More Gurudwara Wiki  Posts
ਚਮਕੌਰ ਦੀ ਜੰਗ ਤੋਂ ਬਾਦ ਸਰਹੰਦ ਦਾ ਸਾਕਾ


ਚਮਕੌਰ ਦੀ ਜੰਗ ਤੋਂ ਬਾਦ ਸਰਹੰਦ ਦਾ ਸਾਕਾ “
ਆਂਖਰੀ ਪੰਜਵਾਂ ਭਾਗ>>>>>…ਗੁਰੂ ਸਾਹਿਬ ਆਪ ਮਾਛੀਵਾੜੇ ਦੇ ਜੰਗਲਾਂ ਦੀ ਰੂਹਾਨੀ ਪਨਾਹ ਵਿੱਚ ਮਿੱਤਰ ਪਿਆਰੇ ਨਾਲ ਗੱਲਬਾਤ ਕਰਕੇ ਅਗਲੀ ਮੰਜਿਲ ਵੱਲ ਕੂਚ ਕਰਦੇ ਹਨ । ਇਧਰ ਸਰਸਾ ਨਦੀ ਦੇ ਕਿਨਾਰਿਓਂ ਸਿੰਘਾਂ ਦੇ ਨਿੱਕੇ ਨਿੱਕੇ ਕਾਫਲੇ ਵੰਡੇ ਗਏ ਜਿੰਨਾ ਵਿੱਚੋਂ ਨਿੱਕੀ ਉਮਰ ਦੇ ਮਹਾਨ ਜੋਰਾਵਰ ਬਾਬੇ , ਬਾਬਾ ਫਤਹਿ ਸਿੰਘ ਅਤੇ ਬਾਬਾ ਜੋਰਾਵਰ ਸਿੰਘ ਜੀ ਦਾਦੀ ਜੀ ਗੁਜਰ ਕੌਰ ਸਾਰੇ , ਗੰਗੂ ਨਾਲ ਉਸਦੇ ਪਿੰਡ ਖੇੜੀ ਵੱਲ ਰਵਾਨਾ ਹੋ ਚੁੱਕੇ ਹਨ।
ਰਸਤੇ ਵਿੱਚ ਗੰਗੂ ਦੀ ਕਾਂ ਅੱਖ ਮਾਤਾ ਜੀ ਕੋਲ ਘੋੜੇ ‘ਤੇ ਲੱਦੇ ਧਨ ਉਪਰ ਏ ਅਤੇ ਇਸ ਮਾਇਆ ਨੂੰ ਹੜੱਪਣ ਅਤੇ ਹੋਰ ਮਾਇਆ ਕਮਾਉਣ ਲਈ ਇਹ ਭ੍ਰਿਸ਼ਟ ਹਿੰਦੂ ਸਾਜਿਸਾਂ ਘੜਦਾ ਹਨੇਰੇ ਵਿੱਚ ਮੀਸਣਾ ਅਤੇ ਸਾਊ ਬੂਥੀ ਬਣਾਕੇ ਘੜੀ ਘੜੀ ਮਾਤਾ ਜੀ ਨੂੰ ਝੂਠਾ ਹੌਂਸਲਾ ਦਿੰਦਾ ਏ ਅਤੇ ਮਾਤਾ ਜੀ ਇਸਦੇ ਘਟ ਘਟ ਦੀ ਗੱਲ ਖੁਦ ਜਾਣਦੇ ਹੋਏ ਅਣਜਾਣਾਂ ਵਾਂਗ ਹੁੰਗਾਰਾ ਦਿੰਦੇ ਕਹਿ ਛੱਡਦੇ ਹਨ … ਜੋ ਹੋਇਆ ਸਭ ਹੁਕਮ ਏਂ । ਇੱਕ ਪਾਸੇ ਕਰਮਾਂ ਦੀ ਸਾੜ੍ਹਸਤੀ ਦਾ ਮਾਰਿਆ ਗੰਗੂ ਸਭ ਕੁੱਝ ਲੁੱਟਣ ਅਤੇ ਮਰਵਾਉਣ ਲਈ ਮਾਇਆ ਜਾਲ ਦੇ ਭਰਮ ਵਿੱਚ ਨਰਕਾਂ ਨੂੰ ਜਾਣ ਲਈ ਕਾਹਲ਼ਾ ਹੋਕੇ ਤੜਫਦਾ ਏ । ਇਧਰ ਮਾਤਾ ਜੀ ਅਤੇ ਨਿੱਕੀਆਂ ਉਮਰਾਂ ਵਾਲੇ ਮਹਾਨ ਗੁਰਸਿੱਖ ਅਤੇ ਵੱਡੇਰੀ ਉਮਰ ਦੀ ਮਹਾਨ ਤਪੱਸਵੀ ਦਾਦੀ ਮਾਂ ਜਿਸਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਮਾਂ , ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਤਨੀ , ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨੌਂਹ , ਗੁਰੂ ਅਰਜਣ ਮਹਾਰਾਜ ਜੀ ਦੀ ਪੜਨੌਂਹ ਅਤੇ ਗੁਰੂ ਧੰਨ ਧੰਨ ਗੁਰੂ ਰਾਮਦਾਸ ਜੀ ਦੀ ਦੂਹਰੀ ਪੜਨੌਂਹ ਹੋਣ ਦਾ ਇਲਾਹੀ ਮਾਣ ਪ੍ਰਾਪਤ ਏ ਅਤੇ ਸਭ ਕੁੱਝ ਪੰਥ ਨੂੰ ਦੋਹਾਂ ਹੱਥਾਂ ਨਾਲ਼ ਲੁਟਾਉਣ ਲਈ ਸ਼ਹਾਦਤ ਦੇ ਲੂੰ ਕੰਢੇ ਖੜ੍ਹੇ ਕਰਨ ਵਾਲੇ ਮਾਰਗ ਉੱਤੇ ਗੁਰੁ ਰਾਮਦਾਸ ਜੀ ਦੀ ਪੰਜਵੀਂ ਪੀੜ੍ਹੀ ਦੇ ਮਾਸੂਮ ਹੱਥਾਂ ਨੂੰ ਪਕੜਕੇ ਮੌਤ ਨਾਲ ਅਨੰਦ ਕਾਰਜ ਕਰਵਾਉਣ ਲਈ ਅਕਾਲ ਪੁਰਖ ਜੀ ਦੇ ਹੁਕਮ ਨੂੰ ਖਿੜੇ ਮੱਥੇ ਸਵੀਕਾਰਦੀ ਅਤੇ ਹਨੇਰੀ ਰਾਤ ਹੋਣ ਕਰਕੇ ਕਦੇ ਕਦੇ ਉੱਚੇ ਨੀਂਵੇ ਥਾਂ ਪੈਰ ਪੈਣ ਕਰਕੇ ਠੇਢੇ ਖਾਕੇ ਤੁਰ ਰਹੀ ਏ ।
ਘਰ ਪਹੁੰਦਿਆਂ ਸਾਰ ਗੰਗੂ ਬੋਲਿਆ ਮਾਤਾ ਜੀ ! ਹੁਣੇ ਆਇਆ… ਅਤੇ ਸਿੱਧਾ ਮੋਰਿੰਡੇ ਥਾਣੇ ਪਹੁੰਚਿਆ ਅਤੇ ਪੁਲਿਸ ਨਾਲ ਲੈਕੇ ਸੂਰਜ ਚੜਦਿਆਂ ਸਾਰ ਹੀ ਮਾਤਾ ਜੀ ਅਤੇ ਸਾਹਿਬਜਾਦਿਆਂ ਨੂੰ ਗ੍ਰਿਫਤਾਰ ਕਰਵਾ ਦਿੰਦਾ ਏ । ਪੁਲਿਸ ਨਾਲ ਤੁਰਨ ਤੋਂ ਪਹਿਲਾਂ ਕੋਲ਼ ਖੜੇ ਇਸ ਨਮਕ ਹਰਾਮ ਨੂੰ ਮਾਤਾ ਜੀ ਕਹਿੰਦੇ ਹਨ , “ ਗੰਗਿਆ ! ਪੈਸੇ ਚਾਹੀਦੇ ਸੀ ਤਾਂ ਮੰਗ ਲੈਂਦਾ ਏਨੀ ਸੇਵਾ ਨਾਲ ਵੀ ਇਹ ਧਨ ਸਾਰਾ ਤੇਰਾ ਹੀ ਬਣਦਾ ਸੀ ਪਰ ਜਿਹੜਾ ਕੰਮ ਤੂੰ ਆਹ ਨਿੱਕੇ ਬੱਚਿਆਂ ਨੂੰ ਫੜਵਾਉਣ ਵਾਲਾ ਕੀਤਾ ਏ , ਇਸਦਾ ਹਿਸਾਬ ਤਾਂ ਹੁਣ ਧਰਮਰਾਜ ਹੀ ਕਰੇਗਾ ।”
ਇਹ ਬੇਸ਼ਰਮ , ਬੇਹਯਾ , ਬੇਗੈਰਤ ਗੰਗੂ ਨੀਵੀਂ ਪਾਕੇ ਆਪਣੀ ਜੁੱਤੀ ਦੀ ਨੋਕ ਨਾਲ ਮਿੱਟੀ ਖੁਰਚਦਾ ਮਸੀਂ ਸਾਹ ਲੈ ਰਿਹਾ ਸੀ। ਆਹ ਅੱਜ ਦੀ R S S ਇਸੇ ਗੰਗੂ ਦੀ ਸਥਾਪਤ ਕੀਤੀ ਹੋਈ ਏ ਜੋ ਅੱਜ ਵੀ ਸਿੱਖ ਬੱਚਿਆਂ ਦੇ ਸਿਰੀਂ ਦਸਤਾਰ ਦੇਖਣੀ ਨਹੀਂ ਮੰਗਦਾ । ਇਹ ਅੱਜ ਵੀ ਸਾਨੂੰ ਨੀਹਾਂ ਵਿੱਚ ਖੜ੍ਹਿਆਂ ਦੇਖਣਾ ਮੰਗਦਾ ਏ… ਖੈਰ।
ਤਿੰਨ ਦਿੰਨ ਮਾਤਾ ਜੀ ਅਤੇ ਬੱਚਿਆਂ ਨੂੰ ਉਸ ਬੁਰਜ ਵਿੱਚ ਬਿਨਾਂ ਮੰਜੇ ਬਿਸਤਰੇ ਰੱਖਿਆ ਗਿਆ ਜੋ ਵਜੀਦ ਖਾਨ ਨੇ ਆਪਣੇ ਲਈ ਇੱਕ ਤਲਾਬ ਬਣਵਾਕੇ ਉਸਦੇ ਕਿਨਾਰੇ ‘ਤੇ ਲਹਿੰਦੇ ਪਾਸੇ ਮੂੰਹ ਰੱਖਕੇ ਗਰਮੀਆਂ ਦੀ ਤਪਸ਼ ਤੋਂ ਬਚਣ ਲਈ ਦਿਨ ਵੇਲੇ ਬਹਿਣ ਲਈ ਬਣਵਾਇਆ ਸੀ ।
ਪਾਠਕ ਅੰਦਾਜਾ ਲਾਉਣ ਕਿ ਪੋਹ (ਦਸੰਬਰ) ਦੀ ਸ਼ੁਰੀਆਤੀ ਦਿਨਾਂ ਦੇ ਉਸ ਵਕਤ ਦੇ ਸਮਿਆਂ ਦੀ ਕੜਕਦੀ ਠੰਢ ਉੱਤੋਂ ਜਗ੍ਹਾ ਵੀ ਗਰਮੀ ਵਿਚ ਠੰਢਾ ਰਹਿਣ ਵਾਲੀ ( ਜਿਸਨੂੰ ਠੰਢਾ ਬੁਰਜ ਤਾਂਹੀ ਕਿਹਾ ਜਾਂਦਾ ਸੀ) ਅਤੇ ਬਿਨਾਂ ਮੰਜਾ ਅਤੇ ਬਿਸਤਰਾਂ , ਮਤਲਬ ਖੂਨ ਜਮਾਂਅ ਦੇਣ ਵਾਲੀ ਠੰਢ ਅਤੇ ਬਿਨਾਂ ਰੋਟੀ ਭੋਜਨ ਰੱਖਿਆ ਗਿਆ।
