More Manila News  Posts
ਮਨੀਲਾ ਤੋਂ ਆਏ ਵਿਅਕਤੀ ਨੇ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਕੇ ਖ਼ੁਦ ਨੂੰ ਅੱਗ ਲੱਗਾ ਕੀਤੀ ਖੁਦਕੁਸ਼ੀ


ਰਾਏਕੋਟ ਦੇ ਕਰੀਬੀ ਪਿੰਡ ਅੱਚਰਵਾਲ ਵਿਖੇ ਇਕ ਵਿਅਕਤੀ ਵਲੋਂ ਆਰਥਿਕ ਮੰਦਹਾਲੀ ਦੇ ਚਲਦਿਆਂ ਮਾਨਸਿਕ ਪ੍ਰੇਸ਼ਾਨੀ ਕਾਰਨ ਆਪਣੇ ਆਪ ਨੂੰ ਅੱਗ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਦੁਖ਼ਦ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਅਵਤਾਰ ਸਿੰਘ (45) ਉਰਫ ਮਾਣਾ ਪੁੱਤਰ ਉਜਾਗਰ ਸਿੰਘ ਵਾਸੀ ਪਿੰਡ ਅੱਚਰਵਾਲ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਵਤਾਰ ਸਿੰਘ 2010 ’ਚ ਰੋਜ਼ੀ-ਰੋਟੀ ਦੀ ਖਾਤਰ ਮਨੀਲਾ ਗਿਆ ਸੀ। ਫਿਰ ਉਹ 2019 ਵਿੱਚ ਆਪਣੀ ਪਤਨੀ ਨੂੰ ਵੀ ਉਥੇ ਨਾਲ ਲੈ ਗਿਆ ਸੀ। ਲਾਕਡਾਊਨ ਲੱਗਣ ਕਾਰਨ ਉਸ ਦਾ ਕੰਮ-ਕਾਜ ਠੱਪ ਹੋ ਗਿਆ, ਜਿਸ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਨਾਲ ਲੈ ਕੇ ਪੰਜਾਬ ਵਾਪਸ ਮੁੜ ਆਇਆ। ਮ੍ਰਿਤਕ ਵਿਅਕਤੀ ਦੇ ਪਿਤਾ ਵੀ ਪਿਛਲੇ 7-8 ਸਾਲਾਂ ਤੋਂ ਬੀਮਾਰੀ ਕਾਰਨ ਮੰਜੇ ’ਤੇ ਪਏ ਹੋਏ ਹਨ, ਜਿਸ ਕਾਰਨ ਆਰਥਿਕ ਤੰਗੀ ਦੇ ਚਲਦੇ ਹੋਏ ਮਾਨਸਿਕ ਤੌਰ ’ਤੇ ਕਾਫੀ ਪ੍ਰੇਸ਼ਾਨ ਰਹਿੰਦਾ ਸੀ।
ਇਸੇ ਪਰੇਸ਼ਾਨੀ ਕਾਰਨ ਉਹ ਬੀਤੇ ਦਿਨ ਸਵੇਰੇ ਸਾਢੇ ਛੇ ਵਜੇ ਪਿੰਡ ਦੇ...

ਖੇਤਾਂ ਵਾਲੇ ਰਾਹ ’ਤੇ ਚਲਿਆ ਗਿਆ ਅਤੇ ਆਪਣੇ ਉੱਪਰ ਤੇਲ ਪਾ ਕੇ ਅੱਗ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਅੱਗ ਦੀਆਂ ਲਪਟਾਂ ਨੂੰ ਦੇਖ ਕੇ ਜਦੋਂ ਖੇਤਾਂ ’ਚ ਕੰਮ ਕਰਦੇ ਕਿਸਾਨ ਮੌਕੇ ’ਤੇ ਪਹੁੰਚ ਗਏ ਪਰ ਉਦੋਂ ਤੱਕ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ, ਦੋ ਲੜਕੇ (15) ਸਾਲ ਅਤੇ (11 ) ਸਾਲ ਛੱਡ ਗਿਆ ਹੈ। ਦੂਜੇ ਪਾਸੇ ਇਸ ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਵੀ ਮੌਕੇ ’ਤੇ ਪਹੁੰਚ ਗਈ। ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ ਰਛਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)