Posts Uploaded By ਸਰਬਜੀਤ ਸੰਗਰੂਰਵੀ

Sub Categories

ਲਿਖਦਾ ਉਦਾਸ ਗੀਤ,
ਉਦਾਸੀ ਦਾ ਮਾਲਕ ਮੈਂ।
ਲਿਖਦਾ ਉਦਾਸ ਗੀਤ,
ਦਰਦਾਂ ਦਾ ਪਾਲਕ ਮੈਂ।

ਤਰਸ ਗਿਆ ਕਦੋਂ ਦਾ,
ਮੈਂ ਤਾਂ ਹਾਸਿਆਂ ਨੂੰ।
ਨਾ ਭੁੱਲ ਪਾਇਆ ਹਾਲੇ,
ਬੀਤੇ ਤਮਾਸ਼ਿਆਂ ਨੂੰ।

ਦਰਦ ਭਰਿਆ ਸੀਨੇ ਚ,
ਲਿਖ ਗਾਵਾਂ ਦਾਸਤਾਨ ਆਪਣੀ।
ਦਰਦੀਲੇ ਗੀਤ ਸਰਮਾਇਆ,
ਕਰਾਂ ਸਪੁਰਦ ਮੈਂ ਜਾਨ ਆਪਣੀ।
✍️
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162493
sarbjitsangrurvi1974@gmail.com

...
...

ਸਾਰੀਆਂ ਮੁਸੀਬਤਾਂ ਵਿਚੋਂ,
ਤੈਨੂੰ ਓਹੀ ਕੱਢੇਗਾ।
ਹਿੰਮਤ,ਹੌਸਲੇ ਦਾ ਜੇਕਰ,
ਨਾ ਪੱਲਾ ਛੱਡੇਗਾ।
ਇੱਕ ਦਰ ਦਾ, ਹੋ ਬਹਿ ਜਾ,
ਨਾ ਦਰ ਦਰ, ਪੱਲਾ ਅੱਡੇਗਾ।

ਜੀਣਾਂ ਔਖਾ, ਕਈਆਂ ਕਰ ਦੇਣਾ,
ਕਰ ਕਰ ਹਰ ਵੇਲੇ, ਮਖੌਲ ਤੈਨੂੰ।
ਨਾ ਕਰੀਂ ,ਗੱਲ ਸਿਆਣੀ ਜੇ,
ਮਾਰ ਦੇਣਗੇ ,ਮਾਰ ਮਾਰ, ਬੋਲ ਤੈਨੂੰ।
ਬੁਰਾ ਕਿਸੇ ਨੂੰ ਬੋਲਿਆ ਜੇ, ਸੰਗਰੂਰਵੀ,
ਦੇਣਾ ਕਿਸੇ ਨੇ ਮਾਰ ਰੋਲ ਰੋਲ ਤੈਨੂੰ।
✍️ ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
sarbjitsangrurvi1974@gmail.com

...
...

ਹੰਝੂ ਅੱਖਾਂ ਵਿੱਚ ਖਾਰੇ ਨੇ,
ਕਿੰਝ ਮਨਾਉਣ ਉਹ ਖ਼ੁਸ਼ੀਆਂ,
ਪਿਆਰ ਬਾਜ਼ੀ ਜੋ ਹਾਰੇ ਨੇ।

ਹੰਝੂ ਅੱਖਾਂ ਵਿੱਚ ਖਾਰੇ ਨੇ,
ਸਾਰੀ ਨੇ ਕਹਾਣੀ ਦੱਸਦੇ,
ਵਿਛੜੇ ਸੱਜਣ ਪਿਆਰੇ ਨੇ।

ਹੰਝੂ ਅੱਖਾਂ ਵਿੱਚ ਖਾਰੇ ਨੇ,
ਨਾਮ ਤੇਰਾ ਲੈਣ ਤੋਂ ਮੈਨੂੰ,
ਰੋਕਣ ਟੋਕਣ ਸਾਰੇ ਨੇ।

ਹੰਝੂ ਅੱਖਾਂ ਵਿੱਚ ਖਾਰੇ ਨੇ,
ਤੇਰੀ ਗ਼ੈਰ ਹਾਜ਼ਰੀ ਵਿੱਚ,
ਸਾਥੀ ਸਾਡੇ ਸਾਰੇ ਤਾਰੇ ਨੇ।

ਹੰਝੂ ਅੱਖਾਂ ਵਿੱਚ ਖਾਰੇ ਨੇ,
ਲੱਗੇ ਸੱਟ ਦਿਲ ਤੇ ਭਾਰੀ,
ਬੋਲਣ ਮੰਦਾ ਤੇਰੇ ਬਾਰੇ ਨੇ।

ਹੰਝੂ ਅੱਖਾਂ ਵਿੱਚ ਖਾਰੇ ਨੇ,
ਸਭਨਾਂ ਦੇ ਨੇ ਭੁੱਲ ਜਾਣੇ,
ਨਾ ਭੁੱਲਣੇ ਤੇਰੇ ਕਾਰੇ ਨੇ।

✍️ ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
sarbjitsangrurvi1974@gmail.com

...
...

