ਸੂਰਜ
ਸੂਰਜ ਛੁੱਪਦਾ ਛੁੱਪੀ ਜਾਵੇ ਤੇ ਚੰਨ ਚੜਦਾ ਚੜ ਜਾਵੇ।
ਉਦੋਂ ਦਿਲ ਚ ਭੈੜੇ ਖ਼ਿਆਲ ਆਂਦੇ,ਜਦ ਕੋਲ ਗ਼ੈਰਾਂ ਖੜ ਜਾਵੇ।
ਤੱਕਦੇ ਰਹੀਏ ਤੇਰੇ ਘਰ ਵੱਲ,ਜਦੋਂ ਅੰਦਰ ਤੂੰ ਵੜ ਜਾਵੇ।
ਤੈਨੂੰ ਮਿਲਦਾ ਦੇਖ ਮੇਰੇ ਨਾਲ, ਜੱਗ ਭੈੜਾ ਕਿਉਂ ਸੜ ਜਾਵੇ।
ਸਾਡੀ ਜ਼ਿੰਦਗੀ ਸੁਰੂ ਹੁੰਦੀ ਏ ਸਵੇਰੇ।
ਰੂਹ ਸਾਡੀ ਖੁਸ਼ ਹੁੰਦੀ ਕਰ ਦੀਦਾਰ ਤੇਰੇ।
ਜਦ ਨਿਕਲੇ ਤੂੰ ਘਰੋਂ ,ਕਾਲਜ ਜਾਣ ਲਈ,
ਅਸੀਂ ਗੀਤ ਗਾਈਏ ,ਜੀ ਪਰਚਾਣ ਲਈ।
ਚੰਗਾ ਨਾ ਲੱਗੇ ਤੇਰਾ,ਕਦੇ ਰੁੱਸ ਜਾਣਾ,
ਗੱਲ ਦਿਲ ਦੀ ਨਾ,ਆਪਣੀ ਕਹਿ ਪਾਣਾ।
ਅਸੀ ਥੱਕ ਜਾਂਦੇ ,ਮਾਰ ਮਾਰ ਗਲੀ ਗੇੜੇ,
ਰੂਹ ਸਾਡੀ ਖੁਸ਼ ਹੁੰਦੀ ,….!,..
ਹੁੰਦੇ ਜ਼ਿੰਦਗੀ ਦੇ, ਸੁਨਿਹਰੀ ਪਲ ਉਦੋਂ ,
ਜਦੋਂ ਤੁਸੀਂ ਬੈਠਦੇ...
ਸਾਡੇ ਨੇੜੇ ਸੀ।
ਹਵਾਵਾਂ ਵੀ ਜਾਪਦੀਆਂ ਗੀਤ ਗਾਉਂਦੀਆ,
ਜਦ ਆਂਦੇ ਤੁਸੀਂ ਸਾਡੇ ਵਿਹੜੇ ਸੀ।
ਕਹੇ ਦਿਲ਼ ਮੇਰਾ, ਫਿਰ ਪਾ ਗਲੀ ਫੇਰੇ,
ਰੂਹ ਸਾਡੀ ਖੁਸ਼ ਹੁੰਦੀ……
ਤੇਰਾ ਛੱਤ ਤੇ ਖੜ ਵਾਲ ਸੁਕਾਉਣਾ ਨੀ।
ਮੈਨੂੰ ਦੇਖ ਨਿੰਮਾ ਨਿੰਮਾ ਮੁਸਕਰਾਉਣਾ ਨੀ।
ਤੂੰ ਚਾਹੇ ਭੁੱਲ ਜਾਵੇ ਸਭ ਨੈਣ ਜੋਤੀਏ,
“ਸੰਗਰੂਰਵੀ” ਨੇ ਨਾ ਕਦੇ ਭੁੱਲਾਉਣਾ ਨੀ।
ਖਾਬਾਂ ਵਿੱਚ ,ਦਿਲ ਵਿੱਚ ,ਵੱਸਗ਼ੀ ਤੂੰ ਮੇਰੇ,
ਰੂਹ ਸਾਡੀ ਖ਼ੁਸ਼ ਹੁੰਦੀ,…!.
