1799 ਵਿਚ ਲਾਹੌਰ ਸ਼ਹਿਰ ਵਿਚ ਮਹਾਰਾਜੇ ਰਣਜੀਤ ਸਿੰਘ ਜੀ ਦੀ ਤਾਜਪੋਸ਼ੀ ਦੀ ਰਸਮ ਹੋ ਰਹੀ ਸੀ..
ਦਰਬਾਰ ਵਿਚ ਰਸਮ ਵੇਖਣ ਆਈ ਵਿਸ਼ਾਲ ਸੰਗਤ ਵਿਚ ਰਣਜੀਤ ਸਿੰਘ ਨੇ ਇੱਕ ਅਪੀਲ ਕੀਤੀ ਕੇ “ਜੇ ਕਿਸੇ ਮਾਈ ਭਾਈ ਨੇ ਆਪਣੇ ਜੀਵਨ ਕਾਲ ਵਿਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਖਸ਼ਾਤ ਦਰਸ਼ਨ ਕੀਤੇ ਹੋਣ ਤਾਂ ਉਹ ਅੱਗੇ ਆਵੇ..”
ਜਿਕਰਯੋਗ ਏ ਉਸ ਵੇਲੇ ਤੱਕ ਦਸਮ ਪਿਤਾ ਨੂੰ ਚੜਾਈ ਕੀਤਿਆਂ ਅਜੇ ਸਿਰਫ 91 ਕੂ ਵਰੇ ਹੀ ਹੋਏ ਸਨ!
ਕਾਫੀ ਦੇਰ ਚੁੱਪ ਛਾਈ ਰਹੀ..
ਫੇਰ ਐਨ ਪਿੱਛੋਂ ਇੱਕ ਬਜ਼ੁਰਗ ਬਾਬਾ ਜੀ ਉੱਠ ਖਲੋਤੇ..ਹੌਲੀ ਹੌਲੀ ਅੱਗੇ ਆਏ ਤੇ ਆਖਣ ਲੱਗੇ ਕੇ ਨਿੱਕੇ ਹੁੰਦਿਆਂ ਇੱਕ ਵਾਰ ਆਪਣੇ ਬਾਬੇ ਨਾਲ ਅਨੰਦਪੁਰ ਸਾਹਿਬ ਗਏ ਨੂੰ ਸਜੇ ਦੀਵਾਨ ਵਿਚ ਦੂਰੋਂ ਦਸਮ ਪਿਤਾ ਦੀ ਮਾੜੀ ਜਿਹੀ ਝਲਕ ਪਈ ਸੀ..!
ਮਹਾਰਾਜਾ ਰਣਜੀਤ ਸਿੰਘ ਬਜ਼ੁਰਗ ਦੇ ਪੈਰੀਂ ਹੱਥ ਲਾਉਂਦਾ ਹੋਇਆ ਪੁੱਛਣ ਲੱਗਾ ਕੇ ਬਾਬਾ ਜੀ ਜਦੋਂ ਦਰਸ਼ਨ ਹੋਏ ਓਦੋਂ ਤੁਹਾਨੂੰ ਕਿੱਦਾਂ ਲੱਗਾ ਸੀ?
ਅੱਗੋਂ ਆਖਣ ਲੱਗੇ ਕੇ ਪੁੱਤ ਲੱਗਣਾ ਕੀ ਸੀ ਬੱਸ ਇੰਝ ਲੱਗਾ ਜਿੱਦਾਂ ਕਿੰਨੇ ਸਾਰੇ ਸੂਰਜਾਂ ਦੀ ਤੇਜ ਰੋਸ਼ਨੀ ਨਾਲ ਮੇਰੀਆਂ ਅੱਖਾਂ ਚੁੰਧਿਆਂ ਗਈਆਂ ਹੋਣ..ਸਾਰੇ ਸਰੀਰ ਦੇ ਲੂ ਕੰਢੇ ਖੜੇ ਹੋ ਗਏ ਸਨ..!
ਏਨੀ ਗੱਲ ਸੁਣ ਰਣਜੀਤ ਸਿੰਘ ਭਾਵੁਕ ਹੋ ਉਠਿਆ ਤੇ ਬਾਬੇ ਹੁਰਾਂ ਨੂੰ ਆਖਣ ਲੱਗਾ ਕੇ ਬਾਬਾ ਜੀ ਸੱਚ ਜਾਣਿਓ ਹੁਣ ਤੁਹਾਡੇ ਦਰਸ਼ਨ ਕਰਕੇ ਮੈਨੂੰ ਓਦਾਂ ਹੀ ਮਹਿਸੂਸ ਹੋ ਰਿਹਾ ਜਿਦਾਂ ਤੁਹਾਨੂੰ ਦਸਮ ਪਿਤਾ ਦੀ ਝਲਕ ਪਾ ਕੇ ਮਹਿਸੂਸ ਹੋਇਆ ਹੋਵੇਗਾ..!
ਦੀਵਾਨ ਟੋਡਰ ਮੱਲ ਉਹ ਇਨਸਾਨ ਸੀ ਜਿਸਨੇ ਦਸਮ ਪਿਤਾ ਦੇ ਪਿਆਰ ਵਿਚ ਆਪਣੀ ਜਾਨ ਮਾਲ ਅਤੇ ਕਾਰੋਬਾਰ ਦੀ ਪ੍ਰਵਾਹ ਕੀਤੇ ਬਿਨਾ ਸਤਾਰਾਂ ਸੌ ਪੰਜ ਦੇ ਦਿਸੰਬਰ ਮਹੀਨੇ ਵਿਚ ਸ਼ਹੀਦ ਕਰ ਦਿੱਤੇ ਛੋਟੇ ਸਾਹਿਬ ਜਾਂਦੇ ਅਤੇ ਮਾਤਾ ਗੁਜਰੀ ਜੀ ਦੇ ਪੰਜ-ਭੂਤਕ ਸਰੀਰ ਇੱਕ ਬਹੁਤ ਵੱਡੀ ਕੀਮਤ ਚੁਕਾ ਕੇ ਆਪਣੀ ਝੋਲੀ ਪਵਾ ਲਏ ਸਨ..
ਸਰਹਿੰਦ ਸ਼ਹਿਰ ਦੇ ਐਨ ਵਿਚਕਾਰ ਉਸ ਦੇਵ ਪੁਰਸ਼ ਦੀ ਖੰਡਰ ਬਣੀ ਹਵੇਲੀ ਨੂੰ ਸਪਰਸ਼ ਕਰਦਿਆਂ ਪਤਾ ਨਹੀਂ ਸਾਡੇ ਅਤੇ ਸਾਡੇ ਪੰਥ ਰਤਨਾਂ ਦੇ ਲੂ-ਕੰਢੇ ਖੜੇ ਕਿਓਂ ਨਹੀਂ ਹੁੰਦੇੇ..?
ਦੱਸਦੇ ਮੁਗਲ ਦਰਬਾਰ ਵਿਚ ਇੱਕ ਹਿੰਦੂ ਵਿਦਵਾਨ ਔਰੰਗਜੇਬ ਦੇ ਬੇਟੇ ਸ਼ਹਿਜ਼ਾਦਾ ਮੋਅੱਜਮ ਨੂੰ ਅਰਬੀ ਅਤੇ ਫਾਰਸੀ ਦੀ ਟਿਊਸ਼ਨ ਪੜਾਇਆ...
ਕਰਦਾ ਸੀ!
ਇੱਕ ਵਾਰ ਅਰਬ ਦੇ ਖਲੀਫਾ ਦੀ ਇੱਕ ਚਿੱਠੀ ਦਾ ਤਰਜੁਮਾਂ ਕਰਨ ਲਈ ਕਿੰਨੇ ਸਾਰੇ ਰਾਜਸੀ ਮਹਾਰਥੀ ਦਰਬਾਰ ਵਿਚ ਸੱਦ ਲਏ ਗਏ..
ਉਸ ਹਿੰਦੂ ਵਿਦਵਾਨ ਨੇ ਉਸ ਚਿੱਠੀ ਦਾ ਬਾਕੀਆਂ ਦੇ ਮੁਕਾਬਲੇ ਏਨਾ ਸਟੀਕ ਅਤੇ ਦੁਰੁਸਤ ਤਰਜੁਮਾ ਕੀਤਾ ਕੇ ਔਰੰਗਜੇਬ ਹੱਕਾ-ਬੱਕਾ ਰਹਿ ਗਿਆ..
ਸੋਚਣ ਲੱਗਾ ਅਰਬੀ ਭਾਸ਼ਾ ਦਾ ਏਡਾ ਵੱਡਾ ਵਿਦਵਾਨ ਹੋਵੇ ਪਰ ਹੋਵੇ ਗੈਰ-ਇਸਲਾਮਿਕ..ਇਹ ਕਿੱਦਾਂ ਹੋ ਸਕਦਾ?
ਫੌਰਨ ਹੁਕਮ ਜਾਰੀ ਕਰ ਦਿੱਤਾ ਕੇ ਜਾਂ ਤੇ ਇਸ ਵਿਦਵਾਨ ਨੂੰ ਮੁਸਲਮਾਨ ਬਣਾ ਲਿਆ ਜਾਵੇ ਤੇ ਜੇ ਇਨਕਾਰ ਕਰਦਾ ਏ ਤਾਂ ਫੇਰ ਸਰ ਕਲਮ ਕਰ ਦਿੱਤਾ ਜਾਵੇ!
ਜਾਰੀ ਹੋਏ ਇਸ ਫਤਵੇ ਕਾਰਨ ਸਹਿਮ ਗਏ ਇਸ ਵਿਦਵਾਨ ਨੇ ਆਪਣੇ ਵਿਦਿਆਰਥੀ ਸ਼ਹਿਜ਼ਾਦੇ ਮੋਅੱਜਮ ਨਾਲ ਗੱਲ ਕੀਤੀ..
ਆਖਣ ਲੱਗਾ ਕੇ ਸ਼ਹਿਜ਼ਾਦੇ ਕੋਈ ਐਸੀ ਜਗਾ ਦੱਸ ਜਿਥੇ ਮੇਰਾ ਈਮਾਨ ਤੇ ਮੇਰੀ ਜਾਨ ਦੋਵੇਂ ਹੀ ਬਚੇ ਰਹਿਣ..ਮੈਂ ਇਸਲਾਮ ਧਾਰਨ ਨਹੀਂ ਕਰਨਾ ਚਾਹੁੰਦਾ!
ਔਰੰਗਜੇਬ ਦਾ ਪੁੱਤਰ ਸ਼ਹਿਜ਼ਾਦਾ ਮੋਅੱਜਮ ਆਖਣ ਲੱਗਾ ਕੇ ਉਸਤਾਦ ਜੀ ਤੁਹਾਡਾ ਈਮਾਨ ਅਤੇ ਜਾਨ ਬੱਸ ਇੱਕੋ ਥਾਂ ਤੇ ਹੀ ਸੁਰਖਿਅਤ ਰਹਿ ਸਕਦੀ ਏ..ਉਸ ਜਗਾ ਦਾ ਨਾਮ ਏ ਅਨੰਦਪੁਰ ਸਾਹਿਬ..!
ਉਹ ਓਸੇ ਰਾਤ ਹੀ ਕਿਸੇ ਅਹਿਲਕਾਰ ਦੀ ਮਦਦ ਨਾਲ ਦਿੱਲੀ ਤੋਂ ਨਿੱਕਲਿਆ ਅਤੇ ਰਾਤੋ ਰਾਤ ਅਨੰਦ ਪੁਰ ਸਾਹਿਬ ਪੁੱਜ ਗਿਆ..!
ਦਿੱਲੀ ਦਰਬਾਰ ਵਿਚੋਂ ਬਚ ਕੇ ਗੁਰੂ ਗੋਬਿੰਦ ਸਾਹਿਬ ਜੀ ਦੇ ਦਰਬਾਰ ਵਿਚ ਪੁੱਜਾ ਅਰਬੀ ਤੇ ਫਾਰਸੀ ਭਾਸ਼ਾ ਦਾ ਉਹ ਵਿਦਵਾਨ ਆਪਣੇ ਵੇਲੇ ਦੇ ਸਿਰਮੌਰ ਕਵੀ ਭਾਈ ਸਾਬ ਭਾਈ ਨੰਦ ਲਾਲ ਜੀ ਸਨ..ਓਹੀ ਨੰਦ ਲਾਲ ਜਿਹਨਾਂ ਨੇ ਆਪਣੇ ਜੀਵਨ ਕਾਲ ਵਿਚ ਗੁਰੂ ਗੋਬਿੰਦ ਸਿੰਘ ਜੀ ਸਿਫਤ ਸਲਾਹ ਵਿਚ ਕਿੰਨਾ ਕੁਝ ਲਿਖਿਆ!
ਦਸਮ ਪਿਤਾ ਦੇ ਦਰਬਾਰ ਦੀ ਸਿਫਤ ਸੀ..ਕਿਸੇ ਨੂੰ ਜਬਰਦਸਤੀ ਜੈਕਾਰੇ ਛੱਡਣ ਲਈ ਮਜਬੂਰ ਨਹੀਂ ਸੀ ਕੀਤਾ ਜਾਂਦਾ ਤੇ ਨਾ ਹੀ ਧੱਕੇ ਨਾਲ ਕਿਸੇ ਦਾ ਧਰਮ ਪਰਿਵਰਤਨ ਹੀ ਕੀਤਾ ਜਾਂਦਾ ਸੀ!
(ਦਸਮ ਪਿਤਾ ਦੇ ਜਨਮ ਦਿਵਸ ਮੌਕੇ ਤੇ ਓਹਨਾ ਨਾਲ ਸਬੰਧਿਤ ਸੱਚੀਆਂ ਸਾਖੀਆਂ ਦੇ ਸਮੁੰਦਰ ਵਿਚੋਂ ਲਏ ਗਏ ਕੁਝ ਤਰੁਬਕੇ)
ਹਰਪ੍ਰੀਤ ਸਿੰਘ ਜਵੰਦਾ
Vikram Singh
526765032