More Gurudwara Wiki  Posts
ਸ਼ੁਕਰਚੱਕੀਆਂ ਦੀ ਮਿਸਲ ਬਾਰੇ ਜਾਣਕਾਰੀ


ਸਿੱਖਾਂ ਦੀਆਂ 12 ਮਿਸਲਾਂ ਵਿੱਚੋਂ ਅੱਜ ਦਸਵੇਂ ਦਿਨ ਸ਼ੁਕਰਚੱਕੀਆਂ ਦੀ ਮਿਸਲ ਬਾਰੇ ਜਾਣਕਾਰੀ ਪੜੋ ਜੀ।
ਦਸਵੀ ਮਿਸਲ ਸੁਕਰ ਚਕੀਆਂ ਦੀ । ਇਹ ਮਿਸਲ ਬਹੁਤ ਪ੍ਰਸਿੱਧ ਹੈ । ਕਿਸੇ ਸਮੇਂ ਇਹ ਵੀ ਬਾਰਾ ਮਿਸਲਾਂ ਵਿਚੋਂ ਇਕ ਮਿਸਲ ਸੀ ਪ੍ਰੰਤੂ ਮਹਾਰਾਜਾ ਰਣਜੀਤ ਸਿੰਘ ਜੀ ਦੇ ਤੇਜ ਪ੍ਰਤਾਪ ਦਾ ਸਦਕਾ ਇਸਦੇ ਸਾਹਮਣੇ , ਬਾਕੀ ਦੀਆਂ ਮਿਸਲਾਂ ਇਸ ਤਰਾਂ ਅਲੋਪ ਹੋ ਗਈਆਂ ਜਿਵੇਂ ਸੂਰਜ ਦੇ ਨਿਕਲਣ ਸਮੇਂ ਤਾਰੇ ਅਲੋਪ ਹੋ ਜਾਂਦੇ ਹਨ | ਇਸ ਮਿਸਲਾਂ ਦਾ ਮੁਢ ਸ : ਬੁਢਾ ਸਿੰਘ ਨੇ ਬੰਨ੍ਹਿਆ ਜਿੰਨਾਂ ਨੇ ਸ੍ਰੀ ਦਸ਼ਮੇਸ਼ ਜੀ ਪਾਸੋਂ ਅੰਮ੍ਰਿਤ ਛੱਕਿਆ ਸੀ । ਸ : ਬੁਢਾ ਸਿੰਘ ਦੇ ਖਾਨਦਾਨ ਦਾ ਕੁਰਸੀਨਾਮਾ ਰਾਜਾ ਸਾਲਬਾਹਨ ਨਾਲ ਮਿਲਦਾ ਹੈ । ਸੰਮਤ ੧੭੩੫ ਬਿ ਨੂੰ ਚੌਧਰੀ ਭਾਗਮੱਲ ਦੇ ਘਰ ਬੁਢਾ ਸਿੰਘ ਦਾ ਜਨਮ ਹੋਇਆ । ਸ੍ਰੀ ਦਸ਼ਮੇਸ਼ ਜੀ ਪਾਸੋਂ ਅੰਮ੍ਰਿਤਪਾਨ ਕਰਕੇ ਸ : ਬੁਢਾ ਸਿੰਘ ਨੇ ਪੰਥ ਵਿਚ ਬੜੀ ਮਸ਼ਹੂਰੀ ਪ੍ਰਾਪਤ ਕੀਤੀ । ਸ੍ਰੀ ਦਸ਼ਮੇਸ਼ ਜੀ ਅਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀਆਂ ਲੜਾਈਆਂ ਵਿਚ ਆਪ ਮੂਹਰਲੀ ਕਤਾਰ ਵਿੱਚ ਹੋਕੇ ਲੜਦੇ ਰਹੇ । ਆਪਦੇ ਪਾਸ ਇਕ ਬਹੁਤ ਵਧੀਆ ਘੋੜਾ ਸੀ ਜਿਸਦਾ ਨਾਮ ਦੇਸੀ ਸੀ । ਇਸ ਪਰ ਚੜਕੇ ਆਪ ੫੦-੬੦ ਮੀਲ ਦਾ ਚਕਰ ਕਟਕੇ ਵਾਪਸ ਆ ਜਾਦੇ ਸਨ ਤੇ ਕੋਈ ਸਵਾਰ ਆਪਦਾ ਪਿਛਾ ਨਹੀਂ ਕਰ ਸਕਦਾ ਸੀ । ਇਸ ਕਰਕੇ ਆਪ ਦਾ ਨਾਮ ” ਬੁਢਾ ਸਿੰਘ ਦੇਸੀ ਪ੍ਰਸਿੱਧ ਹੋ ਗਿਆ । ਇਸ ਦੇ ਦੋ ਪੁਤ ਸਨ ਚੰਦਾ ਸਿੰਘ ਤੇ ਨੌਧ ਸਿੰਘ ਇੰਨਾ ਨੇ ਰਸੂਲ ਨਗਰ ਨੂੰ ਫਤਹਿ ਕੀਤਾ ਅਤੇ ਆਪਣੇ ਨਾਲ ੪੦-੫੦ ਹਜ਼ਾਰ ਜਵਾਨ ਰਖਕੇ ਪੰਜਾਬ ਵਿਚੋਂ ਜਾਲਮ ਦੀ ਸੋਧ ਕਰਦੇ ਰਹੇ । ਚੰਦਾ ਸਿੰਘ ਤੇ ਨੌਧ ਸਿੰਘ ਗੁਜਰਾਂਵਾਲੇ ਦੇ ਪਾਸ ਸ਼ੁਕਰਚੱਕ ਪਿੰਡ ਨੂੰ ਅਬਾਦ ਕਰਕੇ ਰਹਿਣ ਲੱਗ ਪਏ ਇਸ ਕਰਕੇ ਇੰਨਾ ਦੀ ਮਿਸਲ ਦਾ ਨਾਮ ਭੀ ਸ਼ੁਕਰ ਚੁਕੀਆ ਮਿਸਲ ਪ੍ਰਸਿੱਧ ਹੋ ਗਿਆ । ਸ : ਬੁਢਾ ਸਿੰਘ ਆਪਣੇ ਪੁਤ ਨੌਧ ਸਿੰਘ ਸਮੇਤ ਮਜੀਠੇ ਦੇ ਨੇੜੇ ਪਠਾਨਾ ਨਾਲ ਹੋਈ ਇਕ ਲੜਾਈ ਵਿਚ ਸ਼ਹੀਦ ਹੋ ਗਿਆ | ਇਹ ਜੰਗ ਵਿੱਚ ਮਸਤ ਹਾਥੀ ਵਾਗ ਸਿੱਧਾ ਜਾਂਦਾ ਸੀ । ਨੌਧ ਸਿੰਘ ਦਾ ਪੁਤਰ ਚੜ੍ਹਤ ਸਿੰਘ ੧੭੭0 ਬਿ ; ਨੂੰ ਪੈਦਾ ਹੋਇਆ | ਖਾਲਸਾ ਦਲ ਵਿਚ ਰਲ ਕੇ ਆਪ ਨੇ ਬਹੁਤ ਸਾਰੀਆਂ ਲੜਾਈਆਂ ਵਿਚ ਹਿੱਸਾ ਲਿਆ ਅਤੇ ਬਹਾਦਰੀ ਦੀ ਧਾਕ ਬੈਠਾ ਦਿੱਤੀ । ਫਿਰ ਇਸ ਨੇ ਆਪਣਾ ਅੱਡ ਜੱਥਾ ਬਣਾ ਲਿਆ ਤੇ ਹਮਦ ਖਾਂ ਹਾਕਮ ਗੁਜਰਾਂਵਾਲਾਂ ਨੂੰ ਮਾਰ ਕੇ ਉਸ ਦੇ ਇਲਾਕੇ ਪਰ ਕਬਜ਼ਾ ਕਰ ਲਿਆ । ਸੰਮਤ ੧੮੧੧ ਬਿ : ਵਿੱਚ ਇੰਨਾ ਨੇ ਗੁਜਰਾਵਾਲੇ ਕਿਲਾ ਬਣਵਾਇਆ ਤੇ ਜੰਗੀ ਸਾਮਾਨ ਇਕਠਾ ਕਰਨਾ ਸ਼ੁਰੂ ਕਰ ਦਿੱਤਾ ਦੂਜੇ ਸਿੱਖ ਸਰਦਾਰਾਂ ਨੂੰ ਨਾਲ ਲੈਕੈ ਸ ਚੜ੍ਹਤ ਸਿੰਘ ਨੇ ਲਾਹੌਰ ਦੇ ਸੂਬੇ ਨੂੰ ਫਤਹਿ ਕਰ ਲਿਆ । ਸਿਆਲਕੋਟ ਦੇ ਹਾਕਮ ਨੂੰਰਦੀਨ ਪਰ ਚੜਾਈ ਕਰਕੇ ਉਸ ਦਾ ਬਹੁਤ ਸਾਰਾ ਸਾਮਾਨ ਜੰਗ ਆਪਣੇ ਕਬਜ਼ੇ ਵਿੱਚ ਕਰ ਲਿਆ ਅਤੇ ਇਥੋਂ ਦੀ ਹਕੂਮਤ ਆਪਣੇ ਛੋਟੇ ਭਰਾ ਦਲ ਸਿੰਘ ਨੂੰ ਸੌਂਪ ਕੇ ਆਪ ਗੁਜਰਾਂਵਲੇ ਆ ਗਏ । ਸੰਮਤ ੧੮੧੭ ਬਿ : ਨੂੰ ਤੈਮੂਰ ਸ਼ਾਹ ਨੇ ਗੁਜਰਾਵਾਲੇ ਪਰ ਬਹੁਤ ਸਾਰੀ ਫੌਜ ਲੈਕੇ ਹਲਾ ਹਲਾ ਬੋਲ ਦਿੱਤਾ । ਸ : ਚੜ੍ਹਤ ਸਿੰਘ ਕਿਲੇ ਵਿੱਚ ਬਹਿਕੇ ਇਕ ਮਹੀਨਾ ਮੁਕਾਬਲਾ ਕਰਦਾ ਰਿਹਾ । ਇਤਨੇ ਨੂੰ ਸ . ਜਸਾ ਸਿੰਘ ਆਹਲੂਵਾਲੀਆ ਤੇ ਸ : ਝੰਡਾ ਸਿੰਘ ਭੰਗੀ ਆਦਿਕ ਫੌਜਾਂ ਲੈਕੇ ਪੁਜ ਗਏ । ਇਹ ਖਬਰ ਸੁਣ ਕੇ ਸ ਚੜਤ ਸਿੰਘ ਭੀ ਕਿਲੇ ਵਿਚੋਂ ਬਾਹਰ ਨਿਕਲ ਆਇਆ ਤੇ ਸਿੰਘਾ ਨੂੰ ਲੈਕੇ ਤੈਮੂਰ ਦੀਆਂ ਫੌਜ਼ਾਂ ਪਰ ਜ਼ੋਰ ਦਾ ਹਮਲਾ ਕੀਤਾ ਤੇ ਉਨ੍ਹਾਂ ਵਿਚ ਭਾਜੜਾਂ ਪੈ ਗਈਆਂ ਹੁਣ ਸ ਚੜਤ ਸਿੰਘ ਦਾ ਹੌਸਲਾ ਬਹੁਤ ਵਧ ਗਿਆ | ਇਸ ਤੋਂ ਪਿਛੋਂ ਸ : ਚੜਤ ਸਿੰਘ ਨੇ ਰੋਹਤਾਸ ਤੇ ਜੇਹਲਮ ਆਦਿਕ ਦੇ ਬਹੁਤ ਸਾਰੇ ਇਲਾਕੇ ਪਰ ਕਬਜ਼ਾ ਕਰ ਲਿਆ | ਏਨਾਂ ਤੋਂ ਪਿਛੋਂ ਸ...

: ਮਹਾਂ ਸਿੰਘ ਜੀ ਗੱਦੀ ਘਰ ਬੈਠੇ । ਸ : ਮਹਾਂ ਸਿੰਘ ਜੀ ਦਾ ਅਨੰਦ ਕਾਰਜ ਰਾਜਾ ਗਜਪਤ ਸਿੰਘ ਜੀ ਦੇ ਪੁਤਰ ਦੀ ਲੜਕੀ ਰਾਜ ਕੋਰ ਨਾਲ ਹੋਇਆ ਜਿਸਦੀ ਕੁਖ ਤੋਂ ੨ ਮਘਰ ਸੰਮਤ ੧੮੩੭ ਬਿ : ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਹੋਇਆ ਉਸ ਸਮੇਂ ਇਨ੍ਹਾਂ ਦੇ ਪਿਤਾ ਨੂੰ ਜੰਗ ਵਿਚ ਫਤਹਿ ਹੋਈ ਸੀ ਇਸ ਕਰਕੇ ਇਹਨਾਂ ਦਾ ਨਾਮ ਰਣਜੀਤ ਸਿੰਘ ਰਖਿਆ ਗਿਆ । ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਦਾਨਾਈ ਪ੍ਰਬੰਧ ਕਰਨ ਦੀ ਖੂਬੀ ਬਹਾਦਰੀ ਤੇ ਚਤਰਾਈ ਨਾਲ ਬਾਰਾਂ ਮਿਸਲਾਂ ਨੂੰ ਇਕਠਿਆਂ ਕਰਕੇ ਇਕ ਵਿਸਾਲ ਖਾਲਸਾ ਰਾਜ ਦੀ ਬੁਨਿਆਦ ਰੱਖੀ ਜਿਸ ਦੀਆਂ ਸਰਹੱਦਾਂ ਕਿਸੇ ਸਮੇਂ ਜਮਨਾ ਅਤੇ ਜਮਰੌਦ ਨਾਲ ਲਗਦੀਆਂ ਸਨ । ਮਹਾਰਾਜਾ ਸਾਹਿਬ ਦਾ ਇਤਹਾਸ ਵਿਸਥਾਰ ਦਾ ਮੁਥਾਜ ਹੈ ਅਤੇ ਬਹੁਤ ਸਾਰੀਆਂ ਹੋਰਨਾ ਇਤਿਹਾਸਕ ਪੁਸਤਕਾਂ ਵਿਚੋਂ ਪੜਿਆ ਜਾ ਸਕਦਾ ਹੈ । ਇਸ ਲਈ ਅਸੀਂ ਏਥੇ ਇਸ ਮਿਸਲ ਦਾ ਹਾਲ ਬਹੁਤ ਹੀ ਸੰਖੇਪ ਕਰਕੇ ਲਿਖਿਆ ਹੈ । ਉਸ ਸਮੇਂ ਜਿਹੜੇ ਬਦੇਸ਼ੀ ਯਾਤਰੂ ਭਾਰਤ ਵਿਚ ਆਏ ਅਤੇ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਵੇਖਿਆ ਉਹਨਾਂ ਨੇ ਇਕ ਰਾਏ ਹੋਕੇ ਏਸ ਗਲ ਨੂੰ ਪ੍ਰਵਾਨ ਕੀਤਾ ਹੈ ਕਿ ਉਸ ਸਮੇਂ ਸਾਰੇ ਏਸ਼ੀਆ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਦਾ ਜਬੇਵਾਲਾ ਕੋਈ ਹੋਰ ਰਾਜਾ ਨਹੀਂ ਸੀ ਅਤੇ ਉਸਦੀ ਹਿੰਮਤ , ਦ੍ਰਿੜਤਾ , ਬਹਾਦਰੀ , ਤੇ ਉਤਰ ਪ੍ਰਸ਼ਨ ਕਰਨ ਦੀ ਅਨੋਖੀ ਸ਼ਕਤੀ ਦਾ ਚਮਤਕਾਰ ਵੇਖ ਕੇ ਦੰਗ ਰਹਿ ਗਏ । ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਚਾਰ ਸੂਬੇ ਪਸ਼ੌਰ , ਮੁਲਤਾਨ , ਕਸ਼ਮੀਰ ਤੇ ਲਾਹੌਰ ਸਨ । ਆਪ ਤੋਂ ਪਿਛੋਂ ਵਾਰੀ ਵਾਰੀ ਮਹਾਰਾਜਾ ਖੜਕ ਸਿੰਘ ਕੰਵਰ ਨੌਨਿਹਾਲ ਸਿੰਘ , ਮਹਾਰਾਜਾ ਸ਼ੇਰ ਸਿੰਘ ਗਦੀ ਪਰ ਬੈਠੇ ਪਰ ਇਹ ਸਭ ਡੋਗਰਾ ਗਰਦੀ ਦਾ ਸ਼ਿਕਾਰ ਹੋਕੇ ਮਾਰੇ ਗਏ । ਮਹਾਰਾਜਾ ਖੜਕ ਸਿੰਘ ਜੀ ਨੂੰ ਜ਼ਹਿਰ ਦਿਤੀ ਗਈ , ਕੰਵਰ ਨੌਨਿਹਾਲ ਸਿੰਘ ਉਪਰ ਛੱਜਾ ਸਿਟਿਆ ਗਿਆ , ਮਹਾਰਾਜਾ ਸ਼ੇਰ ਸਿੰਘ ਨੂੰ ਸੰਧਾਂਵਾਲਿਆਂ ਨੇ ਗੋਲੀ ਨਾਲ ਮਾਰਿਆ ਤੇ ਉਸੇ ਦਿਨ ਬੇਈਮਾਨ ਵਜ਼ੀਰ ਧਿਆਨ ਸਿੰਘ ਭੀ ਉਹਨਾਂ ਨੇ ਸੋਧ ਦਿਤਾ । ਪਿਛੋਂ ਮਹਾਰਾਜਾ ਦਲੀਪ ਸਿੰਘ ਤਖਤ ਪਰ ਬੈਠਾ । ਇਹਨਾਂ ਦੇ ਸਮੇਂ ਵਿਚ ਅੰਗਰੇਜ਼ਾਂ ਨਾਲ ਦੋ ਲੜਾਈਆਂ ਹੋਈਆਂ । ਰਾਜਾ ਤੇਜਾ ਸਿੰਘ ਤੇ ਲਾਲ ਸਿੰਘ ਦੀ ਬੇਈਮਾਨੀ ਨਾਲ ਸਿੰਘ ਹਾਰਦੇ ਗਏ ਓੜਕ ੨੯ ਮਾਰਚ ੧੮੪੯ ਈ : ਨੂੰ ਪੰਜਾਬ ਅੰਗਰੇਜ਼ੀ ਰਾਜ ਵਿਚ ਸ਼ਾਮਲ ਕੀਤਾ ਗਿਆ ਤੇ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਇੰਗਲੈਂਡ ਲੈ ਗਏ ।
ਇਸ ਤੋਂ ਪਿਛੋਂ ਮਹਾਰਾਣੀ ਜਿੰਦ ਕੌਰ ਮਹਾਰਾਜੇ ਦੀ ਮਾਤਾ ਵਲੈਤ ਚਲੀ ਗਈ ਤੇ ਉਥੇ ਹੀ ਚਲਾਣਾ ਕਰ ਗਈ । ਮਹਾਰਾਜਾ ਦਲੀਪ ਸਿੰਘ ਨੇ ਮੁਕਦਮਾ ਵੀ ਕੀਤਾ । ਆਪ ਨੂੰ ਉਟਾਕਮੰਡ ਰਹਿਣ ਦੀ ਇਜਾਜ਼ਤ ਹੋ ਗਈ ਸੀ । ਜਦ ਆਪ ਵਲੈਤ ਤੋਂ ਬੰਬਈ ਨੂੰ ਆ ਰਹੇ ਸਨ ਤਦ ਪੰਜਾਬ ਤੋਂ ਸਿੰਘ ਪੈਦਲ ਹੀ ਬੰਬਈ ਮਹਾਰਾਜੇ ਦੇ ਸੁਆਗਤ ਲਈ ਪਹੁੰਚ ਗਏ । ਜਿਸ ਕਰਕੇ ਅੰਗਰੇਜ਼ਾਂ ਨੇ ਮਹਾਰਾਜੇ ਨੂੰ ਵਾਪਸ ਜਾਣ ਦਾ ਹੁਕਮ ਦਿਤਾ । ਮਹਾਰਾਜਾ ਸਾਹਿਬ ਨੇ ਅਦਨ ਵਿਚ ਇਕ ਸਿੱਖ ਪਲਟਣ ਦੇ ਸਿੰਘਾਂ ਤੋਂ ਅੰਮ੍ਰਿਤ ਛਕਿਆ । ਤੇ ਦੁਬਾਰਾ ਸਿੰਘ ਸਜ ਗਏ । ਏਹ ਪਲਟਣ ਐਬੇਸ਼ੀਨੀਆਂ ਨੂੰ ਜਾ ਰਹੀ ਸੀ । ਮਹਾਰਾਜਾ ਸਾਹਿਬ ਨਿਰਾਸ ਹੋ ਕੇ ਰੂਸ ਆਦਿ ਦੇਸ਼ਾਂ ਵਿਚ ਫਿਰ ਕੇ ਫਿਰ ਸਰਕਾਰ ਅੰਗਰੇਜ਼ੀ ਨਾਲ ਸੁਲ੍ਹਾ ਕਰਕੇ ਵਲੈਤ ਜਾ ਰਹੇ ਤੇ ੧੮੯੩ ਵਿਚ ਪੈਰਿਸ ਦੇ ਇਕ ਹੋਟਲ ਵਿੱਚ ਤੰਗ ਦਸਤੀ ਦੀ ਹਾਲਤ ਵਿਚ ਚਲਾਣਾ ਕਰ ਗਏ | ਆਪ ਦੀ ਉਲਾਦ ਵਿਚੋਂ ਇਕ ਲੜਕੀ ਸ਼ਹਿਜ਼ਾਦੀ ਬੰਬਾ ਸੀ , ਜੋ ਉਹ ਵੀ ਚਲਾਣਾ ਕਰ ਗਈ ਹੈ ।
ਦਾਸ ਜੋਰਾਵਰ ਸਿੰਘ ਤਰਸਿੱਕਾ । ਭੁੱਲ ਚੁੱਕ ਦੀ ਮੁਆਫੀ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)