ਫੇਰਡੀਨੈਂਡ ਮਾਰਕੋਸ ਜੂਨੀਅਰ ਨੇ ਬੁੱਧਵਾਰ ਨੂੰ ਫਿਲੀਪੀਨਜ਼ ਦੇ ਰਾਸ਼ਟਰਪਤੀ ਚੋਣ ਵਿੱਚ ਆਪਣੀ ਜਿੱਤ ਦਾ ਐਲਾਨ ਕੀਤਾ। ਗੈਰ-ਸਰਕਾਰੀ ਅੰਕੜਿਆਂ ‘ਚ ਉਨ੍ਹਾਂ ਨੂੰ 3.1 ਕਰੋੜ ਵੋਟਾਂ ਮਿਲੀਆਂ ਹਨ। ਇਹ ਦੇਸ਼ ਦੇ ਇਤਿਹਾਸ ਵਿੱਚ ਰਾਸ਼ਟਰਪਤੀ ਲਈ ਸਭ ਤੋਂ ਵੱਡਾ ਫਤਵਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਮਾਰਕੋਸ ਜੂਨੀਅਰ ਫਿਲੀਪੀਨਜ਼ ਦੇ ਤਾਨਾਸ਼ਾਹੀ ਸ਼ਾਸਕ ਫਰਡੀਨੈਂਡ ਮਾਰਕੋਸ ਦਾ ਪੁੱਤਰ ਹੈ। ਮਾਰਕੋਸ ਜੂਨੀਅਰ ਕੈਂਪ ਦੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਸਾਰਾਹ ਦੁਤਰਤੇ ਵੀ ਵੱਡੀ ਜਿੱਤ ਵੱਲ ਵਧਦੀ ਨਜ਼ਰ ਆ ਰਹੀ ਹੈ। ਮਾਰਕੋਸ ਦੇ ਬੁਲਾਰੇ ਵਿਕ...
ਰੌਡਰਿਗਜ਼ ਨੇ ਕਿਹਾ ਕਿ ਮਾਰਕੋਸ ਜੂਨੀਅਰ ਦੀ ਚੋਣ ਜਿੱਤ ਲੋਕਤੰਤਰ ਦੀ ਜਿੱਤ ਹੈ। ਉਸਨੇ ਮਾਰਕੋਸ ਜੂਨੀਅਰ ਦੇ ਹਵਾਲੇ ਨਾਲ ਕਿਹਾ, ‘ਮੈਨੂੰ ਮੇਰੇ ਪੁਰਖਿਆਂ ਦੁਆਰਾ ਨਹੀਂ, ਮੇਰੇ ਕੰਮ ਦੁਆਰਾ ਪਰਖੋ। ਚੋਣ ਨਤੀਜਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ 30 ਜੂਨ ਨੂੰ ਅਹੁਦਾ ਸੰਭਾਲ ਸਕਦੇ ਹਨ। ਦੋਵਾਂ ਦਾ ਕਾਰਜਕਾਲ ਛੇ ਸਾਲ ਦਾ ਹੋਵੇਗਾ।