ਪੰਪਾਂਗਾ ਦੇ ਰਾਜਪਾਲ ਡੈਨਿਸ ਪਿਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਜੇ covid -19 ਦੇ ਕੇਸ ਲਗਾਤਾਰ ਵੱਧਦੇ ਰਹੇ ਤਾਂ ਪੂਰੇ ਰਾਜ ਚ GCQ ਜਾਂ ਫਿਰ ECQ ਵੀ ਦੁਬਾਰਾ ਲਾਗੂ ਹੋ ਸਕਦਾ ਹੈ।
ਮਈ ਬਰਮੂਡੇਜ਼ ਦੀ ਸ਼ਨੀਵਾਰ ਦੀ ਰਿਪੋਰਟ ਦੇ ਅਨੁਸਾਰ, ਪੰਪਾਂਗਾ ਵਿੱਚ COVID-19 ਦੇ ਮਾਮਲੇ ਵਧ ਕੇ 133 ਹੋ ਗਏ, ਜਿਹਨਾਂ ਵਿਚੋਂ 25 ਮੈਟਰੋ ਮਨੀਲਾ ਦੇ ਵਰਕਰ ਸਨ ਜੋ ਵਾਪਸ ਪਰਤ ਕੇ ਆਏ ਸਨ।
ਪੀਨੇਡਾ ਨੇ ਰਾਜਧਾਨੀ ਖੇਤਰ ਵਿੱਚ ਨੌਕਰੀਆਂ ਕਰਨ ਵਾਲੇ ਆਪਣੇ ਸੂਬੇ ਦੇ ਸਾਥੀਆਂ ਨੂੰ ਅਪੀਲ ਕੀਤੀ ਕਿ ਉਹ ਘਰ ਪਰਤਣ ਵੇਲੇ ਸਿਹਤ ਪ੍ਰੋਟੋਕੋਲ ਦੀ...
ਪਾਲਣਾ ਕਰਨ।
ਪੰਪਾਂਗਾ ਦੇ ਰਾਜਪਾਲ ਨੇ ਕੋਵੀਡ -19 ਦੇ ਮਰੀਜ਼ਾਂ ਨੂੰ ਵੀ ਚੇਤਾਵਨੀ ਦਿੱਤੀ ਜਿਨ੍ਹਾਂ ਨੂੰ ਘਰ ਵਿਚ ਹੀ ਇਕਾਂਤਵਾਸ ਰਹਿਣ ਲਈ ਕਿਹਾ ਗਿਆ ਸੀ ਉਹ ਇਹਨਾਂ ਪਾਬੰਦੀਆਂ ਨੂੰ ਹੋਰ ਗੰਭੀਰਤਾ ਨਾਲ ਲੈਣ।
ਰਾਜਪਾਲ ਦੀ ਚੇਤਾਵਨੀ ਤੋਂ ਬਾਅਦ, ਸੂਬੇ ਭਰ ਦੇ ਕੰਟਰੋਲ ਪੁਆਇੰਟ ਸਿਹਤ ਜਾਂਚਾਂ ਨੂੰ ਸਖ਼ਤ ਲਾਗੂ ਕਰਨ ਲਈ ਵਾਪਸ ਪਰਤ ਆਏ ਹਨ।