ਜੇ ਕਿਸੇ ਅਤਿ ਪਿਆਰੇ ਸ਼ਰਧਾਲੂ ਮੋਤੀ ਰਾਮ ਮਹਿਰਾ ਜੀ ਨੇ ਦੁੱਧ ਪਿਆਉਣ ਦੀ ਹਿਮਾਕਤ ਕੀਤੀ ਸਣੇ ਪਰਿਵਾਰ ਕੋਹਲੂ ਵਿੱਚ ਪੀੜ ਦਿੱਤਾ ਗਿਆ। ਅੱਜ ਤਾਂ ਪੰਜਾਬ ਵਿੱਚ ਇਸਾਈ ਗਰੁੱਪ ਆਪਣੇ ਹਰਾਮਦੇ ਪੈਸਿਆਂ ਨਾਲ ਸਕੂਲ ਬਣਵਾਕੇ ਸਿੱਖ ਬੱਚਿਆਂ ਨੂੰ ਕੇਸ ਕਟਵਾਉਣ ਲਈ ਕਹਿਕੇ ਦਾਖਲਾ ਦੇਣ ਦਾ ਲਾਲਚ ਦਿੰਦੇ ਨੇ । ਇਸਾਈ ਬਣਨ ਵਾਸਤੇ ਕੋਲੋਂ ਪੈਸੇ ਦਿੰਦੇ ਨੇ । ਮੈਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੀ ਬਸ ਪਾਠਕਾਂ ਹੱਥ ਤੱਕੜੀ ਦੇਣਾ ਚਾਹੁੰਦੀ ਹਾਂ ਕਿ ਜੋਖੋ ਭਾਰ ਇਨਾਂ ਧਰਮਾਂ ਦੇ ਠੇਕੇਦਾਰਾਂ ਦਾ ਅਤੇ ਧਰਮ ਦਾ ! ਕਿ ਸਿੱਖ ਬਣਨ ਲਈ ਗੁਰੂ ਵੀ ਪਹਿਲਾਂ ਇਸ ਕੀਮਤੀ ਦਾਤ ਲਈ ਮਾਮੂਲੀ ਭੇਟਾ (ਕੀਮਤ ਨਹੀ। ) ਸਿਰ ਹੀ ਮੰਗਦਾ ਏ। ਜੇ ਕਿਸੇ ਨੂੰ ਸ਼ੱਕ ਹੋਵੇ ਕੋਈ ਸਿੱਖੀ ਦਾ ਬਾਗੀ ਹੋਇਆ ਇਸਾਈ ਵੀਰ ਪਤਾ ਕਰ ਸਕਦਾ ਏ ਮੋਤੀ ਮਹਿਰਾ ਜੀ ਨੂੰ ਪੁੱਛਕੇ , ਕਿ ਜੋ ਗੁਰੂ ਦਾ ਸਿੱਖ ਬਣਨ ਲਈ ਪੂਰੇ ਪਰਿਵਾਰ ਦੀ ਕੀਮਤ ਤਾਰਦਾ ਏ। ਇਹ ਹੈ ਸਿੱਖੀ । ਜੋਖੋ ਭਾਰ ! ਵਿਆਹਾਂ ਵਿੱਚ ਗੁਰੂ ਤੋਂ ਬੇਮੁੱਖ ਹੋਣ ਵਾਲਿਓ! ਲਾਵਾਂ ਵੇਲੇ ਸਿਰਫ ਹਾਲ ਵਿੱਚ ਬੈਠੇ ਰਹਿਣ ਵਾਲਿਓ !
ਕੀ ਤੁਹਾਨੂੰ ਸਾਲ ਬਾਦ ਮਾਤਾ ਗੁਜਰ ਕੌਰ ਦਾ ਚੇਤਾ ਆਉਂਦਾ ਏ ਅਤੇ ਮਾਸੂਮ ਮਹਾਨ ਸ਼ਹੀਦਾਂ ਦਾ ? ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਜਲੇਬੀਆਂ ਪਕੌੜੇ ਤੁਹਾਡੇ ਗਲ਼ੇ ਤੋਂ ਹੇਠਾਂ ਕਿਵੇਂ ਉਤਰਦੇ ਨੇ !!!! ਤੁਹਾਥੋਂ ਮਰਿਆ ਨਹੀਂ ਜਾਂਦਾ ? ਲਾਹਨਤ...

