ਮਨੀਲਾ, ਫਿਲੀਪੀਨਜ਼ – ਮਨੀਲਾ ਦੇ ਮੇਅਰ ਈਸਕੋ ਮੋਰੇਨੋ ਨੇ ਕੋਵੀਡ -19 ਮਾਮਲਿਆਂ ਵਿੱਚ ਭਾਰੀ ਵਾਧਾ ਦੇਖਦਿਆਂ ਸ਼ਹਿਰ ਵਿੱਚ 29 ਬਰੰਗਿਆ ਨੂੰ ਲਾਕਡਾਊਨ ਦੇ ਅਧੀਨ ਰੱਖਿਆ ਹੈ।
ਆਪਣੇ ਕਾਰਜਕਾਰੀ ਆਦੇਸ਼ ਨੰਬਰ 11 ਵਿੱਚ, ਮੋਰੇਨੋ ਨੇ 24 ਮਾਰਚ ਤੋਂ 27 ਮਾਰਚ ਤੱਕ ਬਰੰਗੇਜ਼ 1, 50, 106, 109, 184, 192, 209, 296, 493, 515, 586, 636, 669, 790, 883 ਅਤੇ 875 ਨੂੰ ਬੰਦ ਕਰ ਦਿੱਤਾ ਹੈ ,
ਇਹਨਾਂ ਬਰੰਗਿਆ ਨੂੰ ਨਾਜ਼ੁਕ ਜ਼ੋਨਾਂ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਸੀ.
ਤੇਰਾਂ ਹੋਰ ਬਰੰਗਿਆ ਨੂੰ ਅੱਜ ਤੋਂ 25 ਮਾਰਚ ਤੱਕ...
ਬੰਦ ਕਰ ਦਿੱਤਾ ਗਿਆ ਹੈ ਉਹ ਬਰੰਗੇ ਹਨ , 107, 147, 256, 262, 281, 297, 350, 385, 513, 519, 624, 696 ਅਤੇ 831.
ਮੋਰੇਨੋ ਨੇ ਵਿਸ਼ਾਣੂ ਦੇ ਫੈਲਣ ਤੋਂ ਰੋਕਣ ਲਈ ਹੋਲੀ ਸਪਤਾਹ (Holy Week ) ਲਈ ਧਾਰਮਿਕ ਗਤੀਵਿਧੀਆਂ ‘ਤੇ ਪਾਬੰਦੀ ਲਗਾਈ।
ਮਨੀਲਾ ਵਿੱਚ ਕੱਲ੍ਹ ਤੱਕ 2,656 ਐਕਟਿਵ ਕੋਵੀਡ -19 ਕੇਸ ਸਨ।