ਮਨੀਲਾ – ਰਾਜਧਾਨੀ ਵਿਚ ਕੋਵੀਡ -19 ਵਾਇਰਸ ਲਗਾਤਾਰ ਵਧ ਰਿਹਾ ਹੈ ਜਿਸ ਕਾਰਨ ਸਰਕਾਰ ਮਹੀਨੇ ਦੇ ਅੰਤ ਤੱਕ ਮੈਟਰੋ ਮਨੀਲਾ ਨੂੰ GCQ ਦੇ ਅਧੀਨ ਰੱਖ ਸਕਦੀ ਹੈ।
ਰਾਸ਼ਟਰਪਤੀ ਦੇ ਬੁਲਾਰੇ ਹੈਰੀ ਰੋਕ ਨੇ ਕਿਹਾ ਕਿ ਮਨੀਲੇ ਵਿੱਚ ਲਾਕ ਡਾਊਨ ਸਖਤ ਕੀਤਾ ਜਾ ਸਕਦਾ ਹੈ ਅਤੇ ਇਹ ਕਰੋਨਾ ਦੇ ਕੇਸਾਂ ਉਤੇ ਨਿਰਭਰ ਕਰੇਗਾ ,
ਸਿਹਤ ਵਿਭਾਗ ਨੇ ਦੱਸਿਆ ਕਿ ਫਿਲਪੀਨਜ਼ ਵਿਚ ਕੋਵਿਡ -19 ਦੇ ਪ੍ਰਕੋਪ ਦਾ ਕੇਂਦਰ, ਮੈਟਰੋ ਮਨੀਲਾ ਵਿੱਚ ਸੋਮਵਾਰ ਨੂੰ 114 “ਤਾਜ਼ਾ” ਕੇਸ ਹੋਏ।
ਜੇ ਮੈਟਰੋ ਮਨੀਲਾ ਵਿਚ ਕੇਸਾਂ ਵਿਚ ਵਾਧਾ ਜਾਰੀ ਰਿਹਾ ਤਾਂ ਲਾਕ ਡਾਊਨ ਹਟਾਉਣਾ ਅਸੰਭਵ ਹੋ...
ਸਕਦਾ ਹੈ
ਜੇ ਇਹ ਰੁਝਾਨ ਜਾਰੀ ਰਿਹਾ, ਜਾਂ ਤਾਂ ਅਸੀਂ GCQ ਦੇ ਅਧੀਨ ਜਾਰੀ ਰਹਾਂਗੇ ਜਾਂ ਅਸੀਂ ਵਾਪਸ ਸੋਧੇ ਹੋਏ ECQ ਤੇ ਜਾ ਸਕਦੇ ਹਾਂ, ਉਸਨੇ ਕਿਹਾ
ਰਾਸ਼ਟਰਪਤੀ ਰੋਡਰਿਗੋ ਦੁਤੇਰਤੇ ਵੀਰਵਾਰ ਨੂੰ ਆਪਣੇ ਗ੍ਰਹਿ ਕਸਬੇ ਦਾਵਾਓ ਸਿਟੀ ਵਿੱਚ ਆਈਏਟੀਐਫ ਨਾਲ ਵੀਰਵਾਰ ਨੂੰ ਮੁਲਾਕਾਤ ਕਰਨਗਏ ਅਤੇ 16-30 ਜੂਨ ਦੀ ਮਿਆਦ ਲਈ ਤਾਜ਼ਾ ਕੁਆਰੰਟੀਨ ਪ੍ਰੋਟੋਕੋਲ ਬਾਰੇ ਫੈਸਲਾ ਲੈਣਗੇ ,