ਫਿਲਪੀਨ ਨੈਸ਼ਨਲ ਪੁਲਿਸ-ਐਂਟੀ-ਕਿਡਨੈਪਿੰਗ ਗਰੁੱਪ ਦੇ ਕਰਮੀਆਂ ਨੇ ਇੱਕ 26 ਸਾਲਾ ਇੰਡੋਨੇਸ਼ੀਆਈ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ ਜੋ ਦੋ ਚੀਨੀ ਨਾਗਰਿਕਾਂ ਨੂੰ ਅਗਵਾ ਕਰਨ ਵਿੱਚ ਕਥਿਤ ਤੌਰ ਤੇ ਸ਼ਾਮਲ ਸੀ।
ਪੁਲਿਸ ਨੇ ਮੰਗਲਵਾਰ ਨੂੰ ਸ਼ੱਕੀ ਵਿਅਕਤੀ ਦੀ ਪਛਾਣ ਫਲੇਂਦਰ ਵਜੋਂ ਕੀਤੀ, ਜਿਸ ਨੂੰ ਪਾਰਕਰ ਵੀ ਕਿਹਾ ਜਾਂਦਾ ਹੈ, ਜੋ ਕਿ ਇੱਕ ਫਿਲਪੀਨ ਓਫਸ਼ੋਰ ਗੇਮਿੰਗ ਓਪਰੇਟਰਜ਼ (POGO) ਦਾ ਕਰਮਚਾਰੀ ਹੈ। ਉਸ ਨੂੰ 21 ਜੂਨ ਨੂੰ ਮਕਾਤੀ ਸ਼ਹਿਰ ਦੇ ਬਾਰੰਗੇ ਪੋਬਲੇਸੀਅਨ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਪੀੜਤਾ ਜ਼ੀਯਾਂਗ ਲਾਈਫ ਦੇ ਅਨੁਸਾਰ ਦੇ ਉਸ ਨੂੰ ਤਗਯਤਾਏ ਸ਼ਹਿਰ ਦੇ ਇਕਾਂਤ ਖੇਤਰ ਵਿਚ ਲਿਆਂਦਾ ਗਿਆ ਸੀ ਪਰ ਖੁਸ਼ਕਿਸਮਤੀ ਨਾਲ, ਉਹ 20 ਜੂਨ ਨੂੰ ਬਚ ਨਿਕਲਣ ਵਿਚ ਸਫਲ ਹੋ...
ਗਈ।
ਪੁਲਿਸ ਨੇ ਦੱਸਿਆ ਕਿ ਇੱਕ ਜੋੜੇ ਨੇ ਉਸਨੂੰ ਦੇਖਿਆ ਅਤੇ ਕੈੰਪ ਵਿਚ ਲੈ ਆਏ , ਫਿਰ ਬਾਅਦ ਵਿਚ ਉਸਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ।
ਫਿਰ ਜ਼ੀਯਾਂਗ ਲਾਈਫ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਚਚੇਰੀ ਭੈਣ, ਜਿਸਦਾ ਨਾਮ ਜ਼ੀ ਪਾਈ ਵੂ ਹੈ, ਨੂੰ ਵੀ ਸ਼ੱਕੀ ਸਮੂਹ ਨੇ 21 ਜੂਨ ਨੂੰ ਮਕਾਤੀ ਸਿਟੀ ਵਿੱਚ ਅਗਵਾ ਕਰ ਲਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਨੂੰ ਬਚਾਉਣ ਲਈ ਅਭਿਆਨ ਅਜੇ ਵੀ ਜਾਰੀ ਹੈ।