ਟੈਕਸੀ ਡਰਾਈਵਰ ਦੀ ਚਲਾਕੀ ਕਾਰਨ ਫੜੇ ਗਏ 2 ਹੋਲਡਾਪਰ
ਤੋਂਦੋ ਮਨੀਲਾ ਵਿੱਚ ਇੱਕ ਟੈਕਸੀ ਡਰਾਈਵਰ ਨੇ ਬੜੀ ਚਲਾਕੀ ਨਾਲ 2 ਹੋਲਡਾਪਰਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਦਰਅਸਲ ਦੋ ਆਦਮੀਆਂ ਨੇ ਮਨਮੈਂਤੋਂ ਤੋਂ ਪਸਾਈ ਜਾਣ ਲਈ ਟੈਕਸੀ ਲਈ। ਉਹਨਾਂ ਟੈਕਸੀ ਡਰਾਈਵਰ ਨਾਲ ਗੱਲਾਂ ਗੱਲਾਂ ਵਿੱਚ ਉਸਦੀ ਕਮਾਈ ਬਾਰੇ ਪੁੱਛਿਆ ਅਤੇ ਇਹ ਵੀ ਪੁੱਛਿਆ ਕਿ ਉਸ ਕੋਲ 1000 ਪੀਸੋ ਦੇ ਖੁੱਲੇ ਹੈਗੇ ਨੇ ? ਜਦੋਂ ਟੈਕਸੀ ਡਰਾਈਵਰ ਨੇ ਕਿਹਾ ਕੇ ਹੈਗੇ ਨੇ ਤਾਂ ਉਹਨਾਂ ਨੇ ਰਸਤੇ ਵਿੱਚ ਡਰਾਈਵਰ ਤੇ ਬੰਦੂਕ ਤਾਣ ਲਈ ਅਤੇ ਪੈਸੇ ਦੇਣ ਲਈ ਕਿਹਾ , ਟੈਕਸੀ ਡਰਾਈਵਰ ਨੇ ਬੜੀ...
ਚਲਾਕੀ ਨਾਲ ਟੈਕਸੀ one way ਤੇ ਪਾ ਲਈ ਕਿਉਂਕਿ ਉਸਨੂੰ ਪਤਾ ਸੀ ਕਿ ਓਥੇ ਪੁਲਿਸ ਦੀ ਟੀਮ ਬੈਠੀ ਹੁੰਦੀ ਆ, ਗਲਤ ਸਾਈਡ ਜਾ ਕੇ ਉਸਨੇ ਗੱਡੀ ਪੁਲਿਸ ਅੱਗੇ ਰੋਕ ਦਿੱਤੀ ਅਤੇ ਭੱਜ ਕੇ ਪੁਲਿਸ ਵਾਲਿਆਂ ਕੋਲ ਚਲ ਗਿਆ ਅਤੇ ਪੁਲਿਸ ਨੇ ਹੋਲਡਅਪਰਾਂ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਕੋਲ 2 ਰਿਵੋਲਵਰ ਅਤੇ ਗੋਲੀਆਂ ਬਰਾਮਦ ਹੋਈਆਂ ਹਨ।