ਏ ਤੁਹਾਡੇ ਉਪਰ ਜੇ ਤੁਸੀਂ ਆਪਣੇ ਆਪ ਨੂੰ ਅਜੇ ਵੀ ਗੁਰੂ ਦੇ ਸਿੱਖ ਅਖਵਾਉਂਦੇ ਓ । ਲਾਹਨਤ ਏ ਤੁਹਾਡੇ ਉਪਰ ਜੇ ਤੁਸੀਂ ਸਿੱਖੀ ਤਿਆਗ ਚੰਦ ਟੁਕੜਿਆਂ ਲਈ ਇਸਾਈ ਅਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਥਾਂ ਕੀ ਕੀ ਬਣਦੇ ਓ ! ……ਸੌਰੀ ਕਿ ਇਹ ਲਿਖਣਾ ਹੀ ਪੈਣਾ ਸੀ ਭਾਵੇਂ ਕੋਈ ਪੋਸਟ ਅਪਰੂਵ ਕਰੇ ਜਾਂ ਨਾਂ ਕਰੇ ।
ਤਿੰਨ ਦਿਨ ਵਜੀਦ ਖਾਨ ਦੀ ਕਚਿਹਰੀ ਵਿੱਚ ਨਿੱਕੇ ਬਾਬੇ ਇਸਲਾਮ ਦੇ ਧਾਰਮਿਕ ਉੱਚ ਅਹੁਦਿਆਂ ਨੂੰ , ਮਹਿਲ ਮਾੜੀਆਂ , ਧਨ ਦੌਲਤ , ਐਸ਼ੋ ਇਸ਼ਰਤ ਲਈ ਹੂਰਾਂ ਅਤੇ ਵੱਡੇ ਹੋਕੇ ਰਾਜਨੀਤਕ ਅਹੁਦਿਆਂ ਦੇ ਲਾਲਚ ਜੁੱਤੀ ਦੀ ਨੋਕ ‘ਤੇ ਠੁਕਰਾਉਂਦੇ , ਇਸਲਾਮ ਕਬੂਲਣ ਤੋਂ ਇਨਕਾਰੀ ਅਤੇ ਆਪਣੇ ਧਰਮ ਖਾਤਰ ਨਿਛਾਵਰ ਹੁੰਦੇ ਹੋਏ , ਜੈਕਾਰੇ ਮਾਰਦੇ , ਵਜੀਦ ਖਾਨ ਦੀ ਸਰਕਾਰੀ ਝੰਡੇ ਅਤੇ ਰੁੱਤਬੇ ਦੀ ਮਿੱਟੀ ਜਲੀਲ ਕਰਕੇ ਉਨਾਂ ਦੀਆਂ ਧਰਮ ਦੇ ਨਾਮ ਹੇਠ ਹੁੰਦੀਆਂ ਕਾਲ਼ੀਆਂ ਬੇਰਹਿਮ ਕਰਤੂਤਾਂ ਦਾ ਭਾਂਡਾ ਭੰਨਦੇ , ਦੀਨ ਵਿੱਚ ਕੀਤੀਆਂ ਕੁਤਾਹੀਆਂ , ਇਸਲਾਮਿਕ ਪਾਕ ਵਿਚਾਰਧਾਰਾ ਦੀ ਖਿੱਲੀ ਉਡਾਂਉਂਦੇ ਹੋਏ ਵਜੀਦ ਖਾਨ ਅਤੇ ਉਸਦੇ ਹੇਠਲੇ ਅਹਿਲਕਾਰਾਂ ਨੂੰ ਧਰਮ ਦਾ ਸ਼ੀਸ਼ਾ ਦਿਖਾਕੇ ਆਪਣੇ ਪਿਤਾ ਜੀ ਦੇ ਉਪਰ ਪੂਰਨ ਭਰੋਸਾ ਅਤੇ ਦਾਦੀ ਦੀਆਂ ਦਿੱਤੀਆਂ ਸਿਖਿਆਵਾਂ ਦੇ ਅਡੋਲ ਪ੍ਰਚਮ ਝੁਲਾਉਂਦੇ ਹੋਏ ਜੇਤੂਆਂ ਵਾਂਗ ਜੇਤੂ ਹੋਕੇ ਬਾਹਰ ਆਉਂਦੇ ਰਹੇ।
