More Manila News  Posts
27 ਦਸੰਬਰ ਦਾ ਇਤਿਹਾਸ – ਸ਼ਹੀਦੀ ਛੋਟੇ ਸਾਹਿਬਜ਼ਾਦਿਆਂ ਦੀ


ਲਾਇਕ ਸੇਅਰ ਭਾਵੇ ਨਾ ਕਰਿਉ ਪਰ ਇਹ ਇਤਿਹਾਸ ਪੜ ਜਰੂਰ ਲਇਉ ਜੀ , ਤੇ ਕੁਮੈਟ ਕਰ ਕੇ ਦਸਿਉ ਕਿਸ ਕਿਸ ਨੇ ਇਤਿਹਾਸ ਪੂਰਾ ਪੜਿਆ ਹੈ ਜੀ ।
27 ਦਸੰਬਰ ਸ਼ਹੀਦੀ ਛੋਟੇ ਸਾਹਿਬਜ਼ਾਦਿਆਂ ਦੀ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ਜੀ।
ਦੀਵਾਨ ਸੁੱਚਾ ਨੰਦ ਇਹ ਨਹੀਂ ਸੀ ਚਾਹੁੰਦਾ ਕਿ ਸਾਹਿਬਜ਼ਾਦਿਆਂ ਨੂੰ ਛੱਡਿਆ ਜਾਵੇ। ਇਤਿਹਾਸਕ ਹਵਾਲਿਆਂ ਅਨੁਸਾਰ ਉਸ ਨੇ ਇੱਕ ਸ਼ੈਤਾਨ ਵਾਂਗ ਸਾਹਿਬਜ਼ਾਦਿਆਂ ਨੂੰ ਕੁਝ ਅਜਿਹੇ ਪ੍ਰਸ਼ਨ ਕੀਤੇ ਜਿਹਨਾਂ ਦੇ ਉੱਤਰ ਤੋਂ ਉਹਨਾਂ ਨੂੰ ਬਾਗ਼ੀ ਸਿੱਧ ਕੀਤਾ। ਉਸ ਨੇ ਵਜ਼ੀਰ ਖਾਨ ਨੂੰ ਵੀ ਉਕਸਾਇਆ ਕਿ ਇਹਨਾਂ ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ। ਵਜ਼ੀਰ ਖਾਨ ਨੇ ਕਾਜ਼ੀ ਤੋਂ ਫਿਰ ਪੁੱਛਿਆ। ਇਸ ਵਾਰ ਕਾਜ਼ੀ ਨੇ ਮਾਲਕਾਂ ਦੀ ਮਰਜ਼ੀ ਅਨੁਸਾਰ ਬੱਚਿਆਂ ਨੂੰ ਕੰਧਾਂ ਵਿੱਚ ਚਿਣੇ ਜਾਣ ਦਾ ਫ਼ਤਵਾ ਦੇ ਦਿੱਤਾ। ਬੱਚਿਆਂ ਨੂੰ ਕੰਧਾਂ ਵਿੱਚ ਚਿਣਿਆ ਗਿਆ। ਕੰਧ ਜਦੋਂ ਮੋਢਿਆਂ ਤੱਕ ਆਈ ਤਾਂ ਡਿਗ ਗਈ । ਬੱਚਿਆਂ ਦੇ ਫ਼ੁੱਲਾਂ ਵਰਗੇ ਸਰੀਰ ਇਸ ਚੋਟ ਨੂੰ ਨਾ ਸਹਾਰਦੇ ਹੋਏ ਬੇਹੋਸ਼ ਹੋ ਗਏ ਸਨ। ਇਸ ਤੋਂ ਬਾਅਦ 27 ਦਸੰਬਰ ਨੂੰ ਬੱਚਿਆਂ ਨੂੰ ਕਚਹਿਰੀ ਵਿੱਚ ਫਿਰ ਪੇਸ਼ ਕੀਤਾ ਗਿਆ। ਉਹਨਾਂ ਨੂੰ ਫਿਰ ਦੀਨ ਕਬੂਲਣ ਲਈ ਦਬਾਅ ਪਾਇਆ ਗਿਆ ਪਰ ਸਾਹਿਬਜ਼ਾਦਿਆਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਉਹਨਾਂ ਦੇ ਸਿਰ ਤੇ 10 ਪਾਤਸ਼ਾਹੀਆਂ ਦੇ ਮਹਾਨ ਕਾਰਜਾਂ ਦੀ ਜ਼ਿੰਮੇਵਾਰੀ ਦਾ ਭਾਰ ਆ ਪਿਆ ਸੀ ਉਹ ਇਸ ਨੂੰ ਹੇਠਾਂ ਨਹੀਂ ਗੇਰਨਾ ਚਾਹੁੰਦੇ ਸਨ। ਉਹਨਾਂ ਨੇ ਆਪਣੇ ਦਾਦੇ ਦੀ ਤਰ੍ਹਾਂ ਸ਼ਹੀਦੀ ਪਾਉਣ ਦਾ ਪ੍ਰਣ ਕਰ ਲਿਆ। ਭਾਈ ਦੁੱਨਾ ਸਿੰਘ ਹੰਡੂਰੀਆ ਜੋ ਚਮਕੌਰ ਸਾਹਿਬ ਤੱਕ ਗੁਰੂ ਜੀ ਦੇ ਨਾਲ ਸੀ, ਇਸ ਤਰ੍ਹਾਂ ਲਿਖਦਾ ਹੈ-
ਜ਼ੋਰਾਵਰ ਸਿੰਘ ਐਸੇ ਭਨੈ, ਕਿਉਂ ਭਾਈ! ਅਬ ਕਿਉਂ ਕਰ ਬਨੈ। ਫਤੇ ਸਿੰਘ ਤਬ ਕਹਯੋ ਬਖਾਨ, ‘ਦਸ ਪਾਤਸ਼ਾਹੀ ਹੋਵਹਿ ਹਾਨ।
ਹੁਣ ਬੱਚਿਆਂ ਨੂੰ ਜ਼ਿਬਹ ਕਰਨ ਦਾ ਹੁਕਮ ਸੁਣਾਇਆ ਗਿਆ। ਦੋ ਜਲਾਦਾਂ ਨੇ ਦੋਵੇਂ ਬੱਚਿਆਂ ਨੂੰ ਗੋਡੇ ਹੇਠ ਦੇ ਕੇ ਪਹਿਲਾਂ ਉਹਨਾਂ ਦੇ ਗਲਾਂ ਵਿੱਚ ਖੰਜਰ ਖੋਭੇ ਅਤੇ ਫੇਰ ਤਲਵਾਰ ਮਾਰ ਕੇ ਸੀਸ ਧੜ ਤੋਂ ਅਲੱਗ ਕਰ ਦਿੱਤੇ। ਜਦੋਂ ਸ਼ਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਠੰਢੇ ਬੁਰਜ ਵਿੱਚ ਕੈਦ ਮਾਤਾ ਗੁਜਰ ਕੌਰ ਜੀ ਨੂੰ ਦਿੱਤੀ ਗਈ ਤਾਂ ਮਾਤਾ ਜੀ ਸੁਮਾਧੀ ਲੀਨ ਹੋ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਲੱਗੇ ਤੁਸੀਂ ਬੱਚਿਆਂ ਤੇ ਮਿਹਰ ਦੀ ਨਜ਼ਰ ਕਰਕੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾ ਦਿੱਤੀ ਹੈ। ਮਾਤਾ ਨੂੰ ਸੁਮਾਧੀ ਅਵਸਥਾ ਵਿੱਚ ਹੀ ਜ਼ਾਲਮਾਂ ਨੇ ਠੰਡੇ ਬੁਰਜ ਤੋ ਹੇਠਾਂ ਸੁੱਟ ਕੇ ਸ਼ਹੀਦ ਕਰ ਦਿੱਤਾ। ਸਾਹਿਬਜ਼ਾਦਿਆਂ ਦੀ ਸ਼ਹੀਦੀ ਮਹਿਜ਼ ਸ਼ਹੀਦੀ ਨਹੀਂ ਸਗੋਂ ਇਸ ਤੋਂ ਵੀ ਬਹੁਤ ਵੱਧ ਸੀ। ਉਹਨਾਂ ਨੂੰ ਮਾਨਸਿਕ ਤੌਰ ‘ਤੇ ਭਰਮਾਉਣ ਦਾ ਯਤਨ ਕੀਤਾ ਗਿਆ ਸੀ। ਕਈ ਵਾਰ ਮੌਤ ਦੇ ਭੈ ਵਿੱਚੋਂ ਲੰਘਾਇਆ ਗਿਆ ਸੀ ਅਤੇ ਤੜਫਾ ਤੜਫਾ ਕੇ ਸ਼ਹੀਦ ਕੀਤਾ ਗਿਆ ਸੀ। ਇਹ ਸਾਰਾ ਤਸ਼ੱਦਦ ਉਹਨਾਂ ਨੇ ਕਿਵੇਂ ਬਰਦਾਸ਼ਤ ਕੀਤਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਉਹਨਾਂ ਨੇ ਜਬਰ ਦਾ ਮੂੰਹ ਮੋੜ ਕੇ ਦਸਾਂ ਪਾਤਸ਼ਾਹੀਆਂ ਦੀ ਸ਼ਾਨ ਨੂੰ ਕਾਇਮ ਰੱਖਿਆ ਅਤੇ ਖ਼ਾਲਸਾ ਪੰਥ ਨੂੰ ਫ਼ਤਹਿ ਦਿਵਾਈ। ਗੁਰੂ ਜੀ ਦੇ ਬੱਚਿਆਂ ਨੂੰ ਇਸ ਮਕਸਦ ਨਾਲ ਕਤਲ ਕੀਤਾ ਗਿਆ ਸੀ ਕਿ ਗੁਰਮਤਿ ਦਾ ਦੀਪਕ ਇਸ ਜਗਤ ਵਿੱਚੋਂ ਬੁਝ ਜਾਵੇਗਾ। ਪਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਗੁਰਮਤਿ ਦੀ ਅਖੰਡ ਜੋਤੀ ਤਾਂ ਖ਼ਾਲਸੇ ਦੇ ਦਿਲਾਂ ਵਿੱਚ ਪ੍ਰਵੇਸ਼ ਕਰ ਗਈ ਸੀ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਬੰਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਕਿ ਕੀ ਹੋਇਆ ਮੇਰੇ ਚਾਰ ਬੱਚੇ ਮਾਰ ਦਿੱਤੇ ਹਨ, ਮੇਰਾ ਪੰਜਵਾਂ ਪੁੱਤਰ ਖਾਲਸਾ ਤਾਂ ਅਜੇ ਜ਼ਿੰਦਾ ਹੈ ।
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੇ ਆਪਣੇ ਸਿਦਕ ਦੀ ਪ੍ਰੀਖਿਆ ਦੇਣ ਸਮੇਂ ਸ਼ਹੀਦੀ ਦੇ ਸਮੇਂ ਤੋਂ ਕੁਝ ਚਿਰ ਪਹਿਲਾਂ, ਜੋ ਤਸੀਹੇ ਉਨ੍ਹਾਂ ਮਾਸੂਮ ਸਾਹਿਬਜ਼ਾਦਿਆਂ ਨੇ...

ਆਪਣੇ ਪਿੰਡੇ ‘ਤੇ ਹੰਢਾਏ, ਕੀ ਉਸ ਕਹਿਰ ਨੂੰ ਯਾਦ ਕਰਕੇ ਕਦੇ ਸਾਡੀ ਰੂਹ ਵੀ ਤੜਫਦੀ ਹੈ? ਕੀ ਅਸੀਂ ਵੀ ਕਦੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹੋਣ ਦੇ ਨਾਤੇ ਆਪਣੀ ਛਾਤੀ ਉੱਤੇ ਸਰਹੰਦ ਦੀਆਂ ਦੀਵਾਰਾਂ ਦਾ ਭਾਰ ਮਹਿਸੂਸ ਕੀਤਾ ਹੈ? ਕੀ ਅਸੀਂ ਵੀ ਕਦੇ ਸਰਹੰਦ ਦੀਆਂ ਕੰਧਾਂ ਦੇ ਸਨਮੁੱਖ ਖੜ੍ਹੇ ਹੋ ਕੇ ਆਪਣੇ ਅੰਦਰਲੇ ਸਿੱਖੀ ਸਿਦਕ ਨੂੰ ਝੰਜੋੜਨ ਦੀ ਕੋਸ਼ਿਸ਼ ਕੀਤੀ ਹੈ? ਕੀ ਅੱਜ ਹਰ ਸਿੱਖ ਦਾ ਆਪਣੇ ਅੰਦਰ ਅੰਤਰ-ਝਾਤ ਪਾਉਣ ਦਾ ਸਮਾਂ ਨਹੀਂ ਹੈ? ਗੁਰੂ ਅਤੇ ਸਿੱਖ ਦਾ ਤਾਂ ਰਿਸ਼ਤਾ ਹੀ ਕੇਵਲ ਸਿਦਕ ਦਾ ਹੈ। ਛੋਟੇ ਸਾਹਿਬਜ਼ਾਦਿਆਂ ਨੇ ਆਪਣੀਆਂ ਮਾਸੂਮ ਜਿੰਦਾਂ ਦੀ ਪ੍ਰਵਾਹ ਨਾ ਕਰਦੇ ਹੋਏ ਤਸੀਹੇ ਸਹਿ ਕੇ ਵੀ ਆਪਣੇ ਸਿਦਕ ਨੂੰ ਪਿੱਠ ਨਹੀਂ ਦਿੱਤੀ। ਇਸੇ ਲਈ ਹੀ ਉਨ੍ਹਾਂ ਦੇ ਸ਼ਹੀਦੀ ਅਸਥਾਨ ਫਤਿਹਗੜ੍ਹ ਸਾਹਿਬ (ਸਰਹੰਦ) ਵਿਖੇ ਦੁਨੀਆ ਭਰ ਦੇ ਅਕੀਦਤਮੰਦ ਉਨ੍ਹਾਂ ਦੇ ‘ਸਿੱਖੀ ਸਿਦਕ’ ਨੂੰ ਪ੍ਰਣਾਮ ਕਰਨ ਲਈ ਜੁੜਦੇ ਹਨ ਪਰ ਅਸੀਂ ਗੁਰੂ ਸਾਹਿਬਾਨ ਦੀ ਵਰੋਸਾਈ ਧਰਤੀ ਦੇ ਸਿੱਖ ਆਪਣਾ ਸਿੱਖੀ ਸਿਦਕ ਕਿਉਂਂ ਹਾਰ ਰਹੇ ਹਾਂ? ਸਾਡੀ ਸਿਦਕੋਂ ਹਾਰਿਆਂ ਦੀ ਬਹੁੜੀ ਕੌਣ ਕਰੂ? ਕੀ ਕਦੇ ਇਕੱਲ ਵਿਚ ਬੈਠ ਕੇ ਸੋਚਿਆ ਹੈ ਕਿ ਅਸੀਂ ਕਿਸ ਅਧੋਗਤੀ ਵੱਲ ਨੂੰ ਜਾ ਰਹੇ ਹਾਂ? ਕੀ ਇਹ ਕੌੜਾ ਤੇ ਨੰਗਾ ਸੱਚ ਨਹੀਂ ਕਿ ਅੱਜ ਸਿੱਖਾਂ ਦੇ ਘਰਾਂ ਵਿਚੋਂ ‘ਊੜਾ ਅਤੇ ਜੂੜਾ’ ਦੋਵੇਂ ਹੀ ਗਵਾਚ ਰਹੇ ਹਨ, ਅਸੀਂ ਸਿੱਖੀ ਸਰੂਪ ਅਤੇ ਸਿੱਖ-ਅਦਬ ਨੂੰ ਖੁਦ ਹੀ ਢਾਅ ਲਾਈ ਜਾ ਰਹੇ ਹਾਂ। ਅਸੀਂ ਹਰ ਰੋਜ਼ ਅਰਦਾਸ ਵੀ ਕਰਦੇ ਹਾਂ ਤੇ ਅਰਦਾਸ ਦੇ ਸ਼ਹੀਦਾਂ ਦੀ ਮਰਿਆਦਾ ਦਾ ਅਪਮਾਨ ਵੀ ਕਰਦੇ ਹਾਂ! ਇੰਝ ਅਸੀਂ ਆਪਣੇ ਨਿੱਤ ਦੇ ਰੁਝੇਵਿਆਂ ਵਿਚ ਆਪਣੇ ਗੌਰਵ ਦਾ ਅਚੇਤ ਅਤੇ ਸੁਚੇਤ ਰੂਪ ਵਿਚ ਨਿਰਾਦਰ ਕਰਦੇ ਰਹਿੰਦੇ ਹਾਂ। ਸਾਡੀਆਂ ਤਾਂ ਸਰਦਾਰੀਆਂ ਹੀ ਦਸਤਾਰਾਂ ਤੇ ਕੇਸਾਂ ਨਾਲ ਹਨ, ਇਹ ਨਿਸ਼ਾਨੀਆਂ ਸਾਡੇ ਸਿਦਕ ਦੀ ਨਿਸ਼ਾਨਦੇਹੀ ਕਰਦੀਆਂ ਹਨ ਤੇ ਸਾਡੀ ਅੱਡਰੀ ਪਹਿਚਾਣ ਸਥਾਪਿਤ ਕਰਦੀਆਂ ਹਨ। ਖਾਲਸਾ ਜੀ ਚੇਤੇ ਰੱਖੋ! ਕਿ ਜਦੋਂ ਦਸਤਾਰਾਂ ਤੇ ਕੇਸ ਗਵਾਚਦੇ ਹਨ ਤਾਂ ਸਿੱਖ ਸਰੂਪ ਦੀ ਵਿਲੱਖਣਤਾ ਵੀ ਨਾਲ ਹੀ ਗਵਾਚ ਜਾਂਦੀ ਹੈ, ਇੱਜ਼ਤਾਂ ਸਾਥ ਛੱਡ ਜਾਂਦੀਆਂ ਹਨ ਤੇ ਸਿੱਖ ਗੌਰਵ ਦੀ ਅਧੋਗਤੀ ਦਾ ਮੁੱਢ ਬੱਝਦਾ ਹੈ। ਅੱਜ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਮੌਕੇ ਜੁੜੀਆਂ ਭੀੜਾਂ ਵਿਚੋਂ ਮਾਸੂਮ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਆਪਣੇ ਸਿਦਕਵਾਨ ਸਿੰਘਾਂ ਨੂੰ ਲੱਭ ਰਹੇ ਹਨ। ਆਓ ਗੰਭੀਰਤਾ ਨਾਲ ਵਿਚਾਰੀਏ ਕਿ ਸਾਹਿਬਜ਼ਾਦਿਆਂ ਦੀ ਮਹਾਨ ਸ਼ਹੀਦੀ ਤੋਂ ਕੇਵਲ ਕੁਝ ਸੌ ਸਾਲ ਬਾਅਦ ਅੱਜ ਸਿੱਖ ਕਿੱਥੇ ਖੜ੍ਹੇ ਹਨ? ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ‘ਤੇ ਫਤਿਹਗੜ੍ਹ ਸਾਹਿਬ ਵਿਖੇ ਹੁੰਦੀਆਂ ਰਹੀਆਂ ਸਿਆਸੀ ਕਾਨਫਰੰਸਾਂ ਵਿਚ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੇ ਲੀਡਰ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਸ਼ਹੀਦੀ ਜੋੜ ਮੇਲੇ ਦਾ ਲਾਹਾ ਲੈਂਦੇ ਰਹੇ ਹਨ। ਇਕ-ਦੂਸਰੇ ਖਿਲਾਫ ਗਾਲੀ-ਗਲੋਚ ਕਰਦੇ ਇਹ ਲੀਡਰ ਗੁਰੂ ਜੀ ਦੇ ਸਾਹਿਬਜ਼ਾਦਿਆਂ ਦਾ ਤਾਂ ਕਈ ਵਾਰੀ ਨਾਮ ਤੱਕ ਵੀ ਨਹੀਂ ਲੈਂਦੇ, ਅਕੀਦਤ ਭੇਟ ਕਰਨਾ ਤਾਂ ਦੂਰ ਦੀ ਗੱਲ ਹੈ। ਇਹ ਤਾਂ ਉੱਕਾ ਹੀ ਭੁੱਲ ਚੁੱਕੇ ਹਨ ਕਿ ਇਸ ਧਰਤੀ ‘ਤੇ ਗੁਰੂ ਦੇ ਲਾਲਾਂ ਨਾਲ ਕੀ ਕਹਿਰ ਵਾਪਰਿਆ ਸੀ? ਹਨੇਰ ਸਾਈਂ ਦਾ, ਅੱਜ ਉਸੇ ਧਰਤੀ ‘ਤੇ ਸ਼ਹੀਦੀ ਦਿਹਾੜੇ ਸਮੇਂ ਲੋਕ ਚੰਡੋਲਾਂ ਝੂਟਦੇ ਤੇ ਚਾਂਗਰਾਂ ਮਾਰਦੇ ਫਿਰਦੇ ਹਨ। ਥਾਂ-ਥਾਂ ਲੰਗਰਾਂ ਵਿਚ ਪਕਦੇ ਲਜ਼ੀਜ਼ ਪਕਵਾਨ, ਗਰਮ ਗਰਮ ਜਲੇਬੀਆਂ ਤੇ ਬਦਾਮਾਂ ਦੀਆਂ ਖੀਰਾਂ, ਹੂਟਰ ਮਾਰਦੀਆਂ ਵਜ਼ੀਰਾਂ ਅਤੇ ਸਮਰੱਥ ਅਧਿਕਾਰੀਆਂ ਦੀਆਂ ਕਾਰਾਂ, ਗੁਰਦੁਆਰਾ ਫਤਿਹਗੜ੍ਹ ਸਾਹਿਬ ਅਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਉੱਪਰ ਮੰਡਰਾਉਂਦਾ ਮੁੱਖ ਮੰਤਰੀ ਦਾ ਹੈਲੀਕਾਪਟਰ, ਆਖਿਰ ਇਹ ਵਰਤਾਰੇ ਕਿਹੋ ਜਿਹੇ ਧਾਰਮਿਕ ਸਿਦਕ ਅਤੇ ਮਰਿਆਦਾ ਦਾ ਸੰਕੇਤ ਦੇ ਰਹੇ ਹਨ?
ਜੋਰਾਵਰ ਸਿੰਘ ਤਰਸਿੱਕਾ।
( ਚਲਦਾ)

...
...



Related Posts

Leave a Reply

Your email address will not be published. Required fields are marked *

2 Comments on “27 ਦਸੰਬਰ ਦਾ ਇਤਿਹਾਸ – ਸ਼ਹੀਦੀ ਛੋਟੇ ਸਾਹਿਬਜ਼ਾਦਿਆਂ ਦੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)