ਬਲਗਤਸ, ਬੁਲਾਕਨ – ਵੀਰਵਾਰ (25 ਜੂਨ) ਦੁਪਹਿਰ ਤੋਂ ਇਥੋਂ ਦੇ ਇੱਕ ਬਰੰਗੇ ਪੰਗੀਨੇ (Panginay ) ਵਿੱਚ 25 ਜੂਨ ਤੋਂ ਲੈ ਕੇ 3 ਜੁਲਾਈ ਤੱਕ ਸੰਪੂਰਨ ਲਾਕ ਡਾਊਨ ਕੀਤਾ ਗਿਆ ਹੈ ਕਿਉਂਕਿ ਬਰੰਗੇ ਅਧਿਕਾਰੀਆਂ ਨੂੰ ਇਥੇ ਕਰੋਨਾ ਦੇ 2 ਕੇਸ ਪੋਸਿਟਿਵ ਮਿਲੇ ਸਨ।
ਬਰੰਗੇ ਦੇ ਕਪਤਾਨ ਰੋਲੈਂਡੋ ਜੀ ਸੈਂਟਿਆਗੋ ਨੇ ਬੁੱਧਵਾਰ ਨੂੰ ਇਕ ਐਲਾਨ ਕਰਦਿਆਂ ਆਪਣੇ ਹਲਕੇ ਦੇ ਲੋਕਾਂ ਨੂੰ ਸਿਰਫ ਵੀਰਵਾਰ ਦੁਪਹਿਰ ਤੱਕ ਬਾਜ਼ਾਰ ਜਾਣ ਦਾ ਸੁਝਾਅ ਦਿੱਤਾ ਕਿਉਂਕਿ ਦੁਪਹਿਰ ਤੋਂ ਬਾਅਦ ਕਿਸੇ ਨੂੰ ਆਪਣਾ ਘਰ ਨਹੀਂ ਛੱਡਣ ਦਿੱਤਾ ਜਾਵੇਗਾ।
ਉਸਨੇ ਅੱਗੇ ਕਿਹਾ ਕਿ ਸਾਰੇ ਵਸਨੀਕਾਂ ਨੂੰ ਘਰ ਰਹਿਣਾ ਪਏਗਾ,ਅਤੇ ਜਿਹੜੇ ਬਰੰਗੇ ਦੇ ਵਸਨੀਕ ਨਹੀਂ ਹਨ ਉਨ੍ਹਾਂ ਨੂੰ ਪ੍ਰਵੇਸ਼ ਕਰਨ ਦੀ ਆਗਿਆ ਨਹੀਂ ਮਿਲੇਗੀ...
, ਅਤੇ 3 ਜੁਲਾਈ ਦੀ ਸਵੇਰ ਤੱਕ ਕਿਸੇ ਵੀ ਯਾਤਰੀ ਨੂੰ ਆਉਣ ਦੀ ਆਗਿਆ ਨਹੀਂ ਹੈ.
ਇਸ ਦੌਰਾਨ, ਬੁਲਾਕਨ ਦੇ ਸੂਬਾਈ ਸਿਹਤ ਦਫਤਰ ਦੇ ਮੁਖੀ ਡਾ. ਜੋਇ ਗੋਮੇਜ਼ ਨੇ ਦੱਸਿਆ ਕਿ ਬੁੱਧਵਾਰ ਨੂੰ covid-19 ਦੇ 9 ਨਵੇਂ ਕੇਸ ਦਰਜ ਕੀਤੇ ਗਏ, ਜਿਸ ਨਾਲ ਸੂਬੇ ਵਿੱਚ ਕੁੱਲ ਕੇਸਾਂ ਦੀ ਗਿਣਤੀ 332 ਹੋ ਗਈ ਸੀ.
ਅਤੇ 13 ਹੋਰ ਲੋਕਾਂ ਦੇ ਠੀਕ ਹੋਣ ਨਾਲ ਕੁੱਲ ਸੰਖਿਆ 176 ਹੋ ਗਈ ਹੈ , ਜਦੋਂ ਕਿ ਮੌਤ 34 ‘ਤੇ ਹੈ.