ਇਸਲਾਮ ਦੀ ਮੋਮਨਤਾ ਨੂੰ ਛੱਡ ਕੁਫਰ ਦੀ ਡੂੰਘੀ ਖੱਡ ਵਿੱਚ ਡਿੱਗੇ ਕਾਫਰਾਂ ਦੇ ਮੁੱਖੀਆ ਵਜੀਦ ਖਾਨ ਨੂੰ ਭਰੀ ਕਚਿਹਰੀ ਵਿੱਚ , ਮਲੇਰ ਕੋਟਲੇ ਦੇ ਨਵਾਬ ਸ਼ੇਰ ਖਾਨ ਨੇ ਇਸਲਾਮਿਕ ਰਹਿਤ ਅਤੇ ਵਿਚਾਰਧਾਰਾ ਦੀ ਵਿਆਖਿਆ ਸੁਣਾਈ ਅਤੇ ਮਾਸੂਮ ਬੱਚਿਆਂ ਅਤੇ ਬਜੁਰਗ ਮਾਤਾ ਉਪਰ ਹੋ ਰਹੇ ਜੁਲਮੋਂ ਸਿੱਤਮ ਦੇ ਤਿੱਖੇ ਵਾਰਾਂ ਦੀ ਘੋਰ ਨਿਖੇਧੀ ਕਰਦਿਆਂ ਸਭਾ ਵਿੱਚੋਂ ਵਜੀਦ ਖਾਨ ਦੇ ਫੈਸਲੇ ਦਾ ਵਿਰੋਧ ਜਿਤਾਉਂਦਿਆਂ ਬਾਹਰ ਆ ਗਏ ਤਾਂ ਇਤਿਹਾਸਕ ਤੱਥਾਂ ਮੁਤਾਬਿਕ ਵਜੀਦ ਖਾਨ ਦੀ ਜਮੀਰ ਉੱਤੇ ਭਾਰੂ ਹੋਏ ਕਾਲੇ ਸਿਆਹ ਕੁਕਰਮਾਂ ਦੀ ਪਰਤ ਥੋੜੀ ਜਿਹੀ ਉਤਰੀ ਤਾਂ ਉਸਨੇ ਸੋਚਣਾ ਸ਼ੁਰੂ ਕੀਤਾ ਅਤੇ ਲਗਾਤਾਰ ਦੋਹਾਂ ਹੱਥਾਂ ਦੀ ਕੜਿੰਗੀ ਬਣਾਕੇ ਜੋਰ ਜੋਰ ਦੀ ਘੁੱਟਦਾ ਜਮੀਨ ਵੱਲ ਦੇਖੀ ਜਾ ਰਿਹਾ ਸੀ ਤਾਂ ਅਚਾਨਕ ਸੁੱਚਾ ਨੰਦ ਗਲ਼ ਵਿੱਚ ਜਨੇਊ ਲਮਕਾਈ ਅਤੇ ਉਸਦੇ ਧਾਗੇ ਨੂੰ ਖਿੱਚ ਖਿੱਚ ਘੁੰਮਾਉਂਦਾ ਹੋਇਆ ਅੱਗੇ ਆਇਆ ਅਤੇ ਬੋਲਿਆ , “
ਸਰਦਾਰ ਬਹਾਦੁਰ ਆਗਿਆ ਹੋਵੇ ਤਾਂ ਬੱਚਿਆਂ ਨੂੰ ਕੁੱਝ ਸਵਾਲ ਪੁੱਛਣ ਦੀ ਆਗਿਆ ਚਾਹੁੰਦਾ ਹਾਂ।”
