ਦੱਖਣੀ ਫਿਲੀਪੀਂਸ ਵਿੱਚ ਭਿਆਨਕ ਤੂਫਾਨ ਰਾਏ (Odette) ਦੇ ਕਾਰਨ ਭਾਰੀ ਹੜ੍ਹ ਅਤੇ ਤਬਾਹੀ ਦੀ ਚੇਤਾਵਨੀ ਦੇ ਵਿਚਕਾਰ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ, ਅਤੇ ਉਨ੍ਹਾਂ ਨੂੰ ਦੂਜੀ ਜਗ੍ਹਾ ਸ਼ਰਨ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ। ਕਰੀਬ 175 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲਦੀ ਹਵਾ ਨਾਲ ਤੂਫ਼ਾਨ ਨੇ ਟਾਪੂ , ਸਿਰਗਾਓ ਵਿੱਚ ਦਸਤਕ ਦਿੱਤੀ ਹੈ ।
ਸਿਰਗਾਓ ਦੇ ਕੁਝ ਹਿਸਿਆਂ ਵਿੱਚ ਬਿਜਲੀ ਅਤੇ ਸੰਚਾਰ ਸੇਵਾ ਠਪ ਪਏ ਹਨ। ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਤੂਫਾਨ ਤੋਂ 13 ਮਿਲੀਅਨ ਲੋਕ ਪ੍ਰਭਾਵਿਤ...
ਹੋ ਸਕਦੇ ਹਨ। ਤੂਫਾਨ ਦੇ ਕਾਰਨ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਬੰਦਰਗਾਹ ਬੰਦ ਕਰ ਦਿੱਤੀ ਗਈ।
ਇਹ ਤੂਫਾਨ ਇਸ ਸਾਲ ਦੱਖਣੀ-ਪੂਰਬੀ ਏਸ਼ੀਆਈ ਦੇਸ਼ ਵਿੱਚ ਸਭ ਤੋਂ ਸ਼ਕਤੀਸ਼ਾਲੀ ਤੂਫਾਨਾਂ ਵਿੱਚ ਇੱਕ ਹੈ। ਪ੍ਰਸ਼ਾਸਨ ਦੇ ਅਨੁਸਾਰ ਤੂਫਾਨ ਤੋਂ ਹੁਣ ਤੱਕ ਕੋਈ ਹਤਾਹਤ ਹੋਣ ਦੀ ਸੂਚਨਾ ਨਹੀਂ ਹੈ।