More Gurudwara Wiki  Posts
ਭਾਈ ਸ਼ਾਲੋ ਜੀ – ਜਾਣੋ ਇਤਿਹਾਸ


ਭਾਈ ਸ਼ਾਲੋ ਜ਼ੀ ਸ੍ਰੀ ਗੁਰੂ ਰਾਮਦਾਸ ਜੀ ,ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇ ਦੇ ਇਕ ਮਹਾਨ ਸਿਖ ਸਨ।
*ਆਪ ਜ਼ੀ ਦਾ ਜਨਮ 29 ਸਤੰਬਰ,1554(14 ਅੱਸੂ) ਅਨੁਸਾਰ ਪਿੰਡ ਦੋਲ਼ਾ ਕਿੰਗਰਾ ਸ੍ਰੀ ਮੁਕਤਸਰ ਸਾਹਿਬ ਵਿਖੇ ਭਾਈ ਦਿਆਲਾ ਜੀ ਤੇ ਮਾਤਾ ਸੁਖਦੇਈ ਜੀ ਦੇ ਘਰ ਹੋਇਆ।*
ਆਪ ਜੀ ਦੇ ਮਾਤਾ ਪਿਤਾ ਸਖੀ ਸਰਵਰ ਸੁਲਤਾਨੀਆਂ ਦੇ ਉਪਾਸਕ ਸਨ,ਜੋ ਬਾਅਦ ਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਏ ਤੇ ਸ੍ਰੀ ਗੁਰੂ ਰਮਦਾਸ ਜੀ ਦੇ ਦਰਸ਼ਨ ਕਰਕੇ ਸਿੱਖ ਸਜ ਗਏ ਸਨ।
ਬਾਅਦ ਚ ਆਪ ਜੀ ਦੇ ਮਾਤਾ ਪਿਤਾ ਪਿੰਡ ਮਜੀਠਾ ਜ਼ਿਲਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਗਏ।ਭਾਈ ਸ਼ਾਲੋ ਜ਼ੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਰੁਕ ਗਏ ਜਿਥੇ ਆਪ ਜੀ ਨੇ ਸੇਵਾ ਸਿਮਰਨ ਆਰੰਭ ਕਰ ਦਿਤਾ।
ਲਾਹੌਰ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾ ਲਈ ਆਓਣ ਵਾਲੀ ਸੰਗਤ ਇਸ ਰਸਤੇ ਤੋਂ ਲੰਗਦੀ ਸੀ,ਜੋ ਭਾਈ ਸਾਲੋ ਜ਼ੀ ਦੀ ਧਰਮਸ਼ਾਲਾ ਚ ਰੁਕਦੇ ਸਨ।ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵੀ ਆਪ ਜੀ ਦੀ ਧਰਮਸ਼ਾਲਾ ਚ ਕਈ ਵਾਰ ਚਰਨ ਪਾਏ।
ਸੰਨ 1589, ਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਤੇ ਮਾਤਾ ਗੰਗਾ ਜੀ ਦੇ ਵਿਵਾਹ ਚ ਮਾਓ ਸਾਹਿਬ ਜ਼ਿਲਾ ਜਲੰਧਰ ਵਿਖੇ ਵੀ ਸਾਮਲ ਹੋਏ ਸਨ।
*ਗੁਰਦੁਆਰਾ ਟੋਭਾ ਭਾਈ ਸਾਲੋ ਜੀ*
ਇਸ ਅਸਥਾਨ ਨੂੰ ਭਾਈ ਗੁਰਦੁਆਰਾ ਟੋਭਾ ਸਾਹਿਬ ਭਾਈ ਸਾਲੋ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ,ਇਹ ਅਸਥਾਨ ਗੁਰਦਵਾਰਾ ਗੁਰੂ ਕੇ ਮਹਿਲ ਜਿਥੇ 9ਵੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਸੀ ਦੇ ਨਜ਼ਦੀਕ ਸਥਿਤ ਹੈ।ਇਸ ਅਸਥਾਨ ਤੇ ਗੁਰਦਵਾਰਾ ਸਾਹਿਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਸਮੇ ਬਣਾਇਆ ਗਿਆ ਸੀ।
*ਗੁਰੂ ਘਰ ਦੇ ਅਨਿਨ ਸੇਵਕ,ਸਿਦਕੀ, ਸਿਰੜੀ,ਸੇਵਕ ਸਿੱਖ,ਸੇਵਾ ਦੇ ਪੁੰਜ ਬਾਬਾ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਚ 52 ਜਾਤਾਂ ਦੇ ਕਿਰਤੀਆਂ ਅਤੇ ਵਪਾਰੀਆਂ ਨੂੰ ਲਿਆ ਕੇ ਵਸਾਇਆ ਅਤੇ ਪੰਜਵੇਂ ਪਾਤਸ਼ਾਹ ਜੀ ਨੇ ਪਰਸੰਨ ਹੋ ਕੇ ਸ਼ਹਿਰ ਦਾ ਪ੍ਰਬੰਧ ਆਪ ਜੀ ਨੂੰ ਸੰਭਾਲ ਦਿੱਤਾ।
ਇਕ ਵਾਰ ਭਾਈ ਸਾਹਿਬ ਜੀ ਲੰਗਰ ਦੀ ਸੇਵਾ ਵਿੱਚ ਲਗੇ ਸਨ ਕਿ ਬਰਸਤਾਂ ਸੁਰੂ ਹੋ...

ਗਈਆਂ ਭਾਈ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਨੇ ਬਾਲਣ ਦਾ ਪ੍ਰਬੰਧ ਕਰਨ ਲਈ ਕਿਹਾ ਭਾਈ ਸਾਹਿਬ ਜੀ ਨੇ ਹੋਕਾ ਦੇ ਦਿਤਾ ਨਗਰ ਵਿੱਚ ਕਿ ਪਾਥੀਆਂ ਦੇਉ ਤੇ ਗੁਰੂ ਘਰੋ ਪੁੱਤਰ ਲੈ ਜਾਉ ਇਕ ਪਾਧੀ ਤੋ ਇਕ ਪੁਤ ਦਸਾ ਤੋ ਦਸ ਪੁੱਤਰ ਦੇਖਦਿਆ ਹੀ ਦੇਖਦਿਆ ਸੁਕੀਆ ਪਾਧੀਆ ਦੇ ਢੇਰ ਲਗ ਗਏ। ਜਦੋ ਗੁਰੂ ਸਾਹਿਬ ਨੂੰ ਪਤਾ ਲਗਾ ਤਾ ਭਾਈ ਸਾਹਿਬ ਦੀ ਸਰਧਾ ਵੇਖ ਕੇ ਬਹੁਤ ਖੁਸ਼ ਹੋਏ।
ਤੇ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਸਾਲੋ ਜੀ ਨੂੰ ਅੰਮ੍ਰਿਤ ਸਰੋਵਰ ਨੂੰ ਪੱਕਿਆਂ ਕਰਨ ਲਈ ਇੱਟਾਂ ਬਨਾਉਣ ਲਈ ਆਵਿਆਂ ਵਿੱਚ ਵਰਤਿਆ ਜਾਣ ਵਾਲਾ ਬਾਲਣ ਮੁੱਕ ਜਾਣ ਤੇ ਆਪ ਜੀ ਪੰਡੋਰੀ ਵੜੈਚ ਆਦਿ ਪਿੰਡਾਂ ਵਿੱਚ ਜਾ ਕੇ ਪਾਥੀਆਂ ਤੋਂ ਪੁੱਤਰ ਹੋਣ ਦਾ ਹੋਕਾ ਦੇ ਕੇ ਬਾਲਣ ਲੈ ਕੇ ਆਏ ਸਾਰੇ ਵਾਕਿਆ ਦਾ ਪਤਾ ਲੱਗਣ ਤੇ ਗੁਰੂ ਸਾਹਿਬ ਜੀ ਅੱਤ ਪ੍ਰਸ਼ੰਨ ਹੋਏ ਤੇ ਬਚਨ ਕੀਤਾ ਕਿ ਜੋ ਵੀ ਮਾਈ ਭਾਈ ਸ਼ਰਧਾ ਨਾਲ ਭਾਵਨਾ ਨਾਲ ਆਪ ਜੀ ਦੇ ਇਸ ਟੋਭੇ ਵਿੱਚ ਇਸਨਾਨ ਕਰੇਗਾ,ਉਸ ਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਵੇਗੀ ਸੁੱਕੇ ਬੱਚੇ ਟੋਭੇ ਵਿੱਚ ਇਸ਼ਨਾਨ ਕਰਕੇ ਹਰੇ ਹੋ ਜਾਣਗੇ।
*ਮਹਾਨਤਾ:-*
ਇਸ ਟੋਭੇ ਵਿੱਚ ਸ਼ਰਧਾ ਨਾਲ ਇਸ਼ਨਾਨ ਕਰਨ ਤੇ ਪੁੱਤਰ ਦੀ ਦਾਤ ਮਿਲਦੀ ਹੈ ਅਤੇ ਸੋਕੜੇ ਦੇ ਰੋਗੀ ਬੱਚੇ ਰਾਜ਼ੀ ਹੁੰਦੇ ਹਨ ਇਸ ਅਸਥਾਨ ਦੇ ਦਰਸ਼ਨ ਕਰਕੇ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਯਾਤਰਾ ਸਫ਼ਲ ਹੁੰਦੀ ਹੈ ਅਤੇ ਮਨ ਭਾਵਨਾ ਫਲ ਪ੍ਰਾਪਤ ਹੁੰਦੇ ਹਨ।
*ਹਰ ਸਾਲ 14 ਅੱਸੂ ਨੂੰ ਦਰਬਾਰ ਸਾਹਿਬ ਕਮੇਟੀ ਵੱਲੋਂ, ਸੇਵਕ ਕਮੇਟੀ ਗੁਰਦਵਾਰਾ ਟੋਬਾ ਸਾਹਿਬ ਭਾਈ ਸਾਲੋਂ ਜੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਾਈ ਸਾਲੋ ਜੀ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਜਾਂਦਾ ਹੈ।*
ਆਪ ਜੀ 78 ਸਾਲ ਦੀ ਉਮਰ ਚ ਅਕਾਲ ਚਲਾਣਾ ਕਰ ਗਏ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)