ਵਜੀਦ ਖਾਨ ਆਪਣਾ ਸੱਜਾ ਹੱਥ ਖੁੱਲਾ ਰੱਖਕੇ ਅੱਗੇ ਵਧਾਉਂਦਾ ਹੋਇਆ ਚੁੱਪ ਰਹਿਕੇ ਆਗਿਆ ਦਿੰਦਾ ਹੈ ।
ਸਾਹਿਬਜਾਦਿਆਂ ਨੂੰ ਸਿੱਖੀ ਦੀ ਪ੍ਰੋੜਤਾ ਦੀ ਬੇਜੋੜ ਪ੍ਰਪੱਕਤਾ ਅਤੇ ਮਿਸ਼ਨ ਦੇ ਭਵਿੱਖੀ ਫੈਸਲਿਆਂ ਪ੍ਰਤੀ ਜਾਣਕਾਰੀ ਨਸ਼ਰ ਕਰਾਉਣ ਹਿੱਤ ਨਿੱਕੇ ਬਾਬਿਆਂ ਦੇ ਵੱਡੇ ਮਿਸ਼ਨਾਂ ਨੂੰ ਸਾਹਮਣੇ ਲਿਆਉਂਦਾ … ਸੁੱਚਾ ਨੰਦ ਨੂੰ ਬਨਾਮ ਕੁਫਰ ਦਾ ਸ਼ਹਿਨਸ਼ਾਹ ਸਵਾਲ ਕਰਦਾ ਹੈ , “ ਬੱਚਿਓ !
ਤੁਹਾਡਾ ਪਿਤਾ ਮਾਰਿਆ ਜਾ ਚੁੱਕਾ ਹੈ ਅਤੇ ਤੁਹਾਡੇ ਵੱਡੇ ਭਰਾ ਵੀ । ਹੁਣ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ?
ਸਹਿਬਜਾਦੇ ਵਾਰੀ ਵਾਰੀ ਤਰਤੀਦ ਬੱਧ ਸਿਆਣਿਆਂ ਅਤੇ ਪ੍ਰੌੜ ਮਨੁੱਖਾਂ ਵਾਂਗ ਬੋਲੇ , ਇੱਕ ਨੇ ਕਿਹਾ , “ ਸਾਡੇ ਪਿਤਾ ਜੀ ਨੂੰ ਦੁਨੀਆਂ ਦੀ ਕੋਈ ਤਾਕਤ ਕੈਦ ਤੱਕ ਨਹੀਂ ਕਰ ਸਕਦੀ ਮਾਰਨਾ ਤਾਂ ਦੂਰ ਦੀ ਗੱਲ !!!
ਦੂਸਰਾ ਬਾਬਾ ਬੋਲਿਆ , “ ਪਹਿਲਾਂ ਤਾਂ ਅਸੀਂ ਉਮੀਦ ਹੀ ਨਹੀਂ ਰੱਖਦੇ ਕਿ ਤੁਸੀਂ ਛੱਡੋਗੇ ! ਦੂਸਰਾ ਬਾਬਾ ਮੁਸਕਾਰਾਉਂਦਾ ਹੋਇਆ ਬੋਲਿਆ , “ ਜੇ ਛੱਡ ਵੀ ਦਿਓ ਅਸੀਂ ਵੱਡੇ ਹੋਕੇ ਖਾਲਸਾ ਫੌਜ ਤਿਆਰ ਕਰਾਂਗੇ ਅਤੇ ਸਾਂਝੀ ਅਵਾਜ ਵਿੱਚ ਬੋਲੇ ਕਿ , “ ਜੁਲਮ ਖਿਲਾਫ ਜੰਗ ਜਾਰੀ ਰੱਖਾਂਗੇ !!”
……………ਆਫਰੀਨ ! ਸੁਣ ਲਓ ਖਾਨ ਸਾਹਿਬ , ਕਰ ਲਓ ਰਿਹਾਅ !!! ……ਇਹ ਭੁਝੰਗੀ (ਸਪੋਲ਼ੀਏ-ਸੱਪ ਦੇ ਬੱਚੇ ) ਨੇ । ………ਇਨਾਂ ਦਾ ਹੁਣੇ ਹੀ ਸਿਰ ਫੇਂਹ ਦਿਓ ਵਰਨਾ ਵੱਡੇ ਹੋਕੇ ਹਕੂਮਤ ਲਈ ਬਹੁਤ ਵੱਡੀ ਸਮੱਸਿਆ ਖੜੀ ਕਰਨਗੇ । ਇਹ ਗੱਲ ਸੁੱਚੇ ਨੰਦ ਬ੍ਰਾਹਮਣ ਬਨਾਮ R S S ਦੀ ਭਵਿੱਖਤ ਜੜ੍ਹ , ਨੇ ਵਜੀਦ ਖਾਨ ਦੀ ਠੰਡੀ ਹੋ ਰਹੀ ਅੱਗ ‘ਤੇ ਮਿੱਟੀ ਦਾ ਤੇਲ ਛਿੜਕਦਿਆਂ ਆਖੀ ।
ਸਰਹੰਦ ਸੂਬੇ ਦਾ ਨਵਾਬ ਵਜੀਦ ਖਾਨ ਅੱਗ ਬਬੂਲਾ ਹੋਇਆ ਅਤੇ ਬੱਚਿਆਂ ਨੂੰ ਨੀਂਹਾਂ ਵਿੱਚ ਚਿਣਕੇ ਮਾਰਨ ਦਾ ਹੁਕਮ ਸੁਣਾਕੇ ਅੰਦਰ ਚਲਾ ਗਿਆ । ਸੁੱਚਾ ਨੰਦ ਨੀਂਵੀ ਪਾਕੇ ਉਸਦੀ ਕੁਰਸੀ ਵੱਲ ਸਲਾਮ ਕਰਕੇ ਮੁਸ਼ਕਰੀਆਂ ਵਿੱਚ ਹੱਸਦਾ ਹੈ ।
ਬੱਚਿਆਂ ਨੂੰ ਚਿਣ ਦਿੱਤਾ ਗਿਆ ਪਰ ਕੁੱਝ ਸਮੇਂ ਬਾਦ ਕੰਧ ਢਹਿ ਗਈ ਜਿਸਦਾ ਇਸ਼ਾਰਾ ਕੁਦਰਤ ਨੇ ਦਿੱਤਾ ਕਿ ਮੁਗਲ ਹਕੂਮਤ ਦੇ ਰਾਜ ਦੇ ਕਿਲ੍ਹੇ ਦੀ ਕੰਧ ਢਹਿ ਗਈ ਏ ।
ਮੈਂ ਖੁਦ ਹੈਰਾਨ ਹਾਂ ਕਿ ਅਨੰਦਪੁਰ ਸਾਹਿਬ ਨੂੰ ਘੇਰਾ ਅਤੇ ਬਾਦ ਵਿੱਚ ਘੇਰਾ ਛੁਡਵਾਉਣ ਲਈ ਸਹੁੰਆਂ ਖਾਣ ਵਾਲੇ ਵੀ ਹਿੰਦੂ ਰਾਜੇ । ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਨੂੰ ਫੜਵਾਉਣ ਵਾਲੇ ਵੀ ਹਿੰਦੂ , ਸ਼ੇਰਖਾਨ ਮੁਸਲਮਾਨ ਵਿਰੋਧ ਕਰਦਾ ਏ ਤਾਂ ਵਜੀਦ ਖਾਨ ਨੂੰ ਭੜਕਾਉਣ ਅਤੇ ਬੱਚਿਆਂ ਨੂੰ ਸ਼ਹਾਦਤ ਦਾ ਬੂਹਾ ਖੋਹਲਣ ਵਾਲਾ ਵੀ ਹਿੰਦੂ ! ਸੋਚਣਾ ਬਣਦਾ ਏ ਕਿ ਕਿਉਂ ? ਕੀ ਗੁਰੂ ਤੇਗ ਬਹਾਦਰ ਸਾਹਿਬ ਨੇ ਕੋਈ ਗਲਤੀ ਕੀਤੀ ਏ ਜਾਂ ਕਿ ਕੁੱਝ ਹੋਰ ਸਾਰਿਆਂ ਨੂੰ ਇਤਿਹਾਸ ਪੜਨਾ ਪਵੇਗਾ ।
ਪ੍ਰਵੀਨ ਕੌਰ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)