ਪਰਤ ਵੀ ਆਇਆ,
ਜੇ ਘਰ ਨੂੰ ਆਪਣੇ,
ਲੱਖਾਂ ਅੱਖਾਂ ਵਿੱਚ,
ਲੱਖਾਂ ਹੀ ਸਵਾਲ ਹੋਣਗੇ।
ਸਭਨਾਂ ਦੇ ਹੀ,ਵੱਖੋ ਵੱਖਰੇ,
ਵੱਖੋ ਵੱਖਰੇ,ਆਪੋ ਆਪਣੇ,
ਆਪੋ ਆਪਣੇ ਖ਼ਿਆਲ ਹੋਣਗੇ।

ਕਿਉਂ,ਕਿੰਝ ਕੱਟਿਆ,ਬਨਵਾਸ ਮੈਂ,
ਦੱਸ ਨਹੀਂ ਸਕਦਾ।
ਰੋ ਸਕਦਾ ਹਾਂ,ਆਪਣੇ ਹਾਲਾਤਾਂ ਤੇ,
ਹੱਸ ਨਹੀਂ ਸਕਦਾ।

ਨਹੀਂ ਕਰ ਸਕਦਾ ਇਲਾਜ ਕੋਈ,
ਸਾਡੇ ਟੁੱਟੇ ਹੋਏ ਦਿਲ ਦਾ।
ਚਾਹੁੰਦਾ ਏ, ਜਿਸਨੂੰ ਦਿਲ ਮੇਰਾ,
ਨਾ ਆ, ਕਦੇ ਹੈ ਮਿਲਦਾ।

ਲਿਖਦਾ ਹਾਂ ਕਿੱਸੇ,
ਹਿੱਸੇ ਆਏ ਦੁੱਖਾਂ ਦੇ।
ਚੰਗੇ ਮਾੜ੍ਹੇ ਕਾਰੇ ਭਾਰੇ,
ਕਈਆਂ ਹੀ ਮਨੁੱਖਾਂ ਦੇ।

✍️ ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
sarbjitsangrurvi1974@gmail.com

...
...

ਆਉਂਦੇ ਹੰਝੂ ਬਾਹਰ ਜਦੋਂ,
ਰੂਪ ਸਿਆਹੀ ਦਾ ਧਾਰ ਲੈਂਦੇ।
ਨਾ ਕਹਿ ਸਕਦਾ ਦਿਲ ਦੀ,
ਜਦ ਕਿਸੇ ਨੂੰ ਚਾਹ ਕੇ ਵੀ,
ਦਿਲ ਚੋਂ ਨਿਕਲੇ ਸ਼ਬਦਾਂ ਨੂੰ,
ਪ੍ਰੋ ਪ੍ਰੋ ਬਣਾ ਅਸੀਂ ਹਾਰ ਲੈਂਦੇ।
ਮੰਨਿਆ ਤਨਾਵ ਗ੍ਰਸਤ ਰਹਿੰਦਾ,
ਮੁਕਤ ਸਦਾ ਲਈ ਰੋਇਆ ਨਹੀਂ।
ਬੇਸ਼ੱਕ ਰੋਇਆ ਲੁੱਕ ਆਸੇ ਪਾਸੇ,
ਪਰ ਝੱਲਾ ਕਦੇ ਹੋਇਆ ਨਹੀਂ।

ਸ਼ਬਦ ਕਿਸੇ ਦੇ ਮਾਰ ਦਿੰਦੇ ਬੇਸ਼ੱਕ,
ਬਖਸ਼ਣ ਜੀਵਨ ਦਾਨ ਵੀ ਨੇ।
ਕਈ ਸੁੱਖਾਂ ਸੁੱਖਣ ਮੇਰੀ ਮੌਤ ਦੀਆਂ,
ਕਈ ਵਾਰਦੇ ਇੱਥੇ ਜਾਨ ਵੀ ਨੇ।

✍️
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
sarbjitsangrurvi1974@gmail.com

...
...

