More Manila News  Posts
ਮਹਿਲ ਕਲਾਂ ਦੇ ਨੌਜਵਾਨ ਦੀ ਮਨੀਲਾ ’ਚ ਮੌਤ


ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਕਸਬਾ ਮਹਿਲ ਕਲਾਂ ਦੇ ਜੰਮਪਲ ਨੌਜਵਾਨ ਦੀ ਮਨੀਲਾ ‘ਚ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ।ਇਸ ਮੌਕੇ ਬਲਵੰਤ ਸਿੰਘ ਮਹਿਲ ਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਪਰਿਵਾਰ ਨਾਲ ਸਬੰਧਿਤ ਨੌਜਵਾਨ ਸੁਖਚੈਨ ਸਿੰਘ (31) ਪੁੱਤਰ ਗੁਰਚਰਨ ਸਿੰਘ ਤਕਰੀਬਨ 7 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਮਨੀਲਾ ਗਿਆ ਸੀ, ਜਿੱਥੇ ਉਹ ਆਪਣੀ ਪਤਨੀ ਅਤੇ ਡੇਢ ਸਾਲਾ ਪੁੱਤਰ ਨਾਲ ਰਹਿ ਰਿਹਾ ਸੀ। ਬੀਤੀ ਰਾਤ ਸੰਖੇਪ ਬਿਮਾਰੀ ਉਪਰੰਤ ਉਸ ਦਾ ਦਿਹਾਂਤ ਹੋ ਗਿਆ। ਸੁਖਚੈਨ ਸਿੰਘ ਦੀ ਮੌਤ ਦੀ ਖ਼ਬਰ ਮਨੀਲਾ ਰਹਿ ਰਹੇ ਪਰਿਵਾਰਿਕ ਮੈਂਬਰਾਂ ਵੱਲੋਂ ਫ਼ੋਨ ‘ਤੇ ਕਸਬਾ ਮਹਿਲ ਕਲਾਂ ਵਿਖੇ ਰਹਿ ਰਹੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨ ਪਿਛਲੇ ਪੰਜ...

ਛੇ ਦਿਨਾਂ ਤੋਂ ਸਾਹ ਨਾਲ ਪੀੜਤ ਚਲਿਆ ਆ ਰਿਹਾ ਸੀ। ਜਿਸ ਦੀ ਦਵਾਈ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਤੋਂ ਚੱਲ ਰਹੀ ਸੀ। ਤਾਲਾਬੰਦੀ ਕਾਰਨ ਉਨ੍ਹਾਂ ਨੂੰ ਮਨੀਲਾ ਤੋਂ ਇੰਡੀਆ ਆਉਣ ਲਈ ਇਜਾਜ਼ਤ ਨਹੀ ਦਿੱਤੀ ਗਈ। ਜਿੱਥੇ ਉਸ ਦੀ ਦਵਾਈ ਖ਼ਤਮ ਹੋਣ ਕਾਰਨ ਤਕਲੀਫ਼ ਜ਼ਿਆਦਾ ਵਧ ਗਈ ਤੇ ਉਸ ਨੇ ਬੀਤੀ ਰਾਤ ਦਮ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨ ਸੁਖਚੈਨ ਸਿੰਘ ਦਾ ਅੰਤਿਮ ਸੰਸਕਾਰ ਵੀ ਪਰਿਵਾਰਕ ਮੈਂਬਰਾਂ ਵੱਲੋਂ ਮਨੀਲਾ ਵਿੱਚ ਹੀ ਕੀਤਾ ਗਿਆ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)