ਮਨੀਲਾ, ਫਿਲੀਪੀਨਜ਼ – ਬਿਊਰੋ ਆਫ ਇਮੀਗ੍ਰੇਸ਼ਨ (BI ) ਨੇ 21 ਚੀਨੀ ਨਾਗਰਿਕਾਂ ਨੂੰ ਕਾਲੀ ਸੂਚੀ (Black List) ਵਿੱਚ ਸ਼ਾਮਲ ਕੀਤਾ ਹੈ
ਜਿਹੜੇ ਸਰਕਾਰ ਦੇ ON ARRIVAL VISA ਪ੍ਰੋਗਰਾਮ ਦੇ ਤਹਿਤ ਆਏ ਸਨ।
ਇਮੀਗ੍ਰੇਸ਼ਨ ਦੇ ਕਮਿਸ਼ਨਰ ਨੇ ਉਹਨਾਂ ਨੂੰ Black List ਵਿਚ ਸ਼ਾਮਿਲ ਕੀਤਾ ਜਦੋਂ ਉਹ ਨਾਗਰਿਕ stay ਲੈਣ ਆਏ ਅਤੇ ਉਹਨਾਂ ਕੋਲੋਂ ਫੀਸ ਅਤੇ ਜੁਰਮਾਨਾ ਲੈਣ ਤੋਂ ਬਾਅਦ ਬਿਊਰੋ ਨੇ ਉਹਨਾਂ ਨੂੰ ਦੇਸ਼ ਛੱਡਣ ਲਈ ਕਿਹਾ।
ਉਨ੍ਹਾਂ ਨੂੰ Black List ਵਿੱਚ ਸ਼ਾਮਲ ਕਰਨ ਦੇ ਨਤੀਜੇ ਵਜੋਂ, ਇਹਨਾਂ ਚੀਨੀ ਨਾਗਰਿਕਾਂ ਨੂੰ ਰਹਿਣ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਲਈ ਫਿਲਪੀਨਜ਼ ਵਿਚ ਦੁਬਾਰਾ ਦਾਖਲ ਹੋਣ ‘ਤੇ ਰੋਕ ਲਗਾ ਦਿੱਤੀ ਗਈ ਹੈ ,“ ਮੋਰੈਂਟੇ ਨੇ ਕਿਹਾ।
ਉਸਨੇ ਅੱਗੇ...
ਕਿਹਾ ਕਿ ਪਰਦੇਸੀ ON ARRIVAL VISA ਨੂੰ ਗਲਤ ਇਸਤੇਮਾਲ ਕਰ ਰਹੇ ਹਨ ਅਤੇ ਬਿਨਾ ਕਿਸੇ ਵਾਜ਼ਿਬ ਕਾਰਨ ਉਹ ਦੇਸ਼ ਵਿੱਚ ਓਵਰ stay ਹੋ ਜਾਂਦੇ ਹਨ , ਇਹ
ON ARRIVAL VISA ਸਕੀਮ ਜੋ ਸਰਕਾਰ ਨੇ ਤਿੰਨ ਸਾਲ ਪਹਿਲਾਂ ਚੀਨੀ ਟੂਰਿਸਟਾਂ ਨੂੰ ਆਕਰਸ਼ਤ ਕਰਨ ਲਈ ਸ਼ੁਰੂ ਕੀਤੀ ਸੀ।
ਕੋਵਿਡ-19 ਦੀ ਮਹਾਂਮਾਰੀ ਕਾਰਨ ਫਿਲਹਾਲ ਇਹ ਸਕੀਮ ਮੁਅੱਤਲ ਕੀਤੀ ਗਈ ਹੈ ਕਿਉਂਕਿ ਵਿਦੇਸ਼ੀ ਯਾਤਰੀਆਂ ਦੇ ਫਿਲਪਾਈਨ ਵਿੱਚ ਆਉਣ ਤੇ ਹਾਲੇ ਵੀ ਪਾਬੰਦੀ ਲੱਗੀ ਹੋਈ ਹੈ।