ਪੁਲਿਸ ਨੇ ਦੱਸਿਆ ਕਿ ਕੁਇਜ਼ਨ ਸਿਟੀ ਵਿਚ ਇਕ ਕੋਰੀਅਰ ਕੰਪਨੀ ਸੋਮਵਾਰ ਦੁਪਹਿਰ ਨੂੰ ਲੁੱਟ ਲਈ ਗਈ, ਜਿਸ ਵਿਚ ਇਕ ਲੁਟੇਰੇ ਦੀ ਮੌਤ ਹੋ ਗਈ, ਜਦੋਂਕਿ ਇਕ ਹੋਰ ਜ਼ਖਮੀ ਹੋ ਗਿਆ, ਜਦੋਂ ਪੁਲਿਸ ਇਲਾਕੇ ਵਿੱਚ ਨਿਗਰਾਨੀ ਕਰ ਰਹੀ ਸੀ ਅਤੇ ਪੁਲਿਸ ਨੇ ਘਟਨਾ ਸਥਾਨ ਤੇ ਤੁਰੰਤ ਐਕਸ਼ਨ ਲਿਆ ।
ਸ਼ੁਰੂਆਤੀ ਜਾਂਚ ਦੇ ਅਧਾਰ ‘ਤੇ, ਲੁਟੇਰਿਆਂ ਨੇ ਪੁਲਿਸ ਅਧਿਕਾਰੀਆਂ ਤੇ ਗੋਲੀਬਾਰੀ ਕੀਤੀ , ਜਿਸ ਦੇ ਜਵਾਬ ਚ ਪੁਲਿਸ ਨੇ ਵੀ ਗੋਲੀਆਂ ਚਲਾ ਦਿੱਤੀਆਂ। ਕੁਇਜ਼ਨ ਸਿਟੀ ਪੁਲਿਸ ਜ਼ਿਲ੍ਹਾ (ਕਯੂ.ਸੀ.ਪੀ.ਡੀ) ਕਮੂਨਿੰਗ ਪੁਲਿਸ ਸਟੇਸ਼ਨ ਦੇ ਕਮਾਂਡਰ ਅਲੈਕਸ ਅਲਬਰਟੋ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ।
ਇਹ ਘਟਨਾ ਕੋਰੀਅਰ ਕੰਪਨੀ LBC ਦੀ ਮੈਟਾਲਿਨੋ ਸੇਂਟ ਬ੍ਰਾਂਚ ਵਿੱਚ ਵਾਪਰੀ।
ਦੋ ਹੋਰ ਲੁਟੇਰੇ ਫਰਾਰ...
ਹੋਣ ਵਿਚ ਕਾਮਯਾਬ ਹੋਏ, ਅਲਬਰਟੋ ਨੇ ਅੱਗੇ ਕਿਹਾ ਕਿ ਲਗਭਗ P70,000 ਲੁਟੇਰੇ ਨਾਲ ਲੈ ਗਏ।
ਅਲਬਰਟੋ ਦੇ ਅਨੁਸਾਰ ਲੁਟੇਰੇ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੀ ਨਿਗਰਾਨੀ ਹੇਠ ਸਨ ਕਿਉਂਕਿ ਉਹ ਕਿਊਜ਼ਨ ਸਿਟੀ ਦੇ ਵੱਖ ਵੱਖ ਹਿੱਸਿਆਂ ਵਿੱਚ LBC ਸ਼ਾਖਾਵਾਂ ਨੂੰ ਲੁੱਟਣ ਲਈ ਜਾਣੇ ਜਾਂਦੇ ਸਨ।
“ਉਹ LBC ਸ਼ਾਖਾਵਾਂ ਦਾ ਸ਼ਿਕਾਰ ਹੋਣ ਵਾਲੀਆਂ ਕਈ ਘਟਨਾਵਾਂ ਵਿੱਚ ਸ਼ਾਮਲ ਹੋਏ ਸਨ, ਜਿਹੜੀ ਕਿ ਪਿਛਲੀ ਵਾਰ ਕੁਬਾਓ ਅਤੇ ਅਨੋਨਸ ਵਿੱਚ ਵਾਪਰੀ ਸੀ,” ਉਸਨੇ ਪੱਤਰਕਾਰਾਂ ਨੂੰ ਦੱਸਿਆ।