ਬੇਸ਼ੱਕ ਚੈਟ ਕਰਾਂ,
ਚੀਟ ਨਹੀਂਓ ਕਰਦਾ।
ਰੱਖਾਂ ਸੇਵ ਕਰ,
ਡਲੀਟ ਨਹੀਂਓ ਕਰਦਾ।
ਮੈਸਿਜ ਨਾ ਕਦੇ ਤੈਨੂੰ ,
ਬੈਡ ਭੇਜਿਆ।
ਨਾ ਕਦੇ ਸੌਂਗ ਤੈਨੂੰ,
ਸੈਡ ਭੇਜਿਆ।
ਮੱਥੇ ਉੱਤੇ ਪਾਵੇ ਨਾ ਜੇ,
ਕਦੇ ਤੂੰ ਤਿਉੜੀਆਂ।
ਵੰਡਦਾ ਰਿਹਾ ਮੈਂ ਫਿਰ,
ਬੁੱਕਾਂ ਭਰ ਰਿਓੜੀਆਂ।
ਝੱਲਿਆ ਨਾ ਜਾਵੇ ਮੈਥੋਂ,
ਹੁਣ ਤੇਰਾ ਰਹੋਬ ਨੀ।
ਮਿਲ ਗਈ ਏ ਜਦ ਤੋ ,
ਗੌਰਮਿੰਟ ਜੋਬ ਨੀ।
ਕੱਟ ਸਲੀਬ ਸੂਟ ਹੈ ਪਾਇਆ,
ਪਾਇਆ ਵਿੱਚ ਸਰਦੀ ਦੇ।
ਸੋਹਣਾ ਜਿਸ ਡਿਜਾਇਨ ਬਣਾਇਆ,
ਸਦਕੇ ਉਸ ਦਰਜੀ ਏ।
ਆਉਂਦਾ ਜਾਂਦਾ ਕੋਈ ਚਿਹਰਾ,
ਭੁੱਲੇਖਾ ਤੇਰਾ ਤਾਂ, ਪਾ ਹੀ ਜਾਂਦਾ ਏ।
ਤੱਕ ਕਿਸੇ ਦਾ ਮੁੱਖੜਾ ਸੰਗਰੂਰਵੀ ਨੂੰ,
ਚੇਤਾ ਨੈਣ ਜੋਤੀ ਦਾ,ਆ ਹੀ ਜਾਂਦਾ ਏ।
✍️ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463

...
...

ਇੱਕ ਕੁੜੀ ਨੂੰ ਮੈਡਮ ਕਹਿ ਕੇ,
ਕਿਸੇ ਲੈ ਲਿਆ ਪੰਗਾ ਸੀ।
ਉਸਦੀ ਕੀਤੀ ਇੱਜ਼ਤ ਦਾ,
ਮਿਲਿਆ ਇਨਾਮ ਚੰਗਾ ਸੀ।
ਨੈਣ ਜੋਤੀ ਨੇ ਉਸਦੇ ਘਰ ਜਾ,
ਇਹ ਕਹਿ ਸੁਣਾਇਆ ਸੀ।
ਤੁਹਾਡੇ ਮੁੰਡੇ ਨੇ ਮੈਨੂੰ ਮਿਸ ਕਹਿ,
ਕਿਉਂ ਨਹੀਂ ਬੁਲਾਇਆ ਸੀ।
ਕਹਿੰਦੀ ਅਜੇ ਮੈਂ ਕੁਆਰੀ,
ਨਾ ਵਿਆਹ ਕਰਵਾਇਆ ਏ।
ਨਾ ਮੈਂ ਗੌਰਮਿੰਟ ਟੀਚਰ ਲੱਗੀ,
ਨਾ ਉੱਚਾ ਅਹੁਦਾ ਪਾਇਆ ਏ।
ਮੁੰਡਾ ਤੁਹਾਡਾ ਤੱਕਦਾ ਰਹਿੰਦਾ,
ਮੈਨੂੰ ਕਾਫੀ ਚਿਰਦਾ ਜੀ।
ਉਸਨੂੰ ਮੈਂ ਕੋਈ ਰਾਹ ਨਾ ਦਿੰਦੀ,
ਜੋ ਵਾਂਗ ਪਾਗਲਾਂ ਫਿਰਦਾ ਜੀ।
✍️ਸਰਬਜੀਤ ਸੰਗਰੂਰਵੀ
9463162463
ਪੁਰਾਣੀ ਅਨਾਜ ਮੰਡੀ, ਸੰਗਰੂਰ।
sarbjitsangrurvi1974@gmail.com

...
...

