ਆਪ ਨੇ ਮਾਲਵੇ ਵਿਚ ਦੌਰਾ ਕਰਕੇ ਅਤੇ ਕਈ ਥਾਈਂ ਭਾਰੀ ਦੀਵਾਨ ਸੁਣਾਕੇ ਸਿੰਘਾਂ ਨੂੰ ਬੇਅਦਬੀ ਰੋਕਣ ਲਈ ਪ੍ਰੇਰਣਾ ਕਰਕੇ ਤਿਆਰ ਕੀਤਾ । ਲੱਖੀ ਜੰਗਲ ਅਤੇ ਹੋਰ ਕਈ ਥਾਈਂ ਭਾਰੀ ਦੀਵਾਨ ਕੀਤੇ ਅਤੇ ਜਦ ਕਾਫੀ ਗਿਣਤੀ ਵਿਚ ਸਿੰਘ ਤਿਆਰ ਹੋ ਗਏ ਤਾਂ ਬਾਬਾ ਦੀਪ ਸਿੰਘ ਜੀ ।
ਭਾਈ ਨਥਾ ਸਿੰਘ ਨੂੰ ਤਖਤ ਸਾਹਿਬ ਦਾ ਪ੍ਰਬੰਧ ਸੌਂਪ ਕੇ ਅੰਮ੍ਰਿਤਸਰ ਵਲ ਕੂਚ ਕੀਤਾ । ਬਾਬਾ ਜੀ ਨੇ ਫੂਲ , ਮਰਾਝ , ਬਰਾਜ , ਭੁਚੋ , ਗੋਬਿੰਦਪੁਰਾ ਕੋਟਕਪੂਰੇ ਆਦਿਕ ਵਿਚ ਦੀਵਾਨ ਸਜਾਏ ਅਤੇ ਸ੍ਰੀ ਅੰਮ੍ਰਿਤਸਰ ਦੀ ਬੇਅਦਬੀ ਦਾ ਹਿਰਦੇ ਵੇਧਕ ਵਰਣਨ ਕਰਕੇ ਸਿੰਘਾਂ ਵਿਚ ਰੋਸ ਪ੍ਰਗਟ ਕੀਤਾ । ਆਪਦੇ ਨਾਲ ਦਸ ਹਜ਼ਾਰ ਸਿੰਘ ਤਿਆਰ ਹੋ ਗਏ । ਜਦ ਦੁਰਾਨੀਆਂ ਨੂੰ ਪਤਾ ਲਗਿਆ ਤਾਂ ਉਹ ਭੀ ਅਗੋਂ ਸਿੰਘਾਂ ਦਾ ਟਾਕਰਾ ਕਰਨ ਲਈ ਤਿਆਰ ਹੋ ਗਏ । ਗੋਹਲਵੜ ਦੇ ਪਾਸ ਲੜਾਈ ਸ਼ੁਰੂ ਹੋ ਗਈ । ਦੋਹਾਂ ਪਾਸਿਆਂ ਤੋਂ ਸਖਤ ਮੁਕਾਬਲਾ ਹੋਇਆ । ਇਤਹਾਸਕ ਪੁਸਤਕਾਂ ਵਿਚ ਲਿਖਿਆ ਹੈ ਕਿ ਸਿੰਘਾਂ ਨੇ ਐਸੀ ਤੇਗ ਵਾਹੀ ਕਿ ਪੰਜ ਛੇ ਮੀਲ ਵਿਚ ਲੋਥਾ ਤੇ ਲੋਥਾ ਚਾੜ ਦਿੱਤੀਆਂ । ਧਰਤੀ ਨੇ ਸ਼ਹੀਦਾਂ ਦੇ ਖੂਨ ਨਾਲ ਰੰਗਕੇ ਸੂਹਾ ਸਾਲੂ ਪਹਿਨਿਆ | ਚਬੇ ਦੇ ਨੇੜੇ ਸ਼ਾਹ ਜਮਾਲ ਖਾਨ ਤੇ ਬਾਬਾ ਦੀਪ ਸਿੰਘ ਜੀ ਵਿਚਕਾਰ ਆਹਮੋ ਸਾਹਮਣੇ ਮੁਕਾਬਲਾ ਹੋ ਗਿਆ ( ਦੋਹਾਂ ਯੋਧਿਆ ਦੇ ਐਸੇ ਤੁਲਵੇਂ ਵਾਰ ਹੋਏ ਕਿ ਇਕੋ ਸਮੇਂ ਦੋਹਾਂ ਦੇ ਸਿਰ ਧੜਾਂ ਤੋਂ ਅੱਡ ਹੋ ਕੇ ਜਾ ਪਏ । ਬਾਬਾ ਦੀਪ ਸਿੰਘ ਜੀ ਨੇ ਸੀਸ ਇਕ ਹੱਥ ਪਰ ਰਖ ਕੇ ਖੰਡਾ ਖੜਕਾਇਆ ਅਤੇ ਆਪਣੇ ਕੀਤੇ ਪ੍ਰਣ ਅਨੁਸਾਰ ਸੀਸ ਨੂੰ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਜਾ ਰੱਖਿਆ । ਇਸ ਜੰਗ ਵਿਚ ਬਾਬਾ ਨੌਧ ਸਿੰਘ , ਸ : ਰਾਮ ਸਿੰਘ , ਸਜਣ ਸਿੰਘ , ਬਹਾਦਰ ਸਿੰਘ , ਅਗੜ ਸਿੰਘ , ਹੀਰਾ ਸਿੰਘ ਆਦਿਕ ਕਈ ਨਾਮੀ ਸਿੰਘ ਸ਼ਹੀਦ ਹੋਇ । ਜਿਨ੍ਹਾਂ ਦੇ ਸ਼ਹੀਦ ਗੰਜ ਸ੍ਰੀ ਅੰਮ੍ਰਿਤਸਰ ਵਿਚ ਮੌਜੂਦ ਹਨ । ਦੁਰਾਨੀਆ ਨੂੰ ਹਾਰ ਹੋਈ । ਉਹ ਭਜ ਨਿਕਲੇ । ਸਿੰਘਾਂ ਨੇ ਜਿਸ ਵੇਲੇ ਸ੍ਰੀ ਦਰਬਾਰ ਸਾਹਿਬ ਦੀ ਹਾਲਤ ਵੇਖੀ ਤਾਂ ਉਨ੍ਹਾਂ ਨੂੰ ਬਹੁਤ ਦੁਖ ਹੋਇਆ । ਉਨ੍ਹਾਂ ਨੇ ਫੈਸਲਾ ਕਰ ਕੇ ਇਕੋ ਰਾਤ ਵਿਚ ਦੁਸ਼ਮਨਾਂ ਦੇ ਬਹੁਤ ਸਾਰੇ ਥਾਨੇ ਤੇ ਤਹਿਸੀਲਾਂ ਸਾੜ ਦਿਤੀਆਂ । ਜਦ ਦੁਰਾਨੀ ਬਾਦਸ਼ਾਹ ਨੂੰ ਇਸ ਗੱਲ ਦਾ ਪਤਾ ਲਗਿਆ ਤਾਂ ਉਸ ਨੇ ਹੋਰ ਬਹੁਤ ਸਾਰੀ ਫੌਜ ਇਕੱਠੀ ਕਰਕੇ ਸਿੰਘਾਂ ਦਾ ਖੁਰਾ ਖੋਜ ਮਿਟਾਉਣ ਦਾ ਹੁਕਮ ਦਿਤਾ । ਸ਼ਾਹ ਨਜ਼ਾਮ ਦੀਨ , ਅਰ ਬੁਲੰਦ ਖਾਨ , ਜਾਬਰ ਖਾਨ , ਜ਼ਾਲਮ ਖਾਨ ਆਦਿਕ ਫੋਜਦਾਰ ੨੦ ਹਜ਼ਾਰ ਫੌਜ ਲੈ ਕੇ ਅੰਮ੍ਰਿਤਸਰ ਵਲ ਵਧ ਆਏ । ਸ : ਗੁਰਬਖਸ਼ ਸਿੰਘ ਸ਼ਹੀਦ ਸ੍ਰੀ ਅਨੰਦ ਪੁਰ ਤੋਂ ਸਿੰਘਾਂ ਨੂੰ ਨਾਲ ਲੈ ਕੇ ਸੀ ਅੰਮ੍ਰਿਤਸਰ ਪੁਜ ਗਏ । ਇਹ ਸਿੰਘ ਸ਼ਹੀਦ ਹੋਣ ਦੇ ਅਰਦਾਸੇ ਸੋਧ ਕੇ ਆਏ ਸਨ । ਅੰਮ੍ਰਿਤਸਰ ਦੇ ਨੇੜੇ ਖੂਬ ਲੜਾਈ ਹੋਈ ਜਿਸ ਵਿਚ ਬਾਬਾ ਗੁਰਬਖਸ਼ ਸਿੰਘ , ਸ : ਬਸੰਤ ਸਿੰਘ , ਸ : ਨਿਹਾਲ ਸਿੰਘ ਆਦਿਕ ਵਡੇ ਵਡੇ ਸਿੰਘ ਸ਼ਹੀਦ ਹੋ ਗਏ । ਤੇ ਜੋ ਸਿੰਘ ਬਾਕੀ ਬਚੇ ਉਹ ਬਾਸਰਕੇ ਦੀ ਬੀੜ ਵਿਚ ਜਾ ਵੜੇ । ਬਾਬਾ ਗੁਰਬਖਸ਼ ਸਿੰਘ ਸ਼ਹੀਦ ਦਾ ਅਸਥਾਨ ਅਕਾਲ ਤਖਤ ਦੇ ਪਿਛੇ ਅਤੇ ਨਿਹਾਲ ਸਿੰਘ ਜੀ ਦਾ ਚੁਰਸਤ ਅਟਾਰੀ ਦੇ ਪਾਸ ਬਣਿਆ ਹੋਇਆ ਹੈ । ਬਾਬਾ ਦੀਪ ਸਿੰਘ ਜੀ ਦੇ ਥਾਂ ਸਰਦਾਰ ਸੁਧ ਸਿੰਘ | ਬਾਬਾ ਗੁਰਬਖਸ਼ ਸਿੰਘ ਦੇ ਥਾਂ ਸੂਬਾ ਸਿੰਘ ਤੇ ਸ਼ਹੀਦ ਬਸੰਤ ਸਿੰਘ ਦੀ ਥਾਂ ਸਰਦਾਰ ਪ੍ਰੇਮ ਸਿੰਘ ਜੀ ਸ਼ਹੀਦਾਂ ਦੀ ਮਿਸਲ ਦੇ ਜਥੇਦਾਰ ਥਾਪੇ ਗਏ ਸਰਦਾਰ ਸੋਧ ਸਿੰਘ ੧੮੧੬ ਬਿਕ੍ਰਮੀ ਨੂੰ ਦੋਕੋਹੇ ਦੇ ਪਾਸ...

ਹੋਈ ਇਕ ਲੜਾਈ ਵਿਚ ਸ਼ਹੀਦ ਹੋ ਗਏ ।
ਸ੍ਰੀ ਦਮਦਮਾਂ ਸਾਹਿਬ ਦੇ ਪਾਸ ਰਾਣੀਆਂ ਵਾਲੇ ਜਾਬਤਾ ਖਾਨ ਦੀ ਹਮੇਸ਼ਾ ਸਿੰਘ ਨਾਲ ਛੇੜ ਛਾੜ ਰਹਿੰਦੀ ਸੀ ਇਕ ਵਾਰ ਸਿੰਘਾਂ ਨੇ ਇਸ ਨੂੰ ਇਤਨੇ ਕਰੜੇ ਹਥ ਵਿਖਾਏ ਕਿ ਇਸ ਨੇ ੧੨ ਪਿੰਡ ਸਿੰਘਾਂ ਨੂੰ ਦੇਕੇ ਖੈਹੜਾ ਛੁਡਾਇਆ ਜਿਨਾਂ ਪਿੰਡਾਂ ਵਿਚੋਂ ਤਾਂ ਪਿੰਡਾਂ ਦੀ ਆਮਦਨ ੩੬oo ) ਸੌ ਰੁਪਆ ਹੁਣ ਤਕ ਗੁਰਦੁਆਰੇ ਦਮਦਮਾਂ ਸਾਹਿਬ ਦੇ ਨਾਮੇ ਮਾਫੀ ਹੈ । ਦਮਦਮਾਂ ਸਾਹਿਬ ਵਿਚ ੪੦੪ ਸਿੰਘ ੧੦ ਜੰਬੂਰੇ ੨ ਤੋਪਾਂ ਰਹਿੰਦੀਆਂ ਸਨ ਸ ਕਰਮ ਸਿੰਘ ਨੇ ਬਾਬਾ ਨਥਾ ਸਿੰਘ ਨੂੰ ਬਦਲਕੇ ਆਪਣੀ ਜਾਗੀਰ ਵਿਚ ਭੇਜ ਦਿਤਾ ਅਤੇ ਸ : ਰਣ ਸਿੰਘ ਨੂੰ ਇਹਨਾਂ ਦੀ ਥਾਂ ਤਖਤ ਦਾ ਪ੍ਰਬੰਧਕ ਥਾਪ ਦਿਤਾ ਜਿਸ ਨੇ ਤੀਹਵਾਂ ਪਿੰਡ ਦਬਾ ਲਿਆ ਜੋ ਹੁਣ ਤਕ ਏਹਨਾਂ ਦੀ ਸੰਤਾਨ ਦੇ ਪਾਸ ਹੈ । ਸ : ਕਰਮ ਸਿੰਘ ਨੇ ਸਹਾਰਨਪੁਰ ਵਿਚ ਰਣਖੰਡੀ ਤੇ ਬੜਥਾ ਦਾ ਇਕ ਲਖ ਦਾ ਇਲਕਾ ਕਬਜੇ ਵਿਚ ਕਰ ਲਿਆ ਜੋ ੩੦ ਸਾਲ ਤਕ ਇਸ ਦੇ ਅਧੀਨ ਰਿਹਾ ਇਸ ਦੇ ਪਿਛੋ ਇਸਦੇ ਪੁਤ ਗੁਲਾਬ ਸਿੰਘ ਦੀ ਨਾਲਾਇਕੀ ਕਰਕੇ ਇਹ ਇਲਾਕੇ ਖੁਸ ਗਏ । ਸ : ਗੁਲਾਬ ਸਿੰਘ ਪਿਛੋਂ ਸ : ਸ਼ਿਵ ਕ੍ਰਿਪਾਲ ਸਿੰਘ ਗੱਦੀ ਪਰ ਬੈਠਾ ਇਸ ਤੋਂ ਪਿਛੋਂ ਇਸਦਾ ਪੁਤੁ ਸ : ਜੀਵਨ ਸਿੰਘ ਗਦੀ ਪਰ ਬੈਠਾ ਜਿਸਦਾ ਵਿਆਹ ਮਹਾਰਾਜਾ ਪਟਿਆਲਾ ਦੀ ਲੜਕੀ ਬੀਬੀ ਬਚਿਤਰ ਕੌਰ ਨਾਲ ਹੋਇਆ ਸ਼ਹੀਦਾਂ ਦੀ ਮਿਸਲ ਦੀ ਜਾਇਦਾਦ ਸ੍ਰੀ ਅੰਮਿਤਸਰ ਵਿਚ ਭੀ ਹੈ ਤੇ ਸਹੀਦ ਬੁੰਗਾ ਭੀ ਹੈ । ਇਸ ਪ੍ਰਕਾਰ ਇਸ ਮਿਸਲ ਦਾ ਮਾਲਵੇ ਦੇ ਇਤਿਹਾਸ ਨਾਲ ਗੂਹੜਾ ਸਬੰਧ ਰਿਹਾ ਹੈ । ਅਤੇ ਮਾਲਵੇ ਦੇ ਕੁਰਬਾਨੀਆਂ ਕਰਨ ਵਾਲੇ ਸਿੰਘਾਂ ਨੇ ਹੀ ਇਸ ਮਿਸਲ ਦਾ ਨਾਮ ਸਾਰੇ ਪੰਥ ਵਿਚ ਰੋਸ਼ਨ ਕੀਤਾ ਬਾਬਾ ਨਥਾ ਸਿੰਘ ਦਿਆਲ ਸਿੰਘ ਦੋਵੇ ਭਰਾ ਸਿਆਲਕੋਟ ਬਾਬੇ ਦੀ ਬੇਰ ਗੁਰਦੁਆਰੇ ਰਹੇ ਤੇ ਲੰਗਰ ਚਲਾਉਦੇ ਰਹੇ ਜਦ ਦਸਵੀ ਵਾਰ ਅਹਿਮਦ ਸ਼ਾਹ ਦੁਰਾਨੀ ਨੇ ੧੮੧੯ ਈ : ਵਿਚ ਹਮਲਾ ਕੀਤਾ ਚੁਗਲਾਂ ਨੇ ਭੇਤ ਦੇਕੇ ਬਹੁਤ ਸਾਰੇ ਸਿੰਘ ਨੂੰ ਕਤਲ ਕਰਵਾ ਦਿਤਾ ਤੇ ਬਹੁਤ ਸਾਰੇ ਹਿੰਦੂ ਲੋਕ ਬਿਕਾਰ ਵਿਚ ਫੜੇ ਗਏ ਇਸ ਵੇਲੇ ਬਾਦਸ਼ਾਹ ਦੀ ਫ਼ੌਜ ਸ਼ਾਹਬਾਦ ਵਿਚ ਬੀਮਾਰ ਹੋ ਗਈ । ਤੇ ਬਹੁਤ ਸਾਰਿਆਂ ਨੂੰ ਜ਼ਬਰਦਸਤੀ ਮੁਸਲਮਾਨ ਕੀਤਾ ਗਿਆ ਉਸ ਵੇਲੇ ਬਾਬਾ ਨੌਧ ਸਿੰਘ ਦਿਆਲ ਸਿੰਘ ਨੇ ਹੋਰ ਸਰਦਾਰਾਂ ਰਣਜੀਤ ਸਿੰਘ ਦੀਵਾਨ ਸਿੰਘ ਆਦਿ ਨੂੰ ਨਾਲ ਲੈਕੇ ਅੱਠ ਹਜ਼ਾਰ ਫੌਜ ਲੈਕੇ ਦੁਰਾਨੀਆਂ ਪਰ ਹਮਲਾ ਕੀਤਾ | ਤੇ ਸੱਤ ਹਜ਼ਾਰ ਫੜੇ ਹੋਏ ਹਿੰਦੂ ਛੁਡਾਏ । ਜੋ ਹਮਲਾ ਹੋਣ ਪਰ ਦੁਨੀਆਂ ਦਾ ਮਾਲ ਅਸਬਾਬ ਲੈਕੇ ਸਿੰਘਾਂ ਦੇ ਕੈਂਪ ਵਿਚ ਆ ਗਏ । ਅਹਿਮਦ ਸ਼ਾਹ ਪਸ਼ੌਰ ਪਹੁੰਚ ਚੁੱਕਾ ਸੀ । ਤੇ ਸਿੰਘਾਂ ਨੇ ਦਰਿਆ ਝਨਾ ਦੇ ਪਾਸ ਦੁਰਾਨੀਆਂ ਪਰ ਹਮਲਾ ਕੀਤਾ ਸੀ । ਅੱਲਾ ਯਾਰਖਾਂ ਦੁਰਾਨੀ ਹਾਕਮ ਫੌਜ ਲੈਕੇ ਆਇਆ । ਸ : ਦਿਆਲ ਸਿੰਘ ਸ਼ਹੀਦ ਨੇ ਝਨਾਂ ਦਾ ਪੁਲ ਤੜਵਾ ਦਿਤਾ ਤੇ ਉਸ ਨੂੰ ਪਰੇ ਹੀ ਰੋਕ ਦਿੱਤਾ ਤੇ ਸਿੰਘਾਂ ਨੇ ਰਾਣੀਆਂ ਦੇ ਕਈ ਸਰਦਾਰ ਤੇ ਬਹੁਤ ਸਾਰੀ ਫੌਜ ਤਬਾਹ ਕੀਤੀ । ਫਤਹ ਪਾਕੇ ਸਿਆਲਕੋਟ ਆਏ ਤੇ ਜੋ ਹਿੰਦੂ ਛੁਡਾਏ ਸਨ ਸਭ ਨੂੰ ਖਰਚ ਦੇਕੇ ਘਰ ਪਹੁੰਚਾਇਆ |ਜਦੋਂ ਦੁਰਾਨੀਆਂ ਦੇ ਹਮਲੇ ਬੰਦ ਹੋਏ ਤਾਂ ਦੀਪਮਾਲਾ ਦੇ ਮੇਲੇ ਪਰ ਦਵਾਨ ਵਿਚ ਦੋਹਾਂ ਭਾਈਆਂ ਨੇ ਸ੍ਰੀ ਅਕਾਲ ਤਖਤ ਸਾਸਿਬ ਪੰਥ ਅਗੇ ਬੇਨਤੀ ਕੀਤੀ ਕਿ ਜਿਨਾਂ ਚੌਧਰੀਆਂ ਚੁਗਲਾਂ ਨੇ ਦੁਰਾਨੀਆਂ ਪਾਸੋਂ ਚੁਗਲੀ ਕਰਕੇ ਸਿੰਘ ਮਰਵਾਏ ਤੇ ਇਨਾਮ ਲਏ ਹਨ । ਉਨ੍ਹਾਂ ਨੂੰ ਸੋਧਣਾ ਚਾਹੀਦਾ ਹੈ । ਇਹ ਤਜਵੀਜ਼ ਪਾਸ ਹੋਈ ਤੇ ਅਰਦਾਸਾ ਕਰਕੇ ਦੋਨੋਂ ਭਾਈ ਹੋਰ ਸਰਦਾਰਾਂ ਸਮੇਤ ਫੋਜ ਲੈ ਕੇ ਚੜ ਪਏ । ਮੱਸੇ ਰੰਘੜ ਦਾ ਖਾਨਦਾਨ ਨਿਬੇੜਿਆ । ਗੁਰੂ ਕੇ ਜੰਡਿਆਲੇ ਦੇ ਮਹੰਤ ਆਕਲ ਦਾਸ ਨੂੰ ਅਕਲ ਦਿਤੀ । ਫੇਰ ਸਡਿਆਲੇ , ਬੁਡਾਲੇ ਦੇ ਚੌਧਰਮਾਂ ਨੂੰ ਸੋਧਿਆ । ਝੰਡਾ , ਭਾਨਾ , ਕਰਮਾ , ਲਾਜੂ ਇਨਾਂ ਚੌਹਾਂ ਨੇ ਦੁਰਾਨੀਆਂ ਨੂੰ ਕਹਿ ਕੇ ਦਰਬਾਰ ਸਾਹਿਬ ਢਹਾਇਆ ਸੀ । ਚੌਹਾਂ ਨੂੰ ਧਰਤੀ ਵਿਚ ਗਡ ਕੇ ਜੋਧਿਆਂ ਤੀਰਾਂ ਦੀ ਮਾਰ ਨਾਲ ਮਾਰਿਆ , ਇਸੇ ਤਰਾਂ ਵੀਨੇ , ਘਣੀਆ , ਡਫਰ ਵਾਲ , ਕਲਾ ਨੌਰ ਆਦਿ ਥਾਵਾਂ ਦੇ ਸਭ ਚੌਧਰੀਆਂ ਨੂੰ ਸਜਾਵਾਂ ਦਿਤੀਆਂ । ਏਹ ਸੋਧਾਈ ਦਾ ਕੰਮ ਕਰਕੇ ਦੋਵੇਂ ਭਾਈ ਸਿਆਲ ਕੋਟ ਜਾ ਟਿਕੇ । ਦਿਆਲ ਸਿੰਘ ਤਾਂ ਇਕ ਜੰਗ ਵਿਚ ਸ਼ਹੀਦ ਹੋ ਗਿਆ ਸੀ । ਇਨ੍ਹਾਂ ਦੋਹਾਂ ਭਾਈਆਂ ਨੇ ਵਿਆਹ ਨਹੀਂ ਕਰਾਇਆ ਸੀ । ਸਦਾ ਭਜਨ ਕੀਰਤਨ ਕਰਦੇ ਧਰਮ ਯੁੱਧ ਵਿਚ ਸ਼ਾਮਲ ਹੋ ਕੇ ਪੰਥ ਦੀ ਸੇਵਾ ਕਰਦੇ ਰਹੇ । ਬੜੀ ਜਤੀ ਸਤੀ ਪ੍ਰਕਰਮੀ ਸਨ | ਬਾਬਾ ਨੱਥਾ ਸਿੰਘ ਬਹੁਤ ਚਿਰ ਤਕ ਜਿਉਂਦੇ ਰਹੇ । ਬਾਬੇ ਕੇ ਬੇਰ ਹੀ ਟਿਕਦੇ ਰਹੇ । ਮਹਾਰਾਜਾ ਰਣਜੀਤ ਸਿੰਘ ਉਨ੍ਹਾਂ ਦਾ ਦਰਸ਼ਨ ਕਰਨ ਜਾਂਦੇ ਤੇ ਸਦ ‘ ਉਨ੍ਹਾਂ ਦਾ ਮਾਣ ਸਤਕਾਰ ਕਰਦੇ ਰਹੇ । ਬਾਬਾ ਨੱਥਾ ਸਿੰਘ ਦੇ ਚਲਾਣਾ ਕਰ ਜਾਣ ਪਿਛੋਂ ਮਹਾਂ ਸਿੰਘ ਗੁਰਦਵਾਰੇ ਦੀ ਸੇਵਾ ਕਰਦਾ ਰਿਹਾ , ਫੇਰ ਨਿਹਾਲ ਸਿੰਘ ਮਹੰਤ ਹੋਇਆ , ਫੇਰ ਪ੍ਰੇਮ ਸਿੰਘ ਦੇ ਵੇਲੇ ਚੰਗੀ ਰੌਣਕ ਹੋਈ । ਅਕਾਲੀ ਲਹਿਰ ਵਿਚ ਇਹ ਗੁਰਦੁਆਰਾ ਸ : ਖੜਕ ਸਿੰਘ ਜੀ ਦੀ ਹਿੰਮਤ ਨਾਲ ਪੰਥਕ ਪ੍ਰਬੰਧ ਵਿਚ ਆਇਆ | ਅੰਗਰੇਜ਼ਾਂ ਦੇ ਆਉਣ ਪਰ ਬਹੁਤ ਸਾਰੀ ਜਾਰ ਜਬਤ ਹੋ ਕੇ ਸਤ ਹਜ਼ਾਰ ਹੀ ਬਾਕੀ ਰਹਿ ਗਈ ਸੀ , ਹੁਣ ਗੁਰਦੁਆਰਾ ਪਾਕਿਸਤਾਨ ਵਿਚ ਹੈ । ਦੇਖੋ ਕਦੋਂ ਫੇਰ ਆਜ਼ਾਦ ਹੁੰਦਾ ਹੈ । ਏਸ ਮਿਸਲ ਦੇ ਵਡੇ ਵਡੇ ਨਾਮੀ ਸਿੰਘ ਬਹੁਤੇ ਜੰਗਾਂ ਵਿਚ ਜਾ ਸ਼ਹੀਦ ਹੋਏ ਸਨ | ਏਹ ਸਿੰਘ ਸ਼ਹੀਦੀ ਗਾਨੇ ਬੰਨ ਕੇ ਜੰਗ ਲੜਿਆ ਕਰਦੇ ਸਨ । ਬਾਬਾ ਰਾਮ ਸਿੰਘ ਬੇਦੀ ਸਾਹ ਦੀ ਦੁਰਾਨੀ * ਫੌਜਦਾਰ ਨਾਲ ਸਿਹਰੇ ਬੰਨ ਕੇ ਜੰਗ ਵਿਚ ਗਿਆ ਸੀ ਤੇ ਸਿਰ ਲਹਿ ਜਾਣ ਪਿਛੋਂ ਬਾਬਾ ਦੀਪ ਸਿੰਘ ਵਾਂਗ ਉਨ੍ਹਾਂ ਦਾ ਧੜ ਹੀ ਲੜਦਾ ਰਿਹਾ |
ਦਾਸ ਜੋਰਾਵਰ ਸਿੰਘ ਤਰਸਿੱਕਾ । ਭੁੱਲ ਚੁੱਕ ਦੀ ਮੁਆਫੀ।

...
...Related Posts

Leave a Reply

Your email address will not be published. Required fields are marked *

One Comment on “ਮਿਸਲ ਸ਼ਹੀਦਾਂ ਦਾ ਇਤਿਹਾਸ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)