@©®✍️ ਸਰਬਜੀਤ ਸੰਗਰੂਰਵੀ
Related Posts
ਮੋਹ ਮਾਇਆ ਕਦੇ ਬੁਰੀ ਨਹੀਂ, ਪਰ ਜਦੋਂ ਹੱਦ ਬੰਨ੍ਹੇ ਟੱਪ ਜਾਂਦੈ, ਫਿਰ ਮਾੜ੍ਹਾ ਹੁੰਦਾ। ਮੋਹ ਆਪਣਿਆਂ ਨਾਲ ਹੀ ਹੁੰਦੈ, ਬੇਗਾਨਿਆਂ ਵੱਲ ਕਦੇ ਧਿਆਨ ਹੀ ਨਹੀਂ ਕਰਦੇ। ਚੱਲੋ ਧਿਆਨ ਨਹੀਂ ਕੀਤਾ ਤਾਂ, ਕੋਈ ਗੱਲ ਨਹੀਂ। ਬੱਸ ਇੱਕੋ ਗੱਲ ਹੀ ਯਾਦ ਰੱਖੋ, ਕਿ ਦੇਖ ਦੇਖ ਕਿਸੇ ਨੂੰ, ਅੰਦਰੋਂ ਬਾਹਰੋਂ ਸੜ੍ਹੋ ਨਾ। ਆਪਣੇ Continue Reading »
ਹਾਂ ਭਾਣਜਾ ਕਿਸੇ ਦਾ, ਕਿਸੇ ਦਾ ਹਾਂ ਦੋਹਤਾ । ਹਾਂ ਭਤੀਜਾ ਕਿਸੇ ਦਾ, ਕਿਸੇ ਦਾ ਹਾਂ ਪੋਤਾ । ਰੋਜ਼ੀ ਰੋਟੀ ਬਾਪ ਮੇਰੇ ਨੂੰ, ਮੇਰੇ ਤੋਂ ਦੂਰ ਕੀਤਾ। ਪੇਕੇ ਘਰ ਰਹਿਣ ਲਈ, ਮਾਂ ਨੂੰ ਮਜ਼ਬੂਰ ਕੀਤਾ। ਨਾਨਾ,ਨਾਨੀ,ਮਾਮਾ,ਮਾਸੀ, ਕਰਨ ਪਿਆਰ ਬਥੇਰਾ। ਕੋਈ ਮਾਮੀ ਕਹਿੰਦੀ ਏ, ਲੁੱਟ ਖਾ ਗਏ ਘਰ ਮੇਰਾ। ਮਾਮੇ ਮੇਰੇ Continue Reading »
ਮੇਰਾ ਟੀਚਰ,ਨਿੱਤ ਨੇਮ,ਇਕਾਗਰ ਚਿੱਤ, ਨਿੱਤ ਕਰੇ। ਕਰੇ ਕਮਾਈ, ਹੱਕ ਸੱਚ ਦੀ, ਕਦੇ ਕਿਸੇ ਤੋਂ, ਨਾ ਡਰੇ। ਡਰੇ ਨਾ ਡਰਾਏ,ਕਦੇ ਕਿਸੇ ਨੂੰ, ਜੀ ਕਹੇ ਕਹਾਏ, ਨਾ ਕਹਾਏ ਅਰੇ। ਅਰੇ ਕਹੇ ਜੋ,ਨਾਲੇ ਕਰੇ ਜੋ ਬਤਮੀਜ਼ੀ, ਫਿਰ ਬੋਲ ਸੁਣਾਏ,ਉਸਨੂੰ ਖਰੇ। ਖਰੇ ਬੋਲ ਨਾ ਬੋਲੇ,ਬਿਨਾਂ ਕਿਸੇ ਮਤਲਬ ਦੇ, ਲੜ੍ਹਾਈ ਝਗੜੇ ਤੋਂ ਰਹਿੰਦੇ ਉਹ ਪਰੇ। Continue Reading »
ਬਾਪੂ ਪੜ੍ਹਨ ਲਈ, ਸਕੂਲ ਭੇਜ ਦੇ, ਪੜ੍ਹਕੇ ਅਫ਼ਸਰ, ਬਣ ਜਾਵਾਂ। ਬਾਪੂ ਪੜ੍ਹਨ ਲਈ, ਸਕੂਲ ਭੇਜਦੇ। ਸਕੂਲ ਚ ਮਿਲਦਾ, ਬਹੁਤ ਗਿਆਨ ਏ। ਪੜ੍ਹ ਲਿਖ ਬੰਦਾ, ਬਣੇ ਵਿਦਵਾਨ ਏ। ਪੜ੍ਹ ਲਿਖ ਚੰਗਾ, ਸਮਾਜ ਬਣਾਉਣਾ ਏ, ਪੜ੍ਹ ਲਿਖ ਅਸਾਂ ਗਿਆਨ ਵਧਾਉਣਾ ਏ। ਪੜ੍ਹ ਲਿਖ ਮਾਣ, ਦੇਸ਼ ਦਾ ਵਧਾਵਾਂ, ਬਾਪੂ ਪੜਨ ਲਈ, ਸਕੂਲ ਭੇਜਦੇ, Continue Reading »
ਲਿਖਦਾ ਉਦਾਸ ਗੀਤ, ਉਦਾਸੀ ਦਾ ਮਾਲਕ ਮੈਂ। ਲਿਖਦਾ ਉਦਾਸ ਗੀਤ, ਦਰਦਾਂ ਦਾ ਪਾਲਕ ਮੈਂ। ਤਰਸ ਗਿਆ ਕਦੋਂ ਦਾ, ਮੈਂ ਤਾਂ ਹਾਸਿਆਂ ਨੂੰ। ਨਾ ਭੁੱਲ ਪਾਇਆ ਹਾਲੇ, ਬੀਤੇ ਤਮਾਸ਼ਿਆਂ ਨੂੰ। ਦਰਦ ਭਰਿਆ ਸੀਨੇ ਚ, ਲਿਖ ਗਾਵਾਂ ਦਾਸਤਾਨ ਆਪਣੀ। ਦਰਦੀਲੇ ਗੀਤ ਸਰਮਾਇਆ, ਕਰਾਂ ਸਪੁਰਦ ਮੈਂ ਜਾਨ ਆਪਣੀ। ✍️ ਸਰਬਜੀਤ ਸੰਗਰੂਰਵੀ ਪੁਰਾਣੀ ਅਨਾਜ Continue Reading »
ਜਿੰਦਗੀ ਤਾਂ ਮੇਰੀ ਸੀ ਪਰ ਮੈਂ ਤੇਰੇ ਤੋਂ ਜਿਉਣ ਦਾ ਹੱਕ ਮੰਗਿਆਂ, ਤੂੰ ਹੱਕ ਤਾਂ ਦਿੱਤਾ ਕਿਸ਼ਤਾਂ ਵਿੱਚ, ਨਾਲੋਂ ਨਾਲ ਸੁੱਖ ਦੁੱਖ ਦਾ ਬਰਾਬਰ ਪੱਖ ਰੱਖਿਆ l ਮੈਂ ਤਾਂ ਤੇਰੀ ਰਜ਼ਾ ਸਮਝ ਕੇ ਜਿੰਦਗੀ ਦਾ ਹਰ ਪਲ ਹੰਢਾ ਲਿਆ, ਤੇਰੇ ਤੋਂ ਹੀ ਹਰ ਮੈਂ ਸਿਤਮ ਸਹਿਣ ਦਾ ਵੱਲ ਸਿੱਖਿਆ, ਕੁਝ Continue Reading »
ਮੇਰਿਆਂ ਸਵਾਲਾਂ ਦਾ ਜਵਾਬ ਦੱਸਿਉ ਕਿੱਧਰ ਨੂੰ ਚੱਲਿਆ ਪੰਜਾਬ ਦੱਸਿਉ। ਪਰੋਲਾ ਕਿਹਨੂੰ ਕਹਿੰਦੇ ਆ ਸਵਾਹ ਦੱਸਿਉ, ਨਰਮਾ ਕਿਹਨੂੰ ਕਹਿੰਦੇ ਆ ਕਪਾਹ ਦੱਸਿਉ, ਚਿੱਬੜ ਕਿਹਨੂੰ ਕਹਿੰਦੇ ਆ ਕਮਾਦ ਦੱਸਿਉ, ਕਿੱਧਰ ਚੱਲਿਆ ਪੰਜਾਬ ਦੱਸਿਉ, ਕਿੱਥੇ ਗਈਆ ਚਿੜੀਆਂ ਤੇ ਗੋਲੇ ਦੱਸਿਉ ਤਿਲ ਕਿਹਨੂੰ ਕਹਿੰਦੇ ਤੇ ਛੋਲੇ ਦੱਸਿਉ ਮੱਕੀ ਦੀਆਂ ਰੋਟੀਆਂ ਤੇ ਸਾਗ ਦੱਸਿਉ, Continue Reading »
ਕੋਠੇ ਚੜ੍ਹ ਕੇ ਪਤੰਗ ਚੜ੍ਹਾਉਂਦੇ ਨੇ। ਡਿੱਗ ਕੇ ਲੱਤ ਬਾਂਹ ਤੁੜਵਾਉਂਦੇ ਨੇ। ਇਹ ਫਿਰ ਵੀ ਬਾਜ਼ ਨਾ ਆਉਂਦੇ ਨੇ, ਪਤੰਗ ਦੀ ਹੈ ਖੇਡ ਨਿਆਰੀ। ਪਤੰਗ ਚੜ੍ਹਾ ਉੱਚੀ ਆਸਮਾਨ ਤੇ, ਫਿਰ ਨੇ ਵੰਗਾਰਦੇ। ਸਰਾ ਦਿੰਦੇ ਪੇਚਾ ਪਾ, ਫਿਰ ਖਿੱਚਾਂ ਮਾਰਦੇ। ਡੋਰ ਨੂੰ ਸਮਝਣ ਆਰੀ। ਚਿੜ ਅਜਿਹੇ ਕਰਦੇ ਕਾਰੇ। ਫਿਰ ਦਿਨੇ ਦਿਖਾਂਦੇ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)