ਦਰ ਤੇਰੇ ਦੀ ਮਿੱਟੀ ਵੀ ਮਾਣ ਨਹੀਂ,
ਧੂੜੀ ਚਰਨਾਂ ਦੀ ਮੱਥੇ ਲਾਉਂਦੇ ਆਂ।
ਜੀਵਨ ਤੇਰਾ ਬਖਸ਼ਿਆ ਹੋਇਆ,
ਤੇਰੇ ਚਰਨਾਂ ਚ ਭੇਂਟ ਚੜਾਉਂਦੇ ਆਂ।
ਚੰਗੇ ਬੁਰੇ ਦੀ ਨਾ ਪਛਾਣ ਸਾਨੂੰ,
ਸਮਝ ਤੈਨੂੰ ਹਾਲ ਸੁਣਾਉਂਦੇ ਆਂ।
ਸਮਝ ਸਭਨੂੰ ਰੂਪ ਤੇਰਾ ਹੀ,
ਨਾ ਗੱਲ ਬੁਰੀ ਮਨ ਲਿਆਉਂਦੇ ਆਂ।
ਸਭ ਕੁਝ ਤੈਨੂੰ ਅਰਪਣ ਕੀਤਾ,
ਨਾ ਕੁਝ ਬਾਬਾ ਜੀ ਛੁਪਾਉਂਦੇ ਆ।
ਰੱਖ ਔਗੁਣ ਚਰਨੀ,ਆ ਸ਼ਰਨੀ,
ਭੁੱਲਾਂ ਸਾਰੀਆਂ ਬਖਸਾਉਂਦੇ ਆਂ।
ਕਿਸੇ ਥਾਂ ਜੋਗਾ ਨਾ ਛੱਡਿਆ ਕਈਆਂ,
ਦਰ ਤੇਰੇ ਨੂੰ ਘਰ ਬਣਾਉਂਦੇ ਆਂ।
ਦਰ ਤੇਰੇ ਬਿਨ ਨਾ ਕੋਈ ਸਹਾਰਾ,
ਦਰ ਤੇਰੇ ਆ ਸ਼ੁਕਰ ਮਨਾਉਂਦੇ ਆਂ।
ਨਾ ਰੁਲਾ ਕਦੇ ਕਿਸੇ ਦਰ ਦਰ ਤੇ,
ਤੇਰੇ ਦਰ ਨੂੰ ਹੀ ਜੱਦੀ ਬਣਾਉਂਦੇ ਹਨ।

ਬਿਨ ਤੇਰੇ ਨਾ ਹੁਣ ਹੋਰ ਕੋਈ,
ਸਾਡਾ ਸਹਾਰਾ ਬਾਬਾ ਜੀ।
ਬੇੜੀ ਸਾਡੀ ਨੂੰ ਮਿਲ ਜਾਵੇ ਮਿਹਰ ਤੇਰੀ ਨਾਲ,
ਕੋਈ ਕਿਨਾਰਾ ਬਾਬਾ ਜੀ।

ਬਿਨ ਤੇਰੇ ਨਾ ਹੁਣ ਹੋਰ ਕੋਈ,
ਸਾਡਾ ਸਹਾਰਾ ਬਾਬਾ ਜੀ।
ਬੇੜੀ ਸਾਡੀ ਨੂੰ ਮਿਲ ਜਾਵੇ ਮਿਹਰ ਤੇਰੀ ਨਾਲ,
ਕੋਈ ਕਿਨਾਰਾ ਬਾਬਾ ਜੀ।

ਦਰ ਤੇਰੇ ਤੇ ਮੇਰੇ ਗੁਨਾਹਾਂ ਲਈ,
ਨਾ ਹੋਵੇ ਕੋਈ ਥਾਂ ਬਾਬਾ ਜੀ।
ਪਹਿਲਾਂ ਹੋਇਆਂ ਨੂੰ ਬਖਸ਼ ਦਿਓ ਜੀ,
ਹੁਣ ਕਦੇ ਨਾ ਕਰਾਂ ਹੋਰ ਗੁਨਾਹ ਬਾਬਾ ਜੀ।
ਸਾਰੇ ਘਰਾਂ ਦੇ ਦਰ ਬੇਸ਼ੱਕ ਬੰਦ ਹੋਏ‌ ਬੇਸ਼ਕ,
ਖੁੱਲ੍ਹਾ ਰਹਿੰਦਾ ਹੈ ਸਦਾ ਦਰ ਤੇਰੇ ਵਾਲਾ ਰਾਹ ਬਾਬਾ ਜੀ।
✍️ ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463

...
...

ਮਿਲ ਜੁੱਲਕੇ,ਕਦੇ ਕਦੇ ਨੇ,ਇਹ ਰਹਿੰਦੇ।
ਕਦੇ ਬੁਰਾ,ਇੱਕ ਦੂਜੇ ਨੂੰ,ਕਹਿੰਦੇ ਰਹਿੰਦੇ।
ਰੁੱਸ ਰੁੱਸ ਬੈਠਣ‌ ਆਪਸ ਵਿਚ,
ਫਿਰ ਸਭ ਭੁੱਲ ਮਿਲ ਘੁੱਲ ਖੁੱਲ੍ਹ ਜਾਂਦੇ ਨੇ।
ਭੈਣ ਭਰਾ ਸਮਝਦਾਰ ਹੁੰਦੇ ਨੇ,
ਝਗੜੇ ਝੇੜੇ ਜਿਹੜੇ ਸਾਰੇ ਭੁੱਲ ਜਾਂਦੇ ਨੇ।
ਭੱਭਾ ਭੈਣ ਤੇ ਭੱਭਾ ਭਾਈ,
ਭੈਣ ਭਰਾ ਜੋੜੀ ਸਭ ਦੀ ਬਣਾਈ।
ਕਦੇ ਭੈਣ ਮਾਂ ਦਾ ਫਰਜ਼ ਨਿਭਾਵੇ,
ਕਦੇ ਬਾਪ ਦਾ ਨਿਭਾਉਂਦਾ ਭਾਈ‌।
ਭੈਣ ਭਰਾ ਰਿਸ਼ਤਾ ਹੈ ਬੜਾ ਅਨਮੋਲ,
ਪਵੇ ਕਦੇ ਨਾ ਰੱਬਾ ਫ਼ਰਕ ਕਾਈ।
ਧਨ ਦੌਲਤ,ਜ਼ਮੀਨ ਜਾਇਦਾਦ ਮਿਲ ਜਾਂਦੀ,
ਟੁੱਟਣ ਤੇ ਲੱਭੇ ਨਾ, ਫਿਰ ਭੈਣ‌ ਭਾਈ।
✍️ ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ ਸੰਗਰੂਰ।
9463162463

...
...

ਸਮਾਂ ਨਹੀਂ ਹੈ,ਮੇਰੇ ਨਾਲ।
ਸਮੇਂ ਕਰਿਆ,ਬੁਰਾ ਹਾਲ।
ਸਮਾਂ ਨਹੀਂ ਹੈ,ਦੋਸ਼ੀ ਕੋਈ,
ਹੈ ਕਿਸਮਤ,ਮੇਰਾ ਖ਼ਿਆਲ।
ਸਾਥੀ ਸਮੇਂ ਸਿਰ ਸਮੇਂ ਦਾ ਜੋ,
ਸਮੇਂ ਸਿਰ ਚੱਲੇ ਹਰ ਚਾਲ।
ਕਰੋ ਕਦਰ ਕਰ ਸਕੋ ਜਿੰਨੀ,
ਬਣੋ ਬਣਾਓ ਮਜ਼ਬੂਤ ਢਾਲ।
ਸਮਾਂ ਨਹੀਂ ਹੈ,ਕੋਲ ਜਿਸ ਦੇ,
ਸਮੇਂ ਲਈ,ਬਣੇ ਫਿਰ ਕਾਲ।
ਕੋਲ ਸਮੇਂ ਤਜਰਬਾ ਯੁੱਗਾਂ ਦਾ,
ਸਮਾਂ ਨਹੀਂ ਹੈ,ਕਮਲਾ ਬਾਲ।
ਸਮਾਂ ਬੜਾ ਬਲਵਾਨ ਭਲਵਾਨ,
ਦੇਵ,ਦਾਨਵ ਕਰੇ ਕਈ ਬੇਹਾਲ।
✍️
ਸਰਬਜੀਤ ਸੰਗਰੂਰਵੀ

ਪੁਰਾਣੀ ਅਨਾਜ ਮੰਡੀ,ਸੰਗਰੂਰ ।